ਸੂਚਨਾ ਤੇ ਪ੍ਰਸਾਰਣ ਮੰਤਰਾਲਾ
iffi banner
0 5

ਸ਼ਾਨਦਾਰ ਸਾਲਾਨਾ ਫਿਲਮ ਉਤਸਵ ‘ਆਈਐੱਫਐੱਫਆਈ’ (IFFI), ਜਿਸ ਵਿੱਚ ਪੂਰੀ ਦੁਨੀਆ ਅਤੇ ਭਾਰਤ ਦੀਆਂ ਸਰਬਸ਼੍ਰੇਸ਼ਠ ਫਿਲਮਾਂ ਦਿਖਾਈਆਂ ਜਾਂਦੀਆਂ ਹਨ, ਦੀ ਸ਼ੁਰੂਆਤ 20 ਨਵੰਬਰ ਤੋਂ


ਮੰਨੇ-ਪ੍ਰਮੰਨੇ ਹਾਲੀਵੁੱਡ ਅਭਿਨੇਤਾ ਅਤੇ ਨਿਰਮਾਤਾ ਮਾਈਕਲ ਡਗਲਸ ‘ਆਈਐੱਫਐੱਫਆਈ 54’ (IFFI 54) ਵਿੱਚ ਸੱਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ ਗ੍ਰਹਿਣ ਕਰਨ ਲਈ ਉਪਸਥਿਤ ਰਹਿਣਗੇ

ਮਹੋਤਸਵ ਦੇ ਦੌਰਾਨ 4 ਸਥਾਨਾਂ ‘ਤੇ 270 ਤੋਂ ਵੀ ਵੱਧ ਫਿਲਮਾਂ ਦਿਖਾਈਆਂ ਜਾਣਗੀਆਂ

‘ਆਈਐੱਫਐੱਫਆਈ 54’ (IFFI 54) ਵਿੱਚ 105 ਦੇਸ਼ਾਂ ਤੋਂ 2926 ਐਂਟਰੀਆਂ ਪ੍ਰਾਪਤ ਹੋਈਆਂ ਹਨ; ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ 3 ਗੁਣਾ ਵੱਧ ਅੰਤਰਰਾਸ਼ਟਰੀ ਐਂਟਰੀਆਂ ਹਨ

ਸਰਬਸ਼੍ਰੇਸ਼ਠ ਵੈੱਬ ਸੀਰੀਜ਼ (ਓਟੀਟੀ) ਐਵਾਰਡ ਲਈ 15 ਓਟੀਟੀ ਪਲੈਟਫਾਰਮਾਂ ਤੋਂ 10 ਭਾਸ਼ਾਵਾਂ ਵਿੱਚ 32 ਐਂਟਰੀਆਂ ਪ੍ਰਾਪਤ ਹੋਈਆਂ ਹਨ

ਇਸ ਸਾਲ ਆਈਐੱਫਐੱਫਆਈ ਵਿੱਚ ਦੁਨੀਆ ਭਰ ਦੀਆਂ ਡਾਕੂਮੈਂਟਰੀਜ਼ ਨੂੰ ਪੇਸ਼ ਕਰਨ ਵਾਲਾ ‘ਡੋਕੂ-ਮੋਂਟੇਜ਼’ ਸੈਕਸ਼ਨ (Docu-Montage section) ਪ੍ਰਦਰਸ਼ਿਤ ਕੀਤਾ ਜਾਏਗਾ

54ਵੇਂ ਆਈਐੱਫਐੱਫਆਈ ਵਿੱਚ ਨੈਸ਼ਨਲ ਫਿਲਮ ਹੈਰੀਟੇਜ਼ ਮਿਸ਼ਨ ਦੇ ਤਹਿਤ ਐੱਨਐੱਫਡੀਸੀ-ਐੱਨਐੱਫਏਆਈ ਦੁਆਰਾ ਵਿਸ਼ਵ ਪੱਧਰੀ ਨਵੀਨੀਕਰਨ ਦਾ 7 ਵਰਲਡ ਪ੍ਰੀਮੀਅਰ ਪੇਸ਼ ਕਰਨ ਵਾਲਾ ਇੱਕ ਰੀਸਟੋਰਡ ਕਲਾਸਿਕਸ ਸੈਕਸ਼ਨ ਪੇਸ਼ ਕੀਤਾ ਜਾਏਗਾ

 “ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼  ਇੰਡੀਆ (IFFI) ਦੁਨੀਆ ਦੇ 14 ਸਭ ਤੋਂ ਵੱਡੇ ਅਤੇ ਸਭ ਤੋਂ ਪ੍ਰਸਿੱਧ ‘ਇੰਟਰਨੈਸ਼ਨਲ ਕੰਪੀਟੀਸ਼ਨ ਫੀਚਰ ਫਿਲਮ ਫੈਸਟੀਵਲ’ ਵਿੱਚੋਂ ਇੱਕ ਹੈ, ਜੋ ਕਿ  ਇੰਟਰਨੈਸ਼ਨਲ ਫੈਡਰੇਸ਼ਨ ਆਫ਼  ਫਿਲਮ ਪ੍ਰੋਡਿਊਸਰਸ ਐਸੋਸੀਏਸ਼ਨ (ਐੱਫਆਈਏਪੀਐੱਫ) ਤੋਂ ਮਾਨਤਾ ਪ੍ਰਾਪਤ ਹੈ, ਜੋ ਕਿ ਵਿਸ਼ਵ ਪੱਧਰ ‘ਤੇ ਫਿਲਮ ਮਹੋਤਸਵਾਂ ਦਾ ਸੰਚਾਲਨ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ਹੈ। ਕਾਨ, ਬਰਲਿਨ ਅਤੇ ਵੇਨਿਸ ਜਿਹੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਦਰਅਸਲ ਅਜਿਹੇ ਹੋਰ ਪ੍ਰਸਿੱਧ ਫਿਲਮ ਫੈਸਟੀਵਲ ਹਨ, ਜੋ ਇਸ ਸ਼੍ਰੇਣੀ ਦੇ ਤਹਿਤ ਐੱਫਆਈਏਪੀਐੱਫ ਤੋਂ ਮਾਨਤਾ ਪ੍ਰਾਪਤ ਹਨ। ਇਸ ਸ਼ਾਨਦਾਰ ਸਾਲਾਨਾ ਫਿਲਮ ਫੈਸਟੀਵਲ ਵਿੱਚ ਪੂਰੀ ਦੁਨੀਆ ਅਤੇ ਭਾਰਤ ਦੀਆਂ ਸਰਬਸ਼੍ਰੇਸ਼ਠ ਫਿਲਮਾਂ ਪਿਛਲੇ ਕਈ ਵਰ੍ਹਿਆਂ ਤੋਂ ਦਿਖਾਈਆਂ ਜਾਂਦੀਆਂ ਰਹੀਆਂ ਹਨ ਜਿਨ੍ਹਾਂ ਵਿੱਚ ਭਾਰਤੀ ਫਿਲਮ ਉਦਯੋਗ ਦੇ ਨਾਲ-ਨਾਲ ਦੁਨੀਆ ਭਰ ਦੀਆਂ ਫਿਲਮ ਹਸਤੀਆਂ ਪ੍ਰਤੀਨਿਧੀਆਂ, ਮਹਿਮਾਨਾਂ ਅਤੇ ਸਪੀਕਰਸ ਦੇ ਰੂਪ ਵਿੱਚ ਇਸ ਦੀ ਸ਼ੋਭਾ ਵਧਾਉਂਦੀਆਂ ਹਨ।” ਐੱਨਐੱਫਡੀਸੀ ਦੇ ਐੱਮਡੀ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੰਯੁਕਤ ਸਕੱਤਰ (ਫਿਲਮ) ਸ਼੍ਰੀ ਪ੍ਰਿਥੁਲ ਕੁਮਾਰ ਨੇ ਇਹ ਗੱਲਾਂ ਕਹੀਆਂ। ਸ਼੍ਰੀ ਪ੍ਰਿਥੁਲ ਅੱਜ ਇੱਥੇ ਪਣਜੀ ਵਿੱਚ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ਼  ਇੰਡੀਆ ਲਈ ਪ੍ਰੀਵਿਊ ਪ੍ਰੈੱਸ ਕਾਨਫਰੰਸ ਵਿੱਚ ਬੋਲ ਰਹੇ ਸਨ। ਪ੍ਰੈੱਸ ਕਾਨਫਰੰਸ ਵਿੱਚ ਈਐੱਸਜੀ ਦੀ ਵਾਈਸ ਚੇਅਰਮੈਨ ਸ਼੍ਰੀਮਤੀ ਡੇਲਿਲਾਹ ਐੱਮ. ਲੋਬੋ (Mrs. Delilah M. Lobo); ਈਐੱਸਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸ਼੍ਰੀਮਤੀ ਅੰਕਿਤਾ ਮਿਸ਼ਰਾ; ਪੀਆਈਬੀ, ਪੱਛਮੀ ਜ਼ੋਨ ਦੇ ਡਾਇਰੈਕਟਰ ਜਨਰਲ ਸੁਸ਼੍ਰੀ ਮੋਨੀਦੀਪਾ ਮੁਖਰਜੀ; ਅਤੇ ਪੀਆਈਬੀ ਦੇ ਡਾਇਰੈਕਟਰ ਜਨਰਲ ਡਾ.ਪ੍ਰਗਿਆ ਪਾਲੀਵਾਲ ਗੌੜ ਵੀ ਮੌਜੂਦ ਸਨ। 

ਫੈਸਟੀਵਲ ਦੇ ਇਸ ਵਰ੍ਹੇ ਦੇ ਸੰਸਕਰਣ (ਐਡੀਸ਼ਨ) ਬਾਰੇ ਵਿਸਤਾਰ ਨਾਲ ਦੱਸਦੇ ਹੋਏ ਸ਼੍ਰੀ ਪ੍ਰਿਥੁਲ ਕੁਮਾਰ ਨੇ ਕਿਹਾ ਕਿ ਆਈਐੱਫਐੱਫਆਈ ਦਾ ਮੁੱਖ ਆਕ੍ਰਸ਼ਣ ਵਿਸ਼ਵ ਸਿਨੇਮਾ ਵਿੱਚ ਉੱਤਕ੍ਰਿਸ਼ਟਤਾ ਲਈ ਦਿੱਤਾ ਜਾਣ ਵਾਲਾ ਸੱਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ (ਐੱਸਆਰਐੱਲਟੀਏ) ਹੈ। ਵਰਤਮਾਨ ਵਿੱਚ ਵਰਲਡ ਸਿਨੇਮਾ ਵਿੱਚ ਸਭ ਤੋਂ ਮਹਾਨ ਅੰਤਰਰਾਸ਼ਟਰੀ ਹਸਤੀਆਂ ਵਿੱਚੋਂ ਇੱਕ ਹਾਲੀਵੁੱਡ ਅਭਿਨੇਤਾ ਅਤੇ ਨਿਰਮਾਤਾ ਮਾਈਕਲ ਡਗਲਸ ਇਸ ਪ੍ਰਸਿੱਧ ਐਵਾਰਡ ਨੂੰ ਪ੍ਰਾਪਤ ਕਰਨ ਲਈ ਆਈਐੱਫਐੱਫਆਈ ਵਿੱਚ ਮੌਜੂਦ ਹੋਣਗੇ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਅਤੇ ਮਸ਼ਹੂਰ ਅਭਿਨੇਤਰੀ ਕੈਥਰੀਨ ਜ਼ੈਟਾ-ਜੋਨਸ ਵੀ ਹੋਣਗੇ।

ਇਸ ਫਿਲਮ ਫੈਸਟੀਵਲ ਦੇ ਦੌਰਾਨ 270 ਤੋਂ ਵੱਧ ਫਿਲਮਾਂ 4 ਸਥਾਨਾਂ-ਆਈਕੌਨ ਪੰਜਿਮ, ਮਾਕਿਵਨੈੱਜ ਪੈਲੇਸ, ਆਈਕੌਨਸ ਪੋਰਵੋਰਿਮ, ਜ਼ੈੱਡ ਸਕਵਾਇਰ ਸਮਰਾਟ ਅਸ਼ੋਕ ‘ਤੇ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। 54ਵੇਂ ਆਈਐੱਫਐੱਫਆਈ ਦੇ ‘ਇੰਟਰਨੈਸ਼ਨਲ ਸੈਕਸ਼ਨ’ ਵਿੱਚ 198 ਫਿਲਮਾਂ ਦਿਖਾਈਆਂ ਜਾਣਗੀਆ ਜੋ 53ਵੇਂ ਆਈਐੱਫਐੱਫਆਈ ਤੋਂ 18 ਜ਼ਿਆਦਾ ਹਨ। ਇਸ ਵਿੱਚ 13 ਵਰਲਡ ਪ੍ਰੀਮੀਅਰ, 18 ਇੰਟਰਨੈਸ਼ਨਲ ਪ੍ਰੀਮੀਅਰ, 62 ਏਸ਼ੀਆ ਪ੍ਰੀਮੀਅਰ ਅਤੇ 89 ਇੰਡੀਆ ਪ੍ਰੀਮੀਅਰ ਹੋਣਗੇ। ਇਸ ਸਾਲ ਆਈਐੱਫਐੱਫਆਈ ਨੂੰ 105 ਦੇਸ਼ਾਂ ਤੋਂ ਰਿਕਾਰਡ ਸੰਖਿਆ ਵਿੱਚ 2926 ਐਂਟਰੀਆਂ ਪ੍ਰਾਪਤ ਹੋਈਆਂ ਹਨ, ਜੋ ਕਿ ਪਿਛਲੇ ਸਾਲ ਦੀ ਤੁਲਨਾ ਵਿੱਚ 3 ਗੁਣਾ ਵੱਧ ਇੰਟਰਨੈਸ਼ਨਲ ਐਂਟਰੀਆਂ ਹਨ। ‘ਇੰਡੀਅਨ ਪੈਨੋਰਮਾ’ ਸੈਕਸ਼ਨ ਵਿੱਚ ਭਾਰਤ ਦੀਆਂ 25 ਫੀਚਰ ਫਿਲਮਾਂ ਅਤੇ 20 ਗ਼ੈਰ –ਫੀਚਰ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਫੀਚਰ ਸੈਕਸ਼ਨ ਵਿੱਚ ਓਪਨਿੰਗ ਫਿਲਮ ਮਲਿਆਲਮ ਫਿਲਮ “ਅੱਟਮ” ਹੈ, ਅਤੇ ਗ਼ੈਰ ਫੀਚਰ ਸੈਕਸ਼ਨ ਵਿੱਚ ਓਪਨਿੰਗ ਫਿਲਮ ਮਣੀਪੁਰ ਦੀ “ਐਂਡਰੋ ਡ੍ਰੀਮਸ” ਹੈ।

ਆਈਐੱਫਐੱਫਆਈ ਦੇ 54ਵੇਂ ਸੰਸਕਰਣ ਲਈ ਨਵੀਂ ਪਹਿਲ ਬਾਰੇ ਦੱਸਦੇ ਹੋਏ ਸ਼੍ਰੀ ਪ੍ਰਿਥੁਲ ਕੁਮਾਰ ਨੇ ਕਿਹਾ ਕਿ ਇਸ ਸਾਲ ਸਰਬਸ਼੍ਰੇਸ਼ਠ ਵੈੱਬ ਸੀਰੀਜ਼ (ਓਟੀਟੀ) ਐਵਾਰਡ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਉਦੇਸ਼ ਓਟੀਟੀ ਪਲੈਟਫਾਰਮਾਂ ਦੀ ਸਮ੍ਰਿੱਧ ਸਮੱਗਰੀ ਅਤੇ ਇਸ ਦੇ ਰਚਨਾਕਾਰਾਂ ਨੂੰ ਸਵੀਕਾਰ ਕਰਨਾ, ਪ੍ਰੋਤਸਾਹਿਤ ਕਰਨਾ ਅਤੇ ਸਨਮਾਨ ਦੇਣਾ ਹੈ। 15 ਓਟੀਟੀ ਪਲੈਟਫਾਰਮਾਂ ਤੋਂ 10 ਭਾਸ਼ਾਵਾਂ ਵਿੱਚ 32 ਐਂਟਰੀਆਂ ਪ੍ਰਾਪਤ ਹੋਈਆਂ ਹਨ। ਜੇਤੂ ਸੀਰੀਜ਼ ਨੂੰ ਪੁਰਸਕਾਰ ਰਾਸ਼ੀ ਦੇ ਰੂਪ ਵਿੱਚ ਸਰਟੀਫਿਕੇਟ ਅਤੇ 10 ਲੱਖ ਦਾ ਨਕਦ ਪੁਰਸਕਾਰ ਦਿੱਤਾ ਜਾਏਗਾ, ਜਿਸ ਦਾ ਐਲਾਨ ਸਮਾਪਨ ਸਮਾਰੋਹ ਵਿੱਚ ਕੀਤਾ ਜਾਏਗਾ।

ਇਸ ਖੇਤਰ ਵਿੱਚ ਭਾਰਤ ਦੀ ਆਸਕਰ ਐਂਟਰੀ ਨੂੰ ਚਿਨ੍ਹਿਤ ਕਰਨ ਅਤੇ ਅੱਜ ਫਿਲਮ ਨਿਰਮਾਣ ਵਿੱਚ ਡਾਕੂਮੈਂਟਰੀਜ਼  ਦੇ ਵਧਦੇ ਮਹੱਤਵ ਨੂੰ ਉਜਾਗਰ ਕਰਨ ਲਈ ਇਸ ਸਾਲ ਦੁਨੀਆ ਭਰ ਦੀਆਂ ਦਸਤਾਵੇਜ਼ੀ ਫਿਲਮਾਂ ਦਾ ਇੱਕ ਡੋਕੂ-ਮੋਂਟੇਜ਼ ਸੈਕਸ਼ਨ (Docu-Montage section) ਵੀ ਪੇਸ਼ ਕੀਤਾ ਗਿਆ ਹੈ। 

ਇਸ ਤੋਂ ਇਲਾਵਾ, ਫਿਲਮ ਉਤਸਵ ਵਿੱਚ ਪਹਿਲੀ ਵਾਰ ਰਿਸਟੋਰਡ (ਮੁੜ ਨਿਰਮਿਤ) ਕਲਾਸਿਕਸ ਸੈਕਸ਼ਨ ਵੀ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਭਾਰਤੀ ਕਲਾਸਿਕਸ ਦੀ ਡੈਮੇਜ਼ਡ ਸੈਲਿਯੁਲਾਈਡ ਰੀਲਾਂ ਨਾਲ ਨੈਸ਼ਨਲ ਫਿਲਮ ਹੈਰੀਟੇਜ਼ ਮਿਸ਼ਨ (ਐੱਨਐੱਫਐੱਚਐੱਮ) ਦੇ ਤਹਿਤ ਐੱਨਐੱਫਡੀਸੀ–ਐੱਨਐੱਫਏਆਈ ਦੁਆਰਾ ਫਿਰ ਤੋਂ ਤਿਆਰ ਕੀਤੀਆਂ ਗਈਆਂ ਫਿਲਮਾਂ ਦੇ 7 ਵਰਲਡ ਪ੍ਰੀਮੀਅਰ ਸ਼ਾਮਲ ਹਨ। ਇਸ ਦੇ ਇਲਾਵਾ, ਇਸ ਸੈਕਸ਼ਨ ਵਿੱਚ 3 ਅੰਤਰਰਾਸ਼ਟਰੀ ਮੁੜ ਨਿਰਮਿਤ ਫਿਲਮਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।

ਪ੍ਰਸਿੱਧ ਫਿਲਮ ਮੇਕਰਸ, ਸਿਨੇਮੈਟੋਗ੍ਰਾਫਰਸ ਅਤੇ ਅਭਿਨੇਤਾਵਾਂ ਦੇ ਨਾਲ 20 ਤੋਂ ਵੱਧ ‘ਮਾਸਟਰਕਲਾਸ’ ਅਤੇ ‘ਇਨ ਕਨਵਰਸੇਸ਼ਨ’ ਸੈਸ਼ਨਾਂ ਨਾਲ ਲੈਸ ਇਸ ਸਾਲ ਦੇ ਆਈਐੱਫਐੱਫਆਈ ਦਾ ਇੱਕ ਸਪਤਾਹ ਬਹੁਤ ਰੋਮਾਂਚਕ ਹੋਵੇਗਾ। ਇਹ ਸੈਸ਼ਨ ਗੋਆ ਦੇ ਪਣਜੀ ਸਥਿਤ ਫੈਸਟੀਵਲ ਮਾਈਲ ਵਿੱਚ ਮੁੜ ਨਿਰਮਿਤ ਅਤੇ ਨਵੀਨਤਮ ਕਲਾ ਅਕਾਦਮੀ ਵਿੱਚ ਆਯੋਜਿਤ ਕੀਤੇ ਜਾਣਗੇ। ਇਸ ਸਾਲ ਇਨ੍ਹਾਂ ਸੈਸ਼ਨਾਂ ਵਿੱਚ ਮਾਈਕਲ ਡਗਲਸ, ਬ੍ਰੈਂਡਨ ਗੌਲਵਿਨ, ਬ੍ਰਿਲੈਂਟੇ ਮੈਂਡੋਜਾ, ਸਨੀ ਦਿਓਲ, ਰਾਣੀ ਮੁਖਰਜੀ, ਵਿਦਯਾ ਬਾਲਨ, ਜੌਨ ਗੋਲਡਵਾਟਰ, ਵਿਜੇ ਸੇਤੁਪਤਿ, ਸਾਰਾ ਅਲੀ ਖਾਨ, ਪੰਕਜ ਤ੍ਰਿਪਾਠੀ, ਨਵਾਜੂਦੀਨ ਸਿੱਦਕੀ, ਕੇ.ਕੇ. ਮੈਨਨ, ਕਰਣ ਜੌਹਰ, ਮਧੁਰ ਭੰਡਾਰਕਰ, ਮਨੋਜ ਬਾਜਪੇਈ, ਕਾਰਤਿਕੀ ਗੋਂਸਾਲਵਿਸ, ਬੋਨੀ ਕਪੂਰ, ਅੱਲੂ ਅਰਵਿੰਦ, ਥਿਯੋਡੋਰ ਗਲੁਕ, ਗੁਲਸ਼ਨ ਗਰੋਵਰ ਅਤੇ ਹੋਰ ਹਸਤੀਆਂ ਵੀ ਹਿੱਸਾ ਲੈਣਗੀਆਂ।

ਪਿਛਲੇ ਸਾਲ ਸ਼ੁਰੂ ਕੀਤੀ ਗਈ ਗਾਲਾ ਪ੍ਰੀਮੀਅਰਸ ਪਹਿਲ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਇਸ ਸਾਲ 12 ਗਾਲਾ ਪ੍ਰੀਮੀਅਰ ਅਤੇ ਦੋ ਵਿਸ਼ੇਸ਼ ਵੈੱਬ ਸੀਰੀਜ਼ ਪ੍ਰੀਮੀਅਰ ਆਯੋਜਿਤ ਕੀਤੇ ਜਾਣਗੇ। ਆਈਐੱਫਐੱਫਆਈ ਵਿੱਚ ਇਨ੍ਹਾਂ ਫਿਲਮ ਪ੍ਰੀਮੀਅਰਾਂ ਵਿੱਚ ਸੰਬਧ ਫਿਲਮਾਂ ਦੇ ਅਭਿਨੇਤਾ ਅਤੇ ਪ੍ਰਤਿਭਾਵਾਂ ਆਪਣੀਆਂ ਫਿਲਮਾਂ ਨੂੰ ਪ੍ਰੋਤਸਾਹਿਤ ਕਰਨ ਲਈ ਆਈਐੱਫਐੱਫਆਈ ਦੇ ਰੈੱਡ ਕਾਰਪੇਟ ‘ਤੇ ਚਲਣਗੇ।

 “ਐੱਨਐੱਫਡੀਸੀ ਫਿਲਮ ਬਜ਼ਾਰ” ਦੇ 217ਵੇਂ ਸੰਸਕਰਣ ਵਿੱਚ ਵੀਐੱਫਐਕਸ ਅਤੇ ਟੈੱਕ ਪਵੇਲੀਅਨ, ਡਾਕਿਊਮੈਂਟਰੀ ਅਤੇ ਨੌਨ-ਫੀਚਰ ਪ੍ਰੋਜੈਕਟਸ/ਫਿਲਮਾਂ, “ਨੌਲੇਜ ਸੀਰੀਜ਼” ਅਤੇ “ਬੁੱਕ ਟੂ ਬੌਕਸ ਆਫਿਸ” ਦੀ ਸ਼ੁਰੂਆਤ ਦੇ ਨਾਲ ਇਸ ਦੇ ਆਯਾਮਾਂ ਦਾ ਦਾਇਰਾ ਵਧਾਇਆ ਜਾਏਗਾ। ਕੁੱਲ ਮਿਲਾ ਕੇ, ਇਸ ਸਾਲ ਫਿਲਮ ਬਜ਼ਾਰ ਦੇ 17ਵੇਂ ਸੰਸਕਰਣ ਵਿੱਚ ਨਿਰਮਾਣ, ਵੰਡ ਜਾਂ ਵਿਕਰੀ ਲਈ 300 ਤੋਂ ਵੱਧ ਇੰਟਰਨੈਸ਼ਨਲ ਫਿਲਮ ਪ੍ਰੋਜੈਕਟਸ ਤਿਆਰ ਅਤੇ ਪ੍ਰਦਰਸ਼ਿਤ ਕੀਤੇ ਜਾਣਗੇ।

ਇਸ ਸਾਲ ਆਈਐੱਫਐੱਫਆਈ ਦੇ 54ਵੇਂ ਸੰਸਕਰਣ ਵਿੱਚ 75 ਕ੍ਰਿਏਟਿਵ ਮਾਈਂਡਸ ਆਫ਼  ਟੁਮੋਰੋ (ਸੀਐੱਮਓਟੀ) ਉਮੀਦਵਾਰਾਂ ਲਈ ਵਿਸ਼ੇਸ਼ ਤੌਰ ‘ਤੇ ਸਿਨੇਮਾ ਦੇ ਮਾਸਟਰਸ ਦੁਆਰਾ ਤਿਆਰ ਕੀਤੀਆਂ ਗਈਆਂ ਪੇਸ਼ੇਵਰ ਕਲਾਸਾਂ ਵੀ ਹੋਣਗੀਆਂ ਅਤੇ 20 ਤੋਂ ਵੱਧ ਮੋਹਰੀ ਕੰਪਨੀਆਂ ਦੇ ਨਾਲ ਭਰਤੀ ਲਈ ਇੱਕ “ਟੇਲੈਂਟ ਕੈਂਪ” ਦਾ ਆਯੋਜਨ ਕੀਤਾ ਜਾਏਗਾ।

ਇਸ ਮਹੋਤਸਵ ਵਿੱਚ ਇਹ ਸੁਨਿਸ਼ਚਿਤ ਕਰਨ ਲਈ ਸੁਵਿਧਾਵਾਂ ਵੀ ਉਪਲਬਧ ਹੋਣਗੀਆਂ ਕਿ ਮਹੋਤਸਵ ਦੇ ਦਿਵਿਯਾਂਗ ਪ੍ਰਤੀਨਿਧੀ ਸਾਰੇ ਸਕ੍ਰੀਨਿੰਗ ਅਤੇ ਹੋਰ ਸਥਾਨਾਂ ਤੱਕ ਅਸਾਨੀ ਨਾਲ ਪਹੁੰਚ ਸਕਣ। ਇਸ ਸਮਾਰੋਹ ਨੂੰ ਸਾਰਿਆਂ ਲਈ ਸਮਾਵੇਸ਼ੀ ਅਤੇ ਸੁਲਭ ਬਣਾਉਣ ਦਾ ਪ੍ਰਯਾਸ ਸਮਾਵੇਸ਼ਿਤਾ ਦੀ ਦਿਸ਼ਾ ਵਿੱਚ ਚੁੱਕਿਆ ਗਿਆ ਇੱਕ ਕਦਮ ਹੈ। 

 

ਆਈਐੱਫਐੱਫਆਈ ਨਾ ਸਿਰਫ ਸਿਨੇਮੈਟਿਕ ਉੱਤਕ੍ਰਿਸ਼ਟਤਾ ਦਾ ਪ੍ਰਦਰਸ਼ਨ ਹੈ, ਬਲਕਿ ਸੱਭਿਆਚਾਰਕ ਵਿਵਿਧਤਾ ਦਾ ਉਤਸਵ ਵੀ ਹੈ। ਆਈਐੱਫਐੱਫਆਈ ਸਿਨੇ-ਮੇਲਾ ਪਹਿਲ, ਸਿਨੇਮੈਟਿਕ ਉਤਸਵਾਂ ਨੂੰ ਇੱਕ ਸ਼ਾਨਦਾਰ ਵਿਸਤਾਰ ਪ੍ਰਦਾਨ ਕਰੇਗਾ, ਜਿੱਥੇ ਆਈਐੱਫਐੱਫਆਈ ਵਿੱਚ ਮੌਜੂਦ ਲੋਕ ਅਤੇ ਇੱਥੋਂ ਤੱਕ ਕਿ ਹੋਰ ਲੋਕ ਜਿਵੇਂ ਸਥਾਨਕ ਸਮੁਦਾਏ ਅਤੇ ਟੂਰਿਸਟ, ਜੋ ਆਈਐੱਫਐੱਫਆਈ ਲਈ ਰਜਿਸਟਰਡ ਨਹੀਂ ਹਨ, ਉਹ ਵੀ ਸਿਨੇਮਾ, ਕਲਾ, ਸੱਭਿਆਚਾਰ, ਸ਼ਿਲਪ ਅਤੇ ਭੋਜਨ ਦਾ ਜਸ਼ਨ ਮਨਾਉਂਦੇ ਹੋਏ ਰੋਮਾਂਚਕ ਗਤੀਵਿਧੀਆਂ ਦਾ ਆਨੰਦ ਲੈ ਸਕਦੇ ਹਨ। ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਤਹਿਤ ਕੇਂਦਰੀ ਸੰਚਾਰ ਬਿਊਰੋ ਦੁਆਰਾ ਇੱਕ ਪ੍ਰਦਰਸ਼ਨੀ ਲਗਾਈ ਗਈ ਹੈ, ਜੋ ਸਿਨੇ ਪ੍ਰੇਮੀਆਂ ਨੂੰ ਆਪਸੀ –ਸੰਵਾਦ ਡਿਸਪਲੇ ਦੇ ਜ਼ਰੀਏ ਫਿਲਮਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਸੁਵਿਧਾ ਪ੍ਰਦਾਨ ਕਰੇਗੀ। ਪ੍ਰਵੇਸ਼ ਸਾਰਿਆਂ ਦੇ ਲਈ ਮੁਫ਼ਤ ਹੈ। ਆਈਐੱਫਐੱਫਆਈ ਨੂੰ ਦੁਨੀਆ ਲਈ ਭਾਰਤ ਦੇ ਸਭ ਤੋਂ ਵੱਡੇ ਸੱਭਿਆਚਾਰਕ ਸਮਾਰੋਹਾਂ ਵਿੱਚੋਂ ਇੱਕ ਦੇ ਰੂਪ ਵਿੱਚ ਸਥਾਪਿਤ ਕਰਨ ਲਈ ਕਾਰਵਾਂ, ਸ਼ਿਗਮੋਤਸਵ, ਗੋਆ ਕਾਰਨੀਵਲ, ਸੈਲਫੀ ਪੁਆਇੰਟ, ਆਈਐੱਫਐੱਫਆਈ ਮਰਚੈਂਡਾਈਜ਼ ਅਤੇ ਹੋਰ ਪਹਿਲਾਂ ਦੇ ਨਾਲ-ਨਾਲ ਆਮ ਲੋਕਾਂ ਲਈ ਤਿੰਨ ਸਥਾਨਾਂ ‘ਤੇ ਓਪਨ ਏਅਰ ਸਕ੍ਰੀਨਿੰਗ ਵੀ ਆਯੋਜਿਤ ਕੀਤੀ ਜਾਏਗੀ।

ਇਸ ਦੇ ਇਲਾਵਾ, 54ਵੇਂ ਆਈਐੱਫਐੱਫਆਈ ਵਿੱਚ ਮਹੋਤਸਵ-ਸਥਾਨਾਂ ਦੀ ਸੰਪੂਰਨ ਸਜਾਵਟ ਅਤੇ ਬ੍ਰਾਂਡਿੰਗ ਲਈ ਐੱਨਐੱਫਡੀਸੀ ਅਤੇ ਈਐੱਸਜੀ ਨੇ ਐੱਨਆਈਡੀ, ਅਹਿਮਦਾਬਾਦ  ਨਾਲ ਸਾਂਝੇਦਾਰੀ ਕੀਤੀ ਹੈ।

ਈਐੱਸਜੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੁਸ਼੍ਰੀ ਅੰਕਿਤਾ ਮਿਸ਼ਰਾ ਨੇ ਮੌਜੂਦ ਲੋਕਾਂ ਨੂੰ 54ਵੇਂ ਆਈਐੱਫਐੱਫਆਈ ਦੇ ਨਿਰਵਿਘਨ ਸੰਚਾਲਨ ਦੇ ਲਈ ਵਿਭਿੰਨ ਲੌਜੀਸਟਿਕਸ ਵਿਵਸਥਾਵਾਂ ਬਾਰੇ ਜਾਣਕਾਰੀ ਦਿੱਤੀ, ਜੋ ਕਿ ਪ੍ਰਤੀਨਿਧੀਆਂ ਦੇ ਨਾਲ-ਨਾਲ ਸਥਾਨਕ ਵਿਅਕਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਉਦਘਾਟਨ ਸਮਾਰੋਹ ਲਈ ਪਾਰਕਿੰਗ ਦੀਆਂ ਸੁਵਿਧਾਵਾਂ, ਉਤਸਵ ਸਥਾਨਾਂ ਦਰਮਿਆਨ ਮੁਫ਼ਤ ਪਰਿਵਹਨ (ਫ੍ਰੀ ਟਰਾਂਸਪੋਟੇਸ਼ਨ) ਅਤੇ ਵਿਭਿੰਨ ਸਕ੍ਰੀਨਿੰਗ ਅਤੇ ਸੈਸ਼ਨਾਂ ਦੀਆਂ ਬੁਕਿੰਗ ਪ੍ਰਕਿਰਿਆਵਾਂ ਸ਼ਾਮਲ ਹਨ।

ਪੀਆਈਬੀ, ਪੱਛਮੀ ਖੇਤਰ ਦੀ ਡਾਇਰੈਕਟਰ ਜਨਰਲ, ਸੁਸ਼੍ਰੀ ਮੋਨੀਦੀਪਾ ਮੁਖਰਜੀ ਨੇ ਮੀਡੀਆ ਨੂੰ ਉਨ੍ਹਾਂ ਲਈ ਉਪਲਬਧ ਵਿਭਿੰਨ ਸੁਵਿਧਾਵਾਂ ਦੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਈਐੱਫਐੱਫਆਈ ਦੇ ਇਸ ਸੰਸਕਰਣ ਲਈ ਪੀਆਈਬੀ ਦੁਆਰਾ ਕੀਤੀ ਗਈ ਅਨੋਖੀ ਪਹਿਲ ਦੇ ਬਾਰੇ ਵੀ ਗੱਲ ਕੀਤੀ। ਇਸ ਵਿੱਚ ਮੀਡੀਆ ਲਈ ਇੱਕ ਫਿਲਮ ਸਮੀਖਿਆ ਵਰਕਸ਼ਾਪ ਦਾ ਆਯੋਜਨ ਅਤੇ ਸਾਰੀਆਂ ਪੀਆਈਬੀ ਆਈਐੱਫਐੱਫਆਈ ਰੀਲੀਜ਼ ਦੇ ਕੋਂਕਣੀ ਅਨੁਵਾਦ ਸ਼ਾਮਲ ਹਨ।

ਈਐੱਸਜੀ ਦੀ ਵਾਈਸ ਚੇਅਰਮੈਨ ਸੁਸ਼੍ਰੀ ਡੇਲਿਲਾਹ ਐੱਮ. ਲੋਬੋ (Mrs. Delilah M. Lobo) ਨੇ ਇਹ ਕਹਿੰਦੇ ਹੋਏ ਸੰਮੇਲਨ ਦਾ ਸਮਾਪਨ ਕੀਤਾ ਕਿ ਆਈਐੱਫਐੱਫਆਈ ਵਿੱਚ ਦੁਨੀਆ ਭਰ ਦੀਆਂ ਸਰਬਸ਼੍ਰੇਸ਼ਠ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਗੋਆਵਾਸੀਆਂ ਨੂੰ ਆਪਣੇ ਘਰ ਮੌਜੂਦ ਇਸ ਮੌਕੇ ਦਾ ਵਧੇਰੇ ਲਾਭ ਲੈਣ ਲਈ ਪ੍ਰੋਤਸਾਹਿਤ ਕੀਤਾ। 

 

ਪ੍ਰੈੱਸ ਕਾਨਫਰੰਸ ਵਿੱਚ ਸਾਂਝੀ ਕੀਤੀ ਗਈ ਪੀਪੀਟੀ ਦੇ ਲਈ ਇੱਥੇ ਦੇਖੋ।

 

*****

ਪੀਆਈਬੀ ਟੀਮ ਇੱਫੀ/ਮੋਨੀਦੀਪਾ/ਪ੍ਰਗਿਆ/ਨਿਕਿਤਾ/ਪਰਸ਼ੂਰਾਮ/ਇੱਫੀ 54-003

iffi reel

(Release ID: 1978497) Visitor Counter : 88