ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਕੇਂਦਰੀ ਮੱਛੀ ਪਾਲਣ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਮੰਗਲਵਾਰ ਨੂੰ ਅਹਿਮਦਾਬਾਦ ਵਿੱਚ ਗਲੋਬਲ ਫਿਸ਼ਰੀਜ਼ ਕਾਨਫਰੰਸ ਇੰਡੀਆ 2023 ਦਾ ਉਦਘਾਟਨ ਕਰਨਗੇ


ਕਾਨਫਰੰਸ ਵਿੱਚ ਟਿਕਾਊ ਮੱਛੀ ਪਾਲਣ ਲਈ ਅੰਤਰਰਾਸ਼ਟਰੀ ਸਾਂਝੇਦਾਰੀ, ਇਨੋਵੇਸ਼ਨਸ, ਸਟਾਰਟ-ਅੱਪ ਤਰੱਕੀ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ

ਇਸ ਕਾਨਫਰੰਸ ਵਿੱਚ ਗੁਜਰਾਤ ਲਈ ਅੰਦਰੂਨੀ ਜਲਭੰਡਾਰ ਲੀਜ਼ਿੰਗ ਨੀਤੀ ਦੀ ਸ਼ੁਰੂਆਤ ਕੀਤੀ ਜਾਵੇਗੀ

ਕਾਨਫਰੰਸ ਲਈ 10 ਤੋਂ ਜ਼ਿਆਦਾ ਦੇਸ਼ਾਂ ਦੇ ਉੱਚ ਪੱਧਰੀ ਪ੍ਰਤੀਨਿਧੀ ਮੰਡਲਾਂ ਨੇ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ; 50 ਤੋਂ ਜ਼ਿਆਦਾ ਹੋਰ ਵਿਦੇਸ਼ੀ ਡਿਪਲੋਮੈਟਾਂ ਨੇ ਇਸ ਮੀਟਿੰਗ ਵਿੱਚ ਵਰਚੁਅਲ ਤੌਰ ‘ਤੇ ਸ਼ਾਮਲ ਹੋਣ ਦੀ ਉਮੀਦ ਹੈ

Posted On: 18 NOV 2023 6:46PM by PIB Chandigarh

ਕੇਂਦਰੀ ਮੱਛੀ ਪਾਲਣ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਮੰਗਲਵਾਰ ਨੂੰ ਅਹਿਮਦਾਬਾਦ ਵਿੱਚ ਗਲੋਬਲ ਫਿਸ਼ਰੀਜ਼ ਕਾਨਫਰੰਸ ਇੰਡੀਆ 2023 ਦਾ ਉਦਘਾਟਨ ਕਰਨਗੇ। ਇਸ ਕਾਨਫਰੰਸ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ, ਕੇਂਦਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਅਤੇ ਡਾ. ਸੰਜੀਵ ਕੇ ਬਲਿਯਾਨ, ਰਾਜ ਦੇ ਮੱਛੀ ਪਾਲਣ ਮੰਤਰੀ, ਕੇਂਦਰੀ ਮੱਛੀ ਪਾਲਣ ਸਕੱਤਰ ਸਮੇਤ ਹੋਰ ਪਤਵੰਤੇ ਵੀ ਇਸ ਮੌਕੇ ‘ਤੇ ਮੌਜੂਦ ਹੋਣਗੇ।

ਅਹਿਮਦਾਬਾਦ ਗਲੋਬਲ ਫਿਸ਼ਰੀਜ਼ ਕਾਨਫਰੰਸ ਇੰਡੀਆ 2023 ਦੀ ਮੇਜ਼ਬਾਨੀ ਕਰ ਰਿਹਾ ਹੈ, ਇਹ ਦੋ ਦਿਨੀਂ ਮੈਗਾ ਪ੍ਰੋਗਰਾਮ ਹੈ, ਜਿਸ ਵਿੱਚ ਰਾਜ ਮੱਛੀ ਪਾਲਣ ਮੰਤਰੀਆਂ, ਵਿਭਿੰਨ ਦੇਸ਼ਾਂ ਦੇ ਰਾਜਦੂਤਾਂ, ਗਲੋਬਲ ਮੱਛੀ ਪਾਲਣ ਵਿਗਿਆਨਿਕਾਂ, ਨੀਤੀ ਨਿਰਮਾਤਾਵਾਂ, ਮੱਛੀ ਪਾਲਣ ਸਮੁਦਾਇਆਂ ਅਤੇ ਨਿਵੇਸ਼ ਬੈਂਕਰਾਂ ਸਮੇਤ ਹੋਰ ਪਤਵੰਤੇ ਅਤੇ ਹਿਤਧਾਰਕਾਂ ਦੀ ਇੱਕ ਵਿਵਿਧ ਸ਼੍ਰੇਣੀਆਂ ਨੂੰ ਵਿਸ਼ਵ ਮੱਛੀ ਪਾਲਣ ਦਿਵਸ ਦੇ ਮੌਕੇ ‘ਤੇ 21 ਅਤੇ 22 ਨਵੰਬਰ ਨੂੰ ਇੱਕ ਪਲੈਟਫਾਰਮ ‘ਤੇ ਲਿਆਂਦਾ ਜਾਵੇਗਾ। ਕਾਨਫਰੰਸ ਦਾ ਆਯੋਜਨ ਮੱਛੀ ਪਾਲਣ ਵਿਭਾਗ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ, ਭਾਰਤ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ।

ਇਹ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਹਿਤਧਾਰਕਾਂ ਦੇ ਨਾਲ ਸਾਂਝੇਦਾਰੀ ਕਰਨ ਅਤੇ ਭਾਰਤ ਦੇ ਮੱਛੀ ਪਾਲਣ ਖੇਤਰ ਦਾ ਟਿਕਾਊ ਵਿਕਾਸ ਕਰਨ ਲਈ ਇੱਕ ਰੋਡਮੈਪ ਤਿਆਰ ਕਰਨ ਵਾਲੇ ਇੱਕ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰੇਗਾ। ‘ਸੇਲੀਬ੍ਰੇਟਿੰਗ ਫਿਸ਼ਰੀਜ਼ ਐਂਡ ਐਕੁਆਕਲਚਰ ਵੈਲਥ’ ਥੀਮ ਦੇ ਤਹਿਤ, ਇਸ ਕਾਨਫਰੰਸ ਦਾ ਉਦੇਸ਼ ਉਪਯੋਗੀ ਚਰਚਾ, ਮਾਰਕਿਟ ਇਨਸਾਈਟਸ ਅਤੇ ਨੈਂਟਵਰਕਿੰਗ ਦੇ ਲਈ ਪ੍ਰਮੁੱਖ ਹਿਤਧਾਰਕਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਉਣਾ ਹੈ।

ਅੰਤਰਰਾਸ਼ਟਰੀ ਸਹਿਯੋਗ

ਕੇਂਦਰੀ ਸਰਕਾਰ ਦਾ ਉਦੇਸ਼ ਇਸ ਗਲੋਬਲ ਆਯੋਜਨ ਤੋਂ ਨਿਰਯਾਤ ਨੂੰ ਹੁਲਾਰਾ ਦੇਣਾ, ਫੀਸ਼ਰਸ ਅਤੇ ਐਕਵਾਫਾਰਮਰਾਂ ਦੇ ਸਮਾਜਿਕ –ਆਰਥਿਕ ਲਾਭ ਨੂੰ ਵਧਾਉਣਾ ਅਤੇ ਇਸ ਖੇਤਰ ਦੀ ਮੁੱਲ ਲੜੀ ਵਿੱਚ ਸਟਾਰਟ-ਅੱਪਸ ਅਤੇ ਉਦੱਮਸ਼ੀਲਤਾ ਦੀ ਪਹਿਲ ਨੂੰ ਉਤਸ਼ਾਹਿਤ ਕਰਨਾ ਹੈ, ਜਿਸ ਵਿੱਚ ਸਰਕਾਰ ਅੰਤਰਰਾਸ਼ਟਰੀ ਸਹਿਯੋਗ ਦਾ ਉਪਯੋਗ ਕਰਨ ਲਈ ਇਸ ਨੂੰ ਇੱਕ ਰਣਨੀਤਕ ਪਲੈਟਫਾਰਮ ਵਜੋਂ ਉਪਯੋਗ ਕਰਨ ਦਾ ਇਰਾਦਾ ਰੱਖਦੀ ਹੈ।

ਕੇਂਦਰੀ ਮੰਤਰੀ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਗੋਲਮੇਜ਼ ਕਾਨਫਰੰਸ

ਕਾਨਫਰੰਸ ਦੀ ਮੁੱਖ ਵਿਸ਼ੇਸ਼ਤਾਵਾਂ ਵਿੱਚ ਕੇਂਦਰੀ ਮੱਛੀ ਪਾਲਣ ਮੰਤਰੀ ਸ਼੍ਰੀ ਰੂਪਾਲਾ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਗੋਲਮੇਜ਼ ਮੀਟਿੰਗ ਦਾ ਆਯੋਜਨ ਸ਼ਾਮਲ ਹੈ। ਇਸ ਉੱਚ ਪੱਧਰੀ ਗੱਲਬਾਤ ਵਿੱਚ ਵੱਖ-ਵੱਖ ਦੇਸ਼ਾਂ ਦੇ ਰਾਜਦੂਤ ਅਤੇ ਵੱਖ-ਵੱਖ ਅੰਤਰਰਾਸ਼ਟਰੀ ਏਜੰਸੀਆਂ ਦੇ ਪ੍ਰਤੀਨਿਧੀ ਮੰਡਲ ਸ਼ਾਮਲ ਹੋਣਗੇ, ਜੋ ਜਲਵਾਯੂ ਸੰਕਟ ਸਮੇਤ ਕਈ ਮਹੱਤਵਪੂਰਨ ਚੁਣੌਤੀਆਂ ਦੇ ਦਰਮਿਆਨ ਇਸ ਖੇਤਰ ਦੀ ਨਿਰੰਤਰਤਾ ਨੂੰ ਕਾਇਮ ਰੱਖਣ ਲਈ ਅੰਤਰਰਾਸ਼ਟਰੀ ਸਹਿਯੋਗ ‘ਤੇ ਧਿਆਨ ਕੇਂਦ੍ਰਿਤ ਕਰਨਗੇ।

10 ਤੋਂ ਜ਼ਿਆਦਾ ਦੇਸ਼ਾਂ ਦੇ ਉੱਚ ਪੱਧਰੀ ਪ੍ਰਤੀਨਿਧੀ ਮੰਡਲਾਂ ਨੇ ਆਪਣੀ ਭਾਗੀਦਾਰੀ ਦੀ ਪੁਸ਼ਟੀ ਕੀਤੀ ਹੈ ਅਤੇ ਉਹ ਇਸ ਕਾਨਫਰੰਸ ਵਿੱਚ ਨਿੱਜੀ ਤੌਰ ‘ਤੇ ਸ਼ਾਮਲ ਹੋਣਗੇ। ਫ੍ਰਾਂਸ ਦਾ ਪ੍ਰਤੀਨਿਧੀਤਵ ਖੇਤੀਬਾੜੀ ਮਾਮਲਿਆਂਣ ਦੀ ਸਲਾਹਕਾਰ ਸ਼੍ਰੀਮਤੀ ਮੋਨੀਕ ਟ੍ਰਾਨ, ਨਾਰਵੇ ਦਾ ਪ੍ਰਤੀਨਿਧੀਤਵ ਕ੍ਰਿਸਟੀਅਨ ਰੋਡਰੀਗੋ ਵਾਲਡੇਸ ਕਾਰਟਰ ਅਤੇ ਸ਼੍ਰੀਮਤੀ ਆਰਤੀ ਭਾਟੀਆ ਕੁਮਾਰ ਕਰਨਗੇ; ਆਸਟ੍ਰੇਲੀਆਈ ਹਾਈ ਕਮਿਸ਼ਨ ਦੇ ਪਹਿਲੇ ਸਕੱਤਰ (ਖੇਤੀਬਾੜੀ) ਡਾ. ਰਿਚਰਡ ਨਿਆਲ;

ਰੂਸ ਤੋਂ ਸਰਗੇਈ ਮੁਰਾਟੋਵ, ਅਡੀਆਤੁਲਿਨ ਇਲਿਆਸ ਅਤੇ ਸ਼ਸ਼ੀਨਾ ਅੰਨਾ; ਵੈਗਨਰ ਐਂਟੂਨਸ, ਬ੍ਰਾਜ਼ੀਲ ਦੂਤਾਵਾਸ ਦੇ ਵਪਾਰ ਪ੍ਰਮੋਸ਼ਨ ਵਿਭਾਗ ਦੇ ਪ੍ਰਮੁੱਖ; ਦਿਮਿਤਰੀਓਸ ਇਓਨੌਂ, ਮੰਤਰੀ ਅਤੇ ਰਾਜਦੂਤ, ਗ੍ਰੀਸ; ਬੋਰਜਾ ਵੇਲਾਸਕੋ ਟੁਡੁਰੀ, ਕਾਉਂਸਲਰ, ਸਪੇਨ; ਮੇਲਾਨੀ ਫਿਲਿਪਸ, ਕਾਉਂਸਲਰ (ਖੇਤੀਬਾੜੀ), ਨਿਊਜ਼ੀਲੈਂਡ; ਅਤੇ ਪੀਟਰ ਹੋਬਵਾਨੀ, ਡਿਪਟੀ ਅੰਬੈਸਡਰ, ਜ਼ਿੰਬਾਬਵੇ ਨੇ ਆਪਣੀ ਭਾਗੀਦਾਰੀ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਤੋਂ ਇਲਾਵਾ, 50 ਤੋਂ ਜ਼ਿਆਦਾ ਹੋਰ ਵਿਦੇਸ਼ੀ ਡਿਪਲੋਮੈਟਾਂ ਦੇ ਇਸ ਕਾਨਫਰੰਸ ਵਿੱਚ ਵਰਚੁਅਲ ਤੌਰ ‘ਤੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਇਸ ਤਰ੍ਹਾਂ ਨਾਲ, ਲਗਭਗ 10 ਪ੍ਰਸਿੱਧ ਅੰਤਰਰਾਸ਼ਟਰੀ ਸੰਗਠਨ ਵੀ ਗਲੋਬਲ ਮੀਟਿੰਗ ਵਿੱਚ ਹਿੱਸਾ ਲੈਣਗੇ। ਸ਼੍ਰੀ ਚਾਂਗਨਾਮ ਜੰਗ, ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਦੇ ਕੁਦਰਤੀ ਸਰੋਤ ਅਤੇ ਖੇਤੀਬਾੜੀ ਮਾਹਿਰ: ਤਾਕਾਯੁਕੀ ਹੈਗੀਵਾਰਾ, ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ (ਐੱਫਏਓ)ਦੇ ਭਾਰਤ ਪ੍ਰਮੁੱਖ; ਜੀਆਈਜੈਡ ਤੋਂ ਪ੍ਰਤਾਪ ਸਿਨਹਾ, ਸੰਦੀਪ ਨਾਇਕ, ਰਾਜਦਯੁਤੀ ਮਹਾਪਾਤਰਾ ਅਤੇ ਧਰਮੇਂਦਰ ਭੋਈ; ਬੇ ਆਫ ਬੰਗਾਲ ਇੰਟਰ-ਗਵਰਨਮੈਂਟਲ ਪ੍ਰੋਗਰਾਮ (ਬੀਓਬੀਪੀ-ਆਈਜੀਓ) ਦੇ ਡਾਇਰੈਕਟਰ ਡਾ. ਪੀ ਕ੍ਰਿਸ਼ਨਨ ਅਤੇ ਮਰੀਨ ਸਟੀਵਰਡਸ਼ਿਪ ਕੌਂਸਲ (ਐੱਮਐੱਸਸੀ) ਦੇ ਭਾਰਤ ਸਲਾਹਕਾਰ ਰਣਜੀਤ ਸੁਸੀਲਨ ਇਸ ਕਾਨਫਰੰਸ ਵਿੱਚ ਹਿੱਸਾ ਲੈਣਗੇ।

ਕਾਨਫਰੰਸ ਵਿੱਚ ਚਾਂਗਨਾਮ ਜੰਗ, ਏਸ਼ੀਅਨ ਡਿਵੈਲਪਮੈਂਟ ਬੈਂਕ (ਏਡੀਬੀ) ਦੇ ਕੁਦਰਤੀ ਸੰਸਾਧਨ ਅਤੇ ਖੇਤੀਬਾੜੀ ਮਾਹਿਰ; ਤਾਕਾਯੁਕੀ ਹੈਗੀਵਾਰਾ, ਸੰਯੁਕਤ ਰਾਸ਼ਟਰ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਦੇ ਭਾਰਤ ਪ੍ਰਮੁੱਖ; ਜੀਆਈਜੈਡ ਤੋਂ ਪ੍ਰਤਾਪ ਸਿਨਹਾ, ਸੰਦੀਪ ਨਾਇਕ, ਰਾਜਾਦਯੁਤੀ ਮਹਾਪਾਤਰਾ ਅਤੇ ਧਰਮੇਂਦਰ ਭੋਈ; ਬੇ ਆਫ ਬੰਗਾਲ ਇੰਟਰ-ਗਵਰਨਮੈਂਟਲ ਪ੍ਰੋਗਰਾਮ (ਬੀਓਬੀਪੀਆਈਜੀਓ) ਦੇ ਡਾਇਰੈਕਟਰ ਡਾ. ਪੀ ਕ੍ਰਿਸ਼ਨਨ ਅਤੇ ਮਰੀਨ ਸਟੀਵਰਡਸ਼ਿਪ ਕੌਂਸਲ (ਐੱਮਐੱਸਸੀ) ਦੇ ਭਾਰਤ ਸਲਾਹਕਾਰ ਰਣਜੀਤ ਸੁਸੀਲਨ ਕਾਨਫਰੰਸ ਵਿੱਚ ਹਿੱਸਾ ਲੈਣਗੇ।

ਸਟੈਕਹੋਲਡਰਾਂ ਲਈ ਵਿਲੱਖਣ ਮੌਕਾ

ਇਸ ਕਾਨਫਰੰਸ ਵਿੱਚ ਸਟਾਰਟ-ਅੱਪਸ, ਨਿਰਯਾਤਕਾਂ, ਮੱਛੀ ਪਾਲਣ ਐਸੋਸੀਏਸ਼ਨਾਂ ਅਤੇ ਪ੍ਰੋਸੈਸਿੰਗ ਉਦਯੋਗਾਂ ਸਮੇਤ 210 ਤੋਂ ਜ਼ਿਆਦਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਦਰਸ਼ਕ ਸ਼ਾਮਲ ਹੋਣਗੇ। ਇਹ ਉਨ੍ਹਾਂ ਦੇ ਉਤਪਾਦਾਂ, ਸਫ਼ਲਤਾ ਦੀਆਂ ਕਹਾਣੀਆਂ ਅਤੇ ਨਵੀਨਤਾਕਾਰੀ ਹੱਲਾਂ ਦਾ ਪ੍ਰਦਰਸ਼ਨ ਕਰੇਗਾ। ਇਹ ਉੱਦਮਾਂ, ਸਟਾਰਟਅੱਪ, ਐਸੋਸੀਏਸ਼ਨਾਂ, ਸਹਿਕਾਰੀ ਕਮੇਟੀਆਂ, ਸਵੈ-ਸਹਾਇਤਾ ਸਮੂਹਾਂ (ਐੱਸਐੱਚਜੀ) ਅਤੇ ਛੋਟੇ-ਮੱਧਮ ਮੱਛੀ ਪਾਲਣ ਉਦੱਮਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆਉਣ ਦੇ ਨਾਲ-ਨਾਲ ਮੱਛੀ-ਪਾਲਣ ਖੇਤਰ ਵਿੱਚ ਉਨ੍ਹਾਂ ਨੂੰ ਆਪਣੇ ਉਤਪਾਦਾਂ ਅਤੇ ਸੇਵਾਵਾਂ ਦੀ ਲੜੀ ਦਾ ਪ੍ਰਦਰਸ਼ਨ ਕਰਨ ਦਾ ਇੱਕ ਵਿਲੱਖਣ ਮੌਕਾ ਵੀ ਪ੍ਰਦਾਨ ਕਰੇਗਾ।

ਇਸ ਆਯੋਜਨ ਵਿੱਚ ਮਤਸਯ ਮੰਥਨ ਸਮੇਤ ਕਈ ਆਕਰਸ਼ਕ ਸੈਸ਼ਨ ਸ਼ਾਮਲ ਹੋਣਗੇ, ਜਿਸ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰਾਂ ਦੇ ਨਾਲ ਤਕਨੀਕੀ ਚਰਚਾ ਵੀ ਸ਼ਾਮਲ ਹੋਵੇਗੀ; ਉਦਯੋਗ ਹਿਤਧਾਰਕਾਂ ਅਤੇ ਨੀਤੀ ਨਿਰਮਾਤਾਵਾਂ ਦੇ ਦਰਮਿਆਨ ਗੱਲਬਾਤ ਲਈ ਉਦਯੋਗ ਸੰਪਰਕ; ਸਰਕਾਰ ਨਾਲ ਸਰਕਾਰ (ਜੀ2ਜੀ), ਬਿਜਨਸ ਟੂ ਗਵਰਨਮੈਂਟ (ਬੀ2ਜੀ) ਅਤੇ ਬਿਜਨਸ ਟੂ ਬਿਜਨਸ (ਬੀ2ਬੀ) ਦੁਵੱਲੀ ਮੀਟਿੰਗਾਂ; ਅਤਿ-ਆਧੁਨਿਕ ਮੱਛੀ ਪਾਲਣ ਅਤੇ ਐਕੁਆਕਲਚਰ ਟੈਕਨੋਲੋਜੀਆਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਪ੍ਰਦਰਸ਼ਨੀ ਆਦਿ। ਮੱਛੀ ਪਾਲਣ ਖੇਤਰ ਵਿੱਚ 10 ਪਰਿਵਰਤਨਕਾਰੀ ਪਹਿਲਾਂ ਨੂੰ ਵਿਸ਼ੇਸ਼ ਤੌਰ ‘ਤੇ ਪ੍ਰਦਰਸ਼ਿਤ ਕਰਨ ਲਈ ਇੱਕ ਵਿਸ਼ੇਸ਼ ਮੰਡਪ ਸਥਾਪਿਤ ਕੀਤਾ ਜਾਵੇਗਾ।

ਉਦਯੋਗ ਸਬੰਧ ਅਤੇ ਵਪਾਰ ਪਿੱਚ

ਗਲੋਬਲ ਫਿਸ਼ਰੀਜ਼ ਕਾਨਫਰੰਸ ਇੰਡੀਆ 2023 ਦੌਰਾਨ, ਸਟਾਰਟ-ਅੱਪਸ ਈਕੋਸਿਸਟਮ, ਮੱਛੀ ਪਾਲਣ ਖੇਤਰ ਵਿੱਚ ਸਹਿਯੋਗ ਅਤੇ ਸਮਰਥਨ, ਟੈਕਨੋਲੋਜੀ ਅਤੇ ਗਿਆਨ ਟਰਾਂਸਫਰ, ਆਰ ਐਂਡ ਡੀ, ਸਮਰੱਥਾ ਨਿਰਮਾਣ, ਵਿਸਥਾਰ, ਸਰਵੋਤਮ ਪ੍ਰਥਾ, ਮੱਛੀ ਪਾਲਣ ਮੁੱਲ ਲੜੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ, ਸੁਰੱਖਿਆ ਮਾਪਦੰਡਾਂ ਜਿਹੇ ਮੁੱਦਿਆਂ ‘ਤੇ ਵਿਚਾਰ-ਵਟਾਂਦਰੇ ਲਈ ਨੀਤੀ ਨਿਰਮਾਤਾਵਾਂ ਸਮੇਤ ਹੋਰ ਲੋਕਾਂ ਦੇ ਨਾਲ ਉਦਯੋਗ ਹਿਤਧਾਰਕਾਂ ਨੂੰ ਜੋੜਨ ਲਈ ਉਦਯੋਗ ਸੰਪਰਕ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਬਜ਼ਾਰ ਸੰਪਰਕ ਅਤੇ ਵਪਾਰ ਦੇ ਮੌਕੇ ਆਦਿ ਵੀ ਸ਼ਾਮਲ ਹਨ। ਇਸ ਸੈਸ਼ਨ ਵਿੱਚ ਭਾਰਤੀ ਉਦਯੋਗ ਸੰਘ (ਸੀਆਈਆਈ) ਅਤੇ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਅਤੇ ਹੋਰ ਪ੍ਰਮੁੱਖ ਮੱਛੀ ਪਾਲਣ ਉਦਯੋਗ ਐਸੋਸੀਏਸ਼ਨਾਂ ਜਿਹੇ ਸੰਗਠਨਾਂ ਦੇ ਪ੍ਰਮੁੱਖ ਪ੍ਰਤੀਨਿਧੀ ਸ਼ਾਮਲ ਹੋਣਗੇ।

 ਦੋ ਦਿਨੀਂ ਮੈਗਾ ਪ੍ਰੋਗਰਾਮ ਵਿੱਚ ਮਛੇਰੇ, ਮੱਛੀ ਪਾਲਕ, ਮੱਛੀ ਵਿਕਰੇਤਾ, ਮੱਛੀ ਪਾਲਣ ਸਹਿਕਾਰੀ ਕਮੇਟੀਆਂ ਦੇ ਪ੍ਰਤੀਨਿਧੀਆਂ, ਸਥਾਨਕ ਭਾਈਚਾਰਿਆਂ, ਵਿਦੇਸ਼ੀ ਪ੍ਰਤੀਨਿਧੀਆਂ ਅਤੇ ਨਿਵੇਸ਼ਕਾਂ ਅਤੇ ਮੱਛੀ ਪਾਲਣ ਸਟਾਰਟ-ਅੱਪਸ ਸਮੇਤ ਕੁੱਲ 5,000 ਵਿਜ਼ਿਟਰਸ ਦੇ ਸ਼ਾਮਲ ਹੋਣ ਦਾ ਅਨੁਮਾਨ ਹੈ। ਇਸ ਵਿੱਚ ਅੰਤਰਰਾਸ਼ਟਰੀ ਨੇਤਾ, ਟੈਕਨੋਲੋਜੀ ਨਿਵੇਸ਼ਕ, ਖੋਜ ਅਤੇ ਵਿਕਾਸ ਸੰਸਥਾਨ, ਉਪਕਰਣ ਨਿਰਮਾਤਾ, ਨਿਰਯਾਤ ਕੌਂਸਲ, ਮੱਛੀ ਪਾਲਣ ਸੰਘ, ਵਿੱਤੀ ਸੰਸਥਾਨ, ਅੰਤਰਰਾਸ਼ਟਰੀ ਮੱਛੀ ਪਾਲਣ ਉਦਯੋਗ ਸੰਗਠਨ ਅਤੇ ਐਕੁਆਕਲਚਰ ਫਾਰਮਾਸਿਊਟੀਕਲ ਅਤੇ ਨਿਊਟਰਾਸਿਊਟੀਕਲਜ਼ ਵੀ ਹਿੱਸਾ ਲੈਣਗੇ।

***************

 

ਐੱਸਕੇ/ਐੱਸਐੱਸ/ਐੱਸਐੱਮ


(Release ID: 1978141) Visitor Counter : 118