ਵਣਜ ਤੇ ਉਦਯੋਗ ਮੰਤਰਾਲਾ

ਸ੍ਰੀ ਪੀਯੂਸ਼ ਗੋਇਲ ਨੇ ਸਾਨ ਫ਼ਰਾਂਸਿਸਕੋ ਦੀ ਆਪਣੀ ਫੇਰੀ ਦੇ ਪਹਿਲੇ ਦਿਨ ਫਰੀਮਾਂਟ ਵਿੱਚ ਟੇਸਲਾ ਫੈਕਟਰੀ ਦਾ ਦੌਰਾ ਕੀਤਾ; ਦੋ-ਪੱਖੀ ਮੀਟਿੰਗਾਂ ਕੀਤੀਆਂ ਅਤੇ ਨਿਵੇਸ਼ਕ ਗੋਲਮੇਜ਼ ਵਿੱਚ ਹਿੱਸਾ ਲਿਆ

Posted On: 14 NOV 2023 11:08AM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ੍ਰੀ ਪੀਯੂਸ਼ ਗੋਇਲ 13 ਨਵੰਬਰ 2023 ਨੂੰ ਸਾਨ ਫਰਾਂਸਿਸਕੋ (ਸੰਯੁਕਤ ਰਾਜ ਅਮਰੀਕਾ) ਪਹੁੰਚੇ। ਆਪਣੇ ਅਧਿਕਾਰਤ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਨੇ ਫਰੀਮਾਂਟ ਵਿੱਚ ਟੇਸਲਾ ਫੈਕਟਰੀ ਯੂਨਿਟ ਦਾ ਦੌਰਾ ਕੀਤਾ ਅਤੇ ਟੇਸਲਾ ਸਮੂਹ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਬਾਅਦ ਵਿੱਚ ਉਨ੍ਹਾਂ ਨੇ ਸੰਯੁਕਤ ਰਾਜ ਅਮਰੀਕਾ ਦੇ ਵਪਾਰ ਪ੍ਰਤੀਨਿਧੀ ਰਾਜਦੂਤ ਕੈਥਰੀਨ ਤਾਈ, ਕੋਰੀਆ ਗਣਰਾਜ ਦੇ ਵਪਾਰ ਮੰਤਰੀ ਸ੍ਰੀ ਡੁਕਗੇਨ ਆਹਨ ਅਤੇ ਸਿੰਗਾਪੁਰ ਦੇ ਵਪਾਰ ਅਤੇ ਉਦਯੋਗ ਮੰਤਰੀ ਸ਼੍ਰੀ ਗੈਨ ਕਿਮ ਯੋਂਗ ਨਾਲ ਦੁਵੱਲੀ ਮੀਟਿੰਗਾਂ ਕੀਤੀਆਂ। 

ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਦਾ ਸੰਯੁਕਤ ਰਾਜ ਦੇ ਵਪਾਰ ਪ੍ਰਤੀਨਿਧੀ ਰਾਜਦੂਤ ਸ੍ਰੀ ਕੈਥਰੀਨ ਤਾਈ ਨਾਲ ਦੁਵੱਲੀ ਮੀਟਿੰਗ  ਦਾ ਆਯੋਜਨ

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਕੋਰੀਆ ਗਣਰਾਜ ਦੇ ਵਪਾਰ ਮੰਤਰੀ ਸ੍ਰੀ ਮਾਰਨਾ ਡੁਕਗੇਨ ਆਹਨ ਨਾਲ ਦੁਵੱਲੀ ਮੀਟਿੰਗ

ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੀ ਸਿੰਗਾਪੁਰ ਦੇ ਵਪਾਰ ਅਤੇ ਉਦਯੋਗ ਮੰਤਰੀ ਸ੍ਰੀ ਗੈਨ ਕਿਮ ਯੋਂਗ ਨਾਲ ਦੁਵੱਲੀ ਮੀਟਿੰਗ

ਇਨ੍ਹਾਂ ਮੰਤਰੀ ਪੱਧਰੀ ਮੀਟਿੰਗਾਂ ਦੌਰਾਨ ਸ੍ਰੀ ਗੋਇਲ ਨੇ ਇੰਡੋ-ਪੈਸੀਫਿਕ ਇਕਨਾਮਿਕ ਫਰੇਮਵਰਕ (ਆਈਪੀਈਐੱਫ਼) ਦੇ ਤਹਿਤ ਸੰਭਾਵਿਤ ਸਹਿਯੋਗ ਅਤੇ ਡਬਲਿਊ ਟੀ ਓ  ਅਤੇ ਆਪਸੀ ਹਿੱਤਾਂ ਸਬੰਧੀ ਮੁੱਦਿਆਂ ਦੇ ਸਬੰਧ ਵਿੱਚ ਦੁਵੱਲੇ ਵਪਾਰ ਅਤੇ ਵਣਜ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਆਪਣੇ ਸਿੰਗਾਪੁਰ ਅਤੇ ਦੱਖਣੀ ਕੋਰੀਆ ਦੇ ਹਮਰੁਤਬਾ ਨਾਲ ਗੱਲਬਾਤ ਦੌਰਾਨ ਸ੍ਰੀ ਪੀਯੂਸ਼ ਗੋਇਲ ਨੇ ਕ੍ਰਮਵਾਰ ਏਆਈਟੀਆਈਜੀਏ  ਅਤੇ ਸੀਈਪੀਏ ਦੀ ਸਮੀਖਿਆ ਨੂੰ ਛੇਤੀ ਪੂਰਾ ਕਰਨ ਦਾ ਸੁਝਾਅ ਦਿੱਤਾ।

ਇਸ ਤੋਂ ਇਲਾਵਾ ਉਨ੍ਹਾਂ ਨੇ  ਯੂਐੱਸਆਈਐੱਸਪੀਐੱਫ਼ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਕਰਵਾਈ ਗਈ ਨਿਵੇਸ਼ਕ ਗੋਲਮੇਜ਼ ਕਾਨਫਰੰਸ ਵਿੱਚ ਹਿੱਸਾ ਲਿਆ। ਇਸ ਸਮਾਗਮ ਵਿੱਚ ਊਰਜਾ, ਨਿਰਮਾਣ, ਲੌਜਿਸਟਿਕਸ ਅਤੇ ਤਕਨਾਲੋਜੀ ਸੈਕਟਰਾਂ ਸਮੇਤ ਅਮਰੀਕਾ ਦੇ ਉਦਯੋਗਾਂ ਦੇ ਵਿਆਪਕ ਸਪੈਕਟ੍ਰਮ ਨਾਲ ਸਬੰਧਿਤ ਉੱਦਮ ਪੂੰਜੀਪਤੀਆਂ ਅਤੇ ਉੱਦਮੀਆਂ ਨੇ ਭਾਗ ਲਿਆ। ਇੱਕ ਸ਼ਾਨਦਾਰ ਸੈਸ਼ਨ ਵਿੱਚ ਸ੍ਰੀ ਗੋਇਲ ਨੇ ਭਾਗੀਦਾਰਾਂ ਨਾਲ ਵਿਆਪਕ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲਿਆ ਅਤੇ ਦੇਸ਼ ਵਿੱਚ ਕਾਰੋਬਾਰ ਕਰਨ ਦੀ ਸੌਖ ਨੂੰ ਬਿਹਤਰ ਬਣਾਉਣ ਲਈ ਭਾਰਤ ਸਰਕਾਰ ਵੱਲੋਂ ਚੁੱਕੇ ਗਏ ਵੱਖ-ਵੱਖ ਕਦਮਾਂ ਨੂੰ ਵੀ ਉਜਾਗਰ ਕੀਤਾ।

ਆਪਣੇ ਦੌਰੇ ਦੌਰਾਨ, ਵਣਜ ਅਤੇ ਉਦਯੋਗ ਮੰਤਰੀ ਸ੍ਰੀ ਗੋਇਲ ਤੀਜੀ ਵਿਅਕਤੀਗਤ ਆਈ ਪੀ ਈ ਐੱਫ਼ ਮੰਤਰੀ ਪੱਧਰੀ ਮੀਟਿੰਗ ਵਿੱਚ ਸ਼ਾਮਲ ਹੋਣਗੇ ਅਤੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ  (ਏਪੀਈਸੀ) ਸਰਗਰਮੀਆਂ ਵਿੱਚ ਹਿੱਸਾ ਲੈਣਗੇ। ਆਪਣੇ ਦੌਰੇ ਦੌਰਾਨ ਉਹ ਦੋਵੇਂ ਦੇਸ਼ਾਂ ਦਰਮਿਆਨ ਸਾਂਝੇਦਾਰੀ ਅਤੇ ਵਪਾਰਕ ਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਉੱਘੇ ਵਪਾਰਕ ਪ੍ਰਤੀਨਿਧਾਂ, ਅਮਰੀਕੀ ਅਧਿਕਾਰੀਆਂ ਅਤੇ ਉਦਯੋਗਪਤੀਆਂ ਨਾਲ ਵੀ ਗੱਲਬਾਤ ਵੀ ਕਰਨਗੇ।

*********

ਏਡੀ / ਵੀਐੱਨ



(Release ID: 1976851) Visitor Counter : 68