ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਸਵੱਛ ਦੀਵਾਲੀ: ਅਵਿਵਸਥਾ ਤੋਂ ਸਵੱਛਤਾ ਤੱਕ


ਮਿਉਂਸੀਪਲ ਕਾਰਪੋਰੇਸ਼ਨ ਦਿੱਲੀ ਦਾ (MCD's) ਸਵੱਛ ਦਿੱਲੀ ਅਭਿਯਾਨ ਦੀਵਾਲੀ ਦੇ ਬਾਅਦ ਸਵੱਛਤਾ ‘ਤੇ ਕੇਂਦ੍ਰਿਤ

Posted On: 13 NOV 2023 2:28PM by PIB Chandigarh

ਦੀਵਾਲੀ ਸੈਲੀਬ੍ਰੇਸ਼ਨ ਵਿੱਚ ਆਤਿਸ਼ਬਾਜੀ ਅਤੇ ਖੁੱਲ੍ਹੇ ਸਥਾਨਾਂ ‘ਤੇ ਫੈਲੇ ਮਲਬੇ ਦੀ ਸਫ਼ਾਈ ਲਈ ਦਿੱਲੀ ਨਗਰ ਨਿਗਮ ਨੇ ‘ਆਪ੍ਰੇਸ਼ਨ ਕਲੀਨ ਦਿੱਲੀ’ ਦੇ ਜ਼ਰੀਏ ਦਿੱਲੀ ਨੂੰ ਸਵੱਛ ਕਰਨ ਦੇ ਮਿਸ਼ਨ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ‘ਸਵੱਛ ਦੀਵਾਲੀ ਸ਼ੁਭ ਦੀਵਾਲੀ’ ਅਭਿਯਾਨ ਦਾ ਹਿੱਸਾ ਹੈ।

 

 

ਸਵੱਛ ਦਿੱਲੀ ਅਭਿਯਾਨ ਦੇ ਤਹਿਤ ਤਿੰਨ ਮੁੱਖ ਪ੍ਰੋਗਰਾਮ ਚਲਾਏ ਗਏ, ਇਨ੍ਹਾਂ ਵਿੱਚ ਗਲੀਆਂ ਦੀ ਸਫ਼ਾਈ ਪ੍ਰਮੁੱਖ ਸੀ। ਦੀਵਾਲੀ ਤੋਂ  ਬਾਅਦ ਸੜਕਾਂ ‘ਤੇ ਵਿਆਪਕ ਸਫ਼ਾਈ ਅਭਿਯਾਨ ਚਲਾਇਆ ਗਿਆ। ਖੁੱਲ੍ਹੇ ਸਥਾਨਾਂ ‘ਤੇ ਫੈਲੇ ਮਲਬੇ, ਆਤਿਸ਼ਬਾਜੀ ਦੇ ਕਚਰੇ ਅਤੇ ਹੋਰ ਕਚਰੇ ਨੂੰ ਸਾਫ ਕਰਨ ਲਈ ਸਵੱਛਤਾ ਬਲਾਂ ਨੂੰ ਸਰਗਰਮ ਕੀਤਾ ਗਿਆ। ਦਿੱਲੀ ਨਗਰ ਨਿਗਮ ਨੇ ਸਵੱਛ ਵਾਤਾਵਰਣ ਦਾ ਟੀਚਾ ਰੱਖਦੇ ਹੋਏ ਸੜਕਾਂ ਅਤੇ ਜਨਤਕ ਥਾਵਾਂ ਦੀ ਸਾਫ –ਸਫ਼ਾਈ ਨੂੰ ਪ੍ਰਾਥਮਿਕਤਾ ਦਿੱਤੀ।

 

ਇਸ ਦੇ ਨਾਲ ਹੀ, ਤਿਉਹਾਰ ਤੋਂ ਬਾਅਦ ਕਚਰੇ ਦੇ ਉਚਿਤ ਨਿਪਟਾਰੇ ਲਈ ਇੱਕ ਰਣਨੀਤਕ ‘ਵੇਸਟ ਕਲੈਕਸ਼ਨ ਯੋਜਨਾ’ ਸ਼ੁਰੂ ਕੀਤੀ ਗਈ। ਇਸ ਨਾਲ ਨਾ ਕੇਵਲ ਦੀਵਾਲੀ ਤੋਂ ਬਾਅਦ ਦੇ ਕਚਰੇ ਨੂੰ ਸਮੇਂ ‘ਤੇ ਇਕੱਠਾ ਕਰਨ ਨੂੰ ਪ੍ਰਾਥਮਿਕਤਾ (ਪਹਿਲ) ਦਿੱਤੀ, ਬਲਕਿ ਇਸਤੇਮਾਲ ਕੀਤੇ ਗਏ ਪਟਾਕਿਆਂ ਅਤੇ ਸਬੰਧਿਤ ਸਮੱਗਰੀਆਂ ਦੇ ਸੁਰੱਖਿਅਤ ਨਿਪਟਾਰੇ ‘ਤੇ ਵੀ ਜ਼ੋਰ ਦਿੱਤਾ। ਸ਼ਹਿਰ ਦੀ ਵੇਸਟ ਮੈਨੇਜਮੈਂਟ ਮਸ਼ੀਨਰੀ ਨੇ ਵਿਵਸਥਾ ਬਹਾਲ ਕਰਨ ਲਈ ਅਣਥੱਕ ਪ੍ਰਯਾਸ ਕੀਤਾ।

ਦੀਵਾਲੀ ਦੇ ਵਾਤਾਵਰਣ ਸਬੰਧੀ ਪ੍ਰਭਾਵ ਨੂੰ ਸਵੀਕਾਰ ਕਰਦੇ ਹੋਏ, ਅਧਿਕਾਰੀਆਂ ਨੇ ਹਵਾ ਦੀ ਗੁਣਵੱਤਾ ਦੀ ਜਾਂਚ ਵਧਾ ਦਿੱਤੀ, ਹਵਾ ਦੀ ਗੁਣਵੱਤਾ ਦੀ ਨਿਗਰਾਨੀ ਨੂੰ ਪ੍ਰਾਥਮਿਕਤਾ ਦਿੱਤੀ ਅਤੇ ਵਧਦੇ ਪ੍ਰਦੂਸ਼ਣ ਪੱਧਰ ਨੂੰ ਘੱਟ ਕਰਨ ਲਈ ਠੋਸ ਪ੍ਰਯਾਸ ਕੀਤੇ। ਸਮੂਹਿਕ ਸੰਕਲਪ ਦੇ ਨਾਲ, ਦਿੱਲੀ ਨੇ ਦੀਵਾਲੀ ਤੋਂ ਬਾਅਦ, ਸਵਸਥ ਵਾਤਾਵਰਣ ਦੀ ਦਿਸ਼ਾ ਵਿੱਚ ਕਦਮ ਵਧਾਇਆ ਅਤੇ ਇੱਕ ਮਿਸਾਲ ਕਾਇਮ ਕੀਤੀ।

*****

ਆਰਕੇਜੇ/ਐੱਮ   


(Release ID: 1976660) Visitor Counter : 102