ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਭਾਰਤ ਦੇ ਰਾਸ਼ਟਰਪਤੀ 20 ਤੋਂ 22 ਨਵੰਬਰ, 2023 ਤੱਕ ਓਡੀਸ਼ਾ ਅਤੇ ਆਂਧਰ ਪ੍ਰਦੇਸ਼ ਦਾ ਦੌਰਾ ਕਰਨਗੇ

Posted On: 19 NOV 2023 2:01PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ 20 ਤੋਂ 22 ਨਵੰਬਰ, 2023 ਤੱਕ ਓਡੀਸ਼ਾ ਅਤੇ ਆਂਧਰ ਪ੍ਰਦੇਸ਼ ਦੇ ਦੌਰੇ ‘ਤੇ ਰਹਿਣਗੇ।

 ਬਾਰੀਪਦਾ ਵਿੱਚ 20 ਨਵੰਬਰ ਨੂੰ ਰਾਸ਼ਟਰਪਤੀ ਸਰਬ ਭਾਰਤੀ ਸੰਤਾਲੀ ਲੇਖਕ ਐਸੋਸੀਏਸ਼ਨ ਦੇ 36ਵੇਂ ਸਲਾਨਾ ਸੰਮੇਲਨ ਅਤੇ ਸਾਹਿਤਕ ਫੈਸਟੀਵਲ ਦੇ ਉਦਘਾਟਨੀ ਸੈਸ਼ਨ ਦੀ ਸ਼ੋਭਾ ਵਧਾਉਣਗੇ। ਇਸੇ ਦਿਨ, ਉਹ ਕੁਲਿਆਨਾ ਵਿਖੇ ਏਕਲਵਯ ਮਾਡਲ ਰਿਹਾਇਸ਼ੀ ਸਕੂਲ (Eklavya Model Residential School at Kuliana) ਦਾ ਭੀ ਉਦਘਾਟਨ ਕਰਨਗੇ।

 21 ਨਵੰਬਰ ਨੂੰ ਰਾਸ਼ਟਰਪਤੀ ਪਹਾੜਪੁਰ ਪਿੰਡ ਵਿੱਚ ਸਕਿੱਲ ਟ੍ਰੇਨਿੰਗ ਸੈਂਟਰ ਦੀ ਸ਼ੁਰੂਆਤ ਕਰਨਗੇ। ਇਸ ਦੇ ਬਾਅਦ, ਉਹ ਬਾਦਾਮਪਹਾੜ ਰੇਲਵੇ ਸਟੇਸ਼ਨ ਦਾ ਦੌਰਾ ਕਰਨਗੇ ਅਤੇ ਤਿੰਨ ਨਵੀਆਂ ਟ੍ਰੇਨਾਂ (ਬਾਦਾਮਪਹਾੜ-ਟਾਟਾਨਗਰ ਮੇਮੂ(MEMU); ਬਾਦਾਮਪਹਾੜ-ਰਾਉਰਕੇਲਾ ਵੀਕਲੀ ਐਕਸਪ੍ਰੈੱਸ; ਅਤੇ ਬਾਦਾਮਪਹਾੜ-ਸ਼ਾਲੀਮਾਰ ਵੀਕਲੀ ਐਕਸਪ੍ਰੈੱਸ) ਨੂੰ ਹਰੀ ਝੰਡੀ ਦਿਖਾਉਣਗੇ। ਉਹ ਨਿਊ ਰਾਏਰੰਗਪੁਰ ਪੋਸਟਲ ਡਿਵੀਜ਼ਨ ਦਾ ਉਦਘਾਟਨ;  ਰਾਏਰੰਗਪੁਰ ਪੋਸਟਲ ਡਿਵੀਜ਼ਨ ਦਾ ਸਮਾਰਕ ਕਵਰ ਜਾਰੀ ਕਰਨਗੇ; ਅਤੇ ਬਾਦਾਮਪਹਾੜ ਰੇਲਵੇ ਸਟੇਸ਼ਨ ਦੇ ਪੁਨਰਵਿਕਾਸ ਦਾ ਨੀਂਹ ਪੱਥਰ ਰੱਖਣਗੇ। ਉਹ ਬਾਦਾਮਪਹਾੜ-ਸ਼ਾਲੀਮਾਰ ਐਕਸਪ੍ਰੈੱਸ ਟ੍ਰੇਨ ਵਿੱਚ ਬਾਦਾਮਪਹਾੜ ਤੋਂ ਰਾਏਰੰਗਪੁਰ ਤੱਕ ਯਾਤਰਾ ਕਰਨਗੇ। ਉਸੇ ਸ਼ਾਮ, ਰਾਸ਼ਟਰਪਤੀ ਵੀਰ ਸੁਰੇਂਦਰ ਸਾਈ ਟੈਕਨੋਲੋਜੀ ਯੂਨੀਵਰਸਿਟੀ, ਬੁਰਲਾ (Veer Surendra Sai University of Technology, Burla) ਦੀ 15ਵੀਂ ਸਲਾਨਾ ਕਨਵੋਕੇਸ਼ਨ ਦੀ ਸ਼ੋਭਾ ਵਧਾਉਣਗੇ।

 22 ਨਵੰਬਰ ਨੂੰ ਰਾਸ਼ਟਰਪਤੀ ਸੰਬਲਪੁਰ ਵਿੱਚ ਬ੍ਰਹਮਾ ਕੁਮਾਰੀਜ਼, ਸੰਬਲਪੁਰ ਦੁਆਰਾ ਆਯੋਜਿਤ ਰਾਸ਼ਟਰੀ ਸਿੱਖਿਆ ਮੁਹਿੰਮ-ਨਵੇਂ ਭਾਰਤ ਦੇ ਲਈ ਨਵੀਂ ਸਿੱਖਿਆ, ਦੀ ਸ਼ੁਰੂਆਤ ਕਰਨਗੇ। ਬਾਅਦ ਵਿੱਚ, ਰਾਸ਼ਟਰਪਤੀ ਪੁੱਟਪਰਥੀ ਦਾ ਦੌਰਾ ਕਰਨਗੇ ਜਿੱਥੇ ਉਹ ਸ਼੍ਰੀ ਸਤਯ ਸਾਈ ਇੰਸਟੀਟਿਊਟ ਆਵ੍ ਹਾਇਰ ਲਰਨਿੰਗ ਦੀ 42ਵੀਂ ਕਨਵੋਕੇਸ਼ਨ ਦੀ ਸ਼ੋਭਾ ਵਧਾਉਣਗੇ।

************

ਡੀਐੱਸ/ਏਕੇ




(Release ID: 1978092) Visitor Counter : 79