ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
16ਵੀਂ ਅਰਬਨ ਮੋਬਿਲਿਟੀ ਇੰਡੀਆ (ਯੂਐੱਮਆਈ) ਕਾਨਫਰੰਸ ਅਤੇ ਪ੍ਰਦਰਸ਼ਨੀ 2023 ਦੀ ਸਮਾਪਤੀ
ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸੱਕਤਰ ਮਨੋਜ ਜੋਸ਼ੀ ਨੇ ਨਿਯਮਿਤ ਯਾਤਰੀਆਂ ਲਈ ਭੁਗਤਾਨ ਦੇ ਸੁਵਿਧਾਜਨਕ ਅਤੇ ਕੁਸ਼ਲ ਸਾਧਨ ਵਜੋਂ ਸਮਾਰਟ ਕਾਰਡ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ
‘ਅਰਬਨ ਟ੍ਰਾਂਸਪੋਰਟ ਵਿੱਚ ਉੱਤਮਤਾ/ਸਰਵੋਤਮ ਸੇਵਾ ਪ੍ਰੋਜੈਕਟਾਂ’ ਦੇ ਲਈ ਪੁਰਸਕਾਰ ਪ੍ਰਦਾਨ ਕੀਤੇ ਗਏ
ਸ੍ਰੀਨਗਰ ਸਮਾਰਟ ਸਿਟੀ ਲਿਮਿਟਿਡ ਨੂੰ ਸਰਬਸ੍ਰੇਸ਼ਠ ਪਬਲਿਕ ਟ੍ਰਾਂਸਪੋਰਟ ਸਿਸਟਮ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ
ਜਬਲਪੁਰ ਸਿਟੀ ਟ੍ਰਾਂਸਪੋਰਟ ਸਰਵਿਸਿਜ਼ ਲਿਮਿਟਿਡ ਨੂੰ ਉਸ ਦੇ ਇਨੋਵੇਟਿਵ ਵਿੱਤ ਵਿਵਸਥਾ ਤੰਤਰ ਦੇ ਲਈ ਸਨਮਾਨਿਤ ਕੀਤਾ ਗਿਆ
ਕੋਚੀ ਸ਼ਹਿਰ ਕੋਚੀ ਮੈਟਰੋ ਰੇਲ ਲਿਮਿਟਿਡ ਦੇ ਵਾਟਰ ਮੈਟਰੋ ਪ੍ਰੋਜੈਕਟ ਲਈ ਸਰਵੋਤਮ ਗ੍ਰੀਨ ਟ੍ਰਾਂਸਪੋਰਟ ਪਹਿਲ ਵਾਲਾ ਸ਼ਹਿਰ ਰਿਹਾ
Posted On:
29 OCT 2023 8:35PM by PIB Chandigarh
16ਵੀਂ ਅਰਬਨ ਮੋਬਿਲਿਟੀ ਇੰਡੀਆ (ਯੂਐੱਮਆਈ) ਕਾਨਫਰੰਸ ਅਤੇ ਪ੍ਰਦਰਸ਼ਨੀ 2023, ਸਥਾਈ ਸ਼ਹਿਰੀ ਗਤੀਸ਼ੀਲਤਾ ਸਮਾਧਾਨਾਂ ਦੀ ਉਨੱਤੀ ਦੇ ਲਈ ਸਮਰਪਿਤ ਪ੍ਰਮੁੱਖ ਪ੍ਰੋਗਰਾਮ ਸਮਾਪਤੀ ਸੈਸ਼ਨ ਦੇ ਨਾਲ ਜੋਸ਼ ਦੇ ਨਾਲ ਸੰਪੰਨ ਹੋਈ। ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਸ਼੍ਰੀ ਮਨੋਜ ਜੋਸ਼ੀ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਿਡ ਦੇ ਮੈਨੇਜਿੰਗ ਡਾਇਰਕੈਟਰ ਸ਼੍ਰੀ ਵਿਕਾਸ ਕੁਮਾਰ ਇਸ ਪ੍ਰੋਗਰਾਮ ਵਿੱਚ ਮੌਜੂਦ ਪਤਵੰਤੇ ਸ਼ਾਮਲ ਸਨ।
ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਸ਼੍ਰੀ ਮਨੋਜ ਜੋਸ਼ੀ ਨੇ ਪੂਰੇ ਆਯੋਜਨ ਦੇ ਦੌਰਾਨ ਪ੍ਰਮੁੱਖ ਵਿਸ਼ਿਆਂ, ਚਰਚਾਵਾਂ ਅਤੇ ਵਿਚਾਰਾਂ ਦੇ ਹੋਏ ਆਦਾਨ-ਪ੍ਰਦਾਨ ‘ਤੇ ਸਮਾਪਤੀ ਸੈਸ਼ਨ ਦੌਰਾਨ ਆਪਣੇ ਵਿਚਾਰ ਵਿਅਕਤ ਕੀਤੇ। ਉਨ੍ਹਾਂ ਨੇ ਟ੍ਰਾਂਜ਼ਿਟ ਓਰੀਐਂਟੇਸ਼ਨ ਡਿਵੈਲਪਮੈਂਟ (ਟੀਡੀਓ) ਦੀ ਜ਼ਰੂਰਤ ਅਤੇ ਇਸ ਦੇ ਆਲੇ-ਦੁਆਲੇ ਦੀਆਂ ਚੁਣੌਤੀਆਂ ‘ਤੇ ਜ਼ੋਰ ਦਿੱਤਾ। ਸ਼੍ਰੀ ਜੋਸ਼ੀ ਨੇ ਸਮਾਪਤੀ ਸੈਸ਼ਨ ਦੇ ਦੌਰਾਨ ਨਿਯਮਿਤ ਯਾਤਰੀਆਂ ਲਈ ਭੁਗਤਾਨ ਦੇ ਸੁਵਿਧਾਜਨਕ ਅਤੇ ਕੁਸ਼ਲ ਸਾਧਨ ਵਜੋਂ ਸਮਾਰਟ ਕਾਰਡ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ (ਐੱਨਸੀਐੱਮਸੀ) ਨੂੰ ਅਪਣਾਉਣ ‘ਤੇ ਕੰਮ ਕਰ ਰਹੀ ਹੈ। ਇਸ ਵਿੱਚ ਵਿਭਿੰਨ ਤਰੀਕਿਆਂ ਦੀ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣ ਦੀ ਸਮਰੱਥਾ ਹੈ।
ਸ਼੍ਰੀ ਮਨੋਜ ਜੋਸ਼ੀ ਨੇ ਸ਼ਹਿਰੀ ਆਵਾਜਾਈ ਪ੍ਰਭਾਵੀ ਕਿਰਾਇਆ ਵਸੂਲੀ ਪ੍ਰਣਾਲੀ ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਵਿਹਾਰਿਕ ਆਵਾਜਾਈ ਪ੍ਰਣਾਲੀ ਦੇ ਲਈ ਚੰਗਾ ਕਿਰਾਇਆ ਇਕੱਠਾ ਕਰਨਾ ਸਭ ਤੋਂ ਜ਼ਰੂਰੀ ਹੈ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਦੀ ਬਿਹਤਰ ਵਿੱਤੀ ਵਿਵਹਾਰਕਿਤਾ ਦੇ ਲਈ ਸੜਕਾਂ ਦੇ ਆਲੇ-ਦੁਆਲੇ ਰੀਅਲ ਅਸਟੇਟ ਖੇਤਰ ਦੀ ਸਮਰੱਥਾ ਦਾ ਦੋਹਣ ਕਰਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ।
ਸ਼੍ਰੀ ਮਨੋਜ ਜੋਸ਼ੀ ਨੇ ਸ਼ਹਿਰੀ ਟਰਾਂਸਪੋਰਟ ਦੀ ਬੁਨਿਆਦੀ ਸੰਰਚਨਾ ਦੀਆਂ ਵਧਦੀ ਮੰਗਾਂ ਨੂੰ ਪੂਰਾ ਕਰਨ ਲਈ ਨਵੀਨ ਵਿੱਚ ਪੋਸ਼ਣ ਤੰਤਰ ਅਤੇ ਜਨਤਕ ਨਿੱਜੀ ਭਾਗੀਦਾਰੀ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਇਲੈਕਟ੍ਰਿਕ ਵਾਹਨਾਂ (ਈਵੀ) ਵੱਲ ਪਰਿਵਰਤਨ ਵੀ ਪ੍ਰਦਰਸ਼ਨੀ ਅਤੇ ਕਾਨਫਰੰਸ ਦੇ ਦੌਰਾਨ ਚਰਚਾ ਦਾ ਇੱਕ ਹੋਰ ਮਹੱਤਵਪੂਰਨ ਵਿਸ਼ਾ ਰਿਹਾ। ਸ਼੍ਰੀ ਮਨੋਜ ਜੋਸ਼ੀ ਨੇ ਨਿਕਾਸ ਨੂੰ ਘੱਟ ਕਰਨ ਲਈ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਦੇ ਮਹੱਤਵ ਨੂੰ ਉਜਾਗਰ ਕੀਤਾ ਅਤੇ ਸ਼ਹਿਰੀ ਖੇਤਰਾਂ ਨੂੰ ਇਲੈਕਟ੍ਰਿਕ ਵਾਹਨਾਂ ਦੀ ਬੁਨਿਆਦੀ ਸੰਰਚਨਾਵਾਂ ਵਿੱਚ ਨਿਵੇਸ਼ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ।
ਸਮਾਪਤੀ ਸੈਸ਼ਨ ਵਿੱਚ, ਐਵਾਰਡ ਚੋਣ ਕਮੇਟੀ ਦੁਆਰਾ ਸਿਫ਼ਾਰਿਸ਼ ਕੀਤੀਆਂ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਸਵੀਕਾਰ ਕੀਤੀਆਂ ਗਈਆਂ ਸ਼੍ਰੇਣੀਆਂ ਵਿੱਚ ‘ਸ਼ਹਿਰੀ ਟ੍ਰਾਂਸਪੋਰਟ ਵਿੱਚ ਉੱਤਮਤਾ/ਸਰਵੋਤਮ ਅਭਿਆਸ ਪ੍ਰੋਜੈਕਟਾਂ’ ਦੇ ਲਈ ਜੇਤੂ ਰਾਜ/ਸ਼ਹਿਰ ਦੇ ਅਧਿਕਾਰੀਆਂ ਨੂੰ ਐਵਾਰਡ ਪ੍ਰਦਾਨ ਕੀਤੇ ਗਏ:
i. ਸਰਵੋਤਮ ਪਬਲਿਕ ਟ੍ਰਾਂਸਪੋਰਟ ਸਿਸਟਮ ਵਾਲਾ ਸ਼ਹਿਰ
ii. ਸਰਵੋਤਮ-ਗੈਰ-ਮੋਟਰਾਈਜ਼ਡ ਟ੍ਰਾਂਸਪੋਰਟ ਸਿਸਟਮ ਵਾਲਾ ਸ਼ਹਿਰ
iii. ਸਭ ਤੋਂ ਨਵੀਨਤਾਕਾਰੀ ਵਿੱਤ ਪ੍ਰਣਾਲੀ ਵਾਲਾ ਸ਼ਹਿਰ;
iv. ਟ੍ਰਾਂਸਪੋਰਟ ਪਲੈਨਿੰਗ ਵਿੱਚ ਜਨਤਕ ਸ਼ਮੂਲੀਅਤ ਦਾ ਸਭ ਤੋਂ ਵਧੀਆ ਰਿਕਾਰਡ ਵਾਲਾ ਸ਼ਹਿਰ
v. ਸਰਵੋਤਮ ਗ੍ਰੀਨ ਟ੍ਰਾਂਸਪੋਰਟ ਪਹਿਲ ਵਾਲਾ ਸ਼ਹਿਰ
vi. ਸਰਵੋਤਮ ਮਲਟੀਮੋਡਲ ਏਕੀਕਰਣ ਦੇ ਨਾਲ ਮੈਟਰੋ ਰੇਲ
vii. ਸਰਵੋਤਮ ਯਾਤਰੀ ਸੇਵਾਵਾਂ ਅਤੇ ਸੰਤੁਸ਼ਟੀ ਦੇ ਨਾਲ ਮੈਟਰੋ ਰੇਲ ਅਤੇ
viii. ਸਰਵੋਤਮ ਸ਼ਹਿਰੀ ਟ੍ਰਾਂਸਪੋਰਟ ਲਾਗੂ ਕਰਨ ਵਾਲੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਰਨਿੰਗ ਟਰਾਫੀ
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਸੂਚੀ ਲਈ ਇੱਥੇ ਕਲਿੱਕ ਕਰੋ
16ਵੀਂ ਅਰਬਨ ਮੋਬਿਲਿਟੀ ਇੰਡੀਆ (ਯੂਐੱਮਆਈ) ਕਾਨਫਰੰਸ ਅਤੇ ਪ੍ਰਦਰਸ਼ਨੀ 2023:
ਇਹ ਪ੍ਰੋਗਰਾਮ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਇੰਸਟੀਟਿਊਟ ਆਵ੍ ਅਰਬਨ ਟ੍ਰਾਂਸਪੋਰਟ (ਇੰਡੀਆ) ਰਾਹੀਂ ਅਤੇ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਲਿਮਿਟਿਡ ਦੇ ਸਹਿਯੋਗ ਨਾਲ 27 ਤੋਂ 29 ਅਕਤੂਬਰ, 2023 ਤੱਕ ਮਾਨੇਕਸ਼ਾ ਸੈਂਟਰ, ਪਰੇਡ ਰੋਡ, ਦਿੱਲੀ ਕੈਂਟ, ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ। ਇਸ ਆਯੋਜਨ ਵਿੱਚ ਸ਼ਹਿਰੀ ਟ੍ਰਾਂਸਪੋਰਟ ਦੇ ਭਵਿੱਖ ‘ਤੇ ਚਰਚਾ ਅਤੇ ਸਹਿਯੋਗ ਕਰਨ ਦੇ ਲਈ ਦੁਨੀਆ ਭਰ ਦੇ ਨੇਤਾਵਾਂ, ਮਾਹਿਰਾਂ ਅਤੇ ਹਿੱਤਧਾਰਕਾਂ ਨੂੰ ਇਕੱਠੇ ਕੀਤਾ ਗਿਆ।
ਹਰੇਕ ਸਾਲ ਆਯੋਜਿਤ ਹੋਣ ਵਾਲੀ ਇਸ ਪ੍ਰਦਰਸ਼ਨੀ ਵਿੱਚ ਭਾਰਤ ਅਤੇ ਵਿਦੇਸ਼ਾਂ ਵਿੱਚ ਸ਼ਹਿਰੀ ਟ੍ਰਾਂਸਪੋਰਟ ਵਿੱਚ ਸਰਵੋਤਮ ਸੇਵਾਵਾਂ, ਨਵੀਨਤਮ ਸ਼ਹਿਰੀ ਟ੍ਰਾਂਸਪੋਰਟ ਟੈਕਨੋਲੋਜੀਆਂ, ਸੇਵਾਵਾਂ ਅਤੇ ਹੋਰ ਸਬੰਧਿਤ ਖੇਤਰਾਂ ਦਾ ਪ੍ਰਦਰਸ਼ਨ ਸ਼ਾਮਲ ਰਹਿੰਦਾ ਹੈ। 2023 ਯੂਐੱਮਆਈ ਪ੍ਰਦਰਸ਼ਨੀ ਦਾ ਉਦਘਾਟਨ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਅਤੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਨੇ 27 ਅਕਤੂਬਰ 2023 ਨੂੰ ਕੀਤਾ ਸੀ।ਇਹ ਪ੍ਰਦਰਸ਼ਨੀ ਅਤੇ ਕਾਨਫਰੰਸ ਤਿੰਨ ਦਿਨਾਂ ਤੱਕ ਜਾਰੀ ਰਹੇ। ਮੈਟਰੋ ਰੇਲ ਕੰਪਨੀਆਂ, ਜਨਤਕ ਅਤੇ ਨਿੱਜੀ ਖੇਤਰਾਂ ਵਿੱਚ ਲਗਭਗ 22 ਕੰਪਨੀਆਂ ਇਸ ਵਿੱਚ ਸ਼ਾਮਲ ਹੋਈਆਂ।
**********
ਆਰਕੇਜੇ/ਐੱਮ
(Release ID: 1973097)
Visitor Counter : 120