ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਚੰਡੀਗੜ੍ਹ ਨੇ ਦੀਵਾਲੀ ਤਿਉਹਾਰ ਵਿੱਚ ਸਵੱਛਤਾ ਨੂੰ ਪ੍ਰੋਤਸਾਹਿਤ ਕੀਤਾ


ਬਜ਼ਾਰਾਂ ਵਿੱਚ ਸਵੱਛਤਾ ਨੂੰ ਹੁਲਾਰਾ ਦੇਣ ਦੇ ਲਈ ‘ਸਵੱਛ ਬਜ਼ਾਰ ਪ੍ਰਤਿਯੋਗਿਤਾ’ ਸ਼ੁਰੂ ਕੀਤੀ ਗਈ

Posted On: 09 NOV 2023 1:25PM by PIB Chandigarh

ਤਿਉਹਾਰਾਂ ਦੇ ਮੌਸਮ ਦੇ ਜ਼ੋਰ ਫੜਣ ਦੇ ਨਾਲ ਸ਼ਹਿਰ ਖੁਸ਼ੀ ਦੇ ਜਸ਼ਨ ਵਿੱਚ ਡੁੱਬੇ ਹੋਏ ਹਨ। ਤਿਉਹਾਰਾਂ ਦੇ ਇਸ ਸੀਜ਼ਨ ਵਿੱਚ ਸਵੱਛਤਾ ਦੀ ਤਰਫ ਧਿਆਨ ਆਕਰਸ਼ਿਤ ਕੀਤਾ ਗਿਆ ਹੈ। ਬਜ਼ਾਰਾਂ ਵਿੱਚ ਕਾਫੀ ਭੀੜ ਹੋ ਰਹੀ ਹੈ। ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ‘ਸਵੱਛ ਦੀਵਾਲੀ, ਸ਼ੁਭ ਦੀਵਾਲੀ’ ਮੁਹਿੰਮ ਸ਼ੁਰੂ ਕੀਤੇ ਜਾਣ ਦੇ ਨਾਲ ਮੁਹਿੰਮ ਨਾਲ ਸ਼ਹਿਰਾਂ ਨੂੰ ਪ੍ਰੇਰਣਾ ਮਿਲੀ ਅਤੇ ਸ਼ਹਿਰ ਸਵੱਛ ਅਤੇ ਵਾਤਾਵਰਣ ਅਨੁਕੂਲ ਤਿਉਹਾਰ ਮਨਾਉਣ ਦੇ ਲਈ ਪ੍ਰੋਤਸਾਹਿਤ ਹੋਏ। ਚੰਡੀਗੜ੍ਹ ਨੇ ਖੁਦ ਦੀ ਅਨੋਖੀ ਪਹਿਲ ਕੀਤੀ ਹੈ, ਇਹ ਪਹਿਲ ਨਾ ਕੇਵਲ ਬਜ਼ਾਰਾਂ ਵਿੱਚ ਸਵੱਛਤਾ ਨੂੰ ਪ੍ਰੋਤਸਾਹਿਤ ਕਰਦੀ ਹੈ, ਬਲਕਿ ਆਪਣੇ ਪਰਿਪੇਖ ਨੂੰ ਸਵੱਛ ਰੱਖਣ ਲਈ ਸਵਸਥ ਮੁਕਾਬਲੇ ਦੀ ਭਾਵਨਾ ਨੂੰ ਵੀ ਹੁਲਾਰਾ ਦਿੰਦੀ ਹੈ। ਮਿਉਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ (ਐੱਮਸੀਸੀ) ਨੇ ਵਿਭਿੰਨ ਮਿਆਰਾਂ ਦੇ ਅਧਾਰ ‘ਤੇ ਸਵੱਛਤਾ ਦੇ ਪੱਧਰ ਦਾ ਮੁਲਾਂਕਣ ਕਰਨ ਦੇ ਲਈ ‘ਸਵੱਛ ਬਜ਼ਾਰ ਪ੍ਰਤਿਯੋਗਿਤਾ ਸ਼ੁਰੂ ਕੀਤੀ ਹੈ।

ਪ੍ਰਤੋਯੋਗਿਤਾ ਦੌਰਾਨ ਬਜ਼ਾਰਾਂ ਦਾ ਮੁਲਾਂਕਣ ਸਧਾਰਣ ਸਵੱਛਤਾ, ਜਨਤਕ ਪਖਾਨਿਆਂ ਦੀ ਸਵੱਛਤਾ, ਟਵਿਨ ਬਿਨ ਦੀ ਉਪਲਬਧਤਾ ਅਤੇ ਰੱਖਰਖਾਅ, ਮਾਰਕਿਟ ਐਸੋਸੀਏਸ਼ਨਾਂ ਦੁਆਰਾ ਸਿੰਗਲ ਉਪਯੋਗ ਵਾਲੇ ਪਲਾਸਟਿਕ ਦੇ ਖਿਲਾਫ ਕੀਤੇ ਗਏ ਉਪਾਵਾਂ, ‘ਸੇਅ ਨੋ ਟੂ ਪਲਾਸਟਿਕ’ ‘ਤੇ ਜਾਗਰੂਕਤਾ ਫੈਲਾਉਣ, ਇਹ ਰਹਿੰਦ-ਖੂੰਹਦ ਨੂੰ ਵੱਖ ਕਰਨ, ਬਜ਼ਾਰਾਂ ਦੇ ਖੇਤਰ ਦੇ ਸੁੰਦਰੀਕਰਣ, ਵਾਤਾਵਰਣ ਅਨੁਕੂਲ ਵਿਕਲਪਾਂ ਦਾ ਉਪਯੋਗ ਕਰਨ ਵਾਲੀਆਂ ਦੁਕਾਨਾਂ ਦੇ ਅਧਾਰ 'ਤੇ ਕੀਤਾ ਜਾਵੇਗਾ। ਇਹ ਪਹਿਲ ਨਾ ਸਿਰਫ਼ ਨਾਗਰਿਕਾਂ ਨੂੰ ਸਵੱਛਤਾ ਵਿੱਚ ਸ਼ਾਮਲ ਹੋਣ ਲਈ ਪ੍ਰੋਤਸਾਹਿਤ ਕਰ ਰਹੀ ਹੈ, ਬਲਕਿ ਵੇਸਟ ਤੋਂ ਵੈਲਥ ਨੂੰ ਹੁਲਾਰਾ ਦੇਣ ਅਤੇ ਸਥਾਨਕ ਤੌਰ 'ਤੇ ਨਿਰਮਿਤ ਉਤਪਾਦਾਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਵੀ ਸਹਾਇਤਾ ਕਰ ਰਹੀ ਹੈ।

 

 

ਚੰਡੀਗੜ੍ਹ ਨੇ  3Rs ਦੀ ਧਾਰਨਾ ਨੂੰ ਅਪਣਾਉਂਦੇ ਹੋਏ, ਸਵੱਛ, ਹਰਿਤ ਉਤਸਵ ਦੇ ਦੌਰਾਨ ਟਿਕਾਊ ਉਪਹਾਰ ਦੇ ਵਿਚਾਰ ਨੂੰ ਹੁਲਾਰਾ ਦਿੱਤਾ। ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾ ਕਾਰੀਗਰਾਂ ਦੀ ਤਰਫੋਂ ਨਾਗਰਿਕਾਂ ਦੁਆਰਾ ਆਰਆਰਆਰ ਕੇਂਦਰ ਵਿੱਚ ਦਾਨ ਵਿੱਚ ਦਿੱਤੇ ਗਏ ਕਪੜਿਆਂ ਦਾ ਉਪਯੋਗ ਕਰਕੇ ਸੁੰਦਰ ਹੱਥਾਂ ਨਾਲ ਤਿਆਰ ਪੋਟਲੀਆਂ ਬਣਾਈਆਂ ਗਈਆਂ ਹਨ। ਇਹ ਪੋਟਲੀ ਨਗਰ ਸੰਸਥਾ ਦੇ ਵਾਤਾਵਰਣ ਅਨੁਕੂਲ ਸਟੋਰ ‘ਪ੍ਰਾਰੰਭ’ ਵਿੱਚ ਉਪਲਬਧ ਹੋਣਗੀਆਂ। ਇਸ ਨੂੰ ਨਾ ਕੇਵਲ ਕਚਰੇ ਨੂੰ ਘੱਟ ਕਰਨ ਦੇ ਪ੍ਰਯਾਸ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ, ਬਲਕਿ ਮਹਿਲਾਵਾਂ ਨੂੰ ਟਿਕਾਊ ਆਮਦਨ ਵੀ ਪ੍ਰਦਾਨ ਕੀਤੀ ਜਾ ਰਹੀ ਹੈ।

 

****

ਆਰਕੇਜੇ/ਐੱਮ   


(Release ID: 1975899) Visitor Counter : 65


Read this release in: English , Urdu , Hindi , Tamil , Telugu