ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਪਤੀ ਨੇ ਰਾਸ਼ਟਰਪਤੀ ਭਵਨ ਵਿੱਚ ਅੰਤਰ ਧਾਰਮਿਕ ਬੈਠਕ ਵਿੱਚ ਹਿੱਸਾ ਲਿਆ।

Posted On: 25 OCT 2023 1:44PM by PIB Chandigarh

ਭਾਰਤ ਦੇ ਰਾਸ਼ਟਰੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (25 ਅਕਤੂਬਰ, 2023) ਰਾਸ਼ਟਪਤੀ ਭਵਨ ਵਿੱਚ ਇੱਕ ਅੰਤਰ ਧਾਰਮਿਕ ਬੈਠਕ ਨੂੰ ਸੰਬੋਧਨ ਕੀਤਾ।

ਇਸ ਅਵਸਰ ’ਤੇ ਰਾਸ਼ਟਰਪਤੀ ਨੇ ਕਿਹਾ ਕਿ ਧਰਮ ਦਾ ਸਾਡੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ। ਧਾਰਮਿਕ ਵਿਸ਼ਵਾਸ ਅਤੇ ਪ੍ਰਾਥਾਵਾਂ ਸਾਨੂੰ ਵਿਪਰੀਤ ਪਰਿਸਥਿਤੀਆਂ ਵਿੱਚ ਰਾਹਤ, ਆਸ਼ਾ ਅਤੇ ਸ਼ਕਤੀ ਪ੍ਰਦਾਨ ਕਰਦੀਆਂ ਹਨ। ਪ੍ਰਾਰਥਨਾ ਅਤੇ ਧਿਆਨ ਮਨੁੱਖਾਂ ਨੂੰ ਅੰਦਰੂਨੀ ਸ਼ਾਂਤੀ ਅਤੇ ਭਾਵਨਾਤਮਕ ਸਥਿਰਤਾ ਦਾ ਅਨੁਭਵ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ। ਲੇਕਿਨ ਸ਼ਾਂਤੀ, ਪ੍ਰੇਮ, ਪਵਿੱਤਰਤਾ ਅਤੇ ਸੱਚ ਜਿਹੀਆਂ ਮੌਲਿਕ ਅਧਿਆਤਮਿਕ ਕਦਰਾਂ-ਕੀਮਤਾਂ ਸਾਡੇ ਜੀਵਨ ਨੂੰ ਸਾਰਥਕ ਬਣਾਉਂਦੀਆਂ ਹਨ। ਇਨ੍ਹਾਂ ਕਦਰਾਂ-ਕੀਮਤਾਂ ਤੋਂ ਰਹਿਤ ਧਾਰਮਿਕ ਪ੍ਰਥਾਵਾਂ ਸਾਨੂੰ ਲਾਭਵਿੰਤ ਨਹੀਂ ਕਰ ਸਕਦੀਆਂ। ਸਮਾਜ ਵਿੱਚ ਸ਼ਾਂਤੀ ਅਤੇ ਸਦਭਾਵ ਨੂੰ ਹੁਲਾਰਾ ਦੇਣ ਦੇ ਲਈ, ਸਹਿਣਸ਼ੀਲਤਾ, ਆਪਸੀ ਸਨਮਾਨ ਅਤੇ ਸਦਭਾਵ ਦੇ ਮਹੱਤਵ ਨੂੰ ਸਮਝਣਾ ਜ਼ਰੂਰੀ ਹੈ।

ਰਾਸ਼ਟਪਤੀ ਨੇ ਕਿਹਾ ਕਿ ਹਰੇਕ ਮਾਨਵ ਆਤਮਾ ਸਨੇਹ ਅਤੇ ਸਨਮਾਨ ਦੀ ਹੱਕਦਾਰ ਹੈ। ਆਤਮਬੋਧ ਦਾ ਭਾਵ, ਮੂਲ ਅਧਿਆਤਮਿਕ ਗੁਣਾਂ ਦੇ ਅਨੁਸਾਰ ਜੀਵਨ ਜਿਉਣਾ ਅਤੇ ਪਰਮਾਤਮਾ ਦੇ ਨਾਲ ਅਧਿਆਤਮਿਕ ਸਬੰਧ ਰੱਖਣਾ ਵੀ ਸੰਪਰਦਾਇਕ ਸਦਭਾਵ ਅਤੇ ਭਾਵਨਾਤਮਕ ਏਕੀਕਰਣ ਦਾ ਸਹਿਜ ਸਾਧਨ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਪ੍ਰੇਮ ਅਤੇ ਕਰੁਣਾ ਦੇ ਬਿਨਾ ਮਾਨਵਤਾ ਦਾ ਅਸਿਤਤਵ ਨਹੀਂ ਹੈ। ਜਦੋਂ ਵਿਭਿੰਨ ਧਰਮਾਂ ਦੇ ਲੋਕ ਸਦਭਾਵ ਨਾਲ ਇਕੱਠੇ ਰਹਿੰਦੇ ਹਨ, ਤਾਂ ਸਮਾਜ ਅਤੇ ਦੇਸ਼ ਦਾ ਸਮਾਜਿਕ ਤਾਣਾ-ਬਾਣਾ ਮਜ਼ਬੂਤ ਹੁੰਦਾ ਹੈ। ਇਹੀ ਸ਼ਕਤੀ ਦੇਸ਼ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਦੀ ਹੈ ਅਤੇ ਉਸ ਨੂੰ ਪ੍ਰਗਤੀ ਦੇ ਪਥ ’ਤੇ ਅੱਗੇ ਵਧਾਉਂਦੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਲਕਸ਼ ਵਰ੍ਹੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਦੇਸ਼ ਦੇ ਰੂਪ ਵਿੱਚ ਸਥਾਪਿਤ ਕਰਨਾ ਹੈ। ਇਸ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਸਭ ਦਾ ਸਹਿਯੋਗ ਜ਼ਰੂਰੀ ਹੋਵੇਗਾ।

ਰਾਸ਼ਟਰਪਤੀ ਦਾ ਭਾਸ਼ਣ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ- 

*********

ਡੀਐੱਸ/ਏਕੇ



(Release ID: 1971096) Visitor Counter : 72