ਵਿੱਤ ਮੰਤਰਾਲਾ
ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਨਵੀਂ ਦਿੱਲੀ ਵਿੱਚ ‘ਇਨਫੋਰਸਮੈਂਟ ਮੈਟਰਜ਼ ਵਿੱਚ ਸਹਿਯੋਗ ‘ਤੇ ਪਹਿਲੀ ਗਲੋਬਲ ਕਾਨਫਰੰਸ (ਜੀਸੀਸੀਈਐੱਮ)’ ਦਾ ਉਦਘਾਟਨ ਕੀਤਾ
‘ਜੀਸੀਸੀਈਐੱਮ’ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨੈੱਟਵਰਕਿੰਗ ਅਤੇ ਸਹਿਯੋਗਾਤਮਕ ਪ੍ਰਯਾਸਾਂ ਦੇ ਜ਼ਰੀਏ ਸਮੁੱਚੀ ਵਿਸ਼ਵ ਅਰਥਵਿਵਸਥਾ ਨੂੰ ਲਾਭ ਪਹੁੰਚੇਗਾ: ਵਿੱਤ ਮੰਤਰੀ
ਕੇਂਦਰੀ ਵਿੱਤ ਮੰਤਰੀ ਨੇ ਰੈਡ ਸੈਂਡਰਸ ਸਮੇਤ ਇਮਾਰਤੀ ਲਕੜੀ ਦੇ ਗੈਰ-ਕਾਨੂੰਨੀ ਵਪਾਰ ‘ਤੇ ਰੋਕ ਲਗਾਉਣ ਲਈ ‘ਓਪਰੇਸ਼ਨ ਸ਼ੇਸ਼’ ਦੇ ਚੌਥੇ ਪੜਾਅ ਦੀ ਵੀ ਸ਼ੁਰੂਆਤ ਕੀਤੀ
ਅੰਤਰਰਾਸ਼ਟਰੀ ਏਜੰਸੀਆਂ ਦੇ ਦਰਮਿਆਨ ਖੁਫੀਆ ਜਾਣਕਾਰੀ ਸਾਂਝੀ ਕਰਨਾ ਅਤੇ ਸਹਿਯੋਗ ਵਧਾਉਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਰਤਮਾਨ ਯੁਗ ਵਿੱਚ ਵਧੇਰੇ ਪ੍ਰਸੰਗਿਕ ਹੈ: ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ
ਡਬਲਿਊਸੀਓ ਦੇ ਸਕੱਤਰ ਜਨਰਲ ਨੇ ਸਾਰੇ ਦੇਸ਼ਾਂ ਦੀਆਂ ਕਸਟਮ ਏਜੰਸੀਆਂ ਦੇ ਦਰਮਿਆਨ ਗਿਆਨ ਸਾਂਝਾ ਕਰਨ ਦਾ ਸੱਦਾ ਦਿੱਤਾ
ਮੁਕਾਬਲੇਬਾਜ਼ੀ ਸਮਰੱਥਾ ਵਧਾਉਣ ਅਤੇ ਗਾਹਕਾਂ ਦੇ ਲਈ ਲਾਗਤ ਘੱਟ ਕਰਨ ਦੇ ਨਾਲ-ਨਾਲ ਵਪਾਰ ਕਰਨ ਵਿੱਚ ਆਸਾਨੀ ਲਈ ਲਾਗੂਕਰਨ ਅਤੇ ਵਪਾਰ ਸੁਵਿਧਾ ਦੇ ਵਿਚਕਾਰ ਸੰਤੁਲਨ ਬਣਾਏ ਰੱਖੋ: ਰੈਵੇਨਿਊ ਸਕੱਤਰ
ਜੀਸੀਸੀਈਐੱਮ ਇੱਕ ਅਜਿਹਾ ਪਲੈਟਫਾਰਮ ਤਿਆਰ ਕਰੇਗਾ ਜੋ ਮੌਜੂਦਾ ਸਾਂਝੇਦਾਰਾਂ ਦੇ ਨਾਲ ਸਹਿਯੋਗ ਵਧਾਉਣ ਅਤੇ ਨਵੀਂਆਂ ਸਾਂਝੇਦਾਰੀਆਂ ਕਰਨ ਲਈ ਉਤਪ੍ਰੇਰਕ ਦਾ ਕੰਮ ਕਰੇਗਾ: ਸੀਬੀਆਈਸੀ ਚੇਅਰਮੈਨ
40 ਤੋਂ ਵੀ ਜ਼ਿਆਦਾ ਕਸਟਮ ਪ੍ਰਸ਼ਾਸਨਾਂ/ਸੰਗਠਨਾਂ ਦਾ ਪ੍ਰਤੀਨਿਧੀਤੱਵ ਕਰਨ ਵਾਲੇ 75 ਤੋਂ ਵਧ ਪ੍ਰਤੀਨਿਧੀ ਪਹਿਲੇ ਜੀਸੀਸੀਈਐੱਮ ਵਿੱਚ ਹਿੱਸਾ ਲੈ ਰਹੇ ਹਨ
Posted On:
30 OCT 2023 5:27PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਅੱਜ ਨਵੀਂ ਦਿੱਲੀ ਵਿੱਚ ਇਨਫੋਰਸਮੈਂਟ ਮੈਟਰਜ਼ ਵਿੱਚ ਸਹਿਯੋਗ ‘ਤੇ ਪਹਿਲੀ ਤਿੰਨ ਦਿਨਾਂ ਗਲੋਬਲ ਕਾਨਫਰੰਸ (ਜੀਸੀਸੀਈਐੱਮ) ਦੇ ਉਦਘਾਟਨ ਸੈਸ਼ਨ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨਗੀ ਕੀਤੀ।
ਉਦਘਾਟਨ ਸੈਸ਼ਨ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਸਨਮਾਨਿਤ ਮਹਿਮਾਨ ਸਨ ਅਤੇ ਵਿਸ਼ਵ ਕਸਟਮ ਸੰਗਠਨ ਦੇ ਸਕੱਤਰ ਜਨਰਲ ਡਾ. ਕੁਨੀਓ ਮਿਕੁਰੀਆ ਵਿਸ਼ੇਸ਼ ਮਹਿਮਾਨ ਸਨ। ਸ਼੍ਰੀ ਸੰਜੇ ਕੁਮਾਰ ਅਗਰਵਾਲ, ਚੇਅਰਮੈਨ, ਸੀਬੀਆਈਸੀ, ਬੋਰਡ ਦੇ ਮੈਂਬਰਾਂ ਅਤੇ ਵਿਭਾਗ ਅਤੇ ਭਾਰਤ ਦੀਆਂ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ/ਸੰਗਠਨਾਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ‘ਤੇ ਮੌਜੂਦ ਸਨ।
ਜੀਸੀਸੀਈਐੱਮ ਦੀ ਸ਼ੁਰੂਆਤ ਦਰਅਸਲ ਸਾਲ 2022 ਵਿੱਚ ਡੀਆਰਆਈ ਸਥਾਪਨਾ ਦਿਵਸ ਦੇ ਉਦਘਾਟਨ ਸਮਾਰੋਹ ਵਿੱਚ ਆਪਣੇ ਪਿਛਲੇ ਸਾਲ ਦੇ ਸੰਬੋਧਨ ਵਿੱਚ ਕੇਂਦਰੀ ਵਿੱਤ ਮੰਤਰੀ ਦੁਆਰਾ ਦਿੱਤੇ ਗਏ ਸੁਝਾਅ ਵਿੱਚ ਨਿਹਿਤ ਹੈ ਜਿਸ ਵਿੱਚ ਸਮੇਂ ‘ਤੇ ਖੁਫੀਆ ਜਾਣਕਾਰੀ ਸਾਂਝੀ ਕਰਨ ਦੇ ਲਈ ਅੰਤਰਰਾਸ਼ਟਰੀ ਲਾਗੂ ਕਰਨ ਏਜੰਸੀਆਂ ਦੇ ਦਰਮਿਆਨ ਵੱਧ ਤੋਂ ਵੱਧ ਸਹਿਯੋਗ ਅਤੇ ਗਠਬੰਧਨ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ ਸੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਨਿਰਦੇਸ਼ ਦਿੱਤੀ ਸੀ ਕਿ ਭਾਰਤ ਦੀ ਜੀ20 ਪ੍ਰਧਾਨਗੀ ਦੇ ਸਾਲ ਵਿੱਚ ਸੀਬੀਆਈਸੀ ਅਤੇ ਡੀਆਰਆਈ ਨੂੰ ਇਸ ਉਦੇਸ਼ ਨਾਲ ਇੱਕ ਅੰਤਰਰਾਸ਼ਟਰੀ ਕਾਨਫਰੰਸ ਜ਼ਰੂਰ ਹੀ ਆਯੋਜਿਤ ਕਰਨੀ ਚਾਹੀਦੀ ਹੈ।
ਇਸ ਪਿਛੋਕੜ ਵਿੱਚ ਵਿਸ਼ਵ ਕਸਟਮ ਆਰਗੇਨਾਈਜ਼ੇਸ਼ਨ (ਡਬਲਿਊਸੀਓ),ਬ੍ਰੁਸੇਲਸ ਦੀ ਸਲਾਹ ਨਾਲ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਦੇ ਅਧੀਨ ਡਾਇਰੈਕਟੋਰੇਟ ਆਵ੍ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) 30 ਅਕਤੂਬਰ ਤੋਂ ਲੈ ਕੇ 1 ਨਵੰਬਰ 2023 ਤੱਕ ਗਲੋਬਲ ਕਾਨਫਰੰਸ ਦੀ ਮੇਜ਼ਬਾਨੀ ਕਰ ਰਿਹਾ ਹੈ ਜਿਸ ਦੀ ਥੀਮ ਹੈ ‘ਨੈੱਟਵਰਕ ਨਾਲ ਲੜਨ ਦੇ ਲਈ ਨੈੱਟਵਰਕ ਦੀ ਜ਼ਰੂਰਤ ਹੁੰਦੀ ਹੈ’।
ਇਸ ਅੰਤਰਰਾਸ਼ਟਰੀ ਕਾਨਫਰੰਸ ਦਾ ਉਦੇਸ਼ ਸੂਝ-ਬੂਝ, ਅਤੇ ਸਭ ਤੋਂ ਵਧੀਆ ਅਭਿਆਸਾਂ ਨੂੰ ਸਾਂਝਾ ਕਰਨ ਦੀ ਸੁਵਿਧਾ ਪ੍ਰਦਾਨ ਕਰਨਾ ਅਤੇ ਭਾਰਤੀ ਕਸਟਮਜ਼ ਦੇ ਸਾਂਝੇਦਾਰ ਪ੍ਰਸ਼ਾਸ਼ਨਾਂ ਜਾਂ ਸੰਗਠਨਾਂ ਦੇ ਨਾਲ ਸਹਿਯੋਗ ਵਧਾਉਣਾ ਅਤੇ ਨਵੀਂਆਂ ਸਾਂਝੇਦਾਰੀਆਂ ਕਰਨ ਦੇ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰਨਾ ਹੈ। ਡਬਲਿਊਸੀਓ ਨੇ ਮੈਂਬਰ ਪ੍ਰਸ਼ਾਸਨਾਂ ਅਤੇ ਉਨ੍ਹਾਂ ਅੰਤਰਰਾਸ਼ਟਰੀ ਸੰਗਠਨਾਂ ਦੀ ਵਿਆਪਕ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਲਈ ਭਾਰਤੀ ਕਸਟਮਜ਼ ਦੇ ਨਾਲ ਸਹਿਯੋਗ ਕੀਤਾ ਹੈ, ਜਿਨ੍ਹਾਂ ਵਿੱਚ ਡਬਲਿਊਸੀਓ ਦੇ ਖੇਤਰੀ ਖੁਫੀਆ ਸੰਪਰਕ ਦਫ਼ਤਰ (ਆਰਆਈਐੱਲਓ) ਅਤੇ ਡਬਲਿਊਸੀਓ ਦੇ ਸਕੱਤਰ ਦੇ ਸੀਨੀਅਰ ਪ੍ਰਤੀਨਿਧੀਤੱਵ ਸ਼ਾਮਲ ਹਨ।
ਗਲੋਬਲ ਕਾਨਫਰੰਸ ਦੀ ਸ਼ੁਰੂਆਤ ਕਰਨ ਦੇ ਲਈ ਸੀਬੀਆਈਸੀ ਅਤੇ ਡੀਆਰਆਈ ਨੂੰ ਵਧਾਈਆਂ ਦਿੰਦੇ ਹੋਏ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਨਫੋਰਸਮੈਂਟ ਮੈਟਰਜ਼ ਵਿੱਚ ਸਹਿਯੋਗ ‘ਤੇ ਗਲੋਬਲ ਕਾਨਫਰੰਸ ਦਰਅਸਲ ਦੁਨੀਆ ਭਰ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨੈੱਟਵਰਕਿੰਗ ਅਤੇ ਸਹਿਯੋਗਾਤਮਕ ਪ੍ਰਯਾਸਾਂ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ, ਜਿਸ ਨਾਲ ਨਾ ਸਿਰਫ਼ ਭਾਰਤ ਦੀ ਅਰਥਵਿਵਸਥਾ, ਬਲਕਿ ਵਿਸ਼ਵ ਅਰਥਵਿਵਸਥਾ ਨੂੰ ਵੀ ਲਾਭ ਹੋਵੇਗਾ।
ਕੇਂਦਰੀ ਵਿੱਤ ਮੰਤਰੀ ਨੇ ਕਿਹਾ ਕਿ ਕਸਟਮ ਦੇ ਦੋ ਮਹੱਤਵਪੂਰਨ ਪਹਿਲੂ ਹਨ ਯਾਨੀ ਸੁਵਿਧਾਜਨਕ ਬਣਾਉਣਾ ਅਤੇ ਲਾਗੂ ਕਰਨਾ। ਇਹ ਕਸਟਮਜ਼ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਕੰਮਕਾਜ ਦੇ ਮੂਲ ਵਿੱਚ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਅਧਿਕਾਰੀਆਂ ਨੂੰ ਸਮਰਪਣ ਭਾਵ ਦੇ ਨਾਲ ਕੰਮ ਕਰਨਾ ਚਾਹੀਦਾ ਹੈ, ਟੈਕਨੋਲੋਜੀ ਦਾ ਉਪਯੋਗ ਕਰਨਾ ਚਾਹੀਦਾ ਹੈ, ਗੈਰ-ਕਾਨੂੰਨੀ ਵਪਾਰ ਅਤੇ ਅੰਤਰਰਾਸ਼ਟਰੀ ਸਿੰਡੀਕੇਟਾਂ ਨੂੰ ਰੋਕਣ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਏਂਜੰਸੀਆਂ ਦੇ ਨਾਲ ਜਾਣਕਾਰੀ ਅਤੇ ਕਾਰਵਾਈ ਯੋਗ ਖੁਫੀਆ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਇਨ੍ਹਾਂ ਏਜੰਸੀਆਂ ਦਾ ਅਨੁਭਵ ਅੰਤਰਰਾਸ਼ਟਰੀ ਵਪਾਰ ਵਿੱਚ ਵਿਆਪਕ ਬੁਰਾਈਆਂ ਦੀ ਰੋਕਥਾਮ ਸੁਨਿਸ਼ਚਿਤ ਕਰਨ ਦੀ ਦਿਸ਼ਾ ਅਤੇ ਰਸਤਾ ਦਿਖਾਏਗਾ।
ਕੇਂਦਰੀ ਵਿੱਤ ਮੰਤਰੀ ਨੇ ਲਾਲ ਚੰਦਨ (ਰੈਡ ਸੈਂਡਰਸ) ਸਮੇਤ ਇਮਾਰਤੀ ਲਕੜੀ ਦੇ ਗੈਰ-ਕਾਨੂੰਨੀ ਵਪਾਰ ‘ਤੇ ਰੋਕ ਲਗਾਉਣ ਲਈ ਆਰਆਈਐੱਲਓ ਏਸ਼ੀਆ-ਪ੍ਰਸ਼ਾਂਤ ਅਤੇ ਆਰਆਈਐੱਲਓ ਮੱਧ ਪੂਰਬ ਦੇ ਸਹਿਯੋਗ ਨਾਲ ਭਾਰਤੀ ਕਸਟਮ ਵਿਭਾਗ ਦੇ ‘ਓਪਰੇਸ਼ਨ ਸ਼ੇਸ਼’ ਦੇ ਚੌਥੇ ਪੜਾਅ ਦਾ ਵੀ ਸ਼ੁਰੂਆਤ ਕੀਤੀ। ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਹੋਰ ਕੀਮਤੀ ਬਨਸਪਤੀਆਂ ਅਤੇ ਜੀਵਾਂ ਦੀ ਸੰਭਾਲ਼ ‘ਤੇ ਜ਼ੋਰ ਦੇਣ ਦੇ ਨਾਲ-ਨਾਲ ਲਾਲ ਚੰਦਨ ਦੇ ਗੈਰ-ਕਾਨੂੰਨੀ ਵਪਾਰ ‘ਤੇ ਰੋਕ ਲਗਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਉਪਰੋਕਤ ਦੇ ਇਲਾਵਾ ਕੇਂਦਰੀ ਵਿੱਤ ਮੰਤਰੀ ਨੇ ਇਹ ਕਹਿੰਦੇ ਹੋਏ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਕਿ ਪ੍ਰਾਚੀਨ ਕਾਲ ਦੀਆਂ ਵਸਤੂਆਂ ਨੂੰ ਆਪਣੇ-ਆਪਣੇ ਦੇਸ਼ਾਂ ਵਿੱਚ ਵਾਪਸ ਲਿਆਉਣ ਵਿੱਚ ਅੰਤਰਰਾਸ਼ਟਰੀ ਏਜੰਸੀਆਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਹੈ।
ਸ਼੍ਰੀਮਤੀ ਸੀਤਾਰਮਨ ਨੇ ਦੁਨੀਆ ਭਰ ਵਿੱਚ ਕਸਟਮਜ਼ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਦਰਮਿਆਨ ਗਿਆਨ ਸਾਂਝਾ ਕਰਨ ਵਿੱਚ ਵਿਸ਼ਵ ਕਸਟਮਜ਼ ਆਰਗੇਨਾਈਜ਼ੇਸ਼ਨ ਦੀ ਵਿਸ਼ੇਸ਼ ਭੂਮਿਕਾ ਨੂੰ ਵੀ ਸਵੀਕਾਰ ਕੀਤਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਗੈਰ-ਕਾਨੂੰਨੀ ਵਪਾਰ ਦੇ ਖਤਰੇ ਨਾਲ ਲੜਨ ਦੇ ਲਈ ਵੱਖ-ਵੱਖ ਦੇਸ਼ਾਂ ਵਿੱਚ ਅੱਗੇ ਹੋਰ ਵਿਧਾਨਕ ਅਤੇ ਪ੍ਰਕਿਰਿਆਤਮਕ ਬਿਹਤਰੀ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਦੇ ਵਿਚਾਰ-ਮੰਥਨ ‘ਤੇ ਵਿਸ਼ੇਸ਼ ਜ਼ੋਰ ਦਿੱਤਾ।
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਪਯੋਗ ਸਮੇਤ ਟੈਕਨੋਲੋਜੀ ਵਿੱਚ ਤੇਜ਼ ਵਿਕਾਸ ਅਤੇ ਨਵੇਂ ਘਟਨਾਕ੍ਰਮਾਂ ਦੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ। ਸ਼੍ਰੀ ਚੌਧਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਰਤਮਾਨ ਯੁਗ ਵਿੱਚ ਅੰਤਰਰਾਸ਼ਟਰੀ ਏਜੰਸੀਆਂ ਦੇ ਦਰਮਿਆਨ ਖੁਫੀਆ ਜਾਣਕਾਰੀ ਸਾਂਝੀ ਕਰਨ ਅਤੇ ਸਹਿਯੋਗ ਵਧਾਉਣ ਦਾ ਮਹੱਤਵ ਹੁਣ ਹੋਰ ਵੀ ਅਧਿਕ ਪ੍ਰਸੰਗਿਕ ਹੋ ਗਿਆ ਹੈ।
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਡਬਲਿਊਸੀਓ ਦੇ ਜਨਰਲ ਸਕੱਤਰ ਸ਼੍ਰੀ ਕੁਨਿਓ ਮਿਕੁਰੀਆ ਨੇ ਮਾਰਗਦਰਸ਼ਨ ਦੇ ਜ਼ਰੀਏ ਅਗਲੀ ਪੀੜ੍ਹੀਆਂ ਤੱਕ ਜ਼ਰੂਰੀ ਗਿਆਨ ਜਾਂ ਜਾਣਕਾਰੀਆਂ ਦੇ ਟਰਾਂਸਫਰ ਕਰਨ ਤੋਂ ਇਲਾਵਾ ਸਾਰੇ ਦੇਸ਼ਾਂ ਦੀਆਂ ਕਸਟਮ ਏਜੰਸੀਆਂ ਦੇ ਦਰਮਿਆਨ ਗਿਆਨ ਸਾਂਝਾ ਕਰਨ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।
ਇਸ ਮੌਕੇ ‘ਤੇ ਆਪਣੇ ਸੰਬੋਧਨ ਵਿੱਚ ਭਾਰਤ ਸਰਕਾਰ ਦੇ ਰੈਵੇਨਿਊ ਵਿਭਾਗ ਦੇ ਸਕੱਤਰ ਸ਼੍ਰੀ ਸੰਜੇ ਮਲਹੋਤਰਾ ਨੇ ਤਸਕਰੀ ਦੇ ਆਰਥਿਕ ਪ੍ਰਭਾਵਾਂ ਦੇ ਨਾਲ-ਨਾਲ ਇਸ ਦੇ ਸਮਾਜਿਕ ਅਤੇ ਰਾਸ਼ਟਰੀ ਸੁਰੱਖਿਆ ਸਬੰਧੀ ਪ੍ਰਭਾਵਾਂ ਬਾਰੇ ਵੀ ਦੱਸਿਆ। ਸ਼੍ਰੀ ਮਲਹੋਤਰਾ ਨੇ ਦੱਸਿਆ ਕਿ ਤੇਜ਼ੀ ਨਾਲ ਵਿਕਸਿਤ ਹੋ ਰਹੀ ਆਧੁਨਿਕ ਡਿਜੀਟਲ ਦੁਨੀਆ ਨੇ ਦੇਸ਼ਾਂ ਦੀਆਂ ਸੀਮਾਵਾਂ ਨੂੰ ਧੁੰਦਲਾ ਕਰ ਦਿੱਤਾ ਹੈ ਅਤੇ ਦੁਨੀਆ ਭਰ ਵਿੱਚ ਇਨਫੋਰਸਮੈਂਟ ਏਜੰਸੀਆਂ ਦੇ ਲਈ ਇੱਕ ਕਠਿਨ ਚੁਣੌਤੀ ਪੈਦਾ ਕਰ ਦਿੱਤਾ ਹੈ। ਸ਼੍ਰੀ ਮਲਹੋਤਰਾ ਨੇ ਲਾਗੂਕਰਨ ਅਤੇ ਵਪਾਰ ਸੁਵਿਧਾ ਦੇ ਵਿਚਕਾਰ ਸੰਤੁਲਨ ਬਣਾਏ ਰੱਖਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਜੋ ਕਿ ਵਪਾਰ ਵਿੱਚ ਆਸਾਨੀ, ਮੁਕਾਬਲੇਬਾਜ਼ੀ ਸਮਰੱਥਾ ਵਧਾਉਣ ਅਤੇ ਗ੍ਰਾਹਕ ਦੇ ਲਈ ਲਾਗਤ ਘੱਟ ਕਰਨ ਦੇ ਲਈ ਬਹੁਤ ਜ਼ਰੂਰੀ ਹੈ।
ਅੰਤਰਰਾਸ਼ਟਰੀ ਕਾਨਫਰੰਸ ਦੌਰਾਨ ਆਪਣੇ ਸੰਬੋਧਨ ਵਿੱਚ ਸੀਬੀਆਈਸੀ ਦੇ ਚੇਅਰਮੈਨ ਸ਼੍ਰੀ ਸੰਜੇ ਕੁਮਾਰ ਅਗਰਵਾਲ ਨੇ ਬਦਲਦੇ ਗਤੀਸ਼ੀਲ ਅੰਤਰਰਾਸ਼ਟਰੀ ਲੈਂਡਸਕੇਪ ਵਿੱਚ ਤਸਕਰੀ ਦੇ ਖਤਰੇ ਅਤੇ ਅੰਤਰਰਾਸ਼ਟਰੀ ਅਪਰਾਧਾਂ ਦੇ ਅੰਤਰ-ਸਬੰਧਾਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਸ਼੍ਰੀ ਅਗਰਵਾਲ ਨੇ ਕਿਹਾ ਕਿ ਇਸ ਅੰਤਰਰਾਸ਼ਟਰੀ ਕਾਨਫਰੰਸ ਦੇ ਰਾਹੀਂ ਇੱਕ ਅਜਿਹਾ ਪਲੈਟਫਾਰਮ ਤਿਆਰ ਕਰਨ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਮੌਜੂਦਾ ਸਾਂਝੇਦਾਰਾਂ ਦੇ ਨਾਲ ਸਹਿਯੋਗ ਵਧਾਉਣ ਅਤੇ ਨਵੀਂ ਸਾਂਝੇਦਾਰੀਆਂ ਕਰਨ ਲਈ ਇੱਕ ਉਤਪ੍ਰੇਰਕ ਵਜੋਂ ਕੰਮ ਕਰੇਗਾ।
ਡੀਆਰਆਈ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਸ਼੍ਰੀ ਐੱਮ.ਕੇ.ਸਿੰਘ ਨੇ ਇਸ ਆਯੋਜਨ ਨੂੰ ਸੁਨਿਸ਼ਚਿਤ ਕਰਨ ਦੇ ਲਈ ਸਾਰੇ ਮਹਿਮਾਨਾਂ ਅਤੇ ਪ੍ਰਤੀਨਿਧੀਆਂ ਦੇ ਨਾਲ-ਨਾਲ ਸੀਬੀਆਈਸੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਟੀਮ ਦਾ ਧੰਨਵਾਦ ਕੀਤਾ।
ਪਹਿਲੇ ਜੀਸੀਸੀਈਐੱਮ ਵਿੱਚ ਜਨਰਲ ਸਕੱਤਰ-ਡਬਲਿਊਸੀਓ, ਜਨਰਲ ਸਕੱਤਰ-ਸੀਆਈਟੀਈਐੱਸ ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ ਸਮੇਤ 40 ਤੋਂ ਵੀ ਜ਼ਿਆਦਾ ਕਸਟਮ ਪ੍ਰਸ਼ਾਸਨ/ਸੰਗਠਨਾਂ ਦਾ ਪ੍ਰਤੀਨਿਧੀਤੱਵ ਕਰਨ ਵਾਲੇ 75 ਤੋਂ ਅਧਿਕ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ। ਇਸ ਤੋਂ ਇਲਾਵਾ, ਭਾਰਤ ਦੀ ਵਿਭਿੰਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਪ੍ਰਤੀਨਿਧੀ ਵੀ ਤਸਕਰੀ ਅਤੇ ਵਪਾਰਕ ਧੋਖਾਧੜੀ ਦੀ ਰੋਕਥਾਮ ਦੇ ਖੇਤਰ ਵਿੱਚ ਵੱਖ-ਵੱਖ ਸੈਸ਼ਨਾਂ ਵਾਲੇ ਇਸ ਤਿੰਨ ਦਿਨਾਂ ਕਾਨਫਰੰਸ ਵਿੱਚ ਹਿੱਸਾ ਲੈ ਰਹੇ ਹਨ।
****
ਐੱਨਬੀ/ਵੀਐੱਮ/ਕੇਐੱਮਐੱਨ
(Release ID: 1973332)
Visitor Counter : 96