ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਪ੍ਰਗਤੀ ਮੈਦਾਨ ਵਿੱਚ 42ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲਾ 2023 ਵਿੱਚ ਆਯੁਸ਼ਮਾਨ ਭਵ ਹੈਲਥ ਪਵੇਲੀਅਨ ਦਾ ਦੌਰਾ ਕੀਤਾ


ਡਾ.ਮਾਂਡਵੀਆ ਨੇ ਕਈ ਲਾਭਾਰਥੀਆਂ ਨੂੰ ਆਯੁਸ਼ਮਾਨ ਕਾਰਡ ਵੰਡੇ ਅਤੇ ਕੀਮਤੀ ਸਿਹਤ ਲਾਭ ਪ੍ਰਾਪਤ ਕਰਨ ਵਿੱਚ ਸਮਰੱਥ ਹੋਣ ਦੇ ਲਈ ਹੋਰ ਲੋਕਾਂ ਨੂੰ ਆਯੁਸ਼ਮਾਨ ਕਾਰਡ ਪ੍ਰਾਪਤ ਕਰਨ ਦੀ ਤਾਕੀਦ ਕੀਤੀ

Posted On: 20 NOV 2023 4:28PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਪ੍ਰਗਤੀ ਮੈਦਾਨ ਵਿੱਚ 42ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ ਵਿੱਚ ਆਯੁਸ਼ਮਾਨ ਭਵ ਹੈਲਥ ਪਵੇਲੀਅਨ ਦਾ ਦੌਰਾ ਕੀਤਾ। ਇਸ ਸਾਲ ਦੇ ਵਪਾਰ ਮੇਲੇ ਦਾ ਵਿਸ਼ਾ “ਵਸੂਧੈਵ ਕੁਟੁੰਬਕਮ, ਯੂਨਾਈਟਿਡ ਬਾਈ ਟ੍ਰੇਡ” ਹੈ ਅਤੇ ਹੈਲਥ ਪਵੇਲੀਅਨ ਦਾ ਵਿਸ਼ਾ “ਆਯੁਸ਼ਮਾਨ ਭਵ” ਹੈ।

ਡਾ. ਮਾਂਡਵੀਆ ਨੇ ਹੈਲਥ ਪਵੇਲੀਅਨ ਵਿੱਚ ਸਰਕਾਰ ਦੀਆਂ ਸਿਹਤ ਪਹਿਲਾਂ ਅਤੇ ਯੋਜਨਾਵਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਵੱਖ-ਵੱਖ ਸਟਾਲਾਂ ਅਤੇ ਬੂਥਾਂ ਦਾ ਦੌਰਾ ਕੀਤਾ, ਨੁੱਕੜ ਨਾਟਕ, ਖੇਡਾਂ, ਕੁਇਜ਼ ਦੁਆਰਾ ਜਨਤਾ ਦਰਮਿਆਨ  ਜਾਗਰੂਕਤਾ ਵਧਾਉਣ ਦੇ ਉਨ੍ਹਾਂ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਹੈਲਥ ਬਾਰੇ ਜਾਣਕਾਰੀ ਦੇਣ ਅਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਡਿਵੀਜ਼ਨ ਦੇ ਪ੍ਰਤੀਨਿਧੀਆਂ ਦੀ ਪ੍ਰਸ਼ੰਸਾ ਕੀਤੀ।

ਪਵੇਲੀਅਨ ਦੀ ਪੜਚੋਲ ਕਰਨ ਦੌਰਾਨ ਮੰਤਰੀ ਮਹੋਦਯ ਨੇ ਵੱਖ-ਵੱਖ ਹੈਲਥ ਬੂਥਾਂ ਅਤੇ ਸਟਾਲਾਂ ‘ਤੇ ਵੱਖ-ਵੱਖ ਇੰਟਰਐਕਟਿਵ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਬੂਧ ਦਾ ਦੌਰਾ ਕਰਦੇ ਹੋਏ, ਡਾ. ਮਾਂਡਵੀਆ ਨੇ ਜਨਤਾ ਦੇ ਲਈ ਉਪਲਬਧ ਸੇਵਾਵਾਂ ਅਤੇ ਸੂਚਨਾਵਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ ਸਟਾਲ ‘ਤੇ ਲਾਭਾਰਥੀਆਂ ਨੂੰ ਆਯੁਸ਼ਮਾਨ ਕਾਰਡ ਵੀ ਵੰਡੇ ਗਏ। ਇਹ ਕਾਰਡ ਵੰਚਿਤਾਂ ਨੂੰ ਅੰਤਿਮ ਬਿੰਦੂ ਤੱਕ ਮੁਫਤ ਸਿਹਤ ਦੇਖਭਾਲ ਲਾਭ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ  ਹਨ। ਕੇਂਦਰੀ ਸਿਹਤ ਮੰਤਰੀ ਨੇ ਜਨ ਔਸ਼ਧੀ ਦੇ ਸਟਾਲ ਦਾ ਵੀ ਦੌਰਾ ਕੀਤਾ ਅਤੇ ਦਰਸ਼ਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਦੇਸ਼ ਭਰ ਵਿੱਚ ਉਪਲਬਧ ਇਨ੍ਹਾਂ ਦੁਕਾਨਾਂ ਤੋਂ ਜੈਨਰਿਕ ਦਵਾਈਆਂ ਖਰੀਦਣ ਦੀ ਅਪੀਲ ਕੀਤੀ।

ਡਾ. ਮਾਂਡਵੀਆ ਨੇ ਦਿ ਟ੍ਰਾਈਬਜ਼ ਸਟਾਲ ਦਾ ਵੀ ਦੌਰਾ ਕੀਤਾ ਅਤੇ ਵੱਖ-ਵੱਖ ਰਾਜਾਂ ਦੀ ਬੁਣਾਈ ਅਤੇ ਫੈਬਰਿਕ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ।

ਇਸ ਮੌਕੇ ‘ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸੰਯੁਕਤ ਸਕੱਤਰ ਸ਼੍ਰੀਮਤੀ ਅੰਕਿਤਾ ਬੁੰਦੇਲਾ ਦੇ ਨਾਲ-ਨਾਲ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

****

ਐੱਮਵੀ



(Release ID: 1978502) Visitor Counter : 49


Read this release in: English , Urdu , Hindi , Odia