ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਸੂਚਨਾ ਕਮਿਸ਼ਨ ਨੇ ਸਾਈਬਰ ਸੁਰੱਖਿਆ ‘ਤੇ ਇੱਕ ਦਿਨਾਂ ਸੈਮੀਨਾਰ ਦਾ ਆਯੋਜਨ ਕੀਤਾ
Posted On:
01 NOV 2023 4:36PM by PIB Chandigarh
ਕੇਂਦਰੀ ਸੂਚਨਾ ਕਮਿਸ਼ਨ ਨੇ ਕੱਲ੍ਹ ਸਾਈਬਰ ਸੁਰੱਖਿਆ ‘ਤੇ ਇੱਕ ਦਿਨ ਦੇ ਸੈਮੀਨਾਰ ਦਾ ਆਯੋਜਨ ਕੀਤਾ। ਸੂਚਨਾ ਕਮਿਸ਼ਨਰ ਸ਼੍ਰੀ ਸੁਰੇਸ਼ ਚੰਦਰ ਮੁੱਖ ਮਹਿਮਾਨ ਦੇ ਰੂਪ ਵਿੱਚ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਏ। ਇਸ ਅਵਸਰ ‘ਤੇ ਸੂਚਨਾ ਕਮਿਸ਼ਨ ਸ਼੍ਰੀ ਹੀਰਾਲਾਲ ਸਾਮਰਿਆ, ਸੁਸ਼੍ਰੀ ਸਰੋਜ ਪੁਨਹਾਨੀ ਅਤੇ ਸ਼੍ਰੀ ਉਦੈ ਮਾਹੁਕਰਕ ਸਨਮਾਨਿਤ ਮਹਿਮਨ ਸਨ। ਸੁਸ਼੍ਰੀ ਰਸ਼ਿਮ ਚੌਧਰੀ, ਸਕੱਤਰ, ਸੀਆਈਸੀ ਨੇ ਸਾਰੇ ਮਹਿਮਾਨਾਂ ਅਤੇ ਪ੍ਰਤੀਭਾਗੀਆਂ ਦਾ ਸੁਆਗਤ ਕੀਤਾ। ਸ਼੍ਰੀ ਸੋਮਨਾਥ ਬੈਨਰਜੀ, ਸੀਆਈਐੱਸਓ ਅਤੇ ਸੀਨੀਅਰ ਵਾਈਸ ਪ੍ਰੈਜੀਡੈਂਟ, ਗਲੋਬਲ ਸਰਵਿਸਿਜ਼ ਨੇ ਮੁੱਖ ਭਾਸ਼ਣ ਦਿੱਤਾ।
ਸੁਸ਼੍ਰੀ ਰਸ਼ਿਮ ਚੌਧਰੀ, ਸਕੱਤਰ, ਸੀਆਈਸੀ ਨੇ ਆਪਣੇ ਸੁਆਗਤ ਭਾਸ਼ਣ ਵਿੱਚ ਸਾਈਬਰ ਸੁਰੱਖਿਆ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਪ੍ਰਤਿਭਾਗੀਆਂ ਨੂੰ ਸਰਗਰਮ ਰੂਪ ਨਾਲ ਚਰਚਾ ਵਿੱਚ ਸ਼ਾਮਲ ਹੋਣ ਅਤੇ ਇਨਫੋਰਮੇਟਿਵ ਸੈਮੀਨਾਰ ਵਿੱਚ ਹਿੱਸਾ ਲੈਣ ਦੇ ਲਾਭਾਂ ਦਾ ਲਾਭ ਉਠਾਉਣ ਦੇ ਲਈ ਪ੍ਰੋਤਸਾਹਿਤ ਕੀਤਾ।
ਸ਼੍ਰੀ ਸੋਮਨਾਥ ਬੈਨਰਜੀ, ਸੀਆਈਐੱਸਓ ਅਤੇ ਵਾਈਸ ਪ੍ਰੈਜੀਡੈਂਟ, ਗਲੋਬਲ ਸਰਵਿਸਿਜ਼ ਨੇ ਆਪਣੇ ਮੁੱਖ ਭਾਸ਼ਣ ਦੇ ਮਾਧਿਅਮ ਨਾਲ ਦਰਸ਼ਕਾਂ ਨੂੰ ਸਾਈਬਰ ਸੁਰੱਖਿਆ ਦੇ ਖਤਰਿਆਂ ਅਤੇ ਚੁਣੌਤੀਆਂ ਤੋਂ ਜਾਣੂ ਕਰਵਾਇਆ। ਬਾਅਦ ਵਿੱਚ, ਉਨ੍ਹਾਂ ਨੇ ‘ਸਾਈਬਰ ਖਤਰੇ ਅਤੇ ਇਨ੍ਹਾਂ ਖਤਰਿਆਂ ਦੇ ਜਵਾਬੀ ਉਪਾਅ ਵਿਸ਼ੇਸ਼ ‘ਤੇ ਆਪਣੇ ਸੈਸ਼ਨ ਵਿੱਚ ਕਈ ਦਿਲਚਸਪ ਤੱਥ ਅਤੇ ਕਿੱਸੇ ਦਾ ਵੀ ਜ਼ਿਕਰ ਕੀਤਾ। ਦਰਸ਼ਕਾਂ ਨੇ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਵਿਸ਼ੇ ‘ਤੇ ਆਪਣਾ ਗਿਆਨ ਵਧਾਇਆ।
ਐੱਨਆਈਸੀ-ਸੀਈਆਰਟੀ ਦੇ ਸੰਯੁਕਤ ਡਾਇਰਕੈਟਰ ਸੈਯਦ ਹਸਨ ਮਹਿਮੂਦ ਨੇ ‘ਸਰਕਾਰੀ ਕਰਮਚਾਰੀਆਂ ਦੇ ਲਈ ਸਾਈਬਰ ਸੁਰੱਖਿਆ ਦਿਸ਼ਾ ਨਿਰਦੇਸ਼’ ਵਿਸ਼ੇ ‘ਤੇ ਸਰੋਤਿਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਈਬਰ ਜਗਤ ਦੇ ਕੀ ਕਰੀਏ ਅਤੇ ਕੀ ਨਾ ਕਰੀਏ ਅਤੇ ਸਾਈਬਰ ਸਵੱਛਤਾ ਦੇ ਮਹੱਤਵ ਬਾਰੇ ਦੱਸਿਆ।
ਸੁਸ਼੍ਰੀ ਅੰਜਨਾ ਚੌਧਰੀ ਅਤੇ ਸ਼੍ਰੀ ਵਧਾਵਨ ਨੇ ਉਸ ਸਮਾਧਾਨ ਬਾਰੇ ਗੱਲ ਕੀਤੀ, ਜੋ ਖਤਰਿਆਂ ਅਤੇ ਕਮਜ਼ੋਰੀਆਂ ਦੇ ਨਾਮ ‘ਤੇ ਹੁਣ ਤੱਕ ਚਰਚਾ ਕੀਤੀਆਂ ਗਈਆਂ ਸਮੱਸਿਆਵਾਂ ਦੇ ਲਈ ਪ੍ਰਦਾਨ ਕੀਤੀ ਜਾ ਸਕਦੀ ਹੈ।
ਸੁਸ਼੍ਰੀ ਅੰਜਨਾ ਚੌਧਰੀ ਅਤੇ ਸ਼੍ਰੀ ਵਧਾਵਨ ਨੇ ਉਸ ਸਮਾਧਾਨ ਬਾਰੇ ਗੱਲ ਕੀਤੀ, ਜੋ ਖਤਰਿਆਂ ਅਤੇ ਕਮਜ਼ੋਰੀਆਂ ਦੇ ਨਾਮ ‘ਤੇ ਹੁਣ ਤੱਕ ਚਰਚਾ ਕੀਤੀਆਂ ਗਈਆਂ ਸਮੱਸਿਆਵਾਂ ਦੇ ਲਈ ਪ੍ਰਦਾਨ ਕੀਤੀ ਜਾ ਸਕਦੀ ਹੈ।
ਸ਼੍ਰੀ ਸ਼ਿਵ ਕੁਮਾਰ, ਸੀਨੀਅਰ ਡਾਇਰੈਕਟਰ (ਆਈਟੀ) ਨੇ ਪ੍ਰੋਗਰਾਮ ਦੇ ਮਾਸਟਰ ਆਵ੍ ਸੈਰੇਮਨੀ ਦੇ ਰੂਪ ਵਿੱਚ ਭੂਮਿਕਾ ਨਿਭਾਈ। ਸੀਆਈਸੀ ਦੇ ਐਡੀਸ਼ਨਲ ਸਕੱਰਤ ਰੂਪ ਅਵਤਾਰ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਵਿੱਚ ਸੀਆਈਸੀ ਦੇ ਲਗਭਗ 170 ਅਧਿਕਾਰੀਆਂ ਅਤੇ ਕਮਰਚਾਰੀਆਂ ਨੇ ਹਿੱਸਾ ਲਿਆ।
*****
ਐੱਸਐੱਨਸੀ/ਪੀਕੇ
(Release ID: 1974047)
Visitor Counter : 72