ਕਬਾਇਲੀ ਮਾਮਲੇ ਮੰਤਰਾਲਾ
ਪਲੱਕੜ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ ਦੇ ਆਯੋਜਿਤ ਪ੍ਰੋਗਰਾਮਾਂ ਵਿੱਚ ਆਮ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ
प्रविष्टि तिथि:
18 NOV 2023 4:11PM by PIB Chandigarh
ਕਬਾਇਲੀ ਜ਼ਿਲ੍ਹਿਆਂ ਦੀਆਂ ਸਾਰੀਆਂ ਥਾਵਾਂ ‘ਤੇ ਜਿੱਥੇ ਅੱਜ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ਅਭਿਯਾਨ ਚਲਾਇਆ ਗਿਆ, ਉੱਥੇ ਗ੍ਰਾਮੀਣਾਂ ਦੀ ਵੱਡੀ ਸੰਖਿਆ ਵਿੱਚ ਮੌਜੂਦਗੀ ਦੇਖੀ ਗਈ ਅਤੇ ਜ਼ਿਲ੍ਹਾਂ ਪ੍ਰਸ਼ਾਸਨ, ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ, ਸਬੰਧਿਤ ਵਿਭਾਗਾਂ, ਬੈਂਕਾਂ ਅਤੇ ਸਰਕਾਰੀ ਭਲਾਈ ਸਕੀਮਾਂ ਦੇ ਲਾਭਾਰਥੀਆਂ ਦੀ ਉਚਿਤ ਭਾਗੀਦਾਰੀ ਦੇਖੀ ਗਈ। ਇਸ ਯਾਤਰਾ ਨੂੰ 15 ਨਵੰਬਰ ਨੂੰ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਝਾਰਖੰਡ ਦੇ ਖੁੰਟੀ ਪਿੰਡ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਯਾਤਰਾ ਦਾ ਉਦੇਸ਼ ਪ੍ਰਮੁੱਖ ਸਰਕਾਰੀ ਯੋਜਨਾਵਾਂ ਦੀ 100 ਪ੍ਰਤੀਸ਼ਤ ਸੰਤ੍ਰਿਪਤਾ ਸੁਨਿਸ਼ਚਿਤ ਕਰਨ ਲਈ ਕੇਂਦਰ ਸਰਕਾਰ ਦੀ ਭਲਾਈ ਸਕੀਮਾਂ ਅਤੇ ਨੀਤੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

ਇਹ ਅਭਿਯਾਨ ਦੀਮਾਪੁਰ ਜ਼ਿਲ੍ਹੇ ਦੇ ਅਧੀਨ ਚੌਮੁਕੇਦੀਮਾ ਬਲਾਕ ਵਿੱਚ ਤਿੰਨ ਥਾਵਾਂ ‘ਤੇ ਆਯੋਜਿਤ ਕੀਤਾ ਗਿਆ ਸੀ- ਫੈਪੀਜੰਗ, ਦਰੋਗਾਪਾਥਰ ਅਤੇ ਡਿਫੂਪਰ ਪਿੰਡ। ਆਯੋਜਨਾਂ ਦੌਰਾਨ, ਐੱਲਈਡੀ ਸਕਰੀਨ ਲੱਗੀ ਵੀਬੀਐੱਸਵਾਈ ਜਨਸੰਪਰਕ ਵੈਨ ਨੇ ਕੇਂਦਰ ਸਰਕਾਰ ਦੀਆਂ ਵਿਭਿੰਨ ਭਲਾਈ ਸਕੀਮਾਂ ਦਾ ਪ੍ਰਦਰਸ਼ਨ ਕੀਤਾ।

ਪ੍ਰੋਗਰਾਮ ਦੇ ਮੁੱਖ ਆਕਰਸ਼ਨ ਵਿੱਚ ਮੈਡੀਕਲ ਕੈਂਪ, ਉੱਜਵਲਾ ਯੋਜਨਾ ਦੇ ਲਾਭਾਰਥੀਆਂ ਅਤੇ ਬੈਂਕਿੰਗ ਸੇਵਾਵਾਂ ਲਈ ਮੌਕੇ ‘ਤੇ ਰਜਿਸਟ੍ਰੇਸ਼ਨ, ਖੇਤੀਬਾੜੀ ਸਬੰਧੀ ਕਾਰਜਾਂ ਲਈ ਡ੍ਰੋਨ ਪ੍ਰਦਰਸ਼ਨ ਅਤੇ ਭਲਾਈ ਸਕੀਮਾਂ ਦੇ ਲਾਭਾਰਥੀਆਂ ਦੁਆਰਾ ਨਿਜੀ ਅਨੁਭਵ ਸਾਂਝੇ ਕਰਨਾ ਸ਼ਾਮਲ ਹੈ। ਇਸ ਮੌਕੇ ‘ਤੇ ਸਰਕਾਰੀ ਗਤੀਵਿਧੀਆਂ ਨੂੰ ਦਰਸਾਉਣ ਵਾਲੇ ਕੈਲੰਡਰ ਅਤੇ ਪਰਚੇ ਵੀ ਵੰਡੇ ਗਏ।

ਵੀਬੀਐੱਸਵਾਈ ਦਾ ਚੌਥੇ ਦਿਨ ਦਾ ਅਭਿਯਾਨ ਅੱਜ ਤੁਏਨਸਾਂਗ ਜ਼ਿਲ੍ਹੇ ਦੇ ਲੋਂਗਖਿਮ ਬਲਾਕ ਦੇ ਅਧੀਨ ਚਿਮੋਂਗਰ ਅਤੇ ਚੋਂਗਟੋਰ ਪਿੰਡ ਵਿੱਚ ਆਯੋਜਿਤ ਕੀਤਾ ਗਿਆ। ਪ੍ਰੋਗਰਾਮ ਵਿੱਚ ਈਏਸੀ ਕੀਇਲੀਤਾਂਗ ਨਤਾਂਗ ਲੋਂਗਖਿਮ, ਬੀਡੀਓ ਸਾਦੇਮੋਂਗਬਾ ਸੰਗਤਮ, ਐੱਸਐੱਮਓ ਆਈ ਟਾਕਾ ਪੋਂਗੇਨਰ, ਆਈਚੇਂਗ ਕ੍ ਨੋਡਲ ਅਧਿਕਾਰੀ ਬੀਬੀਐੱਫਸੀਐੱਲ ਦੇ ਨਾਲ-ਨਾਲ ਪਿੰਡ ਦੇ ਬਜ਼ੁਰਗ ਅਤੇ ਆਮ ਜਨਤਾ ਸ਼ਾਮਲ ਹੋਈ।

ਪ੍ਰੋਗਰਾਮ ਦੀ ਸ਼ੁਰੂਆਤ ਵੀਬੀਐੱਸਵਾਈ ਦੇ ਸੰਖੇਪ ਪਰਿਚੈ ਦੇ ਨਾਲ-ਨਾਲ ‘ਹਮਾਰਾ ਸੰਕਲਪ ਵਿਕਸਿਤ ਭਾਰਤ’ ਦੀ ਸਹੁੰ ਲੈਣ ਦੇ ਨਾਲ ਹੋਈ। ਇਸ ਮੌਕੇ ‘ਤੇ ਪਿੰਡ ਦੀਆਂ ਮਹਿਲਾਵਾਂ ਨੇ ਇੱਕ ਵਿਸ਼ੇਸ਼ ਗੀਤ ਵੀ ਪੇਸ਼ ਕੀਤਾ।

ਨੋਡਲ ਅਧਿਕਾਰੀ ਆਈਚੇਂਗ ਕੇ. (Aicheng K) ਅਤੇ ਉਨ੍ਹਾਂ ਦੀ ਟੀਮ ਨੇ ਖੇਤੀਬਾੜੀ-ਉਦੇਸ਼ਾਂ ਵਿੱਚ ਉਪਯੋਗ ਲਈ ਗ੍ਰਾਮੀਣਾਂ ਨੂੰ ਡ੍ਰੋਨ ਤਕਨੀਕ ਦਾ ਪ੍ਰਦਰਸ਼ਨ ਕੀਤਾ। ਸਫ਼ਲ ਲਾਭਾਰਥੀਆਂ ਦੇ ਸਨਮਾਨ ਦੇ ਨਾਲ ਕਾਰਜ ਕ੍ਰਮ ਸਮਾਪਤ ਹੋਇਆ। ਪ੍ਰੋਗਰਾਮ ਤੋਂ ਬਾਅਦ ਜਨਤਾ ਨੂੰ ਮੈਡੀਕਲ ਜਾਂਚ, ਉੱਜਵਲਾ ਰਜਿਸਟ੍ਰੇਸ਼ਨ ਅਤੇ ਬੈਂਕਿੰਗ ਸੇਵਾਵਾਂ ਵੀ ਪ੍ਰਦਾਨ ਕੀਤੀਆਂ ਗਈਆਂ।
************
ਐੱਸਕੇਐੱਸ/ਆਰਕੇ
(रिलीज़ आईडी: 1978179)
आगंतुक पटल : 140