ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਵਿੱਚ ਵਿਸ਼ੇਸ਼ ਮੁਹਿੰਮ 3.0 ਆਯੋਜਿਤ ਕੀਤੀ ਜਾ ਰਹੀ ਹੈ

Posted On: 26 OCT 2023 6:43PM by PIB Chandigarh

ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ ਆਪਣੇ ਦੋ ਜਨਤਕ ਖੇਤਰ ਦੇ ਉੱਦਮਾਂ [ਇੰਡੀਅਨ ਰੀਨਿਊਏਬਲ ਐਨਰਜੀ ਡਿਵੈਲਪਮੈਂਟ ਏਜੰਸੀ ਲਿਮਟਿਡ (ਆਈਆਰਈਡੀਏ) ਅਤੇ ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐੱਸਈਸੀਆਈ)] ਅਤੇ ਤਿੰਨ ਖੁਦਮੁਖਤਿਆਰ ਸੰਸਥਾਵਾਂ [ਨੈਸ਼ਨਲ ਇੰਸਟੀਚਿਊਟ ਆਫ ਸੋਲਰ ਐਨਰਜੀ (ਐੱਨਆਈਐੱਸਈ), ਨੈਸ਼ਨਲ ਇੰਸਟੀਚਿਊਟ ਆਫ਼ ਵਿੰਡ ਐਨਰਜੀ (ਐੱਨਆਈਡਬਲਿਊਈ) ਅਤੇ ਸਰਦਾਰ ਸਵਰਨ ਸਿੰਘ ਨੈਸ਼ਨਲ ਇੰਸਟੀਚਿਊਟ ਆਫ਼ ਬਾਇਓ ਐਨਰਜੀ (ਐੱਸਐੱਸਐੱਸ-ਐੱਨਆਈਬੀਈ)] ਨੇ 2 ਅਕਤੂਬਰ - 21 ਅਕਤੂਬਰ, 2023 ਦੌਰਾਨ ਵਿਸ਼ੇਸ਼ ਮੁਹਿੰਮ 3.0 ਦੇ ਤਹਿਤ ਵੱਖ-ਵੱਖ ਸਫਾਈ ਗਤੀਵਿਧੀਆਂ ਚਲਾਈਆਂ। ਇਸੇ ਵਿਸ਼ੇ 'ਤੇ 2021 ਅਤੇ 2022 ਵਿੱਚ ਚਲਾਈਆਂ ਗਈਆਂ ਵਿਸ਼ੇਸ਼ ਮੁਹਿੰਮਾਂ ਦੀ ਤਰਜ਼ 'ਤੇ ਸਰਕਾਰ ਵੱਲੋਂ ਸਵੱਛਤਾ ਸੁਧਾਰ ਅਤੇ ਬਕਾਇਆ ਹਵਾਲਿਆਂ ਦੇ ਨਿਪਟਾਰੇ ਲਈ ਮੁਹਿੰਮ ਚਲਾਈ ਜਾ ਰਹੀ ਹੈ। ਵਿਸ਼ੇਸ਼ ਮੁਹਿੰਮ 3.0 ਸੇਵਾ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਫੀਲਡ ਅਤੇ ਆਊਟਸਟੇਸ਼ਨ ਦਫ਼ਤਰਾਂ ਜਾਂ ਜਿਨ੍ਹਾਂ ਕੋਲ ਜਨਤਕ ਇੰਟਰਫੇਸ ਹੈ, 'ਤੇ ਧਿਆਨ ਕੇਂਦ੍ਰਤ ਕੀਤਾ ਜਾ ਰਿਹਾ ਹੈ।

ਮੰਤਰਾਲੇ ਨੇ ਕਬਾੜ ਦੇ ਨਿਪਟਾਰੇ ਸਮੇਤ ਦਫਤਰੀ ਇਮਾਰਤਾਂ ਵਿੱਚ ਸਫਾਈ; ਪੁਰਾਣੇ ਰਿਕਾਰਡ, ਸਟੇਸ਼ਨਰੀ, ਆਦਿ ਨੂੰ ਬਾਹਰ ਕੱਢਣ; ਮਾਨਯੋਗ ਸੰਸਦ ਮੈਂਬਰਾਂ, ਸੰਸਦੀ ਦਸਤਾਵੇਜਾਂ, ਰਾਜ ਸਰਕਾਰ ਤੋਂ ਹਵਾਲਿਆਂ, ਜਨਤਕ ਸ਼ਿਕਾਇਤਾਂ ਅਤੇ ਪੀਐੱਮਓ ਹਵਾਲੇ; ਰਿਕਾਰਡ ਪ੍ਰਬੰਧਨ; ਦਫ਼ਤਰੀ ਥਾਂ ਖਾਲੀ ਕਰਨਾ ਅਤੇ ਨਿਯਮਾਂ/ਪ੍ਰਕਿਰਿਆਵਾਂ ਨੂੰ ਸੌਖਾ ਕਰਨ 'ਤੇ ਵਿਸ਼ੇਸ਼ ਜ਼ੋਰ ਦਿੱਤਾ। 

2 ਅਕਤੂਬਰ - 21, 2023 ਦੌਰਾਨ ਆਯੋਜਿਤ ਵਿਸ਼ੇਸ਼ ਮੁਹਿੰਮ 3.0 ਦੇ ਸ਼ੁਰੂਆਤੀ ਤਿੰਨ ਹਫ਼ਤਿਆਂ ਵਿੱਚ ਪ੍ਰਾਪਤੀਆਂ ਇਸ ਪ੍ਰਕਾਰ ਹਨ:

  • ਸੰਸਦ ਮੈਂਬਰਾਂ ਦੇ 19 ਹਵਾਲੇ, 62 ਜਨਤਕ ਸ਼ਿਕਾਇਤਾਂ ਅਤੇ 2 ਪੀਐੱਮਓ ਹਵਾਲੇ ਦਾ ਨਿਪਟਾਰਾ ਕੀਤਾ ਗਿਆ।

  • 7 ਸਵੱਛਤਾ ਅਭਿਆਨ ਚਲਾਏ ਗਏ।

  • 1,680 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ 162 ਦਾ ਨਿਪਟਾਰਾ ਕੀਤਾ ਗਿਆ।

  • 1,699 ਈ-ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ 109 ਈ-ਫਾਈਲਾਂ ਬੰਦ ਕੀਤੀਆਂ ਗਈਆਂ।

  • ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ਦੇ ਸਬੰਧ ਵਿੱਚ 100% ਟੀਚੇ ਪ੍ਰਾਪਤ ਕੀਤੇ ਗਏ ਹਨ।

  • ਕਬਾੜ ਦੇ ਨਿਪਟਾਰੇ ਅਤੇ ਫਾਈਲਾਂ ਨੂੰ ਹਟਾਉਣ ਨਾਲ ਲਗਭਗ 250 ਵਰਗ ਫੁੱਟ ਜਗ੍ਹਾ ਖਾਲੀ ਕੀਤੀ ਗਈ।

************

ਪੀਆਈਬੀ ਦਿੱਲੀ | ਆਲੋਕ ਮਿਸ਼ਰਾ/ਧੀਪ ਜੋਏ ਮੈਮਪਿਲੀ


(Release ID: 1973078) Visitor Counter : 72


Read this release in: English , Urdu , Hindi , Odia