ਸਿੱਖਿਆ ਮੰਤਰਾਲਾ
azadi ka amrit mahotsav

ਧਰਮੇਂਦਰ ਪ੍ਰਧਾਨ ਨੇ ਸ਼੍ਰੀ ਮਨੋਹਰ ਲਾਲ ਖੱਟਰ ਦੇ ਨਾਲ ਹਰਿਆਣਾ ਨੂੰ 124ਪੀਐੱਮ-ਸ਼੍ਰੀ ਸਕੂਲ ਸਮਰਪਿਤ ਕੀਤੇ

Posted On: 25 OCT 2023 7:00PM by PIB Chandigarh

ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਦੇ ਨਾਲ ਹਰਿਆਣਾ ਨੂੰ 124ਪੀਐੱਮ-ਸ਼੍ਰੀ ਸਕੂਲ ਸਮਰਪਿਤ ਕੀਤੇ। ਇਨ੍ਹਾਂ ਸਕੂਲਾਂ ਵਿੱਚ ਆਈਸੀਟੀ ਲੈਬ ਅਤੇ ਸਮਾਰਟ ਕਲਾਸਰੂਮ ਵੀ ਹੋਣਗੇ। ਹਰਿਆਣਾ ਸਰਕਾਰ  ਦੇ ਸਕੂਲ ਸਿੱਖਿਆ ਮੰਤਰੀ, ਸ਼੍ਰੀ ਕੰਵਰ ਪਾਲ ਦੇ ਨਾਲ ਸੀਨੀਅਰ ਅਧਿਕਾਰੀ, ਮੰਨੇ-ਪ੍ਰਮੰਨੇ ਵਿਅਕਤੀ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਸਨ। ਇਨ੍ਹਾਂ ਦੇ ਇਲਾਵਾ, ਮੰਤਰੀਆਂ ਨੇ ਸਕੂਲ ਐਪ ਅਤੇ ਮੋਬਾਇਲ ਐਪਲੀਕੇਸ਼ਨ ਨਿਪੁਨ (ਇਨ ਆਈਪੀਯੂਐੱਨ) ਨੂੰ ਵੀ ਲਾਂਚ ਕੀਤਾ। ਇਸ ਅਵਸਰ ’ਤੇ ਬਾਲਵਾਟਿਕਾ-3 ਦੇ ਲਈ ਪੁਸਤਕਾਂ ਅਤੇ ਸਿੱਖਿਆ ਸਮੱਗਰੀ ਦਾ ਵੀ ਅਨਾਵਰਣ ਕੀਤਾ ਗਿਆ।

ਪ੍ਰੋਗਰਾਮ ਪੀਐੱਮ ਸ਼੍ਰੀ ਸਕੂਲਾਂ, ਈ-ਅਧਿਗਮ ਅਤੇ ਐੱਮਆਈਐੱਸ ਪਲੈਟਫਾਰਮ ’ਤੇ ਪ੍ਰਸਤੁਤੀਆਂ ਦੇ ਨਾਲ ਸ਼ੁਰੂ ਹੋਇਆ। ਔਨਲਾਈਨ ਟ੍ਰਾਂਸਫਰ ਨੀਤੀ ਅਤੇ ਮੂਲਭੂਤ ਸਾਖਰਤਾ ਅਤੇ ਸੰਖਿਆਤਮਕਤਾ –ਨਿਪੁਨ ਹਰਿਆਣਾ ਮਿਸ਼ਨ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਸ਼ੁਰੂਆਤੀ ਪ੍ਰੋਗਰਾਮ ਦੇ ਦੌਰਾਨ ਮੰਤਰੀਆਂ ਨੇ ਪੀਐੱਮ ਸ਼੍ਰੀ ਸਕੂਲ ਪ੍ਰੋਗਰਾਮ ਅਤੇ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) ’ਤੇ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।

ਸ਼੍ਰੀ ਪ੍ਰਧਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐੱਨਈਪੀ ਨੂੰ ਧਰਾਤਲ ’ਤੇ ਲਿਆ ਕੇ ਐਡਵਾਂਸ ਅਤੇ ਗੁਣਵੱਤਾਪੂਰਨ ਸਿੱਖਿਆ ਦੇ ਜ਼ਰੀਏ ਹਰਿਆਣਾ ਦੇ ਬੱਚਿਆਂ ਦੇ ਲਈ ਉੱਜਵਲ ਭਵਿੱਖ ਨੂੰ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਅੱਜ ‘ਇਤਿਹਾਸਿਕ ਦਿਨ’ ਹੈ। ਉਨ੍ਹਾਂ ਨੇ ਕਿਹਾ ਕਿ ਕੌਸ਼ਲ – ਅਧਾਰਿਤ, ਲੋਕ-ਜੀਵਨ ਸੱਭਿਆਚਾਰ ਅਤੇ ਮਾਤ੍ਰ ਭਾਸ਼ਾ ’ਤੇ ਅਧਾਰਿਤ 21ਵੀਂ ਸਦੀ ਦੀ ਆਧੁਨਿਕ ਸਿੱਖਿਆ ਦੇ ਨਾਲ ਪੀਐੱਮ-ਸ਼੍ਰੀ ਸਕੂਲ ਉਤਕ੍ਰਿਸ਼ਟਤਾ ਦਾ ਪ੍ਰਤੀਕ ਹੋਣਗੇ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਪੀਐੱਮ ਸ਼੍ਰੀ ਸਕੂਲ ਦੀ ਸ਼ੁਰੂਆਤ ਨਾਲ ਹਰਿਆਣਾ ਵਿੱਚ ਸਕੂਲੀ ਸਿੱਖਿਆ ਦੀ ਸਮਰੱਥਾ ਵਧੇਗੀ ਅਤੇ ਇਸ ਸ਼ੁਰੂਆਤ ਦਾ ਲਾਭ ਹਰਿਆਣਾ ਦੇ ਬੱਚਿਆਂ ਨੂੰ ਮਿਲੇਗਾ।

ਸ਼੍ਰੀ ਪ੍ਰਧਾਨ ਦੇ ਹਰਿਆਣਾ ਵਿੱਚ ਸਕੂਲੀ ਸਿੱਖਿਆ ਨੂੰ ਜੀਵੰਤ ਬਣਾਉਣ ਦੇ ਲਈ ਹਰਿਆਣਾ ਸਕੂਲ ਸਿੱਖਿਆ ਵਿਭਾਗ ਦੁਆਰਾ ਸ਼ੁਰੂ ਕੀਤੀ ਗਈ ਵਿਭਿੰਨ ਪਹਿਲਾਂ ਅਤੇ ਸੁਧਾਰਾਂ ਦੇ ਲਈ ਰਾਜ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਨਵੀਂ ਸਿੱਖਿਆ ਨੀਤੀ (ਐੱਨਈਪੀ) ਨੇ ਆਪਣੇ ਕਰੋਸ ਦੇ ਹਰ ਪਹਿਲੂ ਵਿੱਚ ਵਿਦਿਆਰਥੀਆਂ ਦੇ ਵਿਕਾਸ ਨੂੰ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 

************

ਐੱਸਐੱਸ/ਏਕੇ


(Release ID: 1971277) Visitor Counter : 62


Read this release in: English , Urdu , Hindi , Odia