ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਐੱਨਈਪੀ-2020 ਨੂੰ ਲਾਗੂ ਕਰਨ 'ਤੇ ਪੱਛਮੀ ਜ਼ੋਨ ਦੇ ਵਾਈਸ ਚਾਂਸਲਰਜ਼ ਦੀ ਕਾਨਫਰੰਸ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ


ਇਹ ਕਾਨਫਰੰਸ ਬਹੁ-ਅਨੁਸ਼ਾਸਨੀ ਸਿੱਖਿਆ, ਮਲਟੀਪਲ ਐਂਟਰੀ-ਐਗਜ਼ਿਟ ਅਤੇ ਬਰਾਬਰ ਮੌਕਿਆਂ ਵਿੱਚ ਸਰਵੋਤਮ ਅਭਿਆਸਾਂ ਨੂੰ ਵਿਕਸਿਤ ਕਰਨ ਲਈ ਰਾਹ ਪੱਧਰਾ ਕਰੇਗੀ - ਸ਼੍ਰੀ ਧਰਮੇਂਦਰ ਪ੍ਰਧਾਨ

Posted On: 26 OCT 2023 4:34PM by PIB Chandigarh

ਕੇਂਦਰੀ ਸਿੱਖਿਆਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਰਾਸ਼ਟਰੀ ਸਿੱਖਿਆ ਨੀਤੀ-2020 ਨੂੰ ਲਾਗੂ ਕਰਨ 'ਤੇ ਪੱਛਮੀ ਜ਼ੋਨ ਦੇ ਵਾਈਸ ਚਾਂਸਲਰਜ਼ ਦੀ ਕਾਨਫਰੰਸ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ। ਗੁਜਰਾਤ ਦੇ ਮੁੱਖ ਮੰਤਰੀਸ਼੍ਰੀ ਭੂਪੇਂਦਰ ਪਟੇਲਗੁਜਰਾਤ ਸਰਕਾਰ ਦੇ ਸਿਹਤਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆਉੱਚ ਅਤੇ ਤਕਨੀਕੀ ਸਿੱਖਿਆਕਾਨੂੰਨਨਿਆਂਵਿਧਾਨਕ ਅਤੇ ਸੰਸਦੀ ਮਾਮਲੇਸ਼੍ਰੀ ਰੁਸ਼ੀਕੇਸ਼ ਪਟੇਲਗੁਜਰਾਤ ਸਰਕਾਰ ਦੇ ਸੰਸਦੀ ਮਾਮਲਿਆਂਪ੍ਰਾਇਮਰੀਸੈਕੰਡਰੀ ਅਤੇ ਬਾਲਗ ਸਿੱਖਿਆਉੱਚ ਸਿੱਖਿਆ ਦੇ ਰਾਜ ਮੰਤਰੀਸ਼੍ਰੀ ਪ੍ਰਫੁੱਲ ਪੰਸ਼ੇਰੀਆਅਤੇ ਚੇਅਰਮੈਨ ਇਸ ਮੌਕੇ ਹਾਜ਼ਰ ਸਨ।

ਸਮਾਗਮ ਨੂੰ ਸੰਬੋਧਨ ਕਰਦਿਆਂਸ਼੍ਰੀ ਪ੍ਰਧਾਨ ਨੇ ਐੱਨਈਪੀ-2020 ਦੇ ਜ਼ਮੀਨੀ ਅਮਲ ਵਿੱਚ ਤੇਜ਼ੀ ਲਿਆਉਣ ਲਈ ਇਸ ਪਹਿਲੀ ਜ਼ੋਨ-ਪੱਧਰੀ ਕਾਨਫਰੰਸ ਦੇ ਆਯੋਜਨ ਲਈ ਗੁਜਰਾਤ ਸਰਕਾਰ ਅਤੇ ਬੜੌਦਾ ਦੀ ਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਐੱਨਈਪੀ-2020 ਨੂੰ ਲਾਗੂ ਕਰਨ ਲਈ ਵਿਜ਼ਨਰੋਡਮੈਪ ਅਤੇ ਰਣਨੀਤੀਆਂ ਨੂੰ ਸਪੱਸ਼ਟ ਕਰਨ ਦੀ ਇਹ ਯਾਤਰਾਜੋ ਕਿ 2022 ਵਿੱਚ ਕਾਸ਼ੀ ਵਿੱਚ ਗੰਗਾ ਦੇ ਕਿਨਾਰੇ ਸ਼ਿਕਸ਼ਾ ਸਮਾਗਮ ਨਾਲ ਸ਼ੁਰੂ ਹੋਈ ਅਤੇ ਅੱਜ ਨਰਮਦਾ ਪਠਾਰ 'ਤੇ ਆਯੋਜਿਤ ਖੇਤਰੀ ਸੰਮੇਲਨ ਤੱਕ ਪਹੁੰਚ ਗਈ ਹੈਭਾਰਤ ਦਾ ਉੱਜਵਲ ਭਵਿੱਖ ਨਿਰਮਿਤ ਕਰਨ ਵਿੱਚ ਨਿਰਣਾਇਕ ਭੂਮਿਕਾ ਨਿਭਾਏਗੀ

ਇਸ ਐੱਨਈਪੀ ਦੇ ਪ੍ਰਾਥਮਿਕਤਾ ਵਾਲੇ ਖੇਤਰ ਭਾਰਤੀ ਭਾਸ਼ਾਭਾਰਤੀ ਗਿਆਨ ਪਰੰਪਰਾਕੌਸ਼ਲਰੋਜ਼ਗਾਰ ਅਤੇ ਉੱਦਮਤਾ ਸਿੱਖਿਆ ਹਨ। ਉਨ੍ਹਾ ਨੇ ਭਰੋਸਾ ਪ੍ਰਗਟਾਇਆ ਕਿ ਇਹ ਖੇਤਰੀ ਕਾਨਫਰੰਸ ਇੱਕ ਨਵੀਂ ਸੰਸਕ੍ਰਿਤੀ ਦੇ ਵਿਕਾਸ ਅਤੇ ਬਹੁ-ਅਨੁਸ਼ਾਸਨੀ ਸਿੱਖਿਆ ਦੇ ਸਰਵੋਤਮ ਅਭਿਆਸਾਂਮਲਟੀਪਲ ਐਂਟਰੀ-ਐਗਜ਼ਿਟ ਅਤੇ ਪ੍ਰਭਾਵੀ ਐੱਨਈਪੀ ਲਾਗੂ ਕਰਨ ਦੇ ਮਾਧਿਅਮ ਨਾਲ ਸਾਰਿਆਂ ਲਈ ਬਰਾਬਰੀ ਦੇ ਖੇਤਰ ਲਈ ਰਾਹ ਪੱਧਰਾ ਬਣਾਏਗੀ

ਉਨ੍ਹਾਂ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਰ ਕੀਤੀ ਕਿ ਇਹ ਖੇਤਰੀ ਕਾਨਫਰੰਸ ਐੱਨਈਪੀ ਦੇ ਕਈ ਪ੍ਰਾਥਮਿਕਤਾ ਵਾਲੇ ਖੇਤਰਾਂਵਿਸ਼ੇਸ਼ ਤੌਰ ‘ਤੇ ਸਿੱਖਿਆ ਦੀ ਗੁਣਵੱਤਾਸਿੱਖਿਆ ਵਿੱਚ ਸਕਿੱਲ ਪ੍ਰਦਾਨ ਕਰਨ ਦਾ ਈਕੋਸਿਸਟਮਖੋਜਸਿੱਖਿਆ ਵਿੱਚ ਨਵੀਨਤਾ ਅਤੇ ਉੱਦਮਤਾਭਾਰਤੀ ਗਿਆਨ ਪਰੰਪਰਾ ਅਤੇ ਅੰਤਰਰਾਸ਼ਟਰੀਕਰਣ ਵਰਗੇ ਖੇਤਰਾਂ 'ਤੇ ਵਿਚਾਰ ਕਰ ਰਿਹਾ ਹੈ । ਉਨ੍ਹਾਂ ਨੇ ਉਮੀਦ ਜਤਾਈ ਕਿ ਇੱਥੋਂ ਨਿਕਲਣ ਵਾਲੇ ਦ੍ਰਿਸ਼ਟੀਕੋਣਵਿਚਾਰਾਂ ਅਤੇ ਰੋਡਮੈਪ ਨੂੰ ਸਰਵੋਤਮ ਅਭਿਆਸਾਂ ਅਤੇ ਕੇਸ ਅਧਿਐਨਾਂ ਦੇ ਸੰਗ੍ਰਹਿ ਵਿੱਚ ਬਦਲਿਆ ਜਾਵੇਗਾ ਅਤੇ ਐੱਨਈਪੀ ਲਾਗੂ ਕਰਨ ਵਿੱਚ ਇੱਕ ਸਮਾਨ ਦ੍ਰਿਸ਼ਟੀਕੋਣ ਲਿਆਉਣ ਲਈ ਕਾਲਜ ਪੱਧਰ 'ਤੇ ਮੁਹੱਈਆ ਕਰਵਾਇਆ ਜਾਵੇਗਾ। 

ਕਾਨਫਰੰਸ ਦੌਰਾਨ ਕਈ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ। ਇਹਨਾਂ ਸੈਸ਼ਨਾਂ ਵਿੱਚਮਿਆਰੀ ਸਿੱਖਿਆ ਅਤੇ ਪ੍ਰਸ਼ਾਸਨ - ਉੱਚ ਸਿੱਖਿਆ ਤੱਕ ਪਹੁੰਚਸਮਾਜਿਕ-ਆਰਥਿਕ ਤੌਰ 'ਤੇ ਪਛੜੇ ਸਮੂਹਾਂ (ਐੱਸਈਡੀਜੀਸਲਈ ਸਮਾਨ ਅਤੇ ਸਮਾਵੇਸ਼ੀ ਸਿੱਖਿਆ ਦੇ ਮੁੱਦੇਸਿੱਖਿਆ ਅਤੇ ਭਵਿੱਖ ਦੇ ਕਰਮਚਾਰੀਆਂ ਨੂੰ ਕੌਸ਼ਲ ਪ੍ਰਦਾਨ ਕਰਨ ਦਰਮਿਆਨ ਤਾਲਮੇਲਕੌਸ਼ਲਉਦਯੋਗ ਦੇ ਸੰਪਰਕ ਅਤੇ ਰੋਜ਼ਗਾਰਯੋਗਤਾ ਦੇ ਏਕੀਕਰਣ ਦੁਆਰਾ ਸੰਪੂਰਨ ਸਿੱਖਿਆਨਵੀਨਤਾ ਅਤੇ ਉੱਦਮਤਾਖੋਜ ਅਤੇ ਵਿਕਾਸਸਿੱਖਿਆ ਦਾ ਅੰਤਰਰਾਸ਼ਟਰੀਕਰਣਅਤੇ ਭਾਰਤੀ ਗਿਆਨ ਪ੍ਰਣਾਲੀਆਂ ਆਦਿ 'ਤੇ ਪੈਨਲ ਚਰਚਾਵਾਂ ਸ਼ਾਮਲ ਹਨ  

ਇਸ ਪ੍ਰੋਗਰਾਮ ਵਿੱਚ ਯੂਜੀਸੀ ਦੇ ਪ੍ਰੋ. ਐੱਮ. ਜਗਦੀਸ਼ ਕੁਮਾਰਏਆਈਸੀਟੀਈ ਦੇ ਚੇਅਰਮੈਨ ਪ੍ਰੋਫੈਸਰ ਟੀ.ਜੀ. ਸੀਤਾਰਾਮਮਹਾਰਾਜਾ ਸਯਾਜੀਰਾਓ ਯੂਨੀਵਰਸਿਟੀ ਆਵ੍ ਬੜੌਦਾ ਦੇ ਵਾਈਸ ਚਾਂਸਲਰ ਪ੍ਰੋ. ਵਿਜੇ ਕੁਮਾਰ ਸ੍ਰੀਵਾਸਤਵਡਾ: ਹਸਮੁਖ ਆਧੀਆਹੋਰ ਪਤਵੰਤੇਵਾਈਸ ਚਾਂਸਲਰ ਅਤੇ ਉੱਘੇ ਸਿੱਖਿਆ ਸ਼ਾਸਤਰੀ ਹਾਜ਼ਰ ਸਨ।

ਬਾਅਦ ਵਿੱਚਸ਼੍ਰੀ ਪ੍ਰਧਾਨ ਨੇ ਕੇਵੜੀਆ ਵਿੱਚ ਆਈਕੌਨਿਕ ਸਟੈਚੂ ਆਵ੍ ਯੂਨਿਟੀ ਦਾ ਦੌਰਾ ਕੀਤਾ ਅਤੇ ਇਸ ਨੂੰ ਗੌਰਵਏਕਤਾਸ਼ਾਂਤੀ ਅਤੇ ਸ਼ੁਕਰਗੁਜ਼ਾਰੀ ਦਾ ਪ੍ਰਤੀਕ ਦੱਸਿਆ। ਉਨ੍ਹਾਂ ਨੇ ਕਿਹਾ, 'ਭਾਰਤ ਦੇ ਲੋਹ ਪੁਰਸ਼ਅਤੇ ਉਨ੍ਹਾਂ ਦੀ ਰਾਜਨੀਤਕ ਸੂਝ-ਬੂਝ ਨੂੰ ਸਮਰਪਿਤ ਵਿਸ਼ਵ ਦਾ ਸਭ ਤੋਂ ਉੱਚਾ ਸਮਾਰਕ ਸਟੈਚੂ ਆਵ੍ ਯੂਨਿਟੀਸਾਰੇ ਯਾਤਰਾ ਉਤਸ਼ਾਹੀਆਂ ਦੇ ਲਈ ਜ਼ਰੂਰ ਦੇਖਣ ਵਾਲੀ ਥਾਂ ਹੈ। 

 

***

 

ਐੱਸਐੱਸ/ਏਕੇ



(Release ID: 1971948) Visitor Counter : 50