ਵਿੱਤ ਮੰਤਰਾਲਾ
azadi ka amrit mahotsav

ਰੈਵੇਨਿਊ ਇੰਟੈਲੀਜੈਂਸ ਡਾਇਰੈਕਟੋਰੇਟ (ਡੀਆਰਆਈ) ਦੁਆਰਾ ਆਯੋਜਿਤ ਪਹਿਲਾ ਪ੍ਰਵਰਤਨ ਮਾਮਲਿਆਂ ਨਾਲ ਸਬੰਧਿਤ ਗਲੋਬਲ ਸੰਮੇਲਨ (ਜੀਸੀਸੀਈਐੱਮ) ਸੀਮਾ-ਪਾਰ ਅਪਰਾਧਿਆਂ ਦੇ ਖਿਲਾਫ ਲੜਾਈ ਵਿੱਚ ਗਲੋਬਲ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਸੰਕਲਪ ਦੇ ਨਾਲ ਨਵੀਂ ਦਿੱਲੀ ਵਿੱਚ ਸੰਪੰਨ ਹੋਇਆ


ਸੂਚਨਾਵਾਂ ਦੇ ਆਦਾਨ-ਪ੍ਰਦਾਨ ਅਤੇ ਜਾਂਚ ਕਾਰਜਾਂ ਵਿੱਚ ਸਹਾਇਤਾ ਤੋਂ ਨਿਰਮਿਤ ‘ਨੈਟਵਰਕ’ ਪ੍ਰਵਰਤਨ ਸੰਬੰਧੀ ਕਾਰਵਾਈਆਂ ਨੂੰ ਮਜ਼ਬੂਤ ਕਰੇਗਾ ਅਤੇ ਇਹ ‘ਅੰਤਰਰਾਸ਼ਟਰੀ ਆਪਰਾਧਿਕ ਨੈਟਵਰਕ’ ਨੂੰ ਖਤਮ ਕਰਨ ਦਾ ਇੱਕ ਮਾਤਰ ਸਥਾਈ ਉਪਾਅ ਹੈ: ਡੀਆਰਆਈ ਦੇ ਪ੍ਰਧਾਨ ਡਾਇਰੈਕਟਰ

Posted On: 01 NOV 2023 4:39PM by PIB Chandigarh

ਤਿੰਨ-ਦਿਨੀਂ ਪ੍ਰਵਰਤਨ ਮਾਮਲਿਆਂ ਵਿੱਚ ਸਹਿਯੋਗ ਨਾਲ ਸੰਬੰਧਿਤ ਗਲੋਬਲ ਸੰਮੇਲਨ (ਜੀਸੀਸੀਈਐੱਮ), ਜਿਸ ਦਾ ਉਦਘਾਟਨ ਕੇਂਦਰੀ ਵਿੱਤੀ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ 30 ਅਕਤੂਬਰ, 2023 ਨੂੰ ਕੀਤਾ ਸੀ, ਸੀਮਾ-ਪਾਰ ਅਪਰਾਧਿਆਂ ਦੇ ਖਿਲਾਫ ਲੜਾਈ ਵਿੱਚ ਕਸਟਮ ਪ੍ਰਸ਼ਾਸਨ, ਅੰਤਰਰਾਸ਼ਟਰੀ ਸੰਗਠਨਾਂ ਅਤੇ ਕਾਨੂੰਨ ਪ੍ਰਵਰਤਨ ਏਜੰਸੀਆਂ ਦੇ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਸੰਕਲਪ ਦੇ ਨਾਲ ਅੱਜ ਨਵੀਂ ਦਿੱਲੀ ਵਿੱਚ ਸੰਪੰਨ ਹੋਇਆ।

 अपने उद्घाटन भाषण में, केन्द्रीय वित्त मंत्री ने विभिन्न एजेंसियों के बीच समन्वय एवं सहयोग बढ़ाने पर जोर देते हुए अवैध व्यापार को रोकने, मास्टरमाइंड को पकड़ने और सिंडिकेट के नेटवर्क को तोड़ने की आवश्यकता पर जोर दिया था।

ਆਪਣੇ ਉਦਘਾਟਨ ਭਾਸ਼ਣ ਵਿੱਚ, ਕੇਂਦਰੀ ਵਿੱਤ ਮੰਤਰੀ ਨੇ ਵੱਖ-ਵੱਖ ਏਜੰਸੀਆਂ ਦੇ ਦਰਮਿਆਨ ਤਾਲਮੇਲ ਅਤੇ ਸਹਿਯੋਗ ਵਧਾਉਣ ‘ਤੇ ਜ਼ੋਰ ਦਿੰਦੇ ਹੋਏ ਅਵੈਧ ਵਪਾਰ ਨੂੰ ਰੋਕਣ, ਮਾਸਟਰਮਾਇੰਡ ਨੂੰ ਪਕੜਣ ਅਤੇ ਸਿੰਡੀਕੇਟ ਦੇ ਨੈਟਵਰਕ ਨੂੰ ਤੋੜਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਸੀ।

 

ਸੰਮੇਲਨ ਦੇ ਵੱਖ-ਵੱਖ ਤਕਨੀਕੀ ਸੈਸ਼ਨਾਂ ਵਿੱਚ ਦੁਨੀਆ ਭਰ ਤੋਂ ਸਾਹਮਣੇ ਆਏ ਵਿਆਪਕ ਸਮੱਸਿਆਵਾਂ ‘ਤੇ ਵਿਚਾਰ ਕੀਤਾ ਗਿਆ। ਚਰਚਾ ਵਿੱਚ ਮੁੱਖ ਧਿਆਨ ਕੋਵਿਡ-19 ਮਹਾਮਾਰੀ ਦੇ ਬਾਅਦ ਤਸਕਰੀ ਦੇ ਪਰਿਦ੍ਰਿਸ਼ ਅਤੇ ਉਭਰਦੇ ਰੁਝਾਣਾਂ ‘ਤੇ ਕੇਂਦ੍ਰਿਤ ਕੀਤਾ ਗਿਆ। ਨਸ਼ੀਲੇ ਪਦਾਰਥਾਂ ਨਾਲ ਸੰਬੰਧਿਤ ਸੀਮਾ-ਪਾਰ ਅਪਰਾਧਾਂ ਨਾਲ ਨਿਪਟਨ ‘ਤੇ ਸਮਰਪਿਤ ਸੈਸ਼ਨਾਂ ਵਿੱਚ ਤਸਕਰੀ ਸਿੰਡੀਕੇਟ ਦੁਆਰਾ ਅਪਣਾਈਆਂ ਗਈਆਂ ਨਵੀਆਂ ਟੈਕਨੋਲੋਜੀਆਂ, ਨਵੀਨ ਸਾਧਨਾਂ ਅਤੇ ਵਿਕਸਿਤ ਸੋਰਸਿੰਗ ਅਤੇ ਵੰਡ ਵਿਧੀਆਂ ਦੇ ਵੱਲ ਧਿਆਨ ਆਕਰਸ਼ਿਤ ਕੀਤਾ ਗਿਆ।

ਹੋਰ ਤਕਨੀਕੀ ਸੈਸ਼ਨਾਂ ਵਿੱਚ ਤੰਬਾਕੂ ਤਸਕਰੀ, ਜੋ ਸੰਗਠਿਤ ਆਪਰਾਧਿਕ ਸਿੰਡੀਕੇਟ ਨਾਲ ਜੁੜੀ ਇੱਕ ਗੋਲਬਲ ਪਰਿਘਟਨਾ ਬਣ ਗਈ ਹੈ, ਨਾਲ ਨਿਟਪਨ ਨਾਲ ਜੁੜੀਆਂ ਸਰਵਉੱਤਮ ਕਾਰਜਪ੍ਰਣਾਲੀਆਂ ‘ਤੇ ਚਰਚਾ ਕੀਤੀ ਗਈ। ਵੱਖ-ਵੱਖ ਖੇਤਰਾਂ ਅਤੇ ਦੇਸ਼ਾਂ ਦੀਆਂ ਵਨਸਪਤੀਆਂ, ਜੀਵਾਂ ਅਤੇ ਵਿਰਾਸਤ ਦੀ ਰੱਖਿਆ ਕਰਨ ਦੀ ਦ੍ਰਿਸ਼ਟੀ ਨਾਲ, ਸੈਸ਼ਨ ਦੇ ਦੌਰਾਨ ਰੈਡ ਸੈਂਡਰਸ ਸਹਿਤ ਕੁਦਰਤੀ ਸੰਸਾਧਨਾਂ ਦੀ ਤਸਕਰੀ ਦਾ ਮੁਕਾਬਲਾ ਕਰਨ ਦੇ ਲਈ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ ਗਿਆ।

ਈ-ਕਾਮਰਸ ਦੀ ਅਨੋਖੀ ਪ੍ਰਕ੍ਰਿਤੀ, ਬਹੁਤ ਘੱਟ ਲਾਗਤ ਅਤੇ ਤਸਕਰਾਂ ਦੇ ਲਈ ਘੱਟ ਜੋਖਿਮ ਵਾਲੇ ਵਿਕਲਪ ਦੇ ਨਾਲ ਗੁਮਨਾਮੀ ਦੇ ਕਾਰਨ ਈ-ਕਾਮਰਸ ਅਤੇ ਪੋਸਟਲ/ਐਕਸਪ੍ਰੈੱਸ ਖੇਪਿਆਂ ਦੀ ਵਧਦੀ ਮਾਤਰਾ ਨਾਲ ਨਿਪਟਨ ਦੀ ਚੁਣੌਤੀ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ। ਚਰਚਾ ਧਨ ਸ਼ੋਧਨ (ਮਨੀ ਲਾਂਡਰਿੰਗ) ਅਤੇ ਕੀਮਤੀ ਧਾਤੂਆਂ ਅਤੇ ਰਤਨਾਂ ਸਹਿਤ ਪ੍ਰਤੀਬੰਧਿਤ ਵਸਤੂਆਂ ਦੀ ਸੀਮਾ-ਪਾਰ ਤਸਕਰੀ ਦੇ ਦਰਮਿਆਨ ਦੇ ਸਬੰਧਾਂ ਦਾ ਪਤਾ ਲਗਾਉਣ ਦੇ ਲਈ ਰੈਗੂਲੇਟਰ ਦੁਆਰਾ ਅਪਣਾਈ ਗਈ ਕਾਰਜਪ੍ਰਣਾਲੀਆਂ ‘ਤੇ ਕੇਦ੍ਰਿਤ ਰਹੀ।

ਚਰਚਾ ਦੇ ਦੌਰਾਨ ਪ੍ਰਸ਼ਾਸਨ ਦੁਆਰਾ ਸਮਰੱਥਾ ਨਿਰਮਾਣ, ਸੰਸਾਧਨਾਂ ਨੂੰ ਵਧਾਉਣ ਅਤੇ ਦੇਸ਼ਾਂ ਦੇ ਅੰਦਰ ਅਤੇ ਬਾਹਰ ਅੰਤਰ-ਏਜੰਸੀ ਸਹਿਯੋਗ ਦਾ ਨਿਰਮਾਣ ਕਰਨ ਜਿਹੇ ਕਦਮਾਂ ਨੂੰ ਰੇਖਾਂਕਿਤ ਕੀਤਾ ਗਿਆ। ਜੋਖਿਮਾਂ ਦੀ ਪਹਿਚਾਣ ਕਰਨ ਅਤੇ ਖਤਰਿਆਂ ਤੋਂ ਨਿਪਟਨ ਦੇ ਲਈ ਵਿਆਪਕ ਰਣਨੀਤੀ ਬਣਾਕੇ ਸਪਲਾਈ ਲੜੀ ਵਿੱਚ ਹੋਣ ਵਾਲੀ ਘੁਸਪੈਠ ਨਾਲ ਨਿਪਟਨ ਦੇ ਲਈ ਪ੍ਰਸ਼ਾਸਨ ਅਤੇ ਸੰਗਠਨਾਂ ਦੁਆਰਾ ਉਠਾਏ ਜਾ ਸਕਣ ਵਾਲੇ ਕਦਮਾਂ ਬਾਰੇ ਵਿਸਤਾਰ ਨਾਲ ਚਰਚਾ ਕੀਤੀ ਗਈ।

 

ਕਸਟਮ ਅਧਿਕਾਰੀਆਂ ਸਹਿਤ ਪ੍ਰਤੀਭਾਗੀਆਂ ਨਾਲ ਅੰਤਰਰਾਸ਼ਟਰੀ ਅਤੇ ਸੰਗਠਿਤ ਅਪਰਾਧਾਂ ਤੋਂ ਨਿਪਟਨ ਦੇ ਕ੍ਰਮ ਵਿੱਚ ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰਨ ਲਈ ਉਪਲਬਧ ਤੰਤਰ ਦਾ ਉਪਯੋਗ ਕਰਨ ਦਾ ਸੱਦਾ ਦਿੱਤਾ ਗਿਆ। ਵੱਖ-ਵੱਖ ਕਸਟਮ ਸਬੰਧੀ ਸੰਧਿਆਂ, ਸੰਕਲਪਾਂ, ਸੀਐੱਮਏਏ, ਡਬਲਿਊਸੀਓ ਸਮਝੌਤੇ ਦੇ ਨਾਲ-ਨਾਲ ਇੰਟਰਪੋਲ ਸਹਾਇਤਾ ਦੇ ਤੌਰ-ਤਰੀਕੇ, ਸਾਰੇ ਮੈਂਬਰ ਦੇਸ਼ਾਂ ਦੇ ਲਾਭ ਦੇ ਲਈ

ਪ੍ਰਤੀਭਾਗੀਆਂ ਨੇ ਸਰਵਸਨਮਤੀ ਨਾਲ ਉਨ੍ਹਾਂ ਕਾਰਵਾਈ ਯੋਗ ਖੁਫੀਆਂ ਜਾਣਕਾਰੀਆਂ ਨੂੰ ਸਮੇਂ ‘ਤੇ ਸਾਂਝਾ ਕਰਨ ਦੇ ਮਹੱਤਵ ‘ਤੇ ਸਹਿਮਤੀ ਵਿਅਕਤ ਕੀਤੀ ਜੋ ਕਸਟਮ ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਦਰਮਿਆਨ ਇੱਕ ਮਜ਼ਬੂਤ ਨੈਟਵਰਕ ਬਣਾਉਣ ‘ਤੇ ਨਿਰਭਰ ਕਰਦੀ ਹੈ। ਉਕਤ ਅਪਰਾਧਿਆਂ ਦੇ ਖਿਲਾਫ ਪ੍ਰਵਤਰਨ ਦੀ ਦਿਸ਼ਾ ਵਿੱਚ ਅਧਿਕ ਸਹਿਯੋਗ ਅਤੇ ਜੁੜਾਅ ਦਾ ਸਮਰਥਨ ਕਰਨ ਦੇ ਲਈ ਸਬੰਧਿਤ ਘਰੇਲੂ ਕਾਨੂੰਨਾਂ ਦੇ ਅਧੀਨ ਮੌਜੂਦਾ ਦੁਵੱਲੇ ਅਤੇ ਬਹੁਪੱਖੀ ਜੁੜਾਅ ਤੰਤਰ ਦਾ ਲਾਭ ਉਠਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਗਿਆ।

ਜੀਸੀਸੀਈਐੱਮ, 2023 ਦੇ ਖੋਜਾਂ ਦਾ ਸਾਰੰਸ਼ ਬਣਾਉਂਦੇ ਹੋਏ, ਡੀਆਰਆਈ ਦੇ ਪ੍ਰਧਾਨ ਡਾਇਰੈਕਟਰ ਨੇ ਇਹ ਵੀ ਕਿਹਾ ਕਿ ਸੂਚਨਾਵਾਂ ਦੇ ਆਦਾਨ-ਪ੍ਰਦਾਨ ਅਤੇ ਜਾਂਚ ਕਾਰਜਾਂ ਵਿੱਚ ਸਹਾਇਤਾ ਨਾਲ ਨਿਰਮਿਤ ‘ਨੈਟਵਰਕ’ ਪ੍ਰਵਰਤਨ ਸਬੰਧੀ ਕਾਰਜਾਂ ਨੂੰ ਮਜ਼ਬੂਤ ਕਰੇਗਾ ਅਤੇ ਇਹ ‘ਅੰਤਰਰਾਸ਼ਟਰੀ ਆਪਰਾਧਿਕ ਨੈਟਵਰਕ’ ਨੂੰ ਖਤਮ ਕਰਨ ਦਾ ਇੱਕਮਾਤਰ ਸਥਾਈ ਉਪਾਅ ਹੈ।

****


ਐੱਨਬੀ/ਵੀਐੱਮ/ਕੇਐੱਮਐੱਨ


(Release ID: 1974616)
Read this release in: English , Urdu , Hindi , Telugu