ਖਾਣ ਮੰਤਰਾਲਾ

ਖਾਣ ਮੰਤਰਾਲੇ ਦੇ 20 ਮਹੱਤਵਪੂਰਨ ਖਣਿਜ ਬਲਾਕਾਂ ਦੀ ਨਿਲਾਮੀ ਪ੍ਰਕਿਰਿਆ ਜਾਰੀ: ਸਕੱਤਰ ਵੀ. ਐੱਲ. ਕਾਂਥਾ ਰਾਓ


ਆਈਆਈਟੀਐੱਫ 2023 ਵਿਖੇ ਮਾਈਨਿੰਗ ਪਵੇਲੀਅਨ "ਕਨੈਕਟਿੰਗ ਬਿਓਂਡ ਮਾਈਨਿੰਗ" ਦਾ ਉਦਘਾਟਨ ਕੀਤਾ

ਪ੍ਰਮੁੱਖ ਆਕਰਸ਼ਣਾਂ ਵਿੱਚ ਵਰਚੁਅਲ ਰਿਐਲਿਟੀ ਅਨੁਭਵ, ਬਾਲ ਜ਼ੋਨ, ਪਵੇਲੀਅਨ ਦੇ ਅੰਦਰ ਇੰਟਰਐਕਟਿਵ ਡਿਜੀਟਲ ਸੰਚਾਰ ਅਤੇ ਰੀਸਾਈਕਲਿੰਗ 'ਤੇ ਵਰਕਸ਼ਾਪਾਂ ਸ਼ਾਮਲ

Posted On: 14 NOV 2023 6:03PM by PIB Chandigarh

ਖਾਣ ਸਕੱਤਰ ਸ਼੍ਰੀ ਵੀ. ਐੱਲ. ਕਾਂਥਾ ਰਾਓ ਨੇ ਕਿਹਾ ਕਿ ਖਾਣ ਮੰਤਰਾਲਾ ਅਗਲੇ ਦੋ ਹਫ਼ਤਿਆਂ ਵਿੱਚ ਲਿਥੀਅਮ ਅਤੇ ਗ੍ਰੇਫਾਈਟ ਸਮੇਤ ਮਹੱਤਵਪੂਰਨ ਖਣਿਜਾਂ ਦੇ 20 ਬਲਾਕਾਂ ਦੀ ਨਿਲਾਮੀ ਕਰਨ ਦੀ ਪ੍ਰਕਿਰਿਆ ਵਿੱਚ ਹੈ। ਅੱਜ ਇੱਥੇ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ 2023 (ਆਈਆਈਟੀਐੱਫ) ਵਿਖੇ ਮਾਈਨਿੰਗ ਪਵੇਲੀਅਨ “ਕਨੈਕਟਿੰਗ ਬਿਓਂਡ ਮਾਈਨਿੰਗ” ਦਾ ਉਦਘਾਟਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸਕੱਤਰ ਨੇ ਕਿਹਾ ਕਿ ਖਣਿਜਾਂ ਦੇ ਖਣਨ ਅਤੇ ਪ੍ਰੋਸੈਸਿੰਗ ਲਈ ਸਵਦੇਸ਼ੀ ਤਕਨੀਕ ਦੀ ਖੋਜ ਕੀਤੀ ਜਾਵੇਗੀ।

ਕੇਂਦਰੀ ਕੋਲਾ, ਖਾਣਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਪ੍ਰਹਿਲਾਦ ਜੋਸ਼ੀ ਨੇ ਆਪਣੇ ਵਰਚੁਅਲ ਸੁਨੇਹੇ ਵਿੱਚ ਕਿਹਾ, "ਖਣਿਜ ਸਾਡੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਖਣਿਜ ਬਹੁਤ ਸਾਰੀਆਂ ਸਨਅਤਾਂ ਵਿੱਚ ਕੱਚੇ ਮਾਲ ਵਜੋਂ ਵਰਤਿਆ ਜਾਂਦਾ ਹੈ, ਪਰ ਇਹ ਇੱਕ ਘੱਟ ਕਾਰਬਨ-ਨਿਕਾਸ ਵਾਲੀ ਅਰਥਵਿਵਸਥਾ ਅਤੇ ਅਖੁੱਟ ਊਰਜਾ ਤਕਨਾਲੋਜੀਆਂ ਲਈ ਊਰਜਾ ਦੇ ਪਰਿਵਰਤਨ ਲਈ ਜਰੂਰੀ ਅਤੇ ਮਹੱਤਵਪੂਰਨ ਹਨ, ਜੋ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਵਲੋਂ ਐਲਾਨੀ 'ਨੈੱਟ ਜ਼ੀਰੋ' ਵਚਨਬੱਧਤਾ ਨੂੰ ਪੂਰਾ ਕਰਨ ਲਈ ਲੋੜੀਂਦੇ ਹੋਣਗੇ।

ਕੋਲਾ, ਖਾਣਾਂ ਅਤੇ ਰੇਲ ਰਾਜ ਮੰਤਰੀ ਸ਼੍ਰੀ ਰਾਓਸਾਹਿਬ ਪਾਟਿਲ ਦਾਨਵੇ ਨੇ ਪੈਵੇਲੀਅਨ ਸਥਾਪਤ ਕਰਨ ਲਈ ਅਧਿਕਾਰੀਆਂ ਦੀ ਤਾਰੀਫ ਕਰਦੇ ਹੋਏ ਆਪਣੇ ਵਰਚੁਅਲ ਸੁਨੇਹੇ ਵਿੱਚ ਕਿਹਾ ਕਿ ਭਾਰਤ ਹਰ ਖੇਤਰ ਵਿੱਚ ਆਤਮਨਿਰਭਰਤਾ ਹਾਸਲ ਕਰਨ ਵੱਲ ਵਧ ਰਿਹਾ ਹੈ ਅਤੇ ਖਣਨ ਖੇਤਰ ਵੀ ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਪਿੱਛੇ ਨਹੀਂ ਹੈ। ਖਾਣ ਮੰਤਰਾਲਾ ਖਣਨ ਖੇਤਰ ਦੀ ਸਫਲਤਾ ਅਤੇ ਮੌਕਿਆਂ ਨੂੰ ਦਰਸਾਉਣ ਲਈ 'ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ' ਵਿਚ ਹਿੱਸਾ ਲੈ ਰਿਹਾ ਹੈ।

ਹਾਲ ਹੀ ਵਿੱਚ ਸਰਕਾਰ ਨੇ ਲਿਥੀਅਮ, ਕੋਬਾਲਟ ਅਤੇ ਟਾਈਟੇਨੀਅਮ ਵਰਗੇ ਨਵੇਂ ਯੁੱਗ ਦੇ ਖਣਿਜਾਂ ਸਮੇਤ ਮਹੱਤਵਪੂਰਨ ਖਣਿਜਾਂ ਦੀ ਇੱਕ ਸੂਚੀ ਦੀ ਪਛਾਣ ਕੀਤੀ ਹੈ, ਜੋ ਇਲੈਕਟ੍ਰੋਨਿਕਸ, ਟੈਲੀਕਾਮ, ਟਰਾਂਸਪੋਰਟ ਅਤੇ ਰੱਖਿਆ ਵਰਗੇ ਅਤਿ ਆਧੁਨਿਕ ਤਕਨਾਲੋਜੀ ਖੇਤਰਾਂ ਦੀਆਂ ਆਧੁਨਿਕ ਲੋੜਾਂ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਹਨ। ਹਾਲ ਹੀ ਦੇ ਸਾਲਾਂ ਵਿੱਚ, ਸਰਕਾਰ ਨੇ ਖਣਨ ਖੇਤਰ ਨੂੰ ਨਿੱਜੀ ਭਾਗੀਦਾਰੀ ਅਤੇ ਖਾਸ ਤੌਰ 'ਤੇ ਖਣਿਜ ਖੋਜ ਲਈ ਖੋਲ੍ਹਣ ਲਈ ਮਹੱਤਵਪੂਰਨ ਸੁਧਾਰ ਕੀਤੇ ਹਨ। ਅੱਜ, ਦੇਸ਼ ਵਿੱਚ ਖੋਜ ਦੀ ਗਤੀ ਨੂੰ ਵਧਾਉਣ ਲਈ ਬਹੁਤ ਸਾਰੀਆਂ ਮਾਨਤਾ ਪ੍ਰਾਪਤ ਨਿੱਜੀ ਖੋਜ ਏਜੰਸੀਆਂ ਸੂਚੀਬੱਧ ਹਨ।

ਖਣਨ ਅਤੇ ਖਣਿਜ ਖੇਤਰ ਵਿੱਚ ਚੱਲ ਰਹੇ ਮੋਹਰੀ ਸੁਧਾਰਾਂ ਬਾਰੇ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ, ਖਣਨ ਮੰਤਰਾਲਾ 14 ਤੋਂ 27 ਨਵੰਬਰ 2023 ਤੱਕ ਆਈਆਈਟੀਐੱਫ, ਪ੍ਰਗਤੀ ਮੈਦਾਨ ਵਿੱਚ ਇੱਕ ਅਤਿ-ਆਧੁਨਿਕ ਮਾਈਨਿੰਗ ਪਵੇਲੀਅਨ ਦਾ ਪ੍ਰਦਰਸ਼ਨ ਕਰ ਰਿਹਾ ਹੈ।

506 ਵਰਗ ਮੀਟਰ ਦੇ ਖੇਤਰ ਵਿੱਚ ਹਾਲ ਨੰਬਰ 5 ਵਿੱਚ ਸਥਾਪਤ, ਵਰਚੁਅਲ ਰਿਐਲਿਟੀ ਅਨੁਭਵ ਮਾਈਨਿੰਗ ਪਵੇਲੀਅਨ ਦੇ ਤਹਿਤ ਖਿੱਚ ਦਾ ਮੁੱਖ ਕੇਂਦਰ ਹਨ, ਜੋ ਖਾਣਾਂ ਦੇ ਨਜ਼ਦੀਕੀ ਦ੍ਰਿਸ਼ ਨੂੰ ਦਿਖਾਉਂਦੇ ਹਨ, ਇੰਟਰਐਕਟਿਵ ਗੇਮਾਂ ਰਾਹੀਂ ਖਾਣਾਂ ਅਤੇ ਖਣਿਜਾਂ ਬਾਰੇ ਜਾਣਕਾਰੀ ਫੈਲਾਉਣ ਲਈ ਬਾਲ ਜ਼ੋਨ, ਪਵੇਲੀਅਨ ਅੰਦਰ ਇੰਟਰਐਕਟਿਵ ਡਿਜੀਟਲ ਸੰਚਾਰ ਅਤੇ ਰੀਸਾਈਕਲਿੰਗ 'ਤੇ ਵਰਕਸ਼ਾਪਾਂ ਸ਼ਾਮਲ ਹਨ।

ਇਸ ਪਹਿਲਕਦਮੀ ਦਾ ਉਦੇਸ਼ ਆਮ ਲੋਕਾਂ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਖਣਿਜਾਂ ਦੀ ਅਹਿਮ ਭੂਮਿਕਾ ਬਾਰੇ ਜਾਣੂ ਕਰਵਾਉਣਾ ਹੈ, ਜੋ ਸਾਡੀਆਂ ਭੋਜਨ ਪਲੇਟਾਂ ਦੀ ਸਮੱਗਰੀ ਤੋਂ ਲੈ ਕੇ ਬਿਜਲੀ ਉਤਪਾਦਨ, ਮੋਬਾਈਲ ਫੋਨ ਦੀਆਂ ਬੈਟਰੀਆਂ ਅਤੇ ਇੱਥੋਂ ਤੱਕ ਕਿ ਦਵਾਈਆਂ ਦੇ ਉਤਪਾਦਨ ਤੱਕ ਹਰ ਚੀਜ਼ ਨੂੰ ਪ੍ਰਭਾਵਿਤ ਕਰਦਾ ਹੈ। ਖਾਣਾਂ ਅਤੇ ਖਣਿਜ ਸਾਡੇ ਰੋਜ਼ਾਨਾ ਜੀਵਨ ਦੀ ਰੀੜ੍ਹ ਦੀ ਹੱਡੀ ਹਨ।

ਖਣਿਜ ਮਨੁੱਖੀ ਤਰੱਕੀ ਲਈ ਬੁਨਿਆਦੀ ਹਨ। ਇਹ ਨਾ ਸਿਰਫ਼ ਬਹੁਤ ਸਾਰੇ ਉਦਯੋਗਾਂ ਲਈ ਕੱਚੇ ਮਾਲ ਵਜੋਂ ਕੰਮ ਕਰਦੇ ਹਨ, ਸਗੋਂ ਘੱਟ ਕਾਰਬਨ-ਨਿਕਾਸ ਵਾਲੀ ਅਰਥਵਿਵਸਥਾ ਅਤੇ ਅਖੁੱਟ ਊਰਜਾ ਤਕਨੀਕਾਂ ਲਈ ਵਿਸ਼ਵਵਿਆਪੀ ਬਦਲਾਅ ਨੂੰ ਸ਼ਕਤੀ ਦੇਣ ਲਈ ਲਾਜ਼ਮੀ ਅਤੇ ਮਹੱਤਵਪੂਰਨ ਵੀ ਹਨ, ਜਿਨ੍ਹਾਂ ਦੀ 'ਨੈੱਟ ਜ਼ੀਰੋ' ਵਚਨਬੱਧਤਾ ਨੂੰ ਪੂਰਾ ਕਰਨ ਲਈ ਲੋੜ ਹੋਵੇਗੀ।

ਮਾਈਨਿੰਗ ਪਵੇਲੀਅਨ ਦਾ ਉਦੇਸ਼ ਇਨ੍ਹਾਂ ਵਿੱਚੋਂ ਕੁਝ ਮੁੱਦਿਆਂ ਬਾਰੇ ਦਰਸ਼ਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਨਾਲ ਹੀ ਖੇਤਰ ਵਿੱਚ ਸੁਧਾਰ ਲਿਆਉਣ, ਖੋਜ ਵਿੱਚ ਪ੍ਰਗਤੀ, ਨਿਲਾਮੀ ਅਤੇ ਖਣਨ ਖੇਤਰਾਂ ਦੇ ਵਿਕਾਸ ਦੇ ਨਾਲ-ਨਾਲ ਜ਼ਿਲ੍ਹਾ ਖਣਿਜ ਫੰਡ (ਡੀਐੱਮਐੱਫ) ਨਾਲ ਰਾਜਾਂ ਦੇ ਮਾਲੀਏ ਵਿੱਚ ਨਤੀਜੇ ਵਜੋਂ ਸਰਕਾਰ ਦੇ ਯਤਨਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ।

ਪਵੇਲੀਅਨ ਵਿੱਚ ਇੱਕ ਸਮਰਪਿਤ ਬਾਲ ਜ਼ੋਨ ਅਤੇ ਵੀਆਰ ਜ਼ੋਨ ਦਾ ਉਦੇਸ਼ ਬੱਚਿਆਂ ਨੂੰ ਖਾਣਾਂ ਅਤੇ ਮਾਈਨਿੰਗ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਹੈ, ਜਿਥੇ ਉਨ੍ਹਾਂ ਲਈ ਵੱਖ-ਵੱਖ ਕਿਸਮਾਂ ਦੀਆਂ ਖੇਡਾਂ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ। ਖਣਿਜਾਂ ਬਾਰੇ ਵਿਆਖਿਆਵਾਂ ਦੇ ਨਾਲ ਦਿਲਚਸਪ ਜਾਣਕਾਰੀ ਪੇਸ਼ ਕੀਤੀ ਜਾਵੇਗੀ। ਵੱਖ-ਵੱਖ ਸਮੂਹਾਂ ਵਿੱਚ 200 ਬੱਚਿਆਂ ਲਈ ਵਰਕਸ਼ਾਪਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਆਮ ਲੋਕਾਂ ਲਈ ਸੈਲਫੀ ਜ਼ੋਨ ਦਾ ਵੀ ਪ੍ਰਬੰਧ ਹੋਵੇਗਾ।

ਭਾਰਤੀ ਭੂ ਵਿਗਿਆਨ ਸਰਵੇਖਣ (ਜੀਐੱਸਆਈ), ਭਾਰਤੀ ਖਾਣ ਬਿਊਰੋ (ਆਈਬੀਐੱਮ), ਨੈਸ਼ਨਲ ਇੰਸਟੀਚਿਊਟ ਆਫ ਰਾਕ ਮਕੈਨਿਕਸ (ਐੱਨਆਈਆਰਐੱਮ), ਜਵਾਹਰ ਲਾਲ ਨਹਿਰੂ ਐਲੂਮੀਨੀਅਮ ਖ਼ੋਜ ਵਿਕਾਸ ਅਤੇ ਡਿਜ਼ਾਈਨ ਕੇਂਦਰ (ਜੇਐੱਨਏਆਰਡੀਡੀਸੀ), ਨੈਸ਼ਨਲ ਐਲੂਮੀਨੀਅਮ ਕੰਪਨੀ ਲਿਮਟਿਡ (ਨਾਲਕੋ), ਹਿੰਦੁਸਤਾਨ ਕਾਪਰ ਲਿਮਟਿਡ (ਐੱਚਸੀਐੱਲ) ਅਤੇ ਮਿਨਰਲ ਐਕਸਪਲੋਰੇਸ਼ਨ ਐਂਡ ਕੰਸਲਟੈਂਸੀ ਲਿਮਟਿਡ (ਐੱਮਈਸੀਐੱਲ) ਵਰਗੇ ਖਾਣ ਮੰਤਰਾਲੇ ਦੇ ਅਧੀਨ ਜੁੜੇ/ਆਟੋਨੋਮਸ/ਅਧੀਨ ਦਫ਼ਤਰ ਵਿਗਿਆਨਕ ਤੌਰ 'ਤੇ ਬਣਾਏ ਗਏ ਅਤੇ ਦਿਲਚਸਪ ਚਿੱਤਰਾਂ ਨਾਲ ਆਪਣੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਨਗੇ।

ਉਪਰ ਲਿਖਤ ਸੰਸਥਾਵਾਂ ਤੋਂ ਇਲਾਵਾ ਮਾਈਨਿੰਗ/ਖਣਿਜ ਖੇਤਰ ਦੇ ਪ੍ਰਮੁੱਖ ਨਿੱਜੀ ਖੇਤਰ ਦੀਆਂ ਕੰਪਨੀਆਂ ਜਿਵੇਂ ਕਿ ਆਦਿਤਿਆ ਬਿਰਲਾ ਸਮੂਹ ਦੀ ਹਿੰਡਾਲਕੋ ਇੰਡਸਟਰੀਜ਼ ਲਿਮਟਿਡ, ਵੇਦਾਂਤਾ ਗਰੁੱਪ ਕੰਪਨੀ ਦਾ ਹਿੰਦੁਸਤਾਨ ਜ਼ਿੰਕ ਅਤੇ ਜੇਐੱਸਡਬਲਯੂ ਸਮੂਹ ਹਾਲ ਹੀ ਵਿੱਚ ਮਾਈਨਿੰਗ ਸੈਕਟਰ ਵਿੱਚ ਕੀਤੇ ਗਏ ਨਵੀਨਤਾਕਾਰੀ ਸੁਧਾਰਾਂ ਨੂੰ ਉਜਾਗਰ ਕਰਨ ਲਈ ਪੰਦਰਵਾੜੇ ਲੰਬੇ ਆਈਆਈਟੀਐੱਫ 2023 ਵਿੱਚ ਹਿੱਸਾ ਲੈਣਗੇ।

ਆਈਆਈਟੀਐੱਫ 2023 ਦੇ ਪਹਿਲੇ ਪੰਜ ਦਿਨ 14 ਤੋਂ 18 ਨਵੰਬਰ ਤੱਕ ਵਿਸ਼ੇਸ਼ ਤੌਰ 'ਤੇ ਕਾਰੋਬਾਰੀ ਦਿਨਾਂ ਲਈ ਰਾਖਵੇਂ ਹਨ, ਜਦਕਿ ਆਮ ਲੋਕਾਂ ਲਈ ਇਹ 19 ਤੋਂ 27 ਨਵੰਬਰ ਤੱਕ ਖੁੱਲ੍ਹੇਗਾ। ਉਤਸਵ ਦਾ ਸਮਾਂ ਰੋਜ਼ਾਨਾ ਸਵੇਰੇ 10:00 ਵਜੇ ਤੋਂ ਸ਼ਾਮ 7:30 ਵਜੇ ਤੱਕ ਹੈ। 

 *************

ਬੀਵਾਈ/ਆਰਕੇਪੀ



(Release ID: 1977296) Visitor Counter : 62