ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਗੋਲਮੇਜ਼ ਸੰਮੇਲਨ ਵਿੱਚ ਕੌਸ਼ਲ ਵਿਕਾਸ ਅਤੇ ਇਨੋਵੇਸ਼ਨ ਸੰਚਾਲਿਤ ਉੱਦਮਤਾ ਰਾਹੀਂ ਕਸ਼ਮੀਰ ਦੀ ਦੋਹਨ ਨਾ ਕੀਤੀ ਗਈ ਸਮਰੱਥਾ ਦਾ ਲਾਭ ਉਠਾਉਣ ਲਈ ਰੋਡਮੈਪ ਤਿਆਰ ਕੀਤਾ ਗਿਆ

Posted On: 13 NOV 2023 12:01PM by PIB Chandigarh

ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ (ਐੱਨਆਈਐੱਫ)-ਇੰਡੀਆ, ਸਾਇੰਸ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ), ਭਾਰਤ ਸਰਕਾਰ ਦੀ ਇੱਕ ਖੁਦਮੁਖਤਿਆਰ ਸੰਸਥਾ ਹੈ। ਇਸ ਨੇ ਕਸ਼ਮੀਰ ਯੂਨੀਵਰਸਿਟੀ ਅਤੇ ਐੱਨਆਈਐੱਫ ਇਨਕਿਊਬੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਕੌਂਸਲ- ਨਿਫੀਅਨਟ੍ਰੇਕ ਦੇ ਸਹਿਯੋਗ ਨਾਲ 8 ਨਵੰਬਰ 2023 ਨੂੰ ਸ੍ਰੀਨਗਰ ਵਿੱਚ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ ਘਾਟੀ ਵਿੱਚ ਵਿਸ਼ੇਸ਼ ਤੌਰ ‘ਤੇ ਇਨੋਵੇਸਨ ਅਤੇ ਉੱਦਮਤਾ ਈਕੋਸਿਸਟਮ ਨੂੰ ਸਮਰੱਥ ਬਣਾਉਣ ਵਾਲੇ ਸਾਰੇ ਹਿਤਧਾਰਕਾਂ ਨੂੰ ਔਨ-ਬੋਰਡ ਕਰਨਾ ਹੈ।

ਕਈ ਸੰਗਠਨਾਂ ਦੇ ਹਿਤਧਾਰਕਾਂ ਨੇ “ਉੱਦਮਸ਼ੀਲਤਾ ਉੱਨਤੀ ਦੇ ਮਾਧਿਅਮ ਨਾਲ ਸਮਾਵੇਸ਼ੀ ਵਿਕਾਸ (ਆਈਡੀਈਏ)” ਸਿਰਲੇਖ ਵਾਲੇ ਇੱਕ ਦਿਨਾਂ ਗੋਲਮੇਜ਼ ਸੰਮੇਲਨ ਵਿੱਚ ਅਰਜਿਤ ਪ੍ਰਮੁੱਖ ਉਪਲਬਧੀਆਂ ਤੋਂ ਹਾਸਲ ਚੁਣੌਤੀਆਂ ਅਤੇ ਸਬਕ ਦੇ ਨਾਲ-ਨਾਲ ਜੰਮੂ ਅਤੇ ਕਸ਼ਮੀਰ ਦੀ ਦੋਹਨ ਨਹੀਂ ਕੀਤੀ ਗਈ ਸਮਰੱਥਾ ਦਾ ਲਾਭ ਲੈਂਦੇ ਹੋਏ ਇਨੋਵੇਸ਼ਨ ਅਤੇ ਉੱਦਮਸ਼ੀਲਤਾ ਰਾਹੀਂ ਪ੍ਰਗਤੀ ਅਤੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਦੇ ਰੋਡਮੈਪ ‘ਤੇ ਵਿਚਾਰ-ਵਟਾਂਟਰਾ ਕੀਤਾ।

ਐੱਨਆਈਐੱਫ ਦੇ ਮੁੱਖ ਵਿਗਿਆਨਿਕ ਡਾ. ਵਿਪਿਨ ਕੁਮਾਰ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਉੱਦਮੀ ਈਕੋਸਿਸਟਮ ਨਿਰਮਾਤਾਵਾਂ ਦੇ ਸਹਿਯੋਗ ਨਾਲ ਤੇਜ਼ੀ ਨਾਲ ਪ੍ਰਗਤੀ ਕਰਨ ਲਈ ਆਪਣੀਆਂ ਸੀਮਾਵਾਂ ਤੋਂ ਵੀ ਅੱਗੇ ਵਧ ਸਕਦੇ ਹਨ ਅਤੇ ਇਸ ਪ੍ਰਕਿਰਿਆ ਦੇ ਦੌਰਾਨ ਆਪਣੀ ਸਮਰੱਥਾ ਦਾ ਵੀ ਬਿਹਤਰ ਤਰੀਕੇ ਨਾਲ ਉਪਯੋਗ ਕਰ ਸਕਦੇ ਹਨ।

ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੇ ਐੱਨਈਬੀ ਡਿਵੀਜ਼ਨ ਦੇ ਪ੍ਰਮੁੱਖ ਡਾ. ਪ੍ਰਵੀਨ ਰਾਏ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਧੁਨਿਕ ਸਟਾਰਟਅੱਪਸ ਆਪਣੇ ਕਾਰੋਬਾਰਾਂ ਨੂੰ ਅੱਗੇ ਵਧਾਉਣ ਵਿੱਚ ਵਿਸ਼ਵਾਸ ਕਰਦੇ ਹਨ ਨਾ ਕਿ ਅਸਫ਼ਲਤਾ ਦਾ ਲੇਬਲ ਲਗਵਾਉਣ  ਵਿੱਚ।

ਅਮਾਜ਼ੋਨ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਸ਼੍ਰੀ ਚੇਤਨ ਕ੍ਰਿਸ਼ਣਾਸਵਾਮੀ ਨੇ ਦੱਸਿਆ ਕਿ ਜੀਵੰਤ ਜੰਮੂ ਅਤੇ ਕਸ਼ਮੀਰ ਉਨ੍ਹਾਂ ਉੱਦਮੀਆਂ ਦਾ ਘਰ ਹੈ ਜਿਨ੍ਹਾਂ ਵਿੱਚ ਸਾਡੇ ਕਾਰੀਗਰ, ਸਹੇਲੀ ਅਤੇ ਗਲੋਬਲ ਸੇਲਿੰਗ ਜਿਹੇ ਸਾਡੇ ਪ੍ਰਮੁੱਖ ਪ੍ਰੋਗਰਾਮਾਂ ਦਾ ਹਿੱਸਾ ਬਣ ਕੇ ਟੌਪ ਗਲੋਬਲ ਬ੍ਰਾਂਡ ਬਣਾਉਣ ਦੀ ਪ੍ਰਤਿਭਾ ਮੌਜੂਦ ਹੈ।

ਕਸ਼ਮੀਰ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਨਿਸਾਰ ਅਹਿਮਦ ਮੀਰ ਨੇ ਪ੍ਰਤੀਭਾਗੀਆਂ ਨੂੰ ਘਾਟੀ ਵਿੱਚ ਇਨੋਵੇਸ਼ਨ ਨੂੰ ਮਜ਼ਬੂਤ ਬਣਾਉਣ ਲਈ ਯੂਨੀਵਰਸਿਟੀ ਦੁਆਰਾ ਸ਼ੁਰੂ ਕੀਤੀ ਗਈ ਹੁਣੇ ਹਾਲ ਹੀ ਦੀਆਂ ਮਹੱਤਵਪੂਰਨ ਪਹਿਲਾਂ ਬਾਰੇ ਜਾਣਕਾਰੀ ਦਿੱਤੀ।

ਜ਼ਮੀਨੀ ਪੱਧਰ ਦੇ ਇਨੋਵੇਟਰਾਂ ਨੇ ਆਪਣੀਆਂ ਕੁਝ ਉਪਲਬਧੀਆਂ ਅਤੇ ਆਪਣੇ-ਆਪਣੇ ਕਾਰੋਬਾਰਾਂ ਵਿੱਚ ਪ੍ਰਗਤੀ ਹਾਸਲ ਕਰਨ ਵਿੱਚ ਆ ਰਹੀਆਂ ਚੁਣੌਤੀਆਂ ਬਾਰੇ ਵੀ ਗੱਲਬਾਤ ਕੀਤੀ। ਰਸਮੀ ਖੇਤਰ ਦਾ ਪ੍ਰਤੀਨਿਧੀਤਵ ਕਰਨ ਵਾਲੇ ਉੱਦਮੀ ਜੀਆਰ8 ਸਪੋਰਟਸ ਇੰਡੀਆ ਅਤੇ ਹੋਰ ਉਦੱਮੀਆਂ ਨੇ ਵੀ ਆਪਣੀਆਂ ਵਧਦੀਆਂ ਹੋਈਆਂ ਉਮੀਦਾਂ ਨੂੰ ਸਾਂਝਾ ਕੀਤਾ, ਜੋ ਖਾਸ ਕਰਕੇ ਪਹਿਲੀ ਪੀੜ੍ਹੀ ਦੇ ਉੱਦਮੀਆਂ ਦੁਆਰਾ ਈਜ਼ ਆਫ ਡੂਇੰਗ ਬਿਜ਼ਨਸ ਦੇ ਦ੍ਰਿਸ਼ਟੀਕੋਣ ਵਿੱਚ ਉਨ੍ਹਾਂ ਦੇ ਸੰਚਾਲਿਤ ਉੱਦਮਾਂ ਦੇ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇਸ ਲਈ ਕੀ ਕਦਮ ਉਠਾਏ ਜਾਣ ਦੀ ਜ਼ਰੂਰਤ ਹੈ ਤਾਕਿ ਅੰਤਰਾਲ ਨਾਲ ਨਜਿੱਠਣ ਅਤੇ ਲਚਕੀਲਾਪਣ ਬਣਾਉਣ ਲਈ ਤਾਲਮੇਲ ਸਥਾਪਿਤ ਕੀਤਾ ਜਾ ਸਕੇ।

ਗੋਲਮੇਜ਼ ਸੰਮੇਲਨ ਨੇ ਸਰੋਤਿਆਂ ਨੂੰ ਚੰਗਾ ਮਾਹੌਲ ਪ੍ਰਦਾਨ ਕੀਤਾ, ਜਿਸ ਵਿੱਚ ਲਾਭਾਰਥੀ ਵੱਖ-ਵੱਖ ਯੋਜਨਾਵਾਂ, ਸੁਵਿਧਾਵਾਂ,ਪ੍ਰੋਤਸਾਹਨਾਂ ਆਦਿ ਤੱਕ ਪਹੁੰਚ ਅਤੇ ਲਾਭ ਉਠਾਉਣ ਦੇ ਸਬੰਧ ਵਿੱਚ ਆਪਣੇ-ਆਪਣੇ ਅਨੁਭਵ ਨੂੰ ਸਾਂਝਾ ਕਰ ਸਕਦੇ ਸਨ ਅਤੇ ਉਸੇ ਤਰ੍ਹਾ ਇਸ ਸੰਮੇਲਨ ਵਿੱਚ ਘਾਟੀ ਦੇ ਅਤੇ ਘਾਟੀ ਦੇ ਬਾਹਰ ਦੇ ਕਈ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਉਨ੍ਹਾਂ ਨੇ ਮੰਤਰਾਲਿਆਂ ਅਤੇ ਸਰਕਾਰੀ ਸੰਗਠਨਾਂ (ਕੇਂਦਰੀ/ਰਾਜ/ਸਥਾਨਕ), ਵਿੱਤੀ ਸੰਸਥਾਨਾਂ, ਮਾਰਕਿਟ ਪਲੇਸ, ਨਿਵੇਸ਼ਕ ਸੇਵਾ ਸੰਗਠਨਾਂ, ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰਸ, ਮੀਡੀਆ, ਉੱਦਮੀਆਂ ਅਤੇ ਇਨੋਵੇਟਰਸ (ਵਿਸ਼ੇਸ਼ ਤੌਰ ‘ਤੇ ਜ਼ਮੀਨੀ ਪੱਧਰ ‘ਤੇ) ਜਿਹੇ ਕਾਰਜ ਖੇਤਰ ਦੀ ਲੜੀ ਦਾ ਪ੍ਰਤੀਨਿਧਤਵ ਕੀਤਾ।

ਗੋਲਮੇਜ਼ ਸੰਮੇਲਨ ਦੇ ਮੁੱਖ ਨਤੀਜਿਆਂ ਵਿੱਚ ਜਾਗਰੂਕਤਾ ‘ਤੇ ਧਿਆਨ ਕੇਂਦ੍ਰਿਤ ਕਰਨਾ ਸ਼ਾਮਲ ਹੈ ਜੋ ਅਕਸਰ ਕਿਸੇ ਵੀ ਇਨਕਿਊਵੇਸ਼ਨ ਗਤੀਵਿਧੀ, ਵਿੱਤੀ ਸਾਖ਼ਰਤਾ ਅਤੇ ਸਮਰੱਥਾ ਨਿਰਮਾਣ, ਡੇਟਾ ਸੰਚਾਲਿਤ ਸੂਝ ਦਾ ਲਾਭ ਉਠਾਉਣ, ਬੀ-ਪਲਾਨ ਅਤੇ ਹੋਰ ਯੁਵਾ ਸੰਵੇਦਨਾਤਮਕ ਗਤੀਵਿਧੀਆਂ ਦਾ ਆਯੋਜਨ ਕਰਨ, ਨਵੇਂ ਇਕੁਇਟੀ ਅਧਾਰਿਤ ਵਿੱਤਪੋਸ਼ਣ ਮਾਡਲ ‘ਤੇ ਪਹੁੰਚਣਾ, ਸੂਚਨਾ ਦੇ ਪ੍ਰਸਾਰ ਲਈ ਕੇਸ ਸਟਡੀ ਅਧਾਰਿਤ ਮਾਡਲ ਨੂੰ ਮਜ਼ਬੂਤ ਬਣਾਉਣਾ, ਹਿਤਧਾਰਕਾਂ ਦੀ ਮੈਪਿੰਗ ਮੁਹਾਰਤ, ਸਟੇਟਅੱਪ ਨੂੰ ਅੱਗੇ ਵਧਾਉਣ ਜਿਹੇ ਮਹੱਤਵਪੂਰਨ ਖੇਤਰਾਂ ‘ਤੇ ਸਲਾਹ ਦੇਣ ਦੀ ਸੁਵਿਧਾ ਪ੍ਰਦਾਨ ਕਰਨ ਦੇ ਸ਼ੁਰੂਆਤੀ ਬਿੰਦੂ  (ਪੁਆਇੰਟਸ) ਹਨ।

ਇਸ ਸੰਮੇਲਨ ਵਿੱਚ ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ); ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ (ਐੱਸਆਈਡੀਬੀਆਈ); ਅਮਾਜ਼ੋਨ ਇੰਡੀਆ; ਕਸ਼ਮੀਰ ਯੂਨੀਵਰਸਿਟੀ; ਸਕੁਅਸਟ, ਕਸ਼ਮੀਰ; ਪ੍ਰੈੱਸ ਇਨਫਰਮੇਸ਼ਨ ਬਿਊਰੋ-ਪੀਆਈਬੀ, ਭਾਰਤ ਸਰਕਾਰ; ਜੰਮੂ ਅਤੇ ਕਸ਼ਮੀਰ ਉੱਦਮਸ਼ੀਲਤਾ ਵਿਕਾਸ ਸੰਸਥਾਨ (ਜੇਕੇਈਡੀਆਈ); ਜੇਐਂਡਕੇ ਟ੍ਰੇਡ ਪ੍ਰਮੋਸ਼ਨ ਆਰਗੇਨਾਈਜ਼ੇਸ਼ਨ (ਜੇਕੇਟੀਪੀਓ), ਖੇਡ-ਜੀਆਰ8 ਸਪੋਰਟਸ ਪ੍ਰਾਈਵੇਟ ਲਿਮਿਟਿਡ ਜਿਹੇ ਖੇਤਰਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਘਾਟੀ ਵਿੱਚ ਇਨੋਵੇਸ਼ਨ ਅਤੇ ਉੱਦਮਤਾ ਦੇ ਪ੍ਰੋਫਾਈਲ ਨੂੰ ਵਧਾਉਣ ਦੇ ਤੌਰ-ਤਰੀਕਿਆਂ ਬਾਰੇ ਆਪਣੀਆਂ ਸਿਫਾਰਿਸ਼ਾਂ ਵੀ ਸਾਂਝੀਆਂ ਕੀਤੀਆਂ।

**************

ਐੱਸਐੱਨਸੀ/ਪੀਕੇ


(Release ID: 1976711) Visitor Counter : 91


Read this release in: English , Urdu , Hindi , Tamil , Telugu