ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਹਵਾਈ ਯਾਤਰਾ ਹੁਣ ਕੁਲੀਨ ਵਰਗ ਦੀ ਲਗਜ਼ਰੀ ਨਹੀਂ ਰਹਿ ਗਈ ਹੈ
ਏਅਰੋਨੌਟੀਕਲ ਸੁਸਾਇਟੀ ਆਫ਼ ਇੰਡੀਆ (ਏਈਐੱਸਆਈ) ਦੇ 75 ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਉਡਾਨ (ਉਡੇ ਦੇਸ਼ ਕਾ ਆਮ ਨਾਗਰਿਕ), ਜਿਹੀਆਂ ਦੂਰਦਰਸ਼ੀ ਯੋਜਨਾਵਾਂ ਦੇ ਜ਼ਰੀਏ, ਹਵਾਈ ਅੱਡਿਆਂ ਦੀ ਸੰਖਿਆ ਵਿੱਚ ਦੁਗਣਾ ਵਾਧਾ, ਕਿਫਾਇਤੀ ਹਵਾਈ ਕਿਰਾਇਆ, ਹਵਾਈ ਯਾਤਰਾ ਨੂੰ ਆਮ ਆਦਮੀ ਦੀ ਯਾਤਰਾ ਦਾ ਮਾਧਿਅਮ ਬਣਾਉਣ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ
ਮੰਤਰੀ ਮਹੋਦਯ ਨੇ ਦੱਸਿਆ ਕਿ 2025 ਵਿੱਚ ਭਾਰਤ ਦੇ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਪ੍ਰਥਮ ਮਾਨਵਯੁਕਤ ਮਿਸ਼ਨ ਗਗਨਯਾਨ ਦੇ ਲਾਂਚ ਹੋਣ ਦੇ ਬਾਅਦ, ਭਾਰਤ ਦੇ ਕੋਲ 2035 ਤੱਕ ਆਪਣਾ ਖੁਦ ਦਾ ਸਪੇਸ ਸਟੇਸ਼ਨ ਹੋਵੇਗਾ ਅਤੇ 2040 ਵਿੱਚ ਇੱਕ ਭਾਰਤੀ ਚੰਦਰਮਾ ‘ਤੇ ਕਦਮ ਰੱਖੇਗਾ
ਡਾ. ਜਿਤੇਂਦਰ ਸਿੰਘ ਨੇ ਕਿਹਾ, “2047 ਵਿੱਚ ਸਪੇਸ ਅਤੇ ਐਵੀਏਸ਼ਨ” ‘ਤੇ ਇਹ ਅੰਤਰਰਾਸ਼ਟਰੀ ਕਾਨਫਰੰਸ ਸਹਿ ਪ੍ਰਦਰਸ਼ਨ ਗਿਆਨ-ਸਾਂਝਾ ਕਰਨ ਅਤੇ ਸਹਿਯੋਗ ਦੇ ਪ੍ਰਤੀ ਸਾਡੇ ਸਮਰਪਣ ਦਾ ਇੱਕ ਪ੍ਰਮਾਣ ਹੈ
Posted On:
18 NOV 2023 3:00PM by PIB Chandigarh
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਰਤ ਵਿੱਚ ਹਵਾਈ ਯਾਤਰਾ ਹੁਣ ਕੁਲੀਨ ਵਰਗ ਦੀ ਲਗਜ਼ਰੀ ਨਹੀਂ ਰਹਿ ਗਈ ਹੈ।
ਏਅਰੋਨੌਟੀਕਲ ਸੁਸਾਇਟੀ ਆਫ਼ ਇੰਡੀਆ (ਏਈਐੱਸਆਈ) ਦੇ 75 ਗੌਰਵਮਈ ਵਰ੍ਹੇ ਪੂਰੇ ਹੋਣ ਦੇ ਅਵਸਰ ‘ਤੇ ਡਾ. ਜਿਤੇਂਦਰ ਸਿੰਘ ਨੇ ਕਿਹਾ, ਉਡਾਨ (ਉਡੇ ਦੇਸ਼ ਕਾ ਆਮ ਨਾਗਰਿਕ), ਜਿਹੀਆਂ ਦੂਰਦਰਸ਼ੀ ਯੋਜਨਾਵਾਂ ਦੇ ਜ਼ਰੀਏ, ਹਵਾਈ ਅੱਡਿਆਂ ਦੀ ਸੰਖਿਆ ਵਿੱਚ ਦੁਗਣਾ ਵਾਧਾ, ਕਿਫਾਇਤੀ ਹਵਾਈ ਕਿਰਾਇਆ, ਹਵਾਈ ਯਾਤਰਾ ਨੂੰ ਆਮ ਆਦਮੀ ਦੀ ਯਾਤਰਾ ਦਾ ਮਾਧਿਅਮ ਬਣਾਉਣ ਦਾ ਕ੍ਰੈਡਿਟ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਹਵਾਈ ਅੱਡਿਆਂ ‘ਤੇ “ਹਵਾਈ” ਚੱਪਲ ਪਹਿਨਣ ਵਾਲੇ ਲੋਕਾਂ ਨੂੰ “ਹਵਾਈ ਜਹਾਜ਼” (ਹਵਾਈ ਉਡਾਨ) ‘ਤੇ ਚੜ੍ਹਦੇ ਦੇਖਣਾ ਇੱਕ ਆਮ ਦ੍ਰਿਸ਼ ਹੈ।
ਮੰਤਰੀ ਮਹੋਦਯ ਨੇ ਅੱਗੇ ਕਿਹਾ ਕਿ ਇਹ ਨਾ ਕੇਵਲ ਕਿਫਾਇਤੀ ਹਵਾਈ ਕਿਰਾਏ ਦੇ ਕਾਰਨ ਸੰਭਵ ਹੋਇਆ ਹੈ, ਬਲਕਿ ਪਿਛਲੇ 9 ਵਰ੍ਹਿਆਂ ਵਿੱਚ ਹਵਾਈ ਅੱਡਿਆਂ ਦੀ ਸੰਖਿਆ ਦੁਗਣੀ ਤੋਂ ਵੀ ਅਧਿਕ ਹੋ ਗਈ ਹੈ, ਜੋ ਵਰ੍ਹੇ 2014 ਵਿੱਚ 75 ਤੋਂ ਵਧ ਕੇ ਅੱਜ 150 ਤੋਂ ਅਧਿਕ ਹੋ ਗਈ ਹੈ।
ਏਰੋਨੌਟਿਕਲ ਅਤੇ ਸਪੇਸ ਸੈਕਟਰ ‘ਤੇ ਚਰਚਾ ਕਰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਵਰ੍ਹੇ 2025 ਵਿੱਚ ਭਾਰਤ ਦੇ ਪੂਰੀ ਤਰ੍ਹਾਂ ਨਾਲ ਸਵਦੇਸ਼ੀ ਮਾਨਵਯੁਕਤ ਮਿਸ਼ਨ ਗਗਨਯਾਨ ਦੇ ਬਾਅਦ, ਭਾਰਤ ਦੇ ਕੋਲ 2035 ਤੱਕ ਆਪਣਾ ਖੁਦ ਦਾ ਸਪੇਸ ਸਟੇਸ਼ਨ ਹੋਵੇਗਾ ਅਤੇ 2040 ਵਿੱਚ ਇੱਕ ਭਾਰਤੀ ਚੰਦਰਮਾ ‘ਤੇ ਕਦਮ ਰੱਖੇਗਾ।
ਡਾ. ਜਿਤੇਂਦਰ ਸਿੰਘ ਨੇ ਇੱਥੇ ਕਿਹਾ ਕਿ ਏਰੋਨੌਟੀਕਲ ਸੁਸਾਇਟੀ ਆਫ਼ ਇੰਡੀਆ (ਏਈਐੱਸਆਈ) ਸਾਡੇ ਦੇਸ਼ ਵਿੱਚ ਇਨੋਵੇਸ਼ਨ ਦਾ ਕੇਂਦਰ, ਸਹਿਯੋਗ ਦਾ ਮੰਚ ਅਤੇ ਏਅਰੋਸਪੇਸ ਉਦਯੋਗ ਦੇ ਵਿਕਾਸ ਦੇ ਲਈ ਪ੍ਰੇਰਣਾ ਰਹੀ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਪਿਛਲੇ 9-10 ਵਰ੍ਹਿਆਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ, ਖਾਸ ਕਰਕੇ ਐਵੀਏਸ਼ਨ ਅਤੇ ਏਅਰੋਸਪੇਸ ਵਿੱਚ ਭਾਰਤ ਦੀ ਪ੍ਰਗਤੀ, ਸੰਭਵ ਤੌਰ 'ਤੇ ਉਸ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੀ ਸਾਡੀ ਪ੍ਰਤੀਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਕਿਹਾ ਕਿ ਵਰ੍ਹੇ 2020 ਵਿੱਚ ਸਪੇਸ ਸੈਕਟਰ ਦੀਆਂ ਸੰਭਾਵਨਾਵਾਂ ਨੂੰ ਖੋਲ੍ਹਣ ਦੇ ਬਾਅਦ, ਵਰ੍ਹੇ 2014 ਵਿੱਚ ਕੇਵਲ 4-5 ਦੀ ਤੁਲਨਾ ਵਿੱਚ ਹੁਣ ਇਸ ਖੇਤਰ ਵਿੱਚ ਲਗਭਗ 150 ਡੀਪ ਟੈੱਕ ਸਟਾਰਟ-ਅੱਪ ਕਾਰਜ ਕਰ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜਿਵੇਂ ਕਿ ਅਸੀਂ ਭਵਿੱਖ ਵੱਲ ਦੇਖਦੇ ਹਾਂ, ਭਾਰਤ ਏਅਰੋਸਪੇਸ ਟੈਕਨੋਲੋਜੀ ਵਿੱਚ ਹੋਰ ਵੀ ਅਧਿਕ ਉਚਾਈਆਂ ਦੇ ਲਈ ਤਿਆਰ ਹੈ, ਕਿਉਂਕਿ ਸਰਕਾਰ ਵਿਗਿਆਨਿਕ ਭਾਈਚਾਰੇ ਦੇ ਪ੍ਰਤੀ ਆਪਣੇ ਸਮਰਥਨ ਨੂੰ ਲੈ ਕੇ ਦ੍ਰਿੜ੍ਹ ਹੈ, ਨਾਲ ਹੀ ਅਸੀਂ ਅੱਗੇ ਵਧਣ ਦੇ ਲਈ ਜ਼ਰੂਰੀ ਸੰਸਾਧਨ ਅਤੇ ਬੁਨਿਆਦੀ ਢਾਂਚੇ ਪ੍ਰਦਾਨ ਕਰ ਰਹੀ ਹੈ। ਮੰਤਰੀ ਮਹੋਦਯ ਨੇ ਕਿਹਾ ਕਿ ਹਾਲ ਹੀ ਵਿੱਚ ਸ਼ੁਰੂ ਕੀਤੀ ਗਈ “ਮੇਕ ਇਨ ਇੰਡੀਆ” ਪਹਿਲ ਨੇ ਸਾਡੇ ਏਅਰੋਸਪੇਸ ਪਰਿਦ੍ਰਿਸ਼ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ, ਸਵਦੇਸ਼ੀ ਉਤਪਾਦਨ ਅਤੇ ਇਨੋਵੇਸ਼ਨ ਨੂੰ ਪ੍ਰੋਤਸਾਹਿਤ ਕੀਤਾ ਹੈ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਭਾਰਤੀ ਏਅਰੋਸਪੇਸ ਸੈਕਟਰ ਮਹੱਤਰਵਪੂਰਨ ਰੂਪ ਨਾਲ ਵਿਕਸਿਤ ਹੋਇਆ ਹੈ ਅਤੇ ਅਸੀਂ ਖੁਦ ਨੂੰ ਬੇਮਿਸਾਲ ਉਪਲਬਧੀਆਂ ਦੇ ਸ਼ਿਖਰ ‘ਤੇ ਦੇਖਦੇ ਹਾਂ। ਸਫ਼ਲ ਚੰਦਰਯਾਨ-3, ਮਾਰਸ ਔਰਬੀਟਰ ਮਿਸ਼ਨ, ਆਦਿੱਤਯ ਐੱਲ1 ਅਤੇ ਇਸਰੋ ਦੇ ਆਉਣ ਵਾਲੇ ਮਿਸ਼ਨ ਜਿਹੇ ਗਗਨਯਾਨ, ਸਵਦੇਸ਼ੀ ਰੂਪ ਨਾਲ ਵਿਕਸਿਤ ਹਲਕੇ ਲੜਾਕੂ ਜਹਾਜ਼ ਤੇਜਸ ਅਤੇ ਡੀਆਰਡੀਓ ਦੁਆਰਾ ਅਤਿਆਧੁਨਿਕ ਮਿਜ਼ਾਇਲ ਸਿਸਟਮ ਅਤੇ ਜਨਤਕ ਖੇਤਰਾਂ/ਨਿੱਜੀ ਉਦਯੋਗਾਂ, ਸਟਾਰਟਅੱਪਸ ਦੁਆਰਾ ਹੋਰ ਸਬੰਧਿਤ ਟੈਕਨੋਲੋਜੀਆਂ ਨਾਲ ਸਾਡੇ ਵਿਗਿਆਨਿਕਾਂ ਅਤੇ ਇੰਜੀਨੀਅਰਾਂ ਨੇ ਆਲਮੀ ਮੰਚ ‘ਤੇ ਭਾਰਤ ਦੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ , ਉਪਰੋਕਤ ਸਾਰੇ ਆਲਮੀ ਪੱਧਰ ਦੇ ਮਿਸ਼ਨ “ਸੰਪੂਰਣ ਵਿਗਿਆਨ”, “ਸੰਪੂਰਣ ਸਰਕਾਰ” ਅਤੇ “ਸੰਪੂਰਣ ਸਮਾਜ” ਦ੍ਰਿਸ਼ਟੀਕੋਣ ਦੀਆਂ ਉਦਾਹਰਨ ਹਨ।
ਡਾ. ਜਿਤੇਂਦਰ ਸਿੰਘ ਨੇ ਕਿਹਾ, “2047 ਵਿੱਚ ਏਅਰੋਸਪੇਸ ਅਤੇ ਏਵੀਏਸ਼ਨ” ‘ਤ ਇਹ ਅੰਤਰਰਾਸ਼ਟਰੀ ਕਾਨਫਰੰਸ ਸਹਿ ਪ੍ਰਦਰਸ਼ਨੀ ਗਿਆਨ – ਸਾਂਝਾ ਕਰਨ ਅਤੇ ਸਹਿਯੋਗ ਦੇ ਪ੍ਰਤੀ ਸਾਡੇ ਸਮਰਪਣ ਦਾ ਇੱਕ ਪ੍ਰਮਾਣ ਹੈ। ਜਦੋਂ ਕਿ ਅਸੀਂ ਏਈਐੱਸਆਈ ਦੀ ਵਿਰਾਸਤ ਅਤੇ ਭਾਰਤ ਦੀ ਪ੍ਰਗਤੀ ਦਾ ਉਤਸਵ ਮਨਾਉਂਦੇ ਹਾਂ, ਆਓ, ਅਸੀਂ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਉਤਕ੍ਰਿਸ਼ਟਤਾ ਦੀ ਖੋਜ ਦੇ ਲਈ ਖੁਦ ਨੂੰ ਫਿਰ ਤੋ ਸਮਰਪਿਤ ਕਰੀਏ ਅਤੇ ਵੱਡੇ ਸੁਪਨੇ ਦੇਖੀਏ, ਨਿਡਰਤਾਪੂਰਵਕ ਇਨੋਵੇਸ਼ਨ ਕਰੀਏ ਅਤੇ ਭਾਰਤ ਨੂੰ ਏਅਰੋਸਪੇਸ ਟੈਕਨੋਲੋਜੀ ਵਿੱਚ ਮੋਹਰੀ ਅਗਵਾਈ ਬਣਾਉਣ ਦੇ ਲਈ ਮਿਲ ਕੇ ਕਾਰਜ ਕਰੀਏ।
ਆਯੋਜਿਤ ਸਮਾਰੋਹ ਦੇ ਸਮਾਪਨ ਦੇ ਅਵਸਰ ‘ਤੇ ਡਾ. ਜਿਤੇਂਦਰ ਸਿੰਘ ਨੇ ਕਾਨਫਰੰਸ ਦੀ ਸਫ਼ਲਤਾ ਅਤੇ ਏਅਰੋਨੌਟੀਕਲ ਸੁਸਾਇਟੀ ਆਫ਼ ਇੰਡੀਆ ਦੀ ਨਿਰੰਤਰ ਸਫ਼ਲਤਾ ਦੇ ਲਈ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ। ਮੰਤਰੀ ਮਹੋਦਯ ਨੇ ਕਿਹਾ, ਅਸੀਂ ਨਵੀਆਂ ਉੱਚਾਈਆਂ ਨੂੰ ਹਾਸਲ ਕਰੀਏ, ਅਛੂਤੇ ਖੇਤਰਾਂ ਦੀ ਖੋਜ ਕਰੀਏ ਅਤੇ ਆਪਣੇ ਮਹਾਨ ਰਾਸ਼ਟਰ ਦੀ ਵਿਗਾਨਿਕ ਵਿਰਾਸਤ ਵਿੱਚ ਯੋਗਦਾਨ ਦੇਈਏ।
***************
ਐੱਸਐੱਨਸੀ/ਪੀਕੇ
(Release ID: 1978374)
Visitor Counter : 75