ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ 1 ਤੋਂ 30 ਨਵੰਬਰ, 2023 ਤੱਕ ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 2.0 ਲਾਂਚ ਕੀਤੀ
ਰਾਸ਼ਟਰਵਿਆਪੀ ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 2.0 ਭਾਰਤ ਦੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 100 ਸ਼ਹਿਰਾਂ ਵਿੱਚ 500 ਥਾਵਾਂ ‘ਤੇ ਚਲਾਈ ਜਾ ਰਹੀ ਹੈ
ਡਿਜੀਟਲ ਲਾਈਫ ਸਰਟੀਫਿਕੇਟ ਕੈਂਪੇਨ 2.0 ਦੇ ਲਾਂਚ ਹੋਣ ਦੇ ਦੂਸਰੇ ਸਪਤਾਹ ਤੱਕ ਦੇਸ਼ ਭਰ ਵਿੱਚ 25 ਲੱਖ ਤੋਂ ਅਧਿਕ ਡਿਜੀਟਲ ਲਾਈਫ ਸਰਟੀਫਿਕੇਟ ਤਿਆਰ ਕੀਤੇ ਗਏ
ਡਿਜੀਟਲ ਲਾਈਫ ਸਰਟੀਫਿਕੇਟ ਦਾ ਫੇਸ ਔਥੈਂਟੀਕੇਸ਼ਨ ਸਬਮਿਸ਼ਨ ਪੈਨਸ਼ਨਰਜ਼ ਦੇ ਲਈ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨਾ ਸਰਲ ਅਤੇ ਰੁਕਾਵਟ ਰਹਿਤ ਬਣਾਏਗਾ
Posted On:
14 NOV 2023 2:03PM by PIB Chandigarh
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਦੇ ‘ਈਜ਼ ਆਵ੍ ਲਿਵਿੰਗ’ ਨੂੰ ਵਧਾਉਣ ਦੇ ਲਈ ਡਿਜੀਟਲ ਲਾਈਫ ਸਰਟੀਫਿਕੇਟ (ਡੀਐੱਲਸੀ) ਯਾਨੀ ਜੀਵਨ ਪ੍ਰਮਾਣ ਨੂੰ ਵੱਡੇ ਪੈਮਾਣੇ ‘ਤੇ ਪ੍ਰੋਤਸਾਹਿਤ ਕਰ ਰਿਹਾ ਹੈ। 2014 ਵਿੱਚ ਬਾਇਓਮੈਟ੍ਰਿਕ ਉਪਕਰਣਾਂ ਦਾ ਉਪਯੋਗ ਕਰਕੇ ਡੀਐੱਲਸੀ ਜਮ੍ਹਾਂ ਕਰਨਾ ਸ਼ੁਰੂ ਕੀਤਾ ਗਿਆ ਸੀ। ਵਿਭਾਗ ਨੇ ਇਸ ਦੇ ਬਾਅਦ ਆਧਾਰ ਡਾਟਾਬੇਸ ‘ਤੇ ਅਧਾਰਿਤ ਫੇਸ ਔਥੈਂਟੀਕੇਸ਼ਨ ਟੈਕਨੋਲੋਜੀ ਸਿਸਟਮ ਵਿਕਸਿਤ ਕਰਨ ਲਈ ਇਲੈਕਟ੍ਰੌਨਿਕ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ ਅਤੇ ਯੂਆਈਡੀਏਆਈ ਦੇ ਨਾਲ ਕੰਮ ਕੀਤਾ, ਜਿਸ ਨਾਲ ਕਿਸੇ ਵੀ ਐਂਡਰੌਇਡ ਅਧਾਰਿਤ ਸਮਾਰਟ ਫੋਨ ਦੁਆਰਾ ਲਾਈਫ ਸਰਟੀਫਿਕੇਟ ਜਮ੍ਹਾਂ ਕਰਨਾ ਸੰਭਵ ਹੋ ਸਕੇ। ਇਸ ਸੁਵਿਧਾ ਦੇ ਅਨੁਸਾਰ ਫੇਸ ਔਥੈਂਟੀਕੇਸ਼ਨ ਤਕਨੀਕ ਦੇ ਜ਼ਰੀਏ ਕਿਸੇ ਵਿਅਕਤੀ ਦੀ ਪਹਿਚਾਣ ਸਥਾਪਿਤ ਕੀਤੀ ਜਾਂਦੀ ਹੈ ਅਤੇ ਡਿਜੀਟਲ ਲਾਈਫ ਸਰਟੀਫਿਕੇਟ ਜੈਨਰੇਟ ਕੀਤਾ ਜਾਂਦਾ ਹੈ। ਨਵੰਬਰ 2021 ਵਿੱਚ ਲਾਂਚ ਕੀਤੀ ਗਈ ਇਸ ਮਹੱਤਵਪੂਰਨ ਤਕਨੀਕ ਨੇ ਪੈਨਸ਼ਨਰਜ਼ ਦੀ ਬਾਹਰੀ ਬਾਇਓਮੀਟ੍ਰਿਕ ਉਪਕਰਣਾਂ ‘ਤੇ ਨਿਰਭਰਤਾ ਨੂੰ ਘੱਟ ਕਰ ਦਿੱਤਾ ਅਤੇ ਸਮਾਰਟਫੋਨ-ਅਧਾਰਿਤ ਤਕਨੀਕ ਦਾ ਲਾਭ ਲੈ ਕੇ ਇਸ ਪ੍ਰਕਿਰਿਆ ਨੂੰ ਜਨਤਾ ਦੇ ਲਈ ਅਧਿਕ ਸੁਲਭ ਅਤੇ ਕਿਫਾਇਤੀ ਬਣਾ ਦਿੱਤਾ।
ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੇ ਲਈ ਡੀਐੱਲਸੀ/ਫੇਸ ਔਥੈਂਟੀਕੇਸ਼ਨ ਤਕਨੀਕ ਦੇ ਉਪਯੋਗ ਲਈ ਕੇਂਦਰ ਸਰਕਾਰ ਦੇ ਸਾਰੇ ਪੈਨਸ਼ਨਰਜ਼ ਦੇ ਨਾਲ-ਨਾਲ ਪੈਨਸ਼ਨ ਡਿਸਬਰਸਿੰਗ ਅਥਾਰਿਟੀਜ਼ ਦੇ ਦਰਮਿਆਨ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਨਵੰਬਰ 2022 ਵਿੱਚ ਦੇਸ਼ ਦੇ 37 ਸ਼ਹਿਰਾਂ ਵਿੱਚ ਰਾਸ਼ਟਰਵਿਆਪੀ ਮੁਹਿੰਮ ਸ਼ੁਰੂ ਕੀਤੀ। ਕੇਂਦਰ ਸਰਕਾਰ ਦੇ ਪੈਨਸ਼ਨਰਜ਼ ਦੇ 35 ਲੱਖ ਤੋਂ ਅਧਿਕ ਡੀਐੱਲਸੀ ਜੈਨਰੇਟ ਹੋਣ ਦੇ ਨਾਲ ਇਹ ਮੁਹਿੰਮ ਬਹੁਤ ਸਫ਼ਲ ਰਹੀ। ਇੱਕ ਰਾਸ਼ਟਰਵਿਆਪੀ ਮੁਹਿੰਮ 2.0 ਹੁਣ 1 ਤੋਂ 30 ਨਵੰਬਰ, 2023 ਤੱਕ ਦੇਸ਼ ਭਰ ਦੇ 100 ਸ਼ਹਿਰਾਂ ਵਿੱਚ 500 ਥਾਵਾਂ ‘ਤੇ ਚਲਾਈ ਜਾ ਰਹੀ ਹੈ। ਇਸ ਮੁਹਿੰਮ ਵਿੱਚ 17 ਪੈਨਸ਼ਨ ਡਿਸਬਰਸਿੰਗ ਬੈਂਕਾਂ, ਮੰਤਰਾਲਿਆਂ/ਵਿਭਾਗਾਂ, ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨਾਂ, ਯੂਆਈਡੀਏਆਈ ਅਤੇ ਇਲੈਕਟ੍ਰੌਨਿਕ ਅਤੇ ਇਨਫਰਮੇਸ਼ਨ ਟੈਕਨੋਲੋਜੀ ਮੰਤਰਾਲੇ ਦੇ ਸਹਿਯੋਗ ਨਾਲ 50 ਲੱਖ ਪੈਨਸ਼ਨਰਜ਼ ਲਈ ਟੀਚਾ ਰੱਖਿਆ ਗਿਆ ਹੈ।
ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦਫ਼ਤਰਾਂ ਅਤੇ ਸਾਰੀਆਂ ਬੈਂਕ ਸ਼ਾਖਾਵਾਂ/ਏਟੀਐੱਮ ਵਿੱਚ ਰਣਨੀਤਕ ਤੌਰ ‘ਤੇ ਲਗਾਏ ਗਏ ਬੈਨਰ/ਪੋਸਟਰਾਂ ਦੇ ਜ਼ਰੀਏ ਡੀਐੱਲਸੀ-ਫੇਸ ਔਥੈਂਟੀਕੇਸ਼ਨ ਤਕਨੀਕ ਦੇ ਬਾਰੇ ਸਾਰੇ ਪੈਨਸ਼ਨਰਜ਼ ਦਰਮਿਆਨ ਜਾਗਰੂਕਤਾ ਪੈਦਾ ਕਰਨ ਦੇ ਸਾਰੇ ਪ੍ਰਯਾਸ ਕਰ ਰਿਹਾ ਹੈ। ਸਾਰੇ ਬੈਂਕਾਂ ਨੇ ਆਪਣੀਆਂ ਸ਼ਾਖਾਵਾਂ ਵਿੱਚ ਸਮਰਪਿਤ ਕਰਮਚਾਰੀਆਂ ਦੀ ਇੱਕ ਟੀਮ ਬਣਾਈ ਹੈ। ਕਰਮਚਾਰੀਆਂ ਨੇ ਆਪਣੇ ਐਂਡਰੌਇਡ ਫੋਨ ਵਿੱਚ ਜ਼ਰੂਰੀ ਐਪਸ (desired apps) ਡਾਊਨਲੋਡ ਕੀਤੇ ਹਨ ਜੋ ਪੈਨਸ਼ਨਰਜ਼ ਦੁਆਰਾ ਡਿਜੀਟਲ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਦੇ ਲਈ ਇਸ ਤਕਨੀਕ ਦਾ ਵੱਡੇ ਪੈਮਾਣੇ ‘ਤੇ ਉਪਯੋਗ ਕਰ ਰਹੇ ਹਨ। ਜੇਕਰ ਪੈਨਸ਼ਨਰਜ਼ ਬੁਢਾਪੇ/ਬਿਮਾਰੀ/ਕਮਜ਼ੋਰੀ ਦੇ ਕਾਰਨ ਸ਼ਾਖਾਵਾਂ ਦਾ ਦੌਰਾ ਕਰਨ ਵਿੱਚ ਸਮਰੱਥ ਨਹੀਂ ਹਨ, ਤਾਂ ਬੈਂਕ ਅਧਿਕਾਰੀ ਇਸ ਕੰਮ ਦੇ ਲਈ ਉਨ੍ਹਾਂ ਦੇ ਘਰ/ਹਸਪਤਾਲ ਵੀ ਜਾ ਰਹੇ ਹਨ।
ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨਾਂ ਦੁਆਰਾ ਮੁਹਿੰਮ ਨੂੰ ਆਪਣਾ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੇ ਪ੍ਰਤੀਨਿਧੀ ਪੈਨਸ਼ਨਰਜ਼ ਨੂੰ ਨੇੜਲੇ ਕੈਂਪ ਥਾਵਾਂ ‘ਤੇ ਜਾ ਕੇ ਆਪਣੀ ਡੀਐੱਲਸੀ ਜਮ੍ਹਾਂ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਦੇ ਅਧਿਕਾਰੀ ਵੀ ਪੈਨਸ਼ਨਰਜ਼ ਨੂੰ ਉਨ੍ਹਾਂ ਦੇ ਲਾਈਫ ਸਰਟੀਫਿਕੇਟ ਜਮ੍ਹਾਂ ਕਰਨ ਲਈ ਵਿਭਿੰਨ ਡਿਜੀਟਲ ਤਰੀਕਿਆਂ ਦੇ ਉਪਯੋਗ ਵਿੱਚ ਸਹਾਇਤਾ ਕਰਨ ਅਤੇ ਪ੍ਰਗਤੀ ਦੀ ਨੇੜੇ ਤੋਂ ਨਿਗਰਾਨੀ ਕਰਨ ਲਈ ਦੇਸ਼ ਭਰ ਵਿੱਚ ਪ੍ਰਮੁੱਖ ਥਾਵਾਂ ‘ਤੇ ਜਾ ਰਹੇ ਹਨ।
ਸਾਰੀਆਂ ਥਾਵਾਂ ‘ਤੇ ਸਾਰੇ ਹਿਤਧਾਰਕਾਂ, ਵਿਸ਼ੇਸ਼ ਕਰਕੇ ਬੀਮਾਰ/ਬਹੁਤ ਜ਼ਿਆਦਾ ਬਜ਼ੁਰਗ ਪੈਨਸ਼ਨਰਜ਼ ਦਰਮਿਆਨ ਕਾਫੀ ਉਤਸ਼ਾਹ ਦੇਖਿਆ ਗਿਆ ਹੈ। ਇਸ ਦੇ ਨਤੀਜੇ ਵਜੋਂ ਚਾਲੂ ਵਿੱਤ ਵਰ੍ਹੇ ਵਿੱਚ ਮੁਹਿੰਮ ਦੀ ਸ਼ੁਰੂਆਤ ਦੇ ਦੂਸਰੇ ਸਪਤਾਹ ਦੇ ਅੰਤ ਤੱਕ 25 ਲੱਖ ਤੋਂ ਅਧਿਕ ਡਿਜੀਟਲ ਲਾਈਫ ਸਰਟੀਫਿਕੇਟ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 90 ਸਾਲ ਤੋਂ ਅਧਿਕ ਉਮਰ ਦੇ ਲਗਭਗ 14,500 ਪੈਨਸ਼ਨਰਜ਼ ਅਤੇ 80-90 ਸਾਲ ਦੀ ਉਮਰ ਦੇ ਦਰਮਿਆਨ ਦੇ 1,93,601 ਪੈਨਸ਼ਨਰ ਹਨ। ਉਹ ਆਪਣੇ ਘਰ/ਸਥਾਨ/ਦਫ਼ਤਰਾਂ/ਸ਼ਾਖਾਵਾਂ ਤੋਂ ਆਪਣੇ ਡੀਐੱਲਸੀ ਜਮ੍ਹਾਂ ਕਰ ਸਕਦੇ ਹਨ। ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਇਸ ਮੁਹਿੰਮ ਦੀ ਅਗਵਾਈ ਕਰ ਰਹੇ ਹਨ, ਜਿੱਥੇ ਇੱਕ ਮਹੀਨੇ ਤੱਕ ਚਲੱਣ ਵਾਲੀ ਇਸ ਮੁਹਿੰਮ ਦੇ ਦੂਸਰੇ ਸਪਤਾਹ ਵਿੱਚ ਕੁੱਲ ਮਿਲਾ ਕੇ 6.25 ਲੱਖ ਡਿਜੀਟਲ ਲਾਈਫ ਸਰਟੀਫਿਕੇਟਸ ਤਿਆਰ ਕੀਤੇ ਗਏ ਹਨ।
ਮੁਹਿੰਮ ਨੂੰ ਪੂਰੇ ਦੇਸ਼ ਵਿੱਚ ਸਫ਼ਲ ਬਣਾਉਣ ਲਈ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਆਪਣੇ ਸਾਰੇ ਪ੍ਰਯਾਸ ਜਾਰੀ ਰੱਖੇਗਾ।
**********
ਐੱਸਐੱਨਸੀ/ਪੀਕੇ
(Release ID: 1977105)
Visitor Counter : 93