ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸੀਐੱਸਆਈਆਰ-ਐੱਨਆਈਐੱਸਸੀਪੀਆਰ ਨੇ 8ਵਾਂ ਆਯੁਰਵੇਦ ਦਿਵਸ ਮਨਾਇਆ

Posted On: 13 NOV 2023 12:02PM by PIB Chandigarh

ਸੀਐੱਸਆਈਆਰ- ਨੈਸ਼ਨਲ ਇੰਸਟੀਟਿਊਟ ਆਫ ਸਾਇੰਸ ਕਮਿਊਨੀਕੇਸ਼ਨ ਐਂਡ ਪਾਲਿਸੀ ਰਿਸਰਚ (ਐੱਨਆਈਐੱਸਸੀਪੀਆਰ) ਨੇ, 8ਵਾਂ ਆਯੁਰਵੇਦ ਦਿਵਸ ਮਨਾਉਣ ਲਈ, ਕੇਂਦਰੀ ਆਯੁਰਵੇਦਿਕ  ਵਿਗਿਆਨ ਖੋਜ ਪਰਿਸ਼ਦ (ਸੀਸੀਆਰਏਐੱਸ) ਦੇ ਸਹਿਯੋਗ ਨਾਲ, ਆਪਣੀ ਸਵਾਸਤਿਕ ਪਹਿਲ ਦੇ ਹਿੱਸੇ ਵਜੋਂ, “ਜੀਵਨ ਸ਼ੈਲੀ ਵਿਕਾਰਾਂ ਵਿੱਚ ਆਯੁਰਵੇਦ ਦੀ ਭੂਮਿਕਾ” ‘ਤੇ 9 ਨਵੰਬਰ 2023 ਨੂੰ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ। ਸੀਐੱਸਆਈਆਰ-ਐੱਨਆਰਐੱਸਸੀਪੀਆਰ ਦੇ ਮੁੱਖ ਵਿਗਿਆਨਿਕ ਸ਼੍ਰੀ ਆਰ ਐੱਸ ਜਯਸੋਮੂ (R.S. Jayasomu) ਨੇ ਪ੍ਰਤੀਭਾਗੀਆਂ ਦਾ ਗਰਮਜੋਸ਼ੀ ਦੇ ਨਾਲ ਸੁਆਗਤ ਕੀਤਾ ਅਤੇ ਆਪਣੀ ਸ਼ੁਰੂਆਤੀ ਟਿੱਪਣੀ ਦਿੱਤੀ।

ਸ਼੍ਰੀ ਜਯਸੋਮੂ (R.S. Jayasomu) ਨੇ ਆਯੁਰਵੇਦ ਨੂੰ ਸਾਡੇ ਦੈਨਿਕ ਜੀਵਨ ਵਿੱਚ ਏਕੀਕ੍ਰਿਤ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ, ਵਿਸ਼ੇਸ਼ ਤੌਰ ‘ਤੇ ਮੌਜੂਦਾ ਪ੍ਰਤੀਕੂਲ  ਵਾਤਾਵਰਣਿਕ ਹਾਲਤਾਂ ਦੇ ਮੱਦੇਨਜ਼ਰ। ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੇ ਵਿਗਿਆਨਿਕ ਡਾ. ਪਰਮਾਨੰਦ ਬਰਮਨ ਨੇ ਕੇਂਦਰੀ ਆਯੁਰਵੇਦ ਖੋਜ ਸੰਸਥਾਨ, ਨਵੀਂ ਦਿੱਲੀ ਦੀ ਖੋਜ ਅਧਿਕਾਰੀ (ਏਵਾਈ) ਡਾ. ਸਾਕਸ਼ੀ ਸ਼ਰਮਾ ਦਾ ਪਰਿਚੈ ਦਿੱਤਾ।

ਆਪਣੇ ਮੁੱਖ ਭਾਸ਼ਣ ਵਿੱਚ, ਡਾ. ਸ਼ਰਮਾ ਨੇ ਬਿਮਾਰੀਆਂ ਤੋਂ ਉਭਰਨ ਦੀ ਪ੍ਰਕਿਰਿਆ ‘ਤੇ ਚੰਗੀ ਸਿਹਤ ਨੂੰ ਪ੍ਰਾਥਮਿਕਤਾ ਦੇਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਰੰਪਰਾਗਤ ਗਿਆਨ ਦੇ ਮਹੱਤਵ ਬਾਰੇ ਦੱਸਿਆ ਅਤੇ ਪਹਿਲਾਂ ਕਿਸੇ ਦੀ ਜੀਵਨ ਸ਼ੈਲੀ ਦਾ ਮੁਲਾਂਕਣ ਕੀਤੇ ਬਿਨਾਂ ਦਵਾਈ ਦਾ ਸਹਾਰਾ ਲੈਣ ਦੀ ਪ੍ਰਚਲਿਤ ਪਰੰਪਰਾ ਦੇ ਬਾਰੇ ਆਪਣੀ ਅਸ਼ੰਕਾ ਵਿਅਕਤ ਕੀਤੀ। ਮੰਤਰਮੁਗਧ ਕਰ ਦੇਣ ਵਾਲੇ ਇਸ ਲੈਕਚਰ ਵਿੱਚ ਆਯੁਰਵੇਦ ਦੇ ਵੱਖ-ਵੱਖ ਪਹਿਲੂਆਂ ਦੀ ਗੱਲ ਕੀਤੀ ਗਈ, ਜਿਵੇਂ ਕੁਦਰਤੀ, ਆਯੁਰਵੇਦ ਕਲੋਕ, ਖੁਰਾਕ ਆਦਤਾਂ ਅਤੇ ਤਣਾਅ-ਸਬੰਧੀ ਸਿਹਤ ਮਸਲਿਆਂ ਨੂੰ  ਘੱਟ ਕਰਨ ਲਈ ਉਪਾਅ। ਲੈਕਚਰ ਤੋਂ ਬਾਅਦ ਸਵਾਲ-ਜਵਾਬ ਸੈਸ਼ਨ ਦਾ ਆਯੋਜਨ ਹੋਇਆ।

ਸੀਐੱਸਆਈਆਰ-ਐੱਨਆਈਐੱਸਸੀਪੀਆਰ ਵਿੱਚ ਪ੍ਰਿੰਸੀਪਲ ਸਾਇੰਟਿਸਟ ਅਤੇ ਪੀਆਈ/ਕੋਆਰਡੀਨੇਟਰ-ਸਵਾਸਤਿਕ ਡਾ. ਚਾਰੂ ਲਤਾ ਨੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਅਤੇ ਬੁਲਾਰੇ ਅਤੇ ਸਰੋਤਿਆਂ ਦੇ ਪ੍ਰਤੀ ਧੰਨਵਾਦ ਵਿਅਕਤ ਕੀਤਾ। ਸੀਐੱਸਆਈਆਰ-ਐੱਨਆਈਐੱਸਸੀਪੀਆਰ ਦੀ ਪ੍ਰਿੰਸੀਪਲ ਸਾਇੰਟਿਸਟ ਡਾ. ਸੁਮਨ ਰੇਅ ਦੁਆਰਾ ਸੰਯੋਜਿਤ ਫ੍ਰੀ ਹੈਲਥ ਚੈਕਅੱਪ ਕੈਂਪ ਦੇ ਨਾਲ ਇਸ ਆਯੋਜਨ ਦੀ ਸਮਾਪਤੀ ਹੋਈ।

 

************

ਐੱਸਐੱਨਸੀ/ਪੀਕੇ


(Release ID: 1976657) Visitor Counter : 101