ਪ੍ਰਧਾਨ ਮੰਤਰੀ ਦਫਤਰ

ਦਿੱਲੀ ਦੇ ਦਵਾਰਕਾ ਵਿੱਚ ਵਿਜੈਦਸ਼ਮੀ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

Posted On: 24 OCT 2023 7:44PM by PIB Chandigarh

ਸਿਯਾ ਵਰ ਰਾਮਚੰਦ੍ਰ ਕੀ ਜੈ,

ਸਿਯਾ ਵਰ ਰਾਮਚੰਦ੍ਰ ਕੀ ਜੈ,

ਮੈਂ ਸਮੁੱਚੇ ਭਾਰਤਵਾਸੀਆਂ ਨੂੰ ਸ਼ਕਤੀ ਉਪਾਸਨਾ ਪਰਵ ਨਵਰਾਤ੍ਰ ਅਤੇ ਵਿਜੈ ਪਰਵ ਵਿਜੈਦਸ਼ਮੀ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਵਿਜੈਦਸ਼ਮੀ ਦਾ ਇਹ ਪਰਵ, ਅਨਿਆਂ ‘ਤੇ ਨਿਆਂ ਦੀ ਜਿੱਤ, ਅਹੰਕਾਰ ‘ਤੇ ਵਿਨਿਮਰਤਾ ਦੀ ਜਿੱਤ ਅਤੇ ਆਵੇਸ਼ ‘ਤੇ ਧੀਰਜ ਦੀ ਜਿੱਤ ਦਾ ਪਰਵ ਹੈ। ਇਹ ਅੱਤਿਆਚਾਰੀ ਰਾਵਣ ‘ਤੇ ਭਗਵਾਨ ਸ਼੍ਰੀ ਰਾਮ ਦੀ ਜਿੱਤ ਦਾ ਪਰਵ ਹੈ। ਅਸੀਂ ਇਸੇ ਭਾਵਨਾ ਦੇ ਨਾਲ ਹਰ ਵਰ੍ਹੇ ਰਾਵਣ ਦਹਿਨ ਕਰਦੇ ਹਾਂ। ਲੇਕਿਨ ਸਿਰਫ਼ ਇੰਨਾ ਹੀ ਕਾਫੀ ਨਹੀਂ ਹੈ। ਇਹ ਪਰਵ ਸਾਡੇ ਲਈ ਸੰਕਲਪਾਂ ਦਾ ਵੀ ਪਰਵ ਹੈ, ਆਪਣੇ ਸੰਕਲਪਾਂ ਨੂੰ ਦੋਹਰਾਉਣ ਦਾ ਵੀ ਪਰਵ ਹੈ।

ਮੇਰੇ ਪਿਆਰੇ ਦੇਸ਼ਵਾਸੀਓ,

ਅਸੀਂ ਇਸ ਵਾਰ ਵਿਜੈਦਸ਼ਮੀ ਤਦ ਮਨਾ ਰਹੇ ਹਾਂ, ਜਦੋਂ ਚੰਦ੍ਰਮਾ ‘ਤੇ ਸਾਡੀ ਜਿੱਤ ਨੂੰ 2 ਮਹੀਨੇ ਪੂਰੇ ਹੋਏ ਹਨ। ਵਿਜੈਦਸ਼ਮੀ ‘ਤੇ ਸ਼ਸਤ੍ਰ ਪੂਜਾ ਦਾ ਵੀ ਵਿਧਾਨ ਹੈ। ਭਾਰਤ ਦੀ ਧਰਤੀ ‘ਤੇ ਸ਼ਸਤ੍ਰਾਂ ਦੀ ਪੂਜਾ ਕਿਸੇ ਭੂਮੀ ‘ਤੇ ਕਬਜਾ ਨਹੀਂ, ਬਲਕਿ ਉਸ ਦੀ ਰੱਖਿਆ ਦੇ ਲਈ ਕੀਤੀ ਜਾਂਦੀ ਹੈ। ਨਵਰਾਤ੍ਰ ਦੀ ਸ਼ਕਤੀਪੂਜਾ ਦਾ ਸੰਕਲਪ ਸ਼ੁਰੂ ਹੁੰਦੇ ਸਮੇਂ ਅਸੀਂ ਕਹਿੰਦੇ ਹਾਂ – ਯਾ ਦੇਵੀ ਸਰਵਭੂਤੇਸ਼ੂ, ਸ਼ਕਤੀਰੁਪੇਣ ਸੰਸਥਿਤਾ, ਨਮਸਤਸਯੈ, ਨਮਸਤਸਯੈ, ਨਮਸਤਸਯੈ ਨਮੋ ਨਮ: । (या देवी सर्वभूतेषूशक्तिरूपेण संस्थितानमस्तस्यैनमस्तस्यैनमस्तस्यै नमो नम: ।) ਜਦੋਂ ਪੂਜਾ ਪੂਰੀ ਹੁੰਦੀ ਹੈ ਤਾਂ ਅਸੀਂ ਕਹਿੰਦੇ ਹਾਂ- ਦੇਹਿ ਸੌਭਾਗਯ ਆਰੋਗਯੰ, ਦੇਹਿ ਮੇ ਪਰਮੰ ਸੁਖਮ, ਰੂਪੰ ਦੇਹਿ, ਜਯੰ ਦੇਹਿ, ਯਸ਼ੋ ਦੇਹਿ, ਦਿਸ਼ੋਜਹਿ! (देहि सौभाग्य आरोग्यंदेहि मे परमं सुखमरूपं देहिजयं देहियशो देहिद्विषोजहि!) ਸਾਡੀ ਸ਼ਕਤੀ ਪੂਜਾ ਸਿਰਫ ਸਾਡੇ ਲਈ ਨਹੀਂ, ਪੂਰੀ ਸ੍ਰਿਸ਼ਟੀ ਦੇ ਸੁਭਾਗ, ਆਰੋਗਯ, ਸੁਖ, ਜਿੱਤ ਅਤੇ ਯਸ਼ ਦੇ ਲਈ ਕੀਤੀ ਜਾਂਦੀ ਹੈ। ਭਾਰਤ ਦਾ ਦਰਸ਼ਨ ਅਤੇ ਵਿਚਾਰ ਇਹੀ ਹੈ। ਅਸੀਂ ਗੀਤਾ ਦਾ ਗਿਆਨ ਵੀ ਜਾਣਦੇ ਹਾਂ ਅਤੇ ਆਈਐੱਨਐੱਸ ਵਿਕ੍ਰਾਂਤ ਅਤੇ ਤੇਜਸ ਦਾ ਨਿਰਮਾਣ ਵੀ ਜਾਣਦੇ ਹਾਂ। ਅਸੀਂ ਸ਼੍ਰੀ ਰਾਮ ਦੀ ਮਰਿਆਦਾ ਵੀ ਜਾਣਦੇ ਹਾਂ ਅਤੇ ਆਪਣੀਆਂ ਸੀਮਾਵਾਂ ਦੀ ਰੱਖਿਆ ਕਰਨਾ ਵੀ ਜਾਣਦੇ ਹਾਂ। ਅਸੀਂ ਸ਼ਕਤੀ ਪੂਜਾ ਦਾ ਸੰਕਲਪ ਵੀ ਜਾਣਦੇ ਹਾਂ ਅਤੇ ਕੋਰੋਨਾ ਵਿੱਚ ‘ਸਰਵੇ ਸੰਤੁ ਨਿਰਾਮਯਾ’ ਦਾ ਮੰਤਰ ਵੀ ਜਾਣਦੇ ਹਾਂ। ਭਾਰਤ ਭੂਮੀ ਇਹੀ ਹੈ। ਭਾਰਤ ਦੀ ਵਿਜੈਦਸ਼ਮੀ ਵੀ ਇਹੀ ਵਿਚਾਰ ਦਾ ਪ੍ਰਤੀਕ ਹੈ।

ਸਾਥੀਓ,

ਅੱਜ ਸਾਨੂੰ ਸੁਭਾਗ ਮਿਲਿਆ ਹੈ ਕਿ ਅਸੀਂ ਭਗਵਾਨ ਰਾਮ ਦਾ ਸ਼ਾਨਦਾਰ ਮੰਦਿਰ ਬਣਦਾ ਦੇਖ ਪਾ ਰਹੇ ਹਾਂ। ਅਯੋਧਿਆ ਦੀ ਅਗਲੀ ਰਾਮਨਵਮੀ ‘ਤੇ ਰਾਮਲੱਲਾ ਦੇ ਮੰਦਿਰ ਵਿੱਚ ਗੂੰਜਿਆ ਹਰ ਸ਼ਬਦ, ਪੂਰੇ ਵਿਸ਼ਵ ਨੂੰ ਖੁਸ਼ ਕਰਨ ਵਾਲਾ ਹੋਵੇਗਾ। ਉਹ ਸ਼ਬਦ ਜੋ ਸ਼ਤਾਬਦੀਆਂ ਤੋਂ ਇੱਥੇ ਕਿਹਾ ਜਾਂਦਾ ਹੈ- ਭੈ ਪ੍ਰਗਟ ਕ੍ਰਪਾਲਾ, ਦੀਨਦਯਾਲਾ...ਕੌਸਲਯਾ ਹਿਤਕਾਰੀ। ਭਗਵਾਨ ਰਾਮ ਦੀ ਜਨਮਭੂਮੀ ‘ਤੇ ਬਣ ਰਿਹਾ ਮੰਦਿਰ ਸਦੀਆਂ ਦੀ ਉਡੀਕ ਦੇ ਬਾਅਦ ਅਸੀਂ ਭਾਰਤੀਆਂ ਦੀ ਧੀਰਜ ਨੂੰ ਮਿਲੀ ਜਿੱਤ ਦਾ ਪ੍ਰਤੀਕ ਹੈ। ਰਾਮ ਮੰਦਿਰ ਵਿੱਚ ਭਾਗਵਾਨ ਰਾਮ ਦੇ ਵਿਰਾਜਨੇ ਨੂੰ ਸਿਰਫ ਕੁਝ ਮਹੀਨੇ ਬਚੇ ਹਨ। ਭਗਵਾਨ ਸ਼੍ਰੀ ਰਾਮ ਆਉਣ ਹੀ ਵਾਲੇ ਹਨ। ਅਤੇ ਸਾਥੀਓ, ਉਸ ਖੁਸ਼ੀ ਦੀ ਪਰਿਕਲਪਨਾ ਕਰੋ, ਜਦੋਂ ਸ਼ਤਾਬਦੀਆਂ ਦੇ ਬਾਅਦ ਰਾਮ ਮੰਦਿਰ ਵਿੱਚ ਭਗਵਾਨ ਰਾਮ ਦੀ ਪ੍ਰਤਿਮਾ ਵਿਰਾਜੇਗੀ। ਰਾਮ ਦੇ ਆਉਣ ਦੇ ਉਤਸਵ ਦੀ ਸ਼ੁਰੂਆਤ ਤਾਂ ਵਿਜੈਦਸ਼ਮੀ ਤੋਂ ਹੀ ਹੋਈ ਸੀ। ਤੁਲਸੀ ਬਾਬਾ ਰਾਮਚਰਿਤ ਮਾਨਸ ਵਿੱਚ ਲਿਖਦੇ ਹਨ- ਸਗੁਨ ਹੋਹਿਂ ਸੁੰਦਰ ਸਕਲ ਮਨ ਪ੍ਰਸੰਨ ਸਬ ਕੇਰ। ਪ੍ਰਭੁ ਆਗਵਨ ਜਨਾਵ ਜਨੁ ਨਗਰ ਰਮਯ ਚਹੁੰ ਫੇਰ। (सगुन होहिं सुंदर सकल मन प्रसन्न सब केर। प्रभु आगवन जनाव जनु नगर रम्य चहुं फेर।) ਯਾਨੀ ਜਦੋਂ ਭਗਵਾਨ ਰਾਮ ਦਾ ਆਗਮਨ ਹੋਣ ਹੀ ਵਾਲਾ ਸੀ, ਤਾਂ ਪੂਰੀ ਅਯੋਧਿਆ ਵਿੱਚ ਸ਼ਗੁਨ ਹੋਣ ਲਗਿਆ। ਤਦ ਸਾਰਿਆਂ ਦਾ ਮਨ ਪ੍ਰਸੰਨ ਹੋਣ ਲਗਿਆ, ਪੂਰਾ ਨਗਰ ਰਮਣੀਕ ਬਣ ਗਿਆ। ਅਜਿਹੇ ਹੀ ਸ਼ਗੁਨ ਅੱਜ ਹੋ ਰਹੇ ਹਨ। ਅੱਜ ਭਾਰਤ ਚੰਦ੍ਰਮਾ ‘ਤੇ ਜਿੱਤਿਆ ਹੋਇਆ ਹੈ। ਅਸੀਂ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਅਰਥਵਿਵਸਥਾ ਬਣਨਾ ਜਾ ਰਹੇ ਹਾਂ। ਅਸੀਂ ਕੁਝ ਹਫਤੇ ਪਹਿਲਾਂ ਸੰਸਦ ਦੀ ਨਵੀਂ ਇਮਾਰਤ ਵਿੱਚ ਪ੍ਰਵੇਸ਼ ਕੀਤਾ ਹੈ। ਨਾਰੀ ਸ਼ਕਤੀ ਦਾ ਪ੍ਰਤੀਨਿਧੀਤਵ ਦੇਣ ਦੇ ਲਈ ਸੰਸਦ ਨੇ ਨਾਰੀ ਸ਼ਕਤੀ ਵੰਦਨ ਅਧਿਨਿਯਮ ਪਾਸ ਕੀਤਾ ਹੈ।

ਭਾਰਤ ਅੱਜ ਵਿਸ਼ਵ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਦੇ ਨਾਲ, ਸਭ ਤੋਂ ਵਿਸ਼ਵਸਤ ਡੈਮੋਕ੍ਰੇਸੀ ਦੇ ਰੂਪ ਵਿੱਚ ਉਭਰ ਰਿਹਾ ਹੈ। ਅਤੇ ਦੁਨੀਆ ਦੇਖ ਰਹੀ ਹੈ ਇਹ Mother of Democracy. ਇਨ੍ਹਾਂ ਸੁਖਦ ਪਲਾਂ ਦੇ ਵਿੱਚ ਅਯੋਧਿਆ ਦੇ ਰਾਮ ਮੰਦਿਰ ਵਿੱਚ ਪ੍ਰਭੁ ਸ਼੍ਰੀ ਰਾਮ ਵਿਰਾਜਨ ਜਾ ਰਹੇ ਹਨ। ਇੱਕ ਤਰ੍ਹਾਂ ਨਾਲ ਆਜ਼ਾਦੀ ਦੇ 75 ਸਾਲ ਬਾਅਦ, ਹੁਣ ਭਾਰਤ ਦੀ ਕਿਸਮਤ ਦਾ ਉਦੈ ਹੋਣ ਜਾ ਰਿਹਾ ਹੈ। ਲੇਕਿਨ ਇਹੀ ਉਹ ਸਮਾਂ ਵੀ ਹੈ, ਜਦੋਂ ਭਾਰਤ ਨੂੰ ਬਹੁਤ ਸਤਰਕ ਰਹਿਣਾ ਹੈ। ਸਾਨੂੰ ਧਿਆਨ ਰੱਖਣਾ ਹੈ ਕਿ ਅੱਜ ਰਾਵਣ ਦਾ ਦਹਿਣ ਸਿਰਫ਼ ਇੱਕ ਪੁਤਲੇ ਦਾ ਦਹਿਨ ਨਾ ਹੋਵੇ, ਇਹ ਦਹਿਨ ਹੋਵੇ ਹਰ ਉਸ ਬੁਰਾਈ ਦਾ ਜਿਸ ਦੇ ਕਾਰਨ ਸਮਾਜ ਦਾ ਆਪਸੀ ਸੌਹਾਰਦ ਬਿਗੜਦਾ ਹੈ। ਇਹ ਦਹਿਨ ਹੋਵੇ ਉਨ੍ਹਾਂ ਸ਼ਕਤੀਆਂ ਦਾ ਜੋ ਜਾਤੀਵਾਦ ਅਤੇ ਖੇਤਰਵਾਦ ਦੇ ਨਾਮ ‘ਤੇ ਮਾਂ ਭਾਰਤੀ ਨੂੰ ਵੰਡਣ ਦਾ ਪ੍ਰਯਤਨ ਕਰਦੀਆਂ ਹਨ। ਇਹ ਦਹਿਨ ਹੋਵੇ ਉਸ ਵਿਚਾਰ ਦਾ, ਜਿਸ ਵਿੱਚ ਭਾਰਤ ਦਾ ਵਿਕਾਸ ਨਹੀਂ ਸੁਆਰਥ ਦੀ ਸਿੱਧੀ ਨਿਹਿਤ ਹੈ। ਵਿਜੈਯਾਦਸ਼ਮੀ ਦਾ ਪਰਵ ਸਿਰਫ਼ ਰਾਵਣ ‘ਤੇ ਰਾਮ ਦੀ ਜਿੱਤ ਦਾ ਪਰਵ ਨਹੀਂ, ਰਾਸ਼ਟਰ ਦੀ ਹਰ ਬੁਰਾਈ ‘ਤੇ ਰਾਸ਼ਟਰਭਗਤੀ ਦੀ ਜਿੱਤ ਦਾ ਪਰਵ ਬਣਨਾ ਚਾਹੀਦਾ ਹੈ। ਸਾਨੂੰ ਸਮਾਜ ਵਿੱਚ ਬੁਰਾਈਆਂ ਦੇ, ਭੇਦਭਾਵ ਦੇ ਅੰਤ ਦਾ ਸੰਕਲਪ ਲੈਣਾ ਚਾਹੀਦਾ ਹੈ।

ਸਾਥੀਓ,

ਆਉਣ ਵਾਲੇ 25 ਵਰ੍ਹੇ ਭਾਰਤ ਦੇ ਲਈ ਬੇਹੱਦ ਮਹੱਤਵਪੂਰਨ ਹਨ। ਪੂਰਾ ਵਿਸ਼ਵ ਅੱਜ ਭਾਰਤ ਦੇ ਵੱਲ ਨਜ਼ਰ ਟਿਕਾਏ ਸਾਡੇ ਸਮਰੱਥ ਨੂੰ ਦੇਖ ਰਿਹਾ ਹੈ। ਸਾਨੂੰ ਵਿਸ਼ਵਾਸ ਨਹੀਂ ਕਰਨਾ ਹੈ। ਰਾਮਚਰਿਤ ਮਾਨਸ ਵਿੱਚ ਵੀ ਲਿਖਿਆ ਹੈ- ਰਾਮ ਕਾਜ ਕੀਨਹੇ ਬਿਨੁ, ਮੋਹਿੰ ਕਹਾਂ ਵਿਸ਼੍ਰਾਮ (राम काज कीन्हें बिनुमोहिं कहां विश्राम) ਸਾਨੂੰ ਭਗਵਾਨ ਰਾਮ ਦੇ ਵਿਚਾਰਾਂ ਦਾ ਭਾਰਤ ਬਣਾਉਣਾ ਹੈ। ਵਿਕਸਿਤ ਭਾਰਤ, ਜੋ ਆਤਮਨਿਰਭਰ ਹੋਵੇ, ਵਿਕਸਿਤ ਭਾਰਤ, ਜੋ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦੇਵੇ, ਵਿਕਸਿਤ ਭਾਰਤ, ਜਿੱਥੇ ਸਭ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਬਰਾਬਰ ਅਧਿਕਾਰ ਹੋਵੇ, ਵਿਕਸਿਤ ਭਾਰਤ, ਜਿੱਥੇ ਲੋਕਾਂ ਨੂੰ ਸਮ੍ਰਿੱਧੀ ਅਤੇ ਸੰਤੁਸ਼ਟੀ ਦਾ ਭਾਵ ਦਿਖੇ। ਰਾਮ ਕਾਜ ਦੀ ਪਰਿਕਲਪਨਾ ਇਹੀ ਹੈ, ਰਾਮ ਰਾਜ ਬੈਠੇ ਤ੍ਰੈਲੋਕਾ, ਹਰਸ਼ਿਤ ਭਯੇਗਏ ਸਬ ਸੋਕਾ (राम राज बैठे त्रैलोकाहरषित भये गए सब सोका) ਯਾਨੀ ਜਦੋਂ ਰਾਮ ਆਪਣੇ ਸਿੰਘਾਸਨ ‘ਤੇ ਵਿਰਾਜਣ ਤਾਂ ਪੂਰੇ ਵਿਸ਼ਵ ਵਿੱਚ ਇਸ ਦੀ ਖੁਸ਼ੀ ਹੋਵੇ ਅਤੇ ਸਾਰਿਆਂ ਦੇ ਦੁਖਾਂ ਦਾ ਅੰਤ ਹੋਵੇ। ਲੇਕਿਨ, ਇਹ ਹੋਵੇਗਾ ਕਿਵੇਂ ? ਇਸ ਲਈ ਮੈਂ ਅੱਜ ਵਿਜੈਦਸ਼ਮੀ ‘ਤੇ ਹਰੇਕ ਦੇਸ਼ਵਾਸੀ ਤੋਂ 10 ਸੰਕਲਪ ਲੈਣ ਦੀ ਤਾਕੀਦ ਕਰਾਂਗਾ।

ਪਹਿਲਾ ਸੰਕਲਪ- ਆਉਣ ਵਾਲੀਆਂ ਪੀੜ੍ਹੀਆਂ ਦਾ ਧਿਆਨ ਰੱਖਦੇ ਹੋਏ ਅਸੀਂ ਜ਼ਿਆਦਾ ਤੋਂ ਜ਼ਿਆਦਾ ਪਾਣੀ ਬਚਾਵਾਂਗੇ।

ਦੂਸਰਾ ਸੰਕਲਪ- ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਡਿਜੀਟਲ ਲੈਣ-ਦੇਣ ਦੇ ਲਈ ਪ੍ਰੇਰਿਤ ਕਰਾਂਗੇ।

ਤੀਸਰਾ ਸੰਕਲਪ- ਅਸੀਂ ਆਪਣੇ ਪਿੰਡ ਅਤੇ ਸ਼ਹਿਰ ਨੂੰ ਸਵੱਛਤਾ ਵਿੱਚ ਸਭ ਤੋਂ ਅੱਗੇ ਲੈ ਜਾਵਾਂਗੇ।

ਚੌਥਾ ਸੰਕਲਪ- ਅਸੀਂ ਜ਼ਿਆਦਾ ਤੋਂ ਜ਼ਿਆਦਾ Vocal For Local ਦੇ ਮੰਤਰ ਨੂੰ ਫੌਲੋ ਕਰਾਂਗੇ, ਮੇਡ ਇਨ ਇੰਡੀਆ ਪ੍ਰੌਡਕਟਸ ਦਾ ਇਸਤੇਮਾਲ ਕਰਾਂਗੇ।

ਪੰਜਵਾਂ ਸੰਕਲਪ- ਅਸੀਂ ਕੁਆਲਿਟੀ ਨਾਲ ਕੰਮ ਕਰਾਂਗੇ ਅਤੇ ਕੁਆਲਿਟੀ ਪ੍ਰੌਡਕਟ ਬਣਾਵਾਂਗੇ, ਖ਼ਰਾਬ ਕੁਆਲਿਟੀ ਦੀ ਵਜ੍ਹਾ ਨਾਲ ਦੇਸ਼ ਦੇ ਸਨਮਾਨ ਵਿੱਚ ਕਮੀ ਨਹੀਂ ਆਉਣ ਦੇਵਾਂਗੇ।

ਛੇਵਾਂ ਸੰਕਲਪ- ਅਸੀਂ ਪਹਿਲਾਂ ਆਪਣਾ ਪੂਰਾ ਦੇਸ਼ ਦੇਖਾਂਗੇ, ਯਾਤਰਾ ਕਰਾਂਗੇ, ਦੌਰਾ ਕਰਾਂਗੇ ਅਤੇ ਪੂਰਾ ਦੇਸ਼ ਦੇਖਣ ਦੇ ਬਾਅਦ ਸਮਾਂ ਮਿਲੇ ਤਾਂ ਫਿਰ ਵਿਦੇਸ਼ ਦੀ ਸੋਚਾਂਗੇ।

ਸੱਤਵਾਂ ਸੰਕਲਪ- ਅਸੀਂ ਨੈਚੁਰਲ ਫਾਰਮਿੰਗ ਦੇ ਪ੍ਰਤੀ ਕਿਸਾਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਾਗਰੂਕ ਕਰਾਂਗੇ।

ਅੱਠਵਾਂ ਸੰਕਲਪ- ਅਸੀਂ ਸੁਪਰਫੂਡ ਮਿਲੇਟਸ ਨੂੰ ਸ਼੍ਰੀ ਅੰਨ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਾਂਗੇ। ਇਸ ਨਾਲ ਸਾਡੇ ਛੋਟੇ ਕਿਸਾਨਾਂ ਨੂੰ ਅਤੇ ਸਾਡੀ ਆਪਣੀ ਸਿਹਤ ਨੂੰ ਬਹੁਤ ਫਾਇਦਾ ਹੋਵੇਗਾ।

ਨੌਵਾਂ ਸੰਕਲਪ- ਅਸੀਂ ਸਾਰੇ ਵਿਅਕਤੀਗਤ ਸਿਹਤ ਦੇ ਲਈ ਯੋਗ ਹੋਵੇ, ਸਪੋਰਟਸ ਹੋਵੇ, ਫਿਟਨੈੱਸ ਨੂੰ ਆਪਣੇ ਜੀਵਨ ਵਿੱਚ ਪ੍ਰਾਥਮਿਕਤਾ ਦੇਵਾਂਗੇ।

ਅਤੇ ਦਸਵਾਂ ਸੰਕਲਪ- ਅਸੀਂ ਘੱਟ ਤੋਂ ਘੱਟ ਇੱਕ ਗ਼ਰੀਬ ਪਰਿਵਾਰ ਦੇ ਘਰ ਦਾ ਮੈਂਬਰ ਬਣ ਕੇ ਉਸ ਦਾ ਸਮਾਜਿਕ ਪੱਧਰ ਵਧਾਵਾਂਗੇ।

ਜਦੋਂ ਤੱਕ ਦੇਸ਼ ਵਿੱਚ ਇੱਕ ਵੀ ਗ਼ਰੀਬ ਅਜਿਹਾ ਹੈ ਜਿਸ ਦੇ ਕੋਲ ਮੂਲ ਸੁਵਿਧਾਵਾਂ ਨਹੀਂ ਹਨ, ਘਰ-ਬਿਜਲੀ-ਗੈਸ-ਪਾਣੀ ਨਹੀਂ ਹੈ, ਇਲਾਜ ਦੀ ਸੁਵਿਧਾ ਨਹੀਂ ਹੈ, ਸਾਨੂੰ ਚੈਨ ਨਾਲ ਨਹੀਂ ਬੈਠਣਾ ਹੈ। ਅਸੀਂ ਹਰ ਲਾਭਾਰਥੀ ਤੱਕ ਪਹੁੰਚਣਾ ਹੈ, ਉਸ ਦੀ ਸਹਾਇਤਾ ਕਰਨੀ ਹੈ। ਤਦ ਦੇਸ਼ ਵਿੱਚ ਗ਼ਰੀਬੀ ਹਟੇਗੀ, ਸਭ ਦਾ ਵਿਕਾਸ ਹੋਵੇਗਾ। ਤਦੇ ਭਾਰਤ ਵਿਕਸਿਤ ਬਣੇਗਾ। ਆਪਣੇ ਇਨ੍ਹਾਂ ਸੰਕਲਪਾਂ ਨੂੰ ਅਸੀਂ ਭਗਵਾਨ ਰਾਮ ਦਾ ਨਾਮ ਲੈਂਦੇ ਹੋਏ ਪੂਰਾ ਕਰੀਏ, ਵਿਜੈਦਸ਼ਮੀ ਦੇ ਇਸ ਪਾਵਨ ਪਰਵ ‘ਤੇ ਦੇਸ਼ਵਾਸੀਆਂ ਨੂੰ ਮੇਰੀ ਇਸੇ ਕਾਮਨਾ ਦੇ ਨਾਲ ਅਨੇਕ-ਅਨੇਕ ਸ਼ੁਭਕਾਮਨਾਵਾਂ। ਰਾਮ ਚਰਿਤ ਮਾਨਸ ਵਿੱਚ ਕਿਹਾ ਗਿਆ ਹੈ- ਬਿਸੀ ਨਗਰ ਕੀਜੈ ਸਬ ਕਾਜਾ, ਹਿਰਦੈ ਰਾਖਿ ਕੋਸਲਪੁਰ ਰਾਜਾ (बिसी नगर कीजै सब काजाहृदय राखि कोसलपुर राजा) ਯਾਨੀ ਭਗਵਾਨ ਸ਼੍ਰੀ ਰਾਮ ਦੇ ਨਾਮ ਨੂੰ ਮਨ ਵਿੱਚ ਰੱਖ ਕੇ ਅਸੀਂ ਜੋ ਸੰਕਲਪ ਪੂਰਾ ਕਰਨਾ ਚਾਹੁੰਦੇ ਹਾਂ, ਸਾਨੂੰ ਉਸ ਵਿੱਚ ਸਫ਼ਲਤਾ ਜ਼ਰੂਰ ਮਿਲੇਗੀ। ਅਸੀਂ ਸਾਰੇ ਭਾਰਤ ਦੇ ਸੰਕਲਪਾਂ ਦੇ ਨਾਲ ਉੱਨਤੀ ਦੇ ਰਾਹ ‘ਤੇ ਵਧੀਏ, ਅਸੀਂ ਸਾਰੇ ਭਾਰਤ ਨੂੰ ਸ਼੍ਰੇਸ਼ਠ ਭਾਰਤ ਦੇ ਲਕਸ਼ ਤੱਕ ਪਹੁੰਚਾਈਏ। ਇਸੇ ਕਾਮਨਾ ਦੇ ਨਾਲ, ਆਪ ਸਭ ਨੂੰ ਵਿਜੈਦਸ਼ਮੀ ਦੇ ਇਸ ਪਾਵਨ ਪਰਵ ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।

 ਸਿਯਾ ਵਰ ਰਾਮਚੰਦ੍ਰ ਕੀ ਜੈ,

ਸਿਯਾ ਵਰ ਰਾਮਚੰਦ੍ਰ ਕੀ ਜੈ।

***

ਡੀਐੱਸ/ਵੀਜੇ/ਡੀਕੇ



(Release ID: 1970863) Visitor Counter : 69