ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ ਨੇ ਸ੍ਰੀ ਸਤਯ ਸਾਈ ਇੰਸਟੀਟਿਊਟ ਆਵ੍ ਹਾਇਰ ਲਰਨਿੰਗ ਦੀ 42ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ

Posted On: 22 NOV 2023 5:24PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (22 ਨਵੰਬਰ, 2023) ਪੁੱਟਪਰਥੀ (Puttaparthi,), ਆਂਧਰ ਪ੍ਰਦੇਸ਼ ਵਿੱਚ ਸ੍ਰੀ ਸਤਯ ਸਾਈ ਇੰਸਟੀਟਿਊਟ ਆਵ੍ ਹਾਇਰ ਲਰਨਿੰਗ ਦੀ 42ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਈ ਅਤੇ  ਇਸ ਨੂੰ ਸੰਬੋਧਨ ਕੀਤਾ।

ਇਸ ਅਵਸਰ ‘ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਨੇ ਵਿਸ਼ਵ ਨੂੰ ਅਧਿਆਤਮਿਕਤਾ ਦਾ ਅਮੁੱਲ ਯੋਗਦਾਨ ਦਿੱਤਾ ਹੈ। ਸਮੇਂ-ਸਮੇਂ ‘ਤੇ ਮਹਾਨ ਅਧਿਆਤਮਿਕ ਵਿਭੂਤੀਆਂ ਨੇ ਨੈਤਿਕਤਾ, ਕਰੁਣਾ ਅਤੇ ਪਰਉਪਕਾਰ ਦਾ ਸੰਦੇਸ਼ ਫੈਲਾਇਆ ਹੈ। ਸ੍ਰੀ ਸਤਯ ਸਾਈ ਬਾਬਾ ਦਾ ਅਜਿਹਾ ਮਹਾਨ ਵਿਅਕਤਿਤਵ ਸੀ ਜਿਨ੍ਹਾਂ ਨੇ ਪੁੱਟਪਰਥੀ ਦੇ ਖੇਤਰ ਨੂੰ ਪਵਿੱਤਰ ਕੀਤਾ। ਉਨ੍ਹਾਂ ਦੇ ਅਸ਼ੀਰਵਾਦ ਨਾਲ ਲੱਖਾਂ ਲੋਕ ਲਾਭਵੰਦ ਹੁੰਦੇ ਰਹੇ ਹਨ ਅਤੇ ਅੱਗੇ ਭੀ ਹੁੰਦੇ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਅਜਿਹੀ ਸ਼ਖ਼ਸੀਅਤ ਦੀ ਸਿੱਖਿਆ ਦੀ ਧਾਰਨਾ ਸਾਡੀਆਂ ਮਹਾਨ ਪਰੰਪਰਾਵਾਂ ਨੂੰ ਜੀਵੰਤ ਬਣਾਉਂਦੀ ਹਨ

ਰਾਸ਼ਟਰਪਤੀ ਨੇ ਕਿਹਾ ਕਿ ਜੀਵਨ ਕਦਰਾਂ-ਕੀਮਤਾਂ ਅਤੇ ਨੈਤਿਕਤਾ ਦੀ ਸਿੱਖਿਆ ਹੀ ਅਸਲ ਸਿੱਖਿਆ ਹੈ। ਹਰੇਕ ਵਿਦਿਆਰਥੀ ਵਿੱਚ ਸੱਚ, ਚੰਗਾ ਆਚਰਣ, ਸ਼ਾਂਤੀ, ਸਨੇਹ ਅਤੇ ਅਹਿੰਸਾ ਦੀਆਂ ਕਦਰਾਂ-ਕੀਮਤਾਂ ਨੂੰ ਵਿਕਸਿਤ ਕਰਨਾ, ਸੰਪੂਰਨ ਸਿੱਖਿਆ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸ੍ਰੀ ਸਤਯ ਸਾਈ ਇੰਸਟੀਟਿਊਟ ਆਵ੍ ਹਾਇਰ ਲਰਨਿੰਗ ਮਾਨਵੀ ਅਤੇ ਅਧਿਆਤਮਿਕ ਕਦਰਾਂ-ਕੀਮਤਾਂ ਨੂੰ ਪ੍ਰਮੁੱਖਤਾ ਨਾਲ ਮਹੱਤਵ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਪ੍ਰਤੀ ਸੰਸਥਾਨ ਦਾ ਸੰਪੂਰਨ ਦ੍ਰਿਸ਼ਟੀਕੋਣ ਬੇਹੱਦ ਪ੍ਰਭਾਵਸ਼ਾਲੀ ਹੈ। ਸਿੱਖਿਆ ਦੇ ਸਥਾਨ ‘ਤੇ ਗਿਆਨ ਦੀ ਗਹਿਰੀ ਸਮਝ ਦੀ ਧਾਰਨਾ ਅਤਿਅੰਤ ਉਪਯੋਗੀ ਅਤੇ ਸਾਰਥਕ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਇਸ ਸੰਸਥਾਨ ਨੇ ਸਿੱਖਿਆ ਪ੍ਰਕਿਰਿਆ ਵਿੱਚ ਸਰੀਰਕ, ਮਨੋਵਿਗਿਆਨਿਕ, ਬੌਧਿਕ, ਭਾਵਨਾਤਮਕ ਅਤੇ ਅਧਿਆਤਮਿਕ ਆਯਾਮਾਂ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਇਸ ਸੰਸਥਾਨ ਦੇ ਵਿਦਿਆਰਥੀ ਪੇਸ਼ੇਵਰ ਤੌਰ ਤੇ ਮਜ਼ਬੂਤ, ਸਮਾਜਿਕ ਤੌਰ ਤੇ ਜ਼ਿੰਮੇਦਾਰ ਅਤੇ ਅਧਿਆਤਮਿਕ ਤੌਰ ਤੇ ਜਾਗਰੂਕ ਵਿਅਕਤਿਤਵ ਵਿਕਸਿਤ ਕਰਨ ਵਿੱਚ ਸਫ਼ਲ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਤੋਂ ਅਪੇਖਿਆ ਕੀਤੀ ਜਾਂਦੀ ਹੈ ਕਿ ਉਹ ਸ੍ਰੀ ਸਤਯ ਸਾਈ ਬਾਬਾ ਦੀਆਂ ਕਦਰਾਂ-ਕੀਮਤਾਂ ਅਤੇ ਸਿੱਖਿਆਵਾਂ ਦਾ ਪ੍ਰਸਾਰ ਕਰਨ ਅਤੇ ਆਧੁਨਿਕ ਵਿਕਾਸ ਦੇ ਨਾਲ-ਨਾਲ ਅਧਿਆਤਮਿਕ ਵਿਕਾਸ ਦੀਆਂ ਉਦਾਹਰਣਾਂ ਪੇਸ਼ ਕਰਨ।

 

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ -

 

 

***

ਡੀਐੱਸ/ਏਕੇ


(Release ID: 1979314) Visitor Counter : 107