ਰੇਲ ਮੰਤਰਾਲਾ
ਭਾਰਤੀ ਰੇਲਵੇ ਨੇ ਇਸ ਤਿਉਹਾਰੀ ਮੌਸਮ ਦੇ ਦੌਰਾਨ ਯਾਤਰੀਆਂ ਦੀ ਸੁਗਮ ਅਤੇ ਅਰਾਮਦਾਇਕ ਯਾਤਰਾ ਸੁਨਿਸ਼ਚਿਤ ਕਰਨ ਦੇ ਲਈ 283 ਸਪੈਸ਼ਲ ਰੇਲ ਸੇਵਾਵਾਂ ਨੂੰ ਨੋਟੀਫਾਈਡ ਕੀਤਾ ਹੈ
ਇਹ 283 ਸਪੈਸ਼ਲ ਟ੍ਰੇਨ ਸੇਵਾਵਾਂ 4480 ਟ੍ਰਿਪਸ ਸੰਚਾਲਿਤ ਕਰਨਗੀਆਂ
ਪ੍ਰਮੁੱਖ ਸਟੇਸ਼ਨਾਂ ’ਤੇ ਭੀੜ ਪ੍ਰਬੰਧਨ ਨੂੰ ਪ੍ਰਾਥਮਿਕਤਾ ਦਿੱਤੀ ਜਾ ਰਹੀ ਹੈ
ਦੇਸ਼ ਭਰ ਦੇ ਪ੍ਰਮੁੱਖ ਡੈਸਟੀਨੇਸ਼ਨਾਂ ਨੂੰ ਰੇਲਵੇ ਮਾਰਗਾਂ ਨਾਲ ਜੋੜਨ ਦੇ ਲਈ ਸਪੈਸ਼ਲ ਟ੍ਰੇਨਾਂ ਨੂੰ ਚਲਾਉਣ ਦੀ ਯੋਜਨਾ ਬਣਾਈ ਗਈ ਹੈ
Posted On:
23 OCT 2023 6:00PM by PIB Chandigarh
ਭਾਰਤੀ ਰੇਲਵੇ ਇਸ ਸਮੇਂ ਚੱਲ ਰਹੇ ਵਰਤਮਾਨ ਤਿਉਹਾਰ ਦੇ ਮੌਸਮ ਵਿੱਚ ਰੇਲ ਯਾਤਰੀਆਂ ਦੀ ਸੁਵਿਧਾ ਦੇ ਲਈ ਅਤੇ ਯਾਤਰੀਆਂ ਦੀ ਵਾਧੂ ਭੀੜ ਨੂੰ ਘੱਟ ਕਰਨ ਦੇ ਲਈ, ਇਸ ਵਰ੍ਹੇ ਛੱਠ ਪੂਜਾ ਤੱਕ 283 ਸਪੈਸ਼ਲ ਟ੍ਰੇਨ ਸੇਵਾਵਾਂ ਦੇ 4480 ਟ੍ਰਿਪਸ ਸੰਚਾਲਿਤ ਕਰ ਰਿਹਾ ਹੈ। ਦਿੱਲੀ-ਪਟਨਾ, ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ, ਦਾਨਾਪੁਰ-ਸਹਰਸਾ, ਦਾਨਾਪੁਰ-ਬੰਗਲੁਰੂ, ਅੰਬਾਲਾ-ਸਹਰਸਾ, ਮੁਜ਼ੱਫਰਪੁਰ-ਯਸ਼ਵੰਤਪੁਰ, ਪੁਰੀ-ਪਟਨਾ, ਓਖਾ-ਨਾਹਰਲਾਗੁਨ, ਸਿਯਾਲਦਹ-ਨਿਊ ਜਲਪਾਈਗੁੜੀ, ਕੋਚੁਵੇਲੀ-ਬੰਗਲੁਰੂ, ਬਨਾਰਸ-ਮੁੰਬਈ, ਹਾਵੜਾ-ਰਕਸੌਲ ਆਦਿ ਵਰਗੇ ਰੇਲਵੇ ਮਾਰਗਾਂ 'ਤੇ ਦੇਸ਼ ਭਰ ਦੇ ਪ੍ਰਮੁੱਖ ਸਥਾਨਾਂ ਨੂੰ ਜੋੜਨ ਲਈ ਸਪੈਸ਼ਲ ਟ੍ਰੇਨਾਂ ਦੀ ਯੋਜਨਾ ਬਣਾਈ ਗਈ ਹੈ। ਸਾਲ 2022 ਦੌਰਾਨ, ਭਾਰਤੀ ਰੇਲਵੇ ਨੇ 216 ਪੂਜਾ ਸਪੈਸ਼ਲ ਟ੍ਰੇਨਾਂ ਦੇ 2614 ਟ੍ਰਿਪਸ ਨੋਟੀਫਾਈਡ ਕੀਤੇ ਸਨ।
ਨੋਟੀਫਾਈਡ ਪੂਜਾ/ਦਿਵਾਲੀ/ਛੱਠ ਸਪੈਸ਼ਲ-2023 (19.10.23 ਤੱਕ)
|
ਲੜੀ ਨੰ.
|
ਰੇਲਵੇ
|
ਨੋਟੀਫਾਈਡ ਸਪੈਸ਼ਲ ਟ੍ਰੇਨਾਂ ਦੀ ਸੰਖਿਆ
|
ਨੋਟੀਫਾਈਡ ਟ੍ਰਿਪਸ ਦੀ ਕੁੱਲ ਸੰਖਿਆ
|
1
|
ਮੱਧ ਰੇਲਵੇ
|
14
|
100
|
2
|
ਪੂਰਬ ਮੱਧ ਰੇਲਵੇ
|
42
|
512
|
3
|
ਪੂਰਬੀ ਤਟੀ ਰੇਲਵੇ
|
12
|
308
|
4
|
ਪੂਰਬੀ ਰੇਲਵੇ
|
8
|
42
|
5
|
ਉੱਤਰੀ ਰੇਲਵੇ
|
34
|
228
|
6
|
ਉੱਤਰ ਪੂਰਬੀ ਰੇਲਵੇ
|
4
|
26
|
7
|
ਉੱਤਰ-ਪੂਰਬੀ ਫਰੰਟੀਅਰ ਰੇਲਵੇ
|
22
|
241
|
8
|
ਉੱਤਰ ਪੱਛਮੀ ਰੇਲਵੇ
|
24
|
1208
|
9
|
ਦੱਖਣੀ ਰੇਲਵੇ
|
10
|
58
|
10
|
ਦੱਖਣ ਪੂਰਬੀ ਰੇਲਵੇ
|
8
|
64
|
11
|
ਦੱਖਣੀ ਮੱਧ ਰੇਲਵੇ
|
58
|
404
|
12
|
ਦੱਖਣੀ ਪੱਛਮੀ ਰੇਲਵੇ
|
11
|
27
|
13
|
ਪੱਛਮੀ ਰੇਲਵੇ
|
36
|
1262
|
|
ਕੁੱਲ
|
283
|
4480
|
ਅਣਰਿਜ਼ਰਵਡ ਵਾਹਨਾਂ ਵਿੱਚ ਯਾਤਰੀਆਂ ਦੇ ਵਿਵਸਥਿਤ ਪ੍ਰਵੇਸ਼ ਦੇ ਲਈ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਕਰਮਚਾਰੀਆਂ ਦੀ ਦੇਖਰੇਖ ਵਿੱਚ ਟਰਮੀਨਲ ਸਟੇਸ਼ਨਾਂ ’ਤੇ ਕਤਾਰ ਬਣਾ ਕੇ ਭੀੜ ਨੂੰ ਕੰਟਰੋਲ ਕਰਨ ਦੇ ਉਪਾਅ ਸੁਨਿਸ਼ਚਿਤ ਕੀਤੇ ਜਾ ਰਹੇ ਹਨ।
ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਪ੍ਰਮੁੱਖ ਸਟੇਸ਼ਨਾਂ ’ਤੇ ਅਤਿਰਿਕਤ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ। ਟ੍ਰੇਨਾਂ ਦਾ ਸੁਚਾਰੂ ਸੰਚਾਲਨ ਸੁਨਿਸ਼ਚਿਤ ਕਰਨ ਦੇ ਲਈ ਪ੍ਰਮੁੱਖ ਸਟੇਸ਼ਨਾਂ ’ਤੇ ਅਧਿਕਾਰੀਆਂ ਨੂੰ ਐਮਰਜੈਂਸੀ ਡਿਊਟੀ ’ਤੇ ਤੈਨਾਤ ਕੀਤਾ ਗਿਆ ਹੈ। ਰੇਲ ਸੇਵਾ ਵਿੱਚ ਕਿਸੇ ਵੀ ਵਿਘਨ ਨੂੰ ਪ੍ਰਾਥਮਿਕਤਾ ਦੇ ਅਧਾਰ ’ਤੇ ਦੂਰ ਕਰਨ ਦੇ ਲਈ ਵਿਭਿਨ ਸੈਕਸ਼ਨਾਂ ਵਿੱਚ ਕਰਮਚਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ।
ਪਲੈਟਫਾਰਮ ਨੰਬਰਾਂ ਦੇ ਨਾਲ ਟ੍ਰੇਨਾਂ ਦੇ ਆਗਮਨ/ਰਵਾਨਗੀ ਦੇ ਲਗਾਤਾਰ ਅਤੇ ਸਮੇਂ ’ਤੇ ਐਲਾਨ ਦੇ ਲਈ ਉੱਚਿਤ ਉਪਾਅ ਕੀਤੇ ਗਏ ਹਨ।
ਮਹੱਤਵਪੂਰਨ ਸਟੇਸ਼ਨਾਂ ’ਤੇ “ਮੇ ਆਈ ਹੈਲਪ ਯੂ” ਯਾਨੀ ਮੈਂ ਤੁਹਾਡੀ ਕੀ ਸਹਾਇਤਾ ਕਰ ਸਕਦਾ ਹਾਂ ਜਿਵੇਂ ਬੂਥ ਚਾਲੂ ਰੱਖੇ ਗਏ ਹਨ ਜਿੱਥੇ ਯਾਤਰੀਆਂ ਦੀ ਉੱਚਿਤ ਸਹਾਇਤਾ ਅਤੇ ਮਾਰਗਦਰਸ਼ਨ ਦੇ ਲਈ ਰੇਲਵੇ ਸੁਰੱਖਿਆ ਬਲ (ਆਰੀਪੀਐੱਫ) ਕਰਮੀਆਂ ਅਤੇ ਚਲ ਟਿਕਟ ਨਿਰੀਖਕਾਂ (ਟੀਟੀਈ) ਨੂੰ ਤੈਨਾਤ ਕੀਤਾ ਗਿਆ ਹੈ। ਮੈਡੀਕਲ ਟੀਮਾਂ ਕਾਲ ’ਤੇ ਪ੍ਰਮੁੱਖ ਸਟੇਸ਼ਨਾਂ ’ਤੇ ਉਪਲਬਧ ਹਨ। ਪੈਰਾਮੈਡੀਕਲ ਟੀਮ ਦੇ ਨਾਲ ਐਬੂਲੈਂਸ ਵੀ ਉਪਲਬਧ ਹੈ।
ਸੁਰੱਖਿਆ ਅਤੇ ਚੌਕਸੀ ਵਿਭਾਗ ਦੇ ਕਰਮਚਾਰੀਆਂ ਦੁਆਰਾ ਕਿਸੇ ਵੀ ਕਦਾਚਾਰ ’ਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਖਾਸ ਤੌਰ ’ਤੇ ਵੇਟਿੰਗ ਹਾਲ, ਰਿਟਾਇਰਿੰਗ ਰੂਮਸ, ਪਲੈਟਫਾਰਮ ਅਤੇ ਆਮ ਤੌਰ ’ਤੇ ਸਟੇਸ਼ਨਾਂ ’ਤੇ ਸਫਾਈ ਬਣਾਏ ਰੱਖਣ ਦੇ ਨਿਰਦੇਸ਼ ਜ਼ੋਨਲ ਹੈੱਡਕੁਆਟਰਸ ਦੁਆਰਾ ਦਿੱਤੇ ਗਏ ਹਨ।
*****
ਵਾਈਬੀ/ਏਐੱਸ/ਪੀਐੱਸ
(Release ID: 1971272)
Visitor Counter : 113