ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
azadi ka amrit mahotsav

ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੁਆਰਾ ਸਵੱਛਤਾ ਵਿਸ਼ੇਸ਼ ਅਭਿਯਾਨ 3.0 ਦੀ ਸਫ਼ਲਤਾਪੂਰਵਕ ਸਮਾਪਤੀ


ਸਕ੍ਰੈਪ ਅਤੇ ਰਿਡੰਡੈਂਟ ਮੈਟੀਰੀਅਲ ਡਿਸਪੋਜ਼ਲ ਰਾਹੀਂ ਸਪੇਸ 660 ਵਰਗਫੁੱਟ ਦੀ ਪ੍ਰਾਪਤੀ

ਮੰਤਰਾਲੇ ਦੇ ਪੂਰਨ ਵਿਸ਼ੇਸ਼ ਅਭਿਯਾਨ 3.0 ਵਿੱਚ ਸਕ੍ਰੈਪ ਡਿਸਪੋਜ਼ਲ ਰਾਹੀਂ 20,94,013/-ਰੁਪਏ ਦੇ ਰੈਵੇਨਿਊ ਦੀ ਪ੍ਰਾਪਤੀ

Posted On: 11 NOV 2023 2:52PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੋ ਸਵੱਛਤਾ ਨੂੰ ਸੰਸਥਾਗਤ ਬਣਾਉਣ ਅਤੇ ਸਰਕਾਰੀ ਪ੍ਰਕਿਰਿਆਵਾਂ ਵਿੱਚ ਨੌਕਰਸ਼ਾਹੀ ਨਾਲ ਜੁੜੇ ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨ ਦੀ ਵਕਾਲਤ ਕਰਦੇ ਹਨ। ਉਨ੍ਹਾਂ ਦੇ ਦੂਰਦਰਸ਼ੀ ਅਤੇ ਮਿਸ਼ਨ-ਸੰਚਾਲਿਤ ਲੀਡਰਸ਼ਿਪ ਤੋਂ ਪ੍ਰੇਰਿਤ ਹੋ ਕੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਨੇ 2 ਅਕਤੂਬਰ ਤੋਂ 31 ਅਕਤੂਬਰ, 2023 ਤੱਕ ਵਿਸ਼ੇਸ਼ ਅਭਿਯਾਨ 3.0 ਲਾਗੂਕਰਨ ਦੀ ਪਹਿਲ ਕੀਤੀ। ਇਸ ਅਭਿਯਾਨ ਦਾ ਪ੍ਰਾਥਮਿਕ ਉਦੇਸ਼ ਪੈਂਡਿੰਗ ਮਾਮਲਿਆਂ ਦਾ ਜਲਦੀ ਨਿਪਟਾਰਾ, ਕੁਸ਼ਲ ਸਥਾਨ ਪ੍ਰਬੰਧਨ ਅਤੇ ਸਵੱਛ ਅਤੇ ਗ੍ਰੀਨ ਵਾਤਾਵਰਣ ਨੂੰ ਪ੍ਰੋਤਸਾਹਨ ਦੇਣਾ ਸੀ।

ਸਵੱਛਤਾ ‘ਤੇ ਵਿਸ਼ੇਸ਼ ਅਭਿਯਾਨ 3.0 ਦੀ ਸਫ਼ਲਤਾਪੂਰਵਕ ਸਮਾਪਤੀ ਮੰਤਰਾਲੇ ਦੀ ਪ੍ਰਤੀਬੱਧਤਾ ਦੀ ਗਵਾਹ ਹੈ। ਇਹ ਵਿਆਪਕ ਪਹਿਲ ਪੂਰੇ ਮੰਤਰਾਲੇ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਫੈਲੇ ਇਸ ਦੇ ਸਬੰਧਿਤ/ਅਧੀਨ ਦਫ਼ਤਰਾਂ ਅਤੇ ਖੁਦਮੁਖਤਿਆਰ ਸੰਸਥਾਵਾਂ ਤੱਕ ਫੈਲੀ ਹੋਈ ਹੈ। 15 ਸਤੰਬਰ, 2023 ਤੋਂ ਸ਼ੁਰੂ ਕੀਤੇ ਗਏ ਸ਼ੁਰੂਆਤੀ ਪੜਾਅ ਨੇ ਅਭਿਯਾਨ ਮਿਆਦ ਦੌਰਾਨ ਸਫ਼ਾਈ ਦੇ ਲਈ ਵਿਸ਼ੇਸ਼ ਲਕਸ਼ਾਂ ਦੀ ਪਹਿਚਾਣ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਸ ਆਯੋਜਿਤ ਅਭਿਯਾਨ ਵਿੱਚ ਨਾ ਸਿਰਫ਼ ਪੈਂਡਿੰਗ ਮਾਮਲਿਆਂ ਦੇ ਨਿਪਟਾਰੇ ‘ਤੇ ਜ਼ੋਰ ਦਿੱਤਾ ਗਿਆ, ਬਲਕਿ ਦਫ਼ਤਰਾਂ ਵਿੱਚ ਸਥਾਨ ਉਪਯੋਗ ਨੂੰ ਅਨੁਕੂਲਿਤ ਕਰਨ ਅਤੇ ਸਮੁੱਚੇ ਕਾਰਜ ਸਥਾਨ ਅਨੁਭਵ ਨੂੰ ਵਧਾਉਣ ‘ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ। ਇਸ ਪੂਰੇ ਸ਼ੁਰੂਆਤੀ ਪੜਾਅ ਅਤੇ ਅਭਿਯਾਨ ਦੌਰਾਨ, ਪੂਰੇ ਦੇਸ਼ ਵਿੱਚ 8354 ਸਵੱਛਤਾ ਸਥਾਨਾਂ ਦੀ ਪਹਿਚਾਣ ਕੀਤੀ ਗਈ। ਇਸ ਅਭਿਯਾਨ ਦੁਆਰਾ ਅਨੁਮਾਨਿਤ ਨਤੀਜਾ ਲਗਭਗ 660 ਵਰਗ ਫੁੱਟ ਜਗ੍ਹਾ ਨੂੰ ਸਾਫ਼ ਕਰਨਾ ਸੀ, ਨਾਲ ਹੀ 4579 ਤੋਂ ਅਧਿਕ ਭੌਤਿਕ ਫਾਈਲਾਂ ਗਹਿਨ ਸਮੀਖਿਆ ਲਈ ਰੱਖੀਆਂ ਗਈਆਂ ਸਨ।

ਇਸ ਤੋਂ ਇਲਾਵਾ, ਸਕ੍ਰੈਪ ਦੇ ਨਿਪਟਾਰੇ ਨਾਲ ਕੁੱਲ 20,94,013/- ਰੁਪਏ ਦੇ ਰੈਵੇਨਿਊ ਦੀ ਪ੍ਰਾਪਤੀ ਹੋਈ। ਇੱਕ ਸਮਰਪਿਤ ਟੀਮ ਦੁਆਰਾ ਲਗਨ ਨਾਲ ਕਾਰਜ ਪ੍ਰਗਤੀ ਦੀ ਨਿਗਰਾਨੀ ਕੀਤੀ ਗਈ ਅਤੇ ਪ੍ਰਸ਼ਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੁਆਰਾ ਆਯੋਜਿਤ ਕੀਤੇ ਗਏ ਪੈਂਡਿੰਗ ਮਾਮਲਿਆਂ ਦੀ ਸਥਾਪਨਾ ਲਈ ਵਿਸ਼ੇਸ਼ ਅਭਿਯਾਨ (ਐੱਸਸੀਪੀਡੀਐੱਮ) ਪੋਰਟਲ ‘ਤੇ ਇਸ ਨੂੰ ਲਗਾਤਾਰ ਅਪਡੇਟ ਕੀਤਾ ਗਿਆ।

ਇਸ ਤੋਂ ਇਲਾਵਾ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਵਿਸ਼ੇਸ਼ ਅਭਿਯਾਨ 3.0 ਦੌਰਾਨ ਹੋਈ ਪ੍ਰਗਤੀ ਦਾ ਮੁਲਾਂਕਣ ਕਰਨ ਦੇ ਲਈ ਵਿਭਿੰਨ ਡਿਵੀਜ਼ਨਾਂ ਦਾ ਦੌਰਾ ਕਰਕੇ ਅਤੇ ਨਿਯਮਿਤ ਸਮੀਖਿਆ ਮੀਟਿੰਗਾਂ ਆਯੋਜਿਤ ਕਰਕੇ ਸਰਗਰਮ ਕਦਮ ਉਠਾਏ। ਉਨ੍ਹਾਂ ਦੇ ਗਹਿਣ ਮਾਰਗਦਰਸ਼ਨ ਨਾਲ ਵਿਸ਼ੇਸ਼ ਟੀਮਾਂ ਨੂੰ ਅਭਿਯਾਨ ਦੇ ਹਿੱਸੇ ਵਜੋਂ ਖੇਤਰੀ ਸੰਸਥਾਨਾਂ ਦਾ ਦੌਰਾ ਕਰਨ ਲਈ ਰਣਨੀਤਕ ਰੂਪ ਵਿੱਚ ਸੰਗਠਿਤ ਕੀਤਾ ਗਿਆ, ਤਾਕਿ ਇਸ ਦੇ ਪ੍ਰਭਾਵਸ਼ਾਲੀ ਲਾਗੂਕਰਨ ਅਤੇ ਪ੍ਰਭਾਵ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।

ਕੌਸ਼ਲ਼ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਦੇ ਸਵੱਛ ਅਤੇ ਅਧਿਕ ਕੁਸ਼ਲ ਸੁਸ਼ਾਸਨ ਦੇ ਵਿਜ਼ਨ ਦੀ ਭਾਵਨਾ ਵਿੱਚ, ਵਿਸ਼ੇਸ਼ ਅਭਿਯਾਨ 3.0 ਉੱਤਮਤਾ ਪ੍ਰਤੀ ਸਾਡੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਰਣਨੀਤਕ ਯੋਜਨਾ, ਸਰਪ੍ਰਾਈਜ਼ ਵਿਜ਼ਿਟ ਅਤੇ ਸਮਰਪਿਤ ਟੀਮ ਵਰਕ ਰਾਹੀਂ, ਅਸੀਂ ਨਾ ਕੇਵਲ ਕਚਰਾ ਸਾਫ ਕਰਕੇ ਸਥਾਨ ਖਾਲੀ ਕੀਤਾ ਹੈ, ਬਲਕਿ ਸਵੱਛਤਾ ਅਤੇ ਕਾਰਜ ਸਮਰੱਥਾ ਦੇ ਅਭਿਯਾਨ ਨੂੰ ਵੀ ਅੱਗੇ ਵਧਾਇਆ ਹੈ। ਇਹ ਪਹਿਲ ਪਰਿਵਰਤਨਸ਼ੀਲ ਬਦਲਾਅ ਲਈ ਸਾਡੇ ਸੰਕਲਪ ਦਾ ਇੱਕ ਪ੍ਰਮਾਣ ਹੈ, ਜੋ ਇੱਕ ਕਾਰਜ ਸਥਾਨ ਨੂੰ ਸਵੱਛਤਾ ਅਤੇ ਸੰਚਾਲਨ ਉਤਕ੍ਰਿਸ਼ਟਤਾ ਦੇ ਆਦਰਸ਼ਾਂ ਦੇ ਅਨੁਰੂਪ ਸ਼੍ਰੇਣੀਬੱਧ ਕਰਨ ਲਈ ਪ੍ਰੋਤਸਾਹਿਤ ਕਰਦਾ ਹੈ।”

ਐੱਮਐੱਸਡੀਈ ਦੁਆਰਾ ਸਵੀਕਾਰ ਕੀਤੀਆਂ ਪ੍ਰਸ਼ੰਸਾਯੋਗ ਪ੍ਰਕਿਰਿਆਵਾਂ ਵਿੱਚੋਂ ਇੱਕ ਹੈ ਬੰਗਲੁਰੂ ਵਿੱਚ ਹੋਸੁਰ ਰੋਡ ‘ਤੇ ਸਰਕਾਰੀ ਮਾਡਲ ਉਦਯੋਗਿਕ ਸਿਖਲਾਈ ਸੰਸਥਾ ਦੇ ਕੈਂਪਸ ਵਿੱਚ 25 ਵੱਖ-ਵੱਖ ਸਥਾਨਾਂ ‘ਤੇ ਆਰਟੀਫਿਸ਼ਲ ਪਿਟਸ ਦੇ ਨਿਰਮਾਣ ਦੀ ਸ਼ੁਰੂਆਤ। ਇਹ ਪਿਟਸ ਲਗਭਗ 12 ਮਿਲੀਅਨ ਲੀਟਰ ਬਰਸਾਤੀ ਜਲ ਦੀ ਪ੍ਰਭਾਵਸ਼ਾਲੀ ਸੰਯੁਕਤ ਸਮਰੱਥਾ ਪ੍ਰਦਰਸ਼ਿਤ ਕਰਦੇ ਹਨ, ਜੋ ਸਾਲਾਨਾ ਬਰਸਾਤ ਦੇ ਲਗਭਗ 10 ਪ੍ਰਤੀਸ਼ਤ ਦੇ ਬਰਾਬਰ ਹੈ। ਇਸ ਪ੍ਰਯਾਸ ਦੇ ਨਤੀਜੇ ਵਜੋਂ ਆਈਟੀਆਈ ਦੇ ਅੰਦਰ 25 ਪਰਕੋਲੇਸ਼ਨ ਖੂਹਾਂ (25 percolation wells) ਦੀ ਸਥਾਪਨਾ ਹੋਵੇਗੀ, ਜੋ ਲਗਭਗ 3.2 ਮਿਲੀਅਨ ਲੀਟਰ ਬਰਸਾਤੀ ਜਲ ਨੂੰ ਸੰਭਾਲਣ ਵਿੱਚ ਸਮਰੱਥ ਹੋਣਗੇ, ਅਤੇ ਇਸ ਪ੍ਰਕਾਰ ਟਿਕਾਊ ਜਲ ਪ੍ਰਬੰਧਨ ਪਹਿਲ ਵਿੱਚ ਮਹੱਤਵਪੂਰਨ ਯੋਗਦਾਨ ਦੇਣਗੇ।

1 ਅਕਤੂਬਰ ਨੂੰ, ਸਰਕਾਰੀ ਆਈਟੀਆਈ ਬਹਿਰਾਮਪੁਰ, ਓਡੀਸ਼ਾ ਨੇ ਵੀ ਇੱਕ ਅਭਿਨਵ ਅਤੇ ਦੀਰਘਕਾਲੀ ਉਦੇਸ਼ ਦੇ ਨਾਲ ਸਵੱਛਤਾ ਅਭਿਯਾਨ ਦਾ ਜ਼ਿਕਰ ਕੀਤਾ। ਇਸ ਆਯੋਜਿਤ ਉਤਸਵ ਵਿੱਚ 23 ਫੁੱਟ ਉੱਚੇ ਸਕ੍ਰੈਪ ਹਾਥੀ ਢਾਂਚੇ ਦੇ ਅਨਾਵਰਣ ਨੇ ਰਚਨਾਤਮਕ ਅਤੇ ਵਾਤਾਵਰਣ ਪ੍ਰਤੀ ਚੇਤੰਨ ਮੋੜ ਲੈ ਲਿਆ। ਇਸ ਵਿਲੱਖਣ ਸਥਾਪਨਾ ਨੂੰ 30,000 ਵਰਤੀਆਂ ਗਈਆਂ ਪਲਾਸਟਿਕ ਦੀਆਂ ਪਾਣੀ ਦੀਆਂ ਬੋਤਲਾਂ ਦਾ ਉਪਯੋਗ ਕਰਕੇ ਤਿਆਰ ਕੀਤਾ ਗਿਆ ਸੀ, ਇਸ ਸੰਗ੍ਰਹਿ ਪ੍ਰਯਾਸ ਦੀ ਅਗਵਾਈ ਬਹਿਰਾਮਪੁਰ ਦੇ 3000 ਸਿਖਿਆਰਥੀਆਂ ਨੇ ਕੀਤਾ ਸੀ,

ਜਿਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ ਇਨ੍ਹਾਂ ਬੋਤਲਾਂ ਨੂੰ ਲਗਨ ਨਾਲ ਇਕੱਠਾ ਕੀਤਾ ਸੀ। ਇਸ ਪਹਿਲ ਨੇ ਨਾ ਸਿਰਫ਼ ਸਵੱਛਤਾ ਪ੍ਰਤੀ ਪ੍ਰਤੀਬੱਧਤਾ ਪ੍ਰਦਰਸ਼ਿਤ ਕੀਤੀ, ਬਲਕਿ ਦ੍ਰਿਸ਼ਟੀਗ ਤੌਰ ‘ਤੇ ਪ੍ਰਭਾਵਸ਼ਾਲੀ ਅਤੇ ਵਾਤਾਵਰਣ-ਅਨੁਕੂਲ ਉਤਸਵ ਦੇ ਲਈ ਸਮੱਗਰੀਆਂ ਦੀ ਰੀਸਾਈਕਲਿੰਗ ਅਤੇ ਰੀ-ਯੂਜ਼ ਲਈ ਇੱਕ ਅਭਿਨਵ ਦ੍ਰਿਸ਼ਟੀਕੋਣ ਨੂੰ ਵੀ ਪ੍ਰਦਰਸ਼ਿਤ ਕੀਤਾ।

ਕੁਝ ਹੋਰ ਪਹਿਲਾਂ ਇੱਥੇ ਸੂਚੀਬੱਧ ਹਨ:

Tweet 1: Construction of artificial recharge pits

Tweet 2: Crafted a 12ft movable ladder from waste materials

Tweet 3: Innovative Model Electric Control Panel Demo Training Kit repurposing waste wood from doors

Tweet 4: Refurbished an old petrol engine motorcycle, transforming it into an electrically charged vehicle

 

*****

ਐੱਸਐੱਸ/ਏਕੇ


(Release ID: 1976712) Visitor Counter : 76


Read this release in: English , Urdu , Hindi , Tamil