ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਕੌਸ਼ਲ ਵਿਕਾਸ ਅਤੇ ਸਸ਼ਕਤੀਕਰਣ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਕੌਸ਼ਲ ਵਿਕਾਸ ਦੇ ਭਵਿੱਖ ਨੂੰ ਦਿਸ਼ਾ ਦੇਣ ਅਤੇ ਭਾਰਤ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੇ ਲਈ ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ, ਕਾਨਪੁਰ, ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ, ਕਾਨਪੁਰ, ਹਿੰਦੁਸਤਾਨ ਐਰੋਨੋਟਿਕਸ ਲਿਮਿਟਿਡ ਅਤੇ ਡਸੌਲਟ ਏਅਰਕ੍ਰਾਫਟ ਸਰਵਿਸਿਜ਼ ਇੰਡੀਆ ਦੇ ਦਰਮਿਆਨ ਸਹਿਮਤੀ ਪੱਤਰਾਂ ਦੇ ਆਦਾਨ-ਪ੍ਰਦਾਨ ਦੇ ਗਵਾਹ ਬਣੇ
ਵਿਦਿਅਕ ਸੰਸਥਾਨ, ਕੌਸ਼ਲ ਸੰਸਥਾਨ ਅਤੇ ਉਦਯੋਗ ਨੌਜਵਾਨਾਂ ਨੂੰ ਪ੍ਰਮਾਣਿਤ ਕਰਨ ਅਤੇ ਉਨ੍ਹਾਂ ਨੂੰ ਭਵਿੱਖ ਦੇ ਅਨੁਕੂਲ ਬਣਾਉਣ ਦੇ ਪ੍ਰਯਾਸਾਂ ਵਿੱਚ ਤਾਲਮੇਲ ਦੇ ਲਈ ਪਹਿਲੀ ਵਾਰ ਮਿਲ ਕੇ ਕੰਮ ਕਰ ਰਹੇ ਹਨ: ਸ਼੍ਰੀ ਧਰਮੇਂਦਰ ਪ੍ਰਧਾਨ
ਇਹ ਸਹਿਯੋਗ ਉੱਤਰ ਪ੍ਰਦੇਸ਼ ਦੇ ਡਿਫੈਂਸ ਕੌਰੀਡੋਰ ਤੋਂ ਪੈਦਾ ਹੋ ਰਹੇ ਮੌਕਿਆਂ ਦਾ ਲਾਭ ਉਠਾਉਣ ਅਤੇ ਏਅਰੋਸਪੇਸ, ਐਵੀਏਸ਼ਨ ਅਤੇ ਰੱਖਿਆ ਖੇਤਰਾਂ ਵਿੱਚ ਨਵੇਂ ਮੌਕੇ ਪੈਦਾ ਕਰਨ ਦੇ ਲਈ ਹੈ: ਸ਼੍ਰੀ ਧਰਮੇਂਦਰ ਪ੍ਰਧਾਨ
ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ, ਕਾਨਪੁਰ ਨੇ ਸਮੱਰਥਾ ਨਿਰਮਾਣ ਅਤੇ ਭਾਰਤ ਦੇ ਨੌਜਵਾਨਾਂ ਦੀਆਂ ਆਕਾਂਖਿਆਵਾਂ ਨੂੰ ਪੂਰਾ ਕਰਨ ਦੇ ਲਈ ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ ਕਾਨਪੁਰ ਦੇ ਨਾਲ ਸਾਂਝੇਦਾਰੀ ਕੀਤੀ
ਐਰੋਨੌਟੀਕਲ ਸਟ੍ਰਕਚਰ ਐਂਡ ਇਕੁਪਮੈਂਟ ਫਿਟਰ (ਏਐੱਸ ਐਂਡ ਈਐੱਫ)) ਲੈਬ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਹਵਾਬਾਜ਼ੀ ਨਿਰਮਾਣ ਕੰਪਨੀਆਂ ਦੇ ਨਾਲ ਸਾਂਝੇਦਾਰੀ ਵਿੱਚ ਫ੍ਰੈਂਚ (ਫਰਾਂਸੀਸੀ) ਟ੍ਰੇਨਰਾਂ ਅਤੇ ਖੇਤਰ ਦੇ ਵਿਸ਼ੇਸ਼ ਮਾਹਿਰਾਂ ਦੁਆਰਾ ਗੁਣਵੱਤਾਪੂਰਨ ਟ੍ਰੇਨਿੰਗ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨ ਦੇ ਲਈ ਡਸਾਲਟ ਏਅਰਕ੍ਰਾਫਟ ਸਰਵਿਸਿਜ਼ ਇੰਡੀਆ ਦੇ ਨਾਲ ਇਹ ਸਮਝੌਤਾ ਕੀਤਾ ਗਿਆ
ਤਿੰਨਾਂ ਸਾਂਝੇਦਾਰੀਆਂ ਦਾ ਲਕਸ਼ ਉੱਤਰ ਪ੍ਰਦੇਸ਼ ਦੀਆਂ ਕੁਸ਼ਲ ਜਨਸ਼ਕਤੀ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ, ਵਿਸ਼ੇਸ਼ ਤੌਰ ‘ਤੇ ਉੱਤਰ ਪ੍ਰਦੇਸ਼ (ਯੂਪੀ) ਡਿਫੈਂਸ ਇੰਡਸਟਰੀਅਲ ਕੌਰੀਡੋਰ ਲਈ ਕਾਰਜਬਲ ਨੂੰ ਸਮਰੱਥ ਬਣਾਉਣਾ ਹੈ
Posted On:
09 NOV 2023 4:53PM by PIB Chandigarh
ਇੰਡੀਅਲ ਇੰਸਟੀਟਿਊਟ ਆਵ੍ਹ ਸਕਿੱਲ (ਆਈਆਈਐੱਸ) ਕਾਨਪੁਰ ਨੇ ਕੌਸ਼ਲ ਵਿਕਾਸ ਤੇ ਸਸ਼ਕਤੀਕਰਣ ਮੰਤਰਾਲੇ (ਐੱਮਐੱਸਡੀਈ) ਦੇ ਉਦੇਸ਼ਾਂ ਦੇ ਅਨੁਰੂਪ ਅੱਜ ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ (ਆਈਆਈਟੀ) ਕਾਨਪੁਰ, ਹਿੰਦੁਸਤਾਨ ਐਰੋਨੋਟਿਕਸ ਲਿਮਿਟਿਡ (ਐੱਚਏਐੱਲ) ਅਤੇ ਡਸਾਲਟ ਏਅਰਕ੍ਰਾਫਟ ਸਰਵਿਸਿਜ਼ ਇੰਡੀਆ (ਡੀਏਐੱਸਆਈ) ਦੇ ਨਾਲ ਤਿੰਨ ਪ੍ਰਮੁੱਖ ਸਾਂਝੇਦਾਰੀਆਂ ਦਾ ਐਲਾਨ ਕੀਤਾ ਹੈ। ਇਸ ਦਾ ਉਦੇਸ਼ ਵਿਸ਼ੇਸ਼ ਤੌਰ ‘ਤੇ ਉੱਤਰ ਪ੍ਰਦੇਸ਼ ਵਿੱਚ ਡਿਫੈਂਸ ਇੰਡਸਟਰੀਅਲ ਕੌਰੀਡੋਰ ਦਾ ਸਰਮਥਨ ਕਰਨ ਲਈ ਏਅਰੋਸਪੇਸ ਅਤੇ ਰੱਖਿਆ ਖੇਤਰ ਦੇ ਲਈ ਸਥਾਨਕ ਨੌਜਵਾਨਾਂ ਨੂੰ ਸਸ਼ਕਤ ਬਣਾਉਣਾ ਅਤੇ ਤਿਆਰ ਕਰਨਾ ਹੈ। ਨਵੀਂ ਦਿੱਲੀ ਵਿੱਚ ਅੱਜ ਭਾਰਤ ਸਰਕਾਰ ਦੇ ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਤੇ ਸਸ਼ਕਤੀਕਰਣ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੀ ਸਨਮਾਨਿਤ ਮੌਜੂਦਗੀ ਵਿੱਚ ਸਹਿਮਤੀ ਪੱਤਰਾਂ ਦਾ ਆਦਨ-ਪ੍ਰਦਾਨ ਕੀਤਾ ਗਿਆ।
ਇਹ ਸਾਂਝੇਦਾਰੀ ਨੌਜਵਾਨਾਂ ਦੇ, ਵਿਸ਼ੇਸ਼ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦੇ ਸਮੁੱਚੇ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਐਵੀਏਸ਼ਨ ਅਤੇ ਰੱਖਿਆ ਖੇਤਰਾਂ ਵਿੱਚ ਨਵੇਂ-ਯੁਗ ਦੇ ਕੋਰਸਾਂ ਵਿੱਚ ਗੁਣਵੱਤਾਪੂਰਨ ਮੌਡਿਊਲ ਤੱਕ ਪਹੁੰਚ ਪ੍ਰਾਪਤ ਹੋ ਸੱਕੇਗੀ।
ਇਹ ਪਹਿਲੀ ਵਾਰ ਹੈ ਕਿ ਜਿਵੇਂ ਕਿ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਤਹਿਤ ਕਲਪਨਾ ਕੀਤੀ ਗਈ ਹੈ, ਅਸੀਂ ਇੰਡੀਅਨ ਇੰਸਟੀਟਿਊਟ ਆਫ਼ ਸੱਕਿਲ (ਆਈਆਈਐੱਸ) ਕਾਨਪੁਰ ਦੀ ਸਮਰੱਥਾਵਾਂ ਦੇ ਨਿਰਮਾਣ ਦੇ ਲਈ ਸਿੱਖਿਆ, ਕੌਸ਼ਲ ਅਤੇ ਮੋਹਰੀ ਉਦਯੋਗਾਂ ਦੇ ਦਰਮਿਆਨ ਸਹਿਯੋਗ ਦੇਖ ਰਹੇ ਹਾਂ। ਇਨ੍ਹਾਂ ਆਈਆਈਐੱਸ ਦੀ ਧਾਰਨਾ ਦਾ ਵਿਚਾਰ ਖੁਦ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸਿੰਗਾਪੁਰ ਦੇ ਤਕਨੀਕੀ ਸਿੱਖਿਆ ਸੰਸਥਾਨ ਦੀ ਆਪਣੀ ਯਾਤਰਾ ਦੇ ਦੌਰਾਨ ਦਿੱਤਾ ਸੀ, ਜੋ ਵਿਦਿਆਰਥੀਆਂ ਨੂੰ ਨੌਕਰੀਆਂ ਅਤੇ ਕੈਰੀਅਰ ਵਿੱਚ ਉਨੱਤਾ ਦੇ ਲਈ ਤਿਆਰ ਕਰਨ ਵਾਲੇ ਮੋਹਰੀ ਸੰਸਥਾਨਾਂ ਵਿੱਚੋਂ ਇੱਕ ਹੈ। ਇਸੇ ਤਰ੍ਹਾਂ, ਮੌਜੂਦਾ ਕੌਸ਼ਲ ਈਕੋਸਿਸਟਮ ਵਿੱਚ ਟ੍ਰੇਨਿੰਗ ਮਿਆਰਾਂ ਨੂੰ ਉੱਨਤੀ ਕਰਨ ਲਈ ਦੇਸ਼ ਵਿੱਚ ਭਾਰਤੀ ਕੌਸ਼ਲ ਸੰਸਥਾਨਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਸ਼੍ਰੀ ਪ੍ਰਧਾਨ ਨੇ ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ (ਆਈਆਈਟੀ) ਕਾਨਪੁਰ, ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ, ਕਾਨਪੁਰ, ਹਿੰਦੁਸਤਾਨ ਐਰੋਨੋਟਿਕਸ ਲਿਮਿਟਿਡ (ਐੱਚਏਐੱਲ) ਅਤੇ ਡਸਾਲਟ ਏਅਰਕ੍ਰਾਫਟ ਸਰਵਿਸਿਜ਼ ਇੰਡੀਆ ਦੇ ਦਰਮਿਆਨ ਸਹਿਯੋਗ, ਕੌਸ਼ਲ ਵਿਕਾਸ ਦੇ ਭਵਿੱਖ ਨੂੰ ਦਿਸ਼ਾ ਦੇਣ ਅਤੇ ਭਾਰਤ ਦੇ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਅਧਿਐਨ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਵਿਦਿਅਕ ਸੰਸਥਾਨ, ਕੌਸ਼ਲ ਸੰਸਥਾਨ ਅਤੇ ਉਦਯੋਗ ਨੌਜਵਾਨਾਂ ਨੂੰ ਪ੍ਰਮਾਣਿਤ ਕਰਨ ਅਤੇ ਉਨ੍ਹਾਂ ਨੂੰ ਭਵਿੱਖ ਦੇ ਅਨੁਕੂਲ ਬਣਾਉਣ ਦੇ ਪ੍ਰਯਾਸਾਂ ਵਿੱਚ ਤਾਲਮੇਲ ਬਣਾਉਣ ਦੇ ਲਈ ਮਿਲ ਕੇ ਕੰਮ ਕਰ ਰਹੇ ਹਨ।
ਸ਼੍ਰੀ ਪ੍ਰਧਾਨ ਨੇ ਅੱਗੇ ਕਿਹਾ ਕਿ ਇਸ ਸਹਿਯੋਗ ਦੇ ਅਧੀਨ ਭਵਿੱਖ ਦੇ ਕੋਰਸ ਸਾਡੇ ਦੇਸ਼ ਦੇ ਨੌਜਵਾਨਾਂ ਅਤੇ ਕਾਰਜਬਲਾਂ ਦੇ ਲਈ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਤੋਹਫ਼ਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਹਿਯੋਗ ਉੱਤਰ ਪ੍ਰਦੇਸ਼ ਦੇ ਡਿਫੈਂਸ ਕੌਰੀਡੋਰ ਤੋਂ ਪੈਦਾ ਹੋਣ ਵਾਲੇ ਮੌਕਿਆਂ ਦਾ ਲਾਭ ਉਠਾਉਣ ਦੇ ਨਾਲ-ਨਾਲ ਏਅਰੋਸਪੇਸ, ਐਵੀਏਸ਼ਨ ਅਤੇ ਰੱਖਿਆ ਖੇਤਰਾਂ ਵਿੱਚ ਕੌਸ਼ਲ, ਅੱਪ-ਸਕਿੱਲਿੰਗ, ਰੋਜ਼ਗਾਰ ਅਤੇ ਉਦਮੱਤਾ ਦੇ ਨਵੇਂ ਮੌਕੇ ਪੈਦਾ ਕਰਨ ਦਾ ਰਾਹ ਪੱਧਰਾ ਕਰੇਗਾ।
ਕੌਸ਼ਲ ਵਿਕਾਸ ਅਤੇ ਸਸ਼ਕਤੀਕਰਣ ਮੰਤਰਾਲੇ (ਐੱਮਐੱਸਡੀਈ) ਦੇ ਸਕੱਤਰ ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਸਾਂਝੇਦਾਰੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਭਾਰਤ ਦੇ ਲਈ ਇੱਕ ਮਹੱਤਵਪੂਰਨ ਦਿਨ ਹੈ ਕਿਉਂਕਿ ਅੱਜ ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ (ਆਈਆਈਐੱਸ) ਕਾਨਪੁਰ ਦੇ ਲਈ ਤਿੰਨ ਸਹਿਮਤੀ ਪੱਤਰਾਂ ਦੇ ਆਦਾਨ-ਪ੍ਰਦਾਨ ਦੇ ਨਾਲ ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ ਵਿੱਚ ਸਮਰੱਥਾਵਾਂ ਦਾ ਨਿਰਮਾਣ ਕਰ ਰਹੇ ਹਨ। ਇਨ੍ਹਾਂ ਸਾਂਝੇਦਾਰੀਆਂ ਦੇ ਨਾਲ, ਹਿਤਧਾਰਕ ਨੌਜਵਾਨਾਂ, ਵਿਸ਼ੇਸ਼ ਤੌਰ ‘ਤੇ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਦੇ ਲਈ ਇੱਕ ਮਜ਼ਬੂਤ ਨੀਂਹ ਬਣਾਉਣ ਦੇ ਲਈ ਆਧੁਨਿਕ ਟ੍ਰੇਨਿੰਗ ਵਿਧੀ ਦੇ ਨਾਲ-ਨਾਲ ਸਰਵੋਤਮ ਸ਼੍ਰੇਣੀ ਦੇ ਬੁਨਿਆਦੀ ਢਾਂਚੇ ਦੀ ਸਥਾਪਨਾ ਦੀ ਕਲਪਨਾ ਕੀਤੀ ਗਈ ਹੈ।
ਇਹ ਨਿਸ਼ਚਿਤ ਹੈ ਕਿ ਨਵੇਂ ਯੁਗ ਦੇ ਕੋਰਸਾਂ, ਰੱਖਿਆ ਅਤੇ ਐਵੀਏਸ਼ਨ ਖੇਤਰਾਂ ਵਿੱਚ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਵਿੱਚ ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ (ਆਈਆਈਟੀ) ਕਾਨਪੁਰ, ਹਿੰਦੁਸਤਾਨ ਐਰੋਨੋਟਿਕਸ ਲਿਮਿਟਿਡ (ਐੱਚਏਐੱਲ) ਅਤੇ ਡਸਾਲਟ ਦੁਆਰਾ ਪ੍ਰਦਰਸ਼ਿਤ ਪ੍ਰਤੀਬੱਧਤਾ ਨਾਲ ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ ਨਾਲ ਜੁੜੇ ਯੁਵਾ ਕੈਂਡਰ ਨੂੰ ਬਹੁਤ ਅਧਿਕ ਲਾਭ ਹੋਵੇਗਾ।
ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ (ਆਈਆਈਐੱਸ) ਦੀ ਸਥਾਪਨਾ ਦਾ ਉਦੇਸ਼ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧ ਮੌਜੂਦਾ ਕੌਸ਼ਲ ਸੰਸਥਾਨਾਂ ਤੋਂ ਸਰਵੋਤਮ ਤੌਰ-ਤਰੀਕਿਆਂ ਨੂੰ ਸਿੱਖ ਕੇ ਅਤੇ ਉਨ੍ਹਾਂ ਨੂੰ ਆਤਮਸਾਤ ਕਰ ਕੇ ਵਿਸ਼ਵ ਪੱਧਰੀ ਕੌਸ਼ਲ ਟ੍ਰੇਨਿੰਗ ਕੇਂਦਰਾਂ ਦਾ ਨਿਰਮਾਣ ਕਰਨਾ ਹੈ। ਸੰਸਥਾਨ ਦੇ ਲਈ ਡਿਜ਼ਾਈਨ ਕੀਤੇ ਗਏ ਕੋਰਸਾਂ ਨੂੰ ਦੇਸ਼ ਦੇ ਸਭ ਤੋਂ ਪ੍ਰਤਿਸ਼ਠਿਤ ਸੰਸਥਾਨ ਇੰਡੀਅਨ ਇੰਸਟੀਟਿਊਟ ਆਫ਼ ਟੈਕਨੋਲੋਜੀ (ਆਈਆਈਟੀ), ਕਾਨਪੁਰ ਦੇ ਵਿਸ਼ੇ ਮਾਹਿਰਾਂ ਦੀ ਸਲਾਹ ਨਾਲ ਤਿਆਰ ਕੀਤਾ ਗਿਆ ਹੈ। ਨਿਯੋਜਿਤ ਮੌਡਿਊਲ ਆਰਟੀਫੀਸ਼ਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਕਲਾਉਡ ਕੰਪਿਊਟਿੰਗ, ਡੇਟਾ ਐਨਾਲਿਟਿਕਸ, ਐਡਵਾਂਸ ਮੈਨੂਫੈਕਚਰਿੰਗ, ਖੇਤੀਬਾੜੀ 2.0 ਸਮਾਰਟ ਐਗਰੀਕਲਚਰ, ਰੋਬੋਟਿਕਸ ਅਤੇ ਆਟੋਮੇਸ਼ਨ, ਉਦਯੋਗ 4.0 ਜਿਹੇ ਅਤੇ ਹੋਰ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕਰਨਗੇ।
ਹਿੰਦੁਸਤਾਨ ਐਰੋਨੋਟਿਕਸ ਲਿਮਿਟਿਡ (ਐੱਚਏਐੱਲ) ਦੇ ਨਾਲ ਇੱਹ ਹੋਰ ਮਹੱਤਵਪੂਰਨ ਸਾਂਝੇਦਾਰੀ ਦੇ ਅਧੀਨ, ਐੱਚਏਐੱਲ ਆਪਣੇ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਦੇ ਹਿੱਸੇ ਵਜੋਂ ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ (ਆਈਆਈਐੱਸ) ਕਾਨਪੁਰ ਦੇ ਨਵੇਂ ਭਵਨ ਵਿੱਚ ਇੱਕ ਸੀਐੱਨਸੀ ਲੈਬ ਦੇ ਲਈ ਇੱਕ ਟ੍ਰੇਨਡ ਬੁਨਿਆਦੀ ਢਾਂਚਾ ਵਿਕਸਿਤ ਕਰੇਗਾ। ਇਸ ਪਹਿਲ ਦਾ ਉਦੇਸ਼ ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ ਕਾਨਪੁਰ ਦੇ ਫੈਕਲਟੀਜ਼ ਅਤੇ ਸਿੱਖਿਆਰਥੀਆਂ ਨੂੰ ਉਨੱਤ ਸੀਐੱਨਸੀ ਮਸ਼ੀਨਿੰਗ ਟੈਕਨੋਲੋਜੀ ਦਾ ਅਨੁਭਵ ਪ੍ਰਦਾਨ ਕਰਨਾ ਹੈ, ਨਾਲ ਹੀ ਸੁਵਿਧਾ ਵੀ ਪ੍ਰਦਾਨ ਕਰਨਾ ਹੈ।
ਇਸ ਦਾ ਟੀਚਾ ਸਿੱਖਿਆਰਥੀਆਂ ਦੇ ਸਮੂਹ ਦੇ ਲਈ ਟ੍ਰੇਨਿੰਗ, ਰੀ-ਸਕਿਲਿੰਗ ਅਤੇ ਅਪ-ਸਕਿਲਿੰਗ ਕਰਕੇ ਉਦਯੋਗਿਕ ਨੌਕਰੀਆਂ ਦੇ ਲਈ ਬਿਹਤਰ ਢੰਗ ਨਾਲ ਤਿਆਰ ਕਰਨਾ ਹੈ,ਇਸ ਤਰ੍ਹਾਂ ਕੌਸ਼ਲ ਭਾਰਤ ਪਹਿਲ ਦਾ ਸਮਰਥਨ ਕਰਨਾ ਹੈ। ਇਸ ਤੋਂ ਇਲਾਵਾਂ, ਇਹ ਪ੍ਰੋਜੈਕਟ ਇੱਕ ਆਮ ਇੰਜਨੀਅਰਿੰਗ ਵਾਤਾਵਰਣ ਬਣਾ ਕੇ ਸਿੱਖਿਆ ਅਤੇ ਉਦਯੋਗ ਦੇ ਦਰਮਿਆਨ ਬਿਹਤਰ ਸਹਿਯੋਗ ਨੂੰ ਪ੍ਰੋਤਸਾਹਨ ਪ੍ਰਦਾਨ ਕਰਨਾ ਚਾਹੁੰਦੀ ਹੈ ਜੋ ਦੋਹਾਂ ਪੱਖਾਂ ਤੋਂ ਜਾਣੂ ਹੈ, ਅਤੇ ਅਧਿਕ ਪ੍ਰਭਾਵਸ਼ਾਲੀ ਜਾਣਕਾਰੀ ਸਾਂਝਾ ਕਰਨ ਵਿੱਚ ਸਮਰੱਥ ਹੈ।
ਕੁੱਲ ਮਿਲਾ ਕੇ, ਬੁਨਿਆਦੀ ਢਾਂਚੇ ਦੇ ਵਿਕਾਸ ਦੇ ਦਾਇਰੇ ਵਿੱਚ 12 ਲੈੱਬਸ, 12 ਕਲਾਸਰੂਮ, ਮਲਟੀਪਰਪਜ਼ ਰੂਮ, ਓਪਨ ਥੀਏਟਰ, ਆਊਟਡੋਰ ਟ੍ਰੇਨਿੰਗ ਏਰੀਆ, ਕਾਨਫਰੰਸ ਅਤੇ ਚਰਚਾ ਕਮਰੇ ਤੇ ਇੱਕ ਕੈਫੇਟੇਰੀਆ ਸ਼ਾਮਲ ਹੈ।
ਇਸ ਤੋਂ ਇਲਾਵਾ, ਡਸਾਲਟ ਐਵੀਏਸ਼ਨ ਦੇ ਨਾਲ ਕਲਪਿਤ ਸਾਂਝੇਦਾਰੀ ਨਾਲ ਕਾਨਪੁਰ ਵਿੱਚ ਐਵੀਏਸ਼ਨ ਖੇਤਰ ਵਿੱਚ ਦੀਰਘਕਾਲੀ ਟ੍ਰੇਨਿੰਗ ਪ੍ਰਦਾਨ ਕਰਨ ਦੇ ਲਈ ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ (ਆਈਆਈਐੱਸ) ਵਿੱਚ ਐਰੋਨੌਟਿਕਲ ਸਟ੍ਰਕਚਰ ਐਂਡ ਇਕੁਪਮੈਂਟ ਫਿਟਰ (ਏਐੱਸ ਐਂਡ ਈਐੱਫ) ਵਿੱਚ ਇੱਕ ਕੋਰਸ ਸ਼ੁਰੂ ਕਰਨ ਵਿੱਚ ਸਹਾਇਤਾ ਮਿਲੇਗੀ। ਸਾਂਝੇਦਾਰੀ ਦੇ ਇੱਕ ਹਿੱਸੇ ਵਜੋਂ, ਕਾਨਪੁਰ ਕੈਂਪਸ ਵਿੱਚ ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ ਦੇ ਨਵੇਂ ਭਵਨ ਵਿੱਚ ਐਰੋਨੌਟਿਕਲ ਵੋਕੇਸ਼ਨਲ ਟ੍ਰੇਨਿੰਗ ਲਈ ਡਸਾਲਟ ਐਵੀਏਸ਼ਨ ਸੈਂਟਰ ਆਫ਼ ਐਕਸੀਲੈਂਸ ਸਥਾਪਿਤ ਕੀਤਾ ਜਾ ਰਿਹਾ ਹੈ।
ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ (ਆਈਆਈਐੱਸ) ਵਿੱਚ ਨਵੀਨਤਮ ਟ੍ਰੇਨਿੰਗ ਸੁਵਿਧਾਵਾਂ ਵਿੱਚ ਸੁਵਿਧਾ ਪ੍ਰਦਾਨ ਕਰਨ ਅਤੇ ਮੋਹਰੀ ਉਦਯੋਗਾਂ ਦੇ ਨਾਲ ਨੌਕਰੀ ਦੌਰਾਨ ਟ੍ਰੇਨਿੰਗ ਦੇ ਮੌਕੇ ਪ੍ਰਦਾਨ ਕਰਨ ਦੇ ਲਈ ਇਨ੍ਹਾਂ ਸਹਿਯੋਗਾਂ ਦੇ ਮਾਧਿਅਮ ਨਾਲ ਮਜ਼ਬੂਤ ਉਦਯੋਗ ਅਤੇ ਰੋਜ਼ਗਾਰਦਾਤਾ ਸੰਪਰਕ ਦੀ ਕਲਪਨਾ ਕੀਤੀ ਗਈ ਹੈ। ਇਸ ਤੋਂ ਇਲਾਵਾ, ਇਹ ਸਾਂਝੇਦਾਰੀਆਂ ਸਥਾਨਕ ਈਕੋਸਿਸਟਮ ਨੂੰ ਅਤਿ-ਆਧੁਨਿਕ ਟੈਕਨੋਲੋਜੀ ਦੇ ਅਨੁਕੂਲ ਬਣਾਉਣ ਵਿੱਚ ਸਮਰੱਥ ਬਣਾ ਕੇ ਸਮਾਜ ਦੇ ਲਾਭ ਵਿੱਚ ਯੋਗਦਾਨ ਦੇ ਰਹੀਆਂ ਹਨ। ਭਾਰਤ ਸਰਕਾਰ ਪਹਿਲਾਂ ਹੀ ਦੇਸ਼ ਵਿੱਚ ਤਿੰਨ ਸਥਾਨਾਂ ਮੁੰਬਈ, ਕਾਨਪੁਰ ਅਤੇ ਅਹਿਮਦਾਬਾਦ ਵਿੱਚ ਇੰਡੀਅਨ ਇੰਸਟੀਟਿਊਟ ਆਫ਼ ਸਕਿੱਲ (ਆਈਆਈਐੱਸ) ਸਥਾਪਿਤ ਕਰ ਚੁੱਕੀ ਹੈ।
****
ਐੱਸਐੱਸ/ਏਕੇ
(Release ID: 1976174)
Visitor Counter : 84