ਰੱਖਿਆ ਮੰਤਰਾਲਾ

ਇਨਫੈਂਟਰੀ ਸਕੂਲ ਮਹੂ ਵਿਖੇ ਆਯੋਜਿਤ ਇਨਫੈਂਟਰੀ ਕਮਾਂਡਰਾਂ ਦੀ ਕਾਨਫ਼ਰੰਸ ਹੋਈ ਸਮਾਪਤ

Posted On: 15 NOV 2023 12:46PM by PIB Chandigarh

37ਵੀਂ ਇਨਫੈਂਟਰੀ ਕਮਾਂਡਰਾਂ ਦੀ ਕਾਨਫ਼ਰੰਸ ਇਨਫੈਂਟਰੀ ਸਕੂਲ, ਮਹੂ ਵਿਖੇ 14 ਅਤੇ 15 ਨਵੰਬਰ, 2023 ਨੂੰ ਸਫ਼ਲਤਾਪੂਰਵਕ ਆਯੋਜਿਤ ਕੀਤੀ ਗਈ। ਦੋ ਸਾਲਾਂ ਵਿੱਚ ਇੱਕ ਵਾਰ ਹੋਣ ਵਾਲੀ ਇਸ ਕਾਨਫ਼ਰੰਸ ਦੀ ਪ੍ਰਧਾਨਗੀ ਥਲ ਸੈਨਾ ਦੇ ਮੁਖੀ (ਸੀਓਏਐੱਸ) ਜਨਰਲ ਮਨੋਜ ਪਾਂਡੇ ਨੇ ਕੀਤੀ। 

 

ਇਸ ਕਾਨਫ਼ਰੰਸ ਵਿੱਚ ਸੰਚਾਲਨ, ਸਿਖਲਾਈ, ਸਮਰੱਥਾ ਵਿਕਾਸ ਅਤੇ ਤਕਨਾਲੋਜੀ ਦੇ ਸਮਾਵੇਸ਼ਨ ਵਿੱਚ ਇਨਫੈਂਟਰੀ ਨਾਲ ਸਬੰਧਿਤ ਮੌਜੂਦਾ ਅਤੇ ਭਵਿੱਖ ਸੰਬੰਧੀ ਮੁੱਦਿਆਂ 'ਤੇ ਚਰਚਾ ਕੀਤੀ ਗਈ। ਪਰੰਪਰਾਗਤ ਜੰਗ ਦੇ ਹਾਲਾਤ ਅਤੇ ਕਾਊਂਟਰ ਇਨਸਰਜੈਂਸੀ ਅਤੇ ਕਾਊਂਟਰ ਟੈਰੋਰਿਜ਼ਮ ਆਪਰੇਸ਼ਨਾਂ ਵਿੱਚ ਇਨਫੈਂਟਰੀ ਦੀ ਸਮਰੱਥਾ ਦਾ ਮੁਲਾਂਕਣ ਕਰਦੇ ਹੋਏ, ਭਵਿੱਖ ਦੀਆਂ ਚੁਣੌਤੀਆਂ ਦੇ ਨਾਲ ਤਾਲਮੇਲ ਵਿੱਚ ਇਨਫੈਂਟਰੀ ਦੀ ਸਮਰੱਥਾ ਨੂੰ ਹੋਰ ਵਧਾਉਣ ਲਈ ਜ਼ਰੂਰੀ ਫੈਸਲੇ ਲਏ ਗਏ। 

 

ਕਾਨਫ਼ਰੰਸ ਦੌਰਾਨ ਇਨਫੈਂਟਰੀ ਨੇ ਘਾਤਕਤਾ, ਗਤੀਸ਼ੀਲਤਾ, ਜੰਗ ਦੇ ਮੈਦਾਨ ਦੀ ਪਾਰਦਰਸ਼ਤਾ, ਸਥਿਤੀ ਸੰਬੰਧੀ ਜਾਗਰੂਕਤਾ ਅਤੇ ਬਚਾਅ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਨਵੀਨਤਮ ਪ੍ਰਾਪਤੀਆਂ ਦਾ ਪ੍ਰਦਰਸ਼ਨ ਕੀਤਾ। ਹਾਲ ਹੀ ਵਿੱਚ ਗ੍ਰਹਿਣ ਕੀਤੇ ਗਏ ਨਵੀਂ ਪੀੜ੍ਹੀ ਦੇ ਉੱਨਤ ਹਥਿਆਰਾਂ ਅਤੇ ਉਪਕਰਨ ਪ੍ਰਣਾਲੀਆਂ ਦੇ ਪ੍ਰਦਰਸ਼ਨ ਨੇ ਵਿਰੋਧੀਆਂ ਦਾ ਮੁਕਾਬਲਾ ਕਰਨ ਲਈ ਇਨਫੈਂਟਰੀ ਦੀਆਂ ਉੱਭਰਦੀਆਂ ਸਮਰੱਥਾਵਾਂ ਵਿੱਚ ਵਿਸ਼ਵਾਸ ਪੈਦਾ ਕੀਤਾ। 

 

ਇਹ ਕਾਨਫ਼ਰੰਸ ਹਾਈਬ੍ਰਿਡ ਮੋਡ ਵਿੱਚ ਆਯੋਜਿਤ ਕੀਤੀ ਗਈ ਸੀ ਅਤੇ ਇਸ ਵਿੱਚ ਸੈਨਾ ਦੇ ਉਪ ਪ੍ਰਮੁੱਖ, ਛੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ, ਲੈਫਟੀਨੈਂਟ ਜਨਰਲ ਰੈਂਕ ਦੇ 17 ਅਫਸਰ ਅਤੇ ਮੇਜਰ ਜਨਰਲ ਰੈਂਕ ਦੇ 14 ਅਫਸਰਾਂ ਤੋਂ ਇਲਾਵਾ ਇਨਫੈਂਟਰੀ ਰੈਜੀਮੈਂਟਾਂ ਦੇ ਕਰਨਲ ਅਤੇ ਰੈਜੀਮੈਂਟਲ ਸੈਂਟਰ ਕਮਾਂਡੈਂਟਸ ਸ਼ਾਮਲ ਸਨ। ਬਹੁਤ ਸਾਰੇ ਭਾਗੀਦਾਰ ਮਹੂ ਵਿਖੇ ਮੌਜੂਦ ਸਨ,  ਜਦੋਂ ਕਿ ਕੁਝ ਅਧਿਕਾਰੀਆਂ ਨੇ ਦੇਸ਼ ਦੇ ਪ੍ਰਮੁੱਖ ਮਿਲਟਰੀ ਸਟੇਸ਼ਨਾਂ ਤੋਂ ਆਨਲਾਈਨ ਮੋਡ ਰਾਹੀਂ ਇਸ ਕਾਨਫ਼ਰੰਸ ਵਿੱਚ ਭਾਗ ਲਿਆ। 

 

ਸੈਨਾ ਮੁਖੀ ਨੇ ਭਵਿੱਖ ਲਈ ਇਨਫੈਂਟਰੀ ਨੂੰ ਭਵਿੱਖ ਲਈ ਇੱਕ ਅਜਿੱਤ ਤਾਕਤ ਵਿੱਚ ਬਦਲਣ ਲਈ ਨਵੀਨਤਮ ਤਕਨਾਲੋਜੀ ਨੂੰ ਅਪਨਾਉਣ ਦੀ ਦਿਸ਼ਾ ਵਿੱਚ ਹਰ ਪੱਧਰ 'ਤੇ ਕੀਤੇ ਜਾ ਰਹੇ ਸਮਰਪਿਤ ਅਤੇ ਅਣਥੱਕ ਯਤਨਾਂ ਲਈ ਭਾਗੀਦਾਰਾਂ ਦੀ ਸ਼ਲਾਘਾ ਕੀਤੀ। ਇਸ ਕਾਨਫ਼ਰੰਸ ਨੇ ਇਨਫੈਂਟਰੀ ਭਾਵਨਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਰੈਜੀਮੈਂਟਲ ਲਾਈਨਾਂ ਤੋਂ ਪਰੇ ਵੱਡੇ ਇਨਫੈਂਟਰੀ ਭਾਈਚਾਰੇ ਦੇ ਸਬੰਧਾਂ ਨੂੰ ਮਜ਼ਬੂਤ ​​ਕਰਨ ਵਿੱਚ ਯੋਗਦਾਨ ਦਿੱਤਾ ਹੈ।

 

 

 

 ********

 

ਐੱਸਸੀ/ਜੀਕੇਏ



(Release ID: 1977107) Visitor Counter : 69


Read this release in: English , Urdu , Hindi , Tamil