ਜਹਾਜ਼ਰਾਨੀ ਮੰਤਰਾਲਾ
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਕੱਲ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ, ਚੇਨੱਈ ਦੇ 8ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਣਗੇ
ਸ਼੍ਰੀ ਸਰਬਾਨੰਦ ਸੋਨੋਵਾਲ ਕੈਂਪਸ ਵਿੱਚ 27 ਕਰੋੜ ਰੁਪਏ ਤੋਂ ਅਧਿਕ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ
Posted On:
26 OCT 2023 5:30PM by PIB Chandigarh
ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਅਤੇ ਤਮਿਲਨਾਡੂ ਦੇ ਰਾਜਪਾਲ ਸ਼੍ਰੀ ਰਵਿੰਦਰ ਨਾਰਾਇਣ ਰਵੀ ਕੱਲ੍ਹ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ (ਆਈਐੱਮਯੂ), ਚੇਨੱਈ ਦੇ 8ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਹਿੱਸਾ ਲੈਣਗੇ। ਪ੍ਰੋਗਰਾਮ ਯੂਨੀਵਰਸਿਟੀ ਕੈਂਪਸ ਵਿੱਚ ਸ਼ੁਰੂ ਹੋਵੇਗਾ। ਆਈਐੱਮਯੂ ਹੈੱਡਕੁਆਰਟਰ ਚੇਨੱਈ ਵਿੱਚ ਹੈ। ਆਈਐੱਮਯੂ ਦੀ ਸਥਾਪਨਾ 14 ਨਵੰਬਰ, 2008 ਨੂੰ ਬਿਹਤਰੀਨ ਸਮੁੰਦਰੀ ਸਿੱਖਿਆ, ਟ੍ਰੇਨਿੰਗ ਅਤੇ ਰਿਸਰਚ ਪ੍ਰਦਾਨ ਕਰਨ ਦੇ ਲਈ ਸੱਤ ਵਿਰਾਸਤ ਸੰਸਥਾਨਾਂ ਨੂੰ ਮਿਲਾ ਕੇ ਇੱਕ ਕੇਂਦਰੀ ਯੂਨੀਵਰਸਿਟੀ ਦੇ ਰੂਪ ਵਿੱਚ ਕੀਤੀ ਗਈ ਸੀ।
ਇਸ ਪ੍ਰੋਗਰਾਮ ਦੌਰਾਨ ਮਿਹਨਤੀ ਵਿਦਿਆਰਥੀਆਂ ਨੂੰ 10 ਗੋਲਡ ਅਤੇ 10 ਸਿਲਵਰ ਮੈਡਲ ਪ੍ਰਦਾਨ ਕੀਤੇ ਜਾਣਗੇ। ਇਸ ਤੋਂ ਇਲਾਵਾ ਆਈਐੱਮਯੂ ਦੇ ਛੇ ਕੈਂਪਸ ਦੇ ਚਾਰ ਸਕੂਲਾਂ ਦੇ ਨਾਲ-ਨਾਲ ਆਈਐੱਮਯੂ ਨਾਲ ਸਬੰਧਿਤ ਸੰਸਥਾਨਾਂ ਦੇ ਯੋਗ 1,944 ਵਿਦਿਆਰਥੀ ਆਪਣੀ ਡਿਗਰੀ ਪ੍ਰਾਪਤ ਕਰਨਗੇ। ਕੁੱਲ 245 ਉਮੀਦਵਾਰ ਵਿਅਕਤੀਗਤ ਤੌਰ ‘ਤੇ ਡਿਗਰੀ ਪ੍ਰਾਪਤ ਕਰਨਗੇ। ਇਸ ਵਿੱਚ ਦੋ ਪੀ.ਐੱਚ.ਡੀ. ਅਤੇ ਇੱਕ ਐੱਮ.ਐੱਸ. ਸਕੋਲਰ (ਰਿਸਰਚ ਦੁਆਰਾ) ਸ਼ਾਮਲ ਹਨ।
ਕੇਂਦਰੀ ਪੋਰਟ, ਸ਼ਿਪਿੰਗ ਅਤੇ ਵਾਟਰਵੇਅ ਮੰਤਰਾਲੇ ਅਤੇ ਆਯੁਸ਼ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਸਨਮਾਨਿਤ ਮਹਿਮਾਨ ਵਜੋਂ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਉਣਗੇ। ਇਸ ਪ੍ਰੋਗਰਾਮ ਦੌਰਾਨ ਸ਼੍ਰੀ ਸੋਨੋਵਾਲ 6.8 ਕਰੋੜ ਰੁਪਏ ਦੀ ਲਾਗਤ ਵਾਲੀ ਇਨੋਵੇਸ਼ਨ ਲੈਬ ਅਤੇ 21.25 ਕਰੋੜ ਦੀ ਲਾਗਤ ਵਾਲ ਐਡਮਿਨ ਬਲਾਕ ‘ਸੀ’ ਦਾ ਨੀਂਹ ਪੱਥਰ ਰੱਖਣਗੇ।
ਇਸ ਆਯੋਜਨ ਦੇ ਹੋਰ ਪਤਵੰਤਿਆਂ ਵਿੱਚ ਦੱਖਣੀ ਚੇਨੱਈ ਦੀ ਸਾਂਸਦ ਡਾ. ਟੀ. ਸੁਮਤੀ (Sumathy) ਥਮਿਜ਼ਾਚੀ ਥੰਗਾਪਾਂਡਿਅਨ, ਪੋਰਟ, ਸ਼ਿਪਿੰਗ ਅਤੇ ਵਾਟਰਵੇਅ ਮੰਤਰਾਲੇ ਅਤੇ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ, ਪੋਰਟ, ਸ਼ਿਪਿੰਗ ਅਤੇ ਵਾਟਰਵੇਅ ਮੰਤਰਾਲੇ ਦੇ ਰਾਜ ਮੰਤਰੀ ਸ਼੍ਰੀ ਸ਼ਾਂਤਨੂ ਠਾਕੁਰ, ਤਮਿਲ ਨਾਡੂ ਸਰਕਾਰ ਦੇ ਉੱਚ ਸਿੱਖਿਆ ਮੰਤਰੀ ਡਾ. ਕੇ. ਪੋਨਮੁਡੀ, ਚੇਨੱਈ, ਤਮਿਲ ਨਾਡੂ ਵਿੱਚ ਇੰਡੀਅਨ ਮੈਰੀਟਾਈਮ ਯੂਨੀਵਰਸਿਟੀ ਦੇ ਚਾਂਸਲਰ ਅਤੇ ਆਈਏਐੱਸ (ਸੇਵਾਮੁਕਤ) ਸ਼੍ਰੀ ਪੀ.ਸ਼ੰਕਰ ਸ਼ਾਮਲ ਹਨ।
*****
ਐੱਮਜੇਪੀਐੱਸ/ਐੱਨਐੱਸਕੇ
(Release ID: 1972073)