ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਦੀ ਵਰਲਡ ਫੂਡ ਇੰਡੀਆ 2023 ਦੇ ਸਮਾਪਤੀ ਸੈਸ਼ਨ ਵਿੱਚ ਗਰਿਮਾਮਈ ਮੌਜੂਦਗੀ
ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਉਨ੍ਹਾਂ ਖੁਰਾਕ ਪਦਾਰਥਾਂ ਤੋਂ ਦੂਰੀ ਬਣਾਉਣ ਦੇ ਲਈ ਸੁਚੇਤ ਫ਼ੈਸਲੇ ਲੈਣ ਦੀ ਜ਼ਰੂਰਤ ਹੈ ਜੋ ਜਲਵਾਯੂ ਪਰਿਵਰਤਨ ਦੀ ਸਮੱਸਿਆ ਨੂੰ ਵਧਾਉਂਦੇ ਹਨ
Posted On:
05 NOV 2023 9:46AM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਦੀ ਅੱਜ ਨਵੀਂ ਦਿੱਲੀ ਵਿੱਚ ਆਯੋਜਿਤ ਵਲਰਡ ਫੂਡ ਇੰਡੀਆ (ਡਬਲਿਊਐੱਫਆਈ) 2023 ਦੇ ਸਮਾਪਤੀ ਸੈਸ਼ਨ ਵਿੱਚ ਗਰਿਮਾਮਈ ਮੌਜੂਦਗੀ ਰਹੀ।
ਇਸ ਅਵਸਰ ’ਤੇ ਰਾਸ਼ਟਰਪਤੀ ਨੇ ਵਲਰਡ ਫੂਡ ਇੰਡੀਆ ਦੇ ਦੂਸਰੇ ਸੰਸਕਰਣ ਦੇ ਆਯੋਜਨ ਦੇ ਲਈ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਲਰਡ ਫੂਡ ਇੰਡੀਆ ਨੂੰ ਭਾਰਤ ਦੇ ਸਮ੍ਰਿੱਧ ਖੁਰਾਕ ਸੱਭਿਆਚਾਰ (ਇੰਡੀਅਨ ਫੂਡ ਕਲਚਰ) ਤੋਂ ਵਿਸ਼ਵ ਨੂੰ ਜਾਣੂ ਕਰਵਾਉਣ ਦੇ ਲਈ ਲੰਬਾ ਰਸਤਾ ਤੈਅ ਕਰਨਾ ਹੈ। ਇਹ ਇਸ ਖੇਤਰ ਦੇ ਸੂਖਮ, ਲਘੂ ਅਤੇ ਦਰਮਿਆਨੇ ਉਦਮਾਂ ਦੇ ਲਈ ਇੱਕ ਸ਼ਾਨਦਾਰ ਮੰਚ ਸਿੱਧ ਹੋਵੇਗਾ, ਜਿਸ ਨਾਲ ਇਸ ਖੇਤਰ ਨੂੰ ਵੱਡੇ ਘਰੇਲੂ ਅਤੇ ਆਲਮੀ ਦਿੱਗਜਾਂ ਦੇ ਨਾਲ ਬਿਹਤਰ ਢੰਗ ਨਾਲ ਜੁੜਨ ਵਿੱਚ ਮਦਦ ਮਿਲੇਗੀ।
ਰਾਸ਼ਟਰਪਤੀ ਨੇ ਕਿਹਾ ਕਿ ਵਲਰਡ ਫੂਡ ਇੰਡੀਆ ਵਿੱਚ ਭਾਰਤ ਨੂੰ ਵਿਸ਼ਵ ਦੀ ਖੁਰਾਕ ਸਪਲਾਈਅਰ ਬਣਾਉਣ ਵਿੱਚ ਸਹਾਇਤਾ ਪ੍ਰਦਾਨ ਕਰਨ ਦੀ ਸਮਰੱਥਾ ਹੈ। ਇਹ ਆਯੋਜਨ ਖੇਤੀ ਅਤੇ ਫੂਡ ਵਸਤਾਂ ਦੇ ਲਈ ਇੱਕ ਸੋਰਸਿੰਗ ਕੇਂਦਰ ਦੇ ਰੂਪ ਵਿੱਚ ਭਾਰਤ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨ ਵਾਲਾ ਆਦਰਸ਼ ਮੰਚ ਹੈ। ਉਨ੍ਹਾਂ ਨੇ ਇਹ ਵਿਸ਼ਵਾਸ ਵਿਅਕਤ ਕੀਤਾ ਕਿ ਨਿਵੇਸ਼ਕ ਭਾਈਚਾਰੇ ਨੂੰ ਸਾਡੇ ਫੂਡ ਪ੍ਰੋਸੈੱਸਿੰਗ ਅਤ ਸਬੰਧਿਤ ਖੇਤਰਾਂ ਵਿੱਚ ਵਿਆਪਕ ਅਵਸਰ ਉਪਲਬਧ ਹੋਣਗੇ।
ਰਾਸ਼ਟਰਪਤੀ ਨੇ ਕਿਹਾ ਕਿ ਭੋਜਨ ਹਰੇਕ ਮਨੁੱਖ ਦੇ ਲਈ ਪਰਿਭਾਸ਼ਿਤ ਵਿਸ਼ੇਸ਼ਤਾ ਹੈ। ਚਾਰਾਗਾਹ (foraging) ਤੋਂ ਖੇਤੀਬਾੜੀ ਅਤੇ ਕੱਚੇ ਭੋਜਨ ਤੋਂ ਪੱਕੇ ਭੋਜਨ ਵੱਲ ਹੋਇਆ ਪਰਿਵਰਤਨ ਹੀ ਸੱਭਿਅਤਾ ਦੀ ਸ਼ੁਰੂਆਤ ਸੀ। ਭੋਜਨ ਨਿਸ਼ਚਿਤ ਰੂਪ ਨਾਲ ਕਿਸੇ ਵੀ ਸੱਭਿਆਚਾਰ ਦੀ ਨੀਂਹ ਰਿਹਾ ਹੈ। ਇਸ ਦੇ ਇਲਾਵਾ, ਭੋਜਨ ਅਜਨਬੀਆਂ ਵਿੱਚ ਵੀ ਇੱਕ ਬੰਧਨ ਸਥਾਪਿਤ ਕਰਨ ਵਿੱਚ ਮਦਦ ਕਰਦਾ ਹੈ। ਉਸੇ ਤਰ੍ਹਾਂ ਭੋਜਨ ਦੇ ਕਾਰਨ ਹੀ ਇਤਿਹਾਸਿਕ ਰੂਪ ਨਾਲ ਵਿਭਿੰਨ ਸੱਭਿਆਚਾਰਾਂ ਵਿੱਚ ਨਜ਼ਦੀਕੀ ਹੋਈ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਭੋਜਨ ਹਰੇਕ ਮਨੁੱਖ ਦੇ ਲਈ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਵਿੱਚੋਂ ਇੱਕ ਹੈ। ਇਹ ਸੁਣ ਕੇ ਬਹੁਤ ਦੁਖ ਹੁੰਦਾ ਹੈ ਕਿ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਲੋਕ ਵੱਡੀ ਸੰਖਿਆ ਵਿੱਚ ਭੁੱਖੇ ਪੇਟ ਸੌਂਦੇ ਹਨ। ਇਹ ਮਾਨਵ ਜਾਤੀ ਦੁਆਰਾ ਅਰਜਿਤ ਕੀਤੀ ਗਈ ਵੱਡੀ ਤੋਂ ਵੱਡੀ ਆਰਥਿਕ ਅਤੇ ਟੈਕਨੋਲੋਜੀ ਕੱਲ੍ਹ ਪ੍ਰਗਤੀ ’ਤੇ ਦਬਾਅ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵੱਡੇ ਪੈਮਾਨੇ ’ਤੇ ਹੋ ਰਹੀ ਭੁੱਖਮਰੀ ਦਾ ਮੁੱਖ ਕਾਰਨ ਭੋਜਨ ਉਤਪਾਦਨ ਦੀ ਕਮੀ ਨਹੀਂ, ਬਲਕਿ ਉਸ ਨੂੰ ਠੀਕ ਵੰਡ ਦੀ ਕਮੀ ਹੈ।
ਅਸੀਂ ਜੋ ਖਾਂਦੇ ਹਾਂ ਉਸ ਦੀ ਵਾਤਾਵਰਣਿਕ ਲਾਗਤ ਵੱਲ ਇਸ਼ਾਰਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਅਸੀਂ ਆਪਣੇ ਖਾਣ-ਪਾਣ ਦੀ ਇਸ ਤਰ੍ਹਾਂ ਚੋਣ ਕਰਨੀ ਹੋਵੇਗੀ, ਜਿਸ ਨਾਲ ਕੁਦਰਤ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਨ੍ਹਾਂ ਖੁਰਾਕ ਪਦਾਰਥਾਂ ਤੋਂ ਦੂਰੀ ਬਣਾਉਣ ਦੇ ਲਈ ਸੁਚੇਤ ਫ਼ੈਸਲਾ ਲੈਣ ਦੀ ਜ਼ਰੂਰਤ ਹੈ ਜੋ ਜਲਵਾਯੂ ਪਰਿਵਰਤਨ ਦੀ ਸਮੱਸਿਆ ਨੂੰ ਵਧਾਉਂਦੇ ਹਨ। ਅਸੀਂ ਉਨ੍ਹਾਂ ਖੁਰਾਕ ਪਦਾਰਥਾਂ ਵੱਲ ਜਾਣਾ ਚਾਹੀਦਾ ਹੈ ਜੋ ਨਾ ਕੇਵਲ ਸਾਡੀ ਸਿਹਤ ਦੇ ਲਈ ਬਲਕਿ ਸਾਡੇ ਗ੍ਰਹਿ ਦੀ ਸਿਹਤ ਦੇ ਲਈ ਚੰਗੀ ਹੋਵੇ।
***
ਡੀਐੱਸ/ਐੱਸਕੇ
(Release ID: 1975018)
Visitor Counter : 118