ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਨੇ 02 ਅਕਤੂਬਰ, 2023 ਤੋਂ 31 ਅਕਤੂਬਰ, 2023 ਤੱਕ ਵਿਸ਼ੇਸ਼ ਅਭਿਯਾਨ 3.0 ਦਾ ਆਯੋਜਨ ਕੀਤਾ


ਵਿਸ਼ੇਸ਼ ਅਭਿਯਾਨ 3.0 ਦੇ ਦੌਰਾਨ 817 ਜਨਤਕ ਸ਼ਿਕਾਇਤਾਂ ਅਤੇ 50 ਸਾਂਸਦ ਸੰਦਰਭਾਂ ਦਾ ਸਮਾਧਾਨ ਕੀਤਾ ਗਿਆ, 2,500 ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ 2,445 ਫਾਈਲਾਂ ਨੂੰ ਹਟਾਇਆ ਗਿਆ

ਸਕ੍ਰੈਪ ਦੇ ਨਿਪਟਾਰੇ ਨਾਲ 1,12,000 ਰੁਪਏ ਦਾ ਰੈਵੇਨਿਊ ਹਾਸਲ ਹੋਇਆ, ਸਕ੍ਰੈਪ ਨੂੰ ਹਟਾਉਣ ਨਾਲ 1,800 ਵਰਗ ਫੁੱਟ ਜਗ੍ਹਾ ਖਾਲੀ ਹੋਈ

Posted On: 08 NOV 2023 5:38PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਤਹਿਤ ਸਮਾਜਿਕ ਨਿਆਂ ਅਤੇ ਸਸ਼ਕਤੀਕਣ ਵਿਭਾਗ ਦੁਆਰਾ 02 ਅਕਤੂਬਰ, 2023 ਤੋਂ 31 ਅਕਤੂਬਰ, 2023 ਤੱਕ ਪੈਂਡਿੰਗ ਮਾਮਲਿਆਂ ਦਾ ਨਿਪਟਾਰਾ ਕਰਨ ਦੇ ਲਈ ਪ੍ਰਾਸ਼ਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਤੋਂ ਪ੍ਰਾਪਤ ਨਿਰਦੇਸ਼ਾਂ ਦੇ ਅਨੁਸਾਰ ਇੱਕ ਵਿਸ਼ੇਸ਼ ਅਭਿਯਾਨ 3.0 ਦਾ ਆਯੋਜਨ ਕੀਤਾ ਗਿਆ।

 

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦੁਆਰਾ ਦੋ ਪੜਾਆਂ ਵਿੱਚ ਆਪਣੀਆਂ ਇਕਾਈਆਂ ਵਿੱਚ ਪੈਂਡਿੰਗ ਮਾਮਲਿਆਂ (ਐੱਸਸੀਡੀਪੀਐੱਮ) ਦੇ ਨਿਪਟਾਰੇ ਲਈ ਵਿਸ਼ੇਸ਼ ਅਭਿਯਾਨ 3.0 ਚਲਾਇਆ ਗਿਆ -ਤਿਆਰੀ ਫੇਜ ਦਾ ਆਯੋਜਨ 15 ਸਤੰਬਰ 2023 ਤੋਂ 30 ਸਤੰਬਰ 2023 ਤੱਕ ਕੀਤਾ ਗਿਆ ਅਤੇ ਲਾਗੂਕਰਨ ਫੇਜ ਦਾ ਆਯੋਜਨ 02 ਅਕਤੂਬਰ 2023 ਤੋਂ 31 ਅਕਤੂਬਰ 2023 ਤੱਕ ਕੀਤਾ ਗਿਆ ਜਿਸ ਵਿੱਚ ਹੇਠ ਲਿਖੇ ਬਿੰਦੂਆਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ:-

·         ਪੈਂਡਿੰਗ ਮਾਮਲਿਆਂ ਨੂੰ ਘੱਟ ਕਰਨਾ: ਸੀਪੀਜੀਆਰਏਐੱਮਐੱਸ, ਆਈਐੱਮਸੀ ਦੀਆਂ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ: ਈਐੱਫਸੀ/ਐੱਸਐੱਫਸੀ/ਕੈਬਨਿਟ ਨੋਟ, ਰਾਜਾਂ ਦੇ ਸੰਦਰਭ, ਸੰਸਦ ਭਰੋਸਾ ਆਦਿ;

·         ਡਿਜੀਟਲੀਕਰਣ:     ਸ਼ਤ-ਪ੍ਰਤੀਸ਼ਤ ਈ-ਆਫਿਸ ਲਾਗੂਕਰਨ, ਸ਼ਤ-ਪ੍ਰਤੀਸ਼ਤ ਕਾਗਜੀ ਫਾਈਲਾਂ ਅਤੇ ਰਸੀਦਾਂ ਦਾ ਡਿਜੀਟਲੀਕਰਣ (ਕਾਗਜ਼ੀ ਫਾਈਲਾਂ ਨੂੰ ਈ-ਆਫਿਸ ਵਿੱਚ ਟਰਾਂਸਫਰ ਕਰਨਾ);

·         ਦਫ਼ਤਰ ਸਥਾਨ ਦਾ ਕੁਸ਼ਲ ਪ੍ਰਬੰਧਨ :                ਅਨਯੂਜ਼ਡ ਫਾਈਲਾਂ/ਪੁਰਾਣੇ ਕਾਗਜਾਂ/ਫਾਈਲ ਕਵਰ/ਫਾਈਲ ਬੋਰਡ/ਕੰਪਿਊਟਰ/ਪ੍ਰਿੰਟਰ/ਫਰਨੀਚਰ ਆਦਿ ਜਿਹੀਆਂ ਅਣਉਪਯੋਗੀ ਵਸਤਾਂ ਨੂੰ ਹਟਾਉਣਾ;

·         ਵਾਤਾਵਰਣ ਅਨੁਕੂਲ ਤੌਰ ਤਰੀਕੇ :  ਸ਼ਤ ਪ੍ਰਤੀਸ਼ਤ ਗੋਅ ਗ੍ਰੀਨ (ਕਾਗਜ ਰਹਿਤ ਕਾਰਜ+ਪਲਾਸਟਿਕ ਦਾ ਉਪਯੋਗ ਨਹੀਂ+ ਕਾਗਜ ਰਹਿਤ ਕਾਰਜ ਆਦਿ), ਕਚਰਾ ਵੇਚ ਕੇ ਨਗਦੀ ਦੀ ਪ੍ਰਾਪਤੀ ਆਦਿ;

·         ਸਵੱਛਤਾ ਅਭਿਯਾਨ : ਇਸ ਅਭਿਯਾਨ ਦੇ ਦੌਰਾਨ ਹਰੇਕ ਅਧਿਕਾਰੀਆਂ/ਕਰਮਚਾਰੀਆਂ ਦੁਆਰਾ ਹਫ਼ਤੇ ਵਿੱਚ 03 ਘੰਟੇ ਪ੍ਰਦਾਨ ਕਰਨਾ;

·         ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਵਿੱਚ ਸਵੱਛਤਾ ਨੂੰ ਸੰਸਥਾਗਤ ਬਣਾਉਣਾ।

 

ਵਿਸ਼ੇਸ਼ ਅਭਿਯਾਨ 3.0 ਦਾ ਆਯੋਜਨ ਨਵੀਂ ਦਿੱਲੀ ਸਥਿਤ ਸ਼ਾਸਤਰੀ ਭਵਨ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦੀਆਂ ਡਿਵੀਜ਼ਨਾਂ ਵਿੱਚ  ਕਰਨ ਦੇ ਇਲਾਵਾ, ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸੈਂਟਰ (ਡੀਏਆਈਸੀ), ਨਵੀਂ ਦਿੱਲੀ, ਰਾਸ਼ਟਰੀ ਸਮਾਜਿਕ ਰੱਖਿਆ ਸੰਸਥਾਨ (ਐੱਨਆਈਐੱਸਡੀ), ਨਵੀਂ ਦਿੱਲੀ, ਡਾ. ਅੰਬੇਡਕਰ ਫਾਊਂਡੇਸ਼ਨ (ਡੀਏਐੱਫ), ਨਵੀਂ ਦਿੱਲੀ, ਰਾਸ਼ਟਰੀ ਅਨੁਸੂਚਿਤ ਜਾਤੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਐੱਫਡੀਸੀ), ਨਵੀਂ ਦਿੱਲੀ, ਰਾਸ਼ਟਰੀ ਸਫਾਈ ਕਰਮਚਾਰੀ ਵਿੱਤ ਅਤੇ ਵਿਕਾਸ ਨਿਗਮ (ਐੱਨਐੱਸਕੇ ਐੱਫਡੀਸੀ), ਨਵੀਂ ਦਿੱਲੀ, ਰਾਸ਼ਟਰੀ ਪਿਛੜੇ ਵਰਗ ਵਿੱਤ ਅਤੇ ਵਿਕਾਸ ਨਿਗਮ, ਨਵੀਂ ਦਿੱਲੀ, ਐੱਨਸੀਐੱਸਸੀ, ਲੋਕ ਨਾਇਕ ਭਵਨ, ਨਵੀਂ ਦਿੱਲੀ, ਐੱਨਸੀਬੀਸੀ, ਭੀਕਾਜੀ ਕਾਮਾ ਪਲੇਸ, ਨਵੀਂ ਦਿੱਲੀ ਅਤੇ ਐੱਨਸੀਐੱਸਕੇ, ਲੋਕ ਨਾਇਕ ਭਵਨ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ।

ਅਭਿਯਾਨ ਦੇ ਮਾਧਿਅਮ ਨਾਲ ਨਿਮਨਲਿਖਿਤ ਪ੍ਰਮੁੱਖ ਨਤੀਜੇ ਪ੍ਰਾਪਤ ਹੋਏ:-

·         817 ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ।

·         50 ਸਾਂਸਦ ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ।

·         2,500 ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ 2,445 ਫਾਈਲਾਂ ਨੂੰ ਹਟਾਇਆ ਗਿਆ।

·         ਫਰਨੀਚਰ, ਬਿਜਲੀ ਉਪਕਰਣ ਅਤੇ ਕੰਪਿਊਟਰ ਜਿਹੀਆਂ ਅਣਉਪਯੋਗੀ ਵਸਤਾਂ ਦਾ ਨਿਪਟਾਰਾ ਕਰਕੇ 1,12,000 ਰੁਪਏ ਦਾ ਰੈਵੇਨਿਊ ਹਾਸਲ ਕੀਤਾ ਗਿਆ।

·         ਦਫ਼ਤਰਾਂ ਵਿੱਚ ਕੀਤੇ ਗਏ ਮੁਰੰਮਤ ਕਾਰਜਾਂ ਅਤੇ ਸਕ੍ਰੈਪ ਜਿਹੀਆਂ ਵਸਤਾਂ ਨੂੰ ਹਟਾ ਕੇ 1,800 ਵਰਗ ਫੁੱਟ ਦੀ ਜਗ੍ਹਾ ਨੂੰ ਖਾਲੀ ਕੀਤਾ ਗਿਆ।

·         ਗੋਅ ਗ੍ਰੀਨ (ਕਾਗਜ ਰਹਿਤ ਕਾਰਜ+ ਪਲਾਸਟਿਕ ਦਾ ਉਪਯੋਗ ਨਹੀਂ) ਜਿਹੀਆਂ ਵਾਤਾਵਰਣ ਅਨੁਕੂਲ ਕਾਰਜ ਪ੍ਰਣਾਲੀਆਂ ਦਾ ਸ਼ਤ-ਪ੍ਰਤੀਸ਼ਤ ਲਾਗੂਕਰਨ, ਨਿਯਮਿਤ ਸਵੱਛਤਾ ਗਤੀਵਿਧੀਆਂ ਦਾ ਆਯੋਜਨ ਅਤੇ ਸ਼ਤ-ਪ੍ਰਤੀਸ਼ਤ ਈ-ਆਫਿਸ ਦੇ ਲਾਗੂਕਰਨ ਨੂੰ ਅਪਣਾਇਆ ਗਿਆ ਅਤੇ ਵਿਭਾਗ ਵਿੱਚ ਸਵੱਛਤਾ ਕਾਰਜਪ੍ਰਣਾਲੀਆਂ ਨੂੰ ਸੰਸਥਾਗਤ ਬਣਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।

ਇਸ ਵਿਸ਼ੇਸ਼ ਅਭਿਯਾਨ 3.0 ਵਿੱਚ ਮੰਤਰਾਲੇ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹੋਏ। ਵਿਸ਼ੇਸ਼ ਅਭਿਯਾਨ 3.0 ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕਰਨ ਲਈ ਵਿਸ਼ੇਸ਼ ਡੀਏਆਰਪੀਜੀ ਪੋਰਟਲ ‘ਤੇ ਪ੍ਰੋਗਰਾਮ ਤੋਂ ਪਹਿਲਾਂ ਅਤੇ ਪ੍ਰੋਗਰਾਮ ਦੇ ਬਾਅਦ ਦੀਆਂ ਤਸਵੀਰਾਂ ਲਈਆਂ ਗਈਆਂ ਅਤੇ ਉਨ੍ਹਾਂ ਨੂੰ ਅਪਲੋਡ ਕੀਤਾ ਗਿਆ। ਇਸ ਅਭਿਯਾਨ ਨਾਲ ਜੁੜੀਆਂ ਸਾਰੀਆਂ ਗਤੀਵਿਧੀਆਂ ਨੂੰ ਟਵੀਟਰ (ਐਕਸ) ਸਹਿਤ ਸੋਸ਼ਲ ਮੀਡੀਆ ਦੇ ਜ਼ਰੀਏ ਸਾਂਝਾ ਕੀਤਾ ਗਿਆ। “ਵਿਸ਼ੇਸ਼ ਅਭਿਯਾਨ 3.0” ਵਿੱਚ ਕੁੱਲ 42 ਪੋਸਟ ਕੀਤੀਆਂ ਗਈਆਂ।

 

*******

ਐੱਮਜੀ/ਐੱਮਐੱਸ/ਵੀਐੱਲ 


(Release ID: 1975906) Visitor Counter : 80


Read this release in: English , Urdu , Hindi , Telugu