ਰਾਸ਼ਟਰਪਤੀ ਸਕੱਤਰੇਤ
ਦੁਸਹਿਰੇ ਦੀ ਪੂਰਵ ਸੰਧਿਆ ’ਤੇ ਭਾਰਤ ਦੇ ਰਾਸ਼ਟਰਪਤੀ ਨੇ ਸ਼ੁਭਕਾਮਨਾਵਾਂ ਦਿੱਤੀਆਂ
प्रविष्टि तिथि:
23 OCT 2023 6:36PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਦੁਸਹਿਰੇ ਦੀ ਪੂਰਵ ਸੰਧਿਆ ’ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇੱਸ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, “ਭਾਰਤ ਅਤੇ ਵਿਦੇਸ਼ ਵਿੱਚ ਰਹਿਣ ਵਾਲੇ ਸਾਰੇ ਭਾਰਤੀਆਂ ਨੂੰ ਦੁਸਹਿਰੇ ਦੇ ਸ਼ੁਭ ਅਵਸਰ ’ਤੇ ਮੈਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।
ਦੁਸਹਿਰੇ ਦਾ ਤਿਉਹਾਰ, ਜਿਸ ਨੂੰ ਵਿਜੈਦਸ਼ਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਬੁਰਾਈ ’ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਹੈ। ਭਾਰਤ ਦੇ ਪੂਰਬੀ ਅਤੇ ਦੱਖਣੀ ਰਾਜ ਦੁਸਹਿਰਾ ਨੂੰ ਦੁਸ਼ਟ ਰਾਕਸ਼ ਮਹਿਸ਼ਾਸੁਰ ’ਤੇ ਦੇਵੀ ਦੁਰਗਾ ਦੀ ਜਿੱਤ ਦੇ ਰੂਪ ਵਿੱਚ ਮੰਨਦੇ ਹਨ ਜਦੋਕਿ ਉੱਤਰੀ ਅਤੇ ਪੱਛਮੀ ਰਾਜ ਇਸ ਤਿਉਹਾਰ ਨੂੰ ਭਗਵਾਨ ਰਾਮ ਦੀ ਰਾਵਣ ’ਤੇ ਜਿੱਤ ਦੇ ਰੂਪ ਵਿੱਚ ਮੰਨਦੇ ਹਨ।
ਇਹ ਤਿਉਹਾਰ ਸਾਨੂੰ ‘ਬੁਰਾਈ’ ਦੇ ਪ੍ਰਤੀਕ ਅਹੰਕਾਰ ਅਤੇ ਨਕਾਰਾਤਮਕਤਾ ਤੋਂ ਛੁਟਕਾਰਾ ਪਾ ਕੇ, ਸਭ ਦੇ ਲਈ ਪ੍ਰੇਮ ਅਤੇ ਏਕਤਾ ਦੀਆਂ ਭਾਵਨਾਵਾਂ ਨੂੰ ਅਪਣਾਉਣਾ ਸਿਖਾਉਂਦਾ ਹੈ ਜੋ ‘ਅੱਛਾਈ’ ਦਾ ਪ੍ਰਤੀਕ ਹੈ। ਭਗਵਾਨ ਰਾਮ ਦੀਆਂ ਕਦਰਾਂ-ਕੀਮਤਾਂ ਸਾਨੂੰ ਜੀਵਨ ਦੀਆਂ ਕਠੋਰਤਮ ਪਰੀਖਿਆਵਾਂ ਅਤੇ ਪ੍ਰਤਿਕੂਲਤਾਵਾਂ ਦੇ ਬਾਵਜੂਦ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਦਿੰਦੀਆਂ ਹਨ।
ਆਓ, ਇਸ ਦਿਨ ਅਸੀਂ ਦੇਸ਼ ਦੀ ਸਮ੍ਰਿੱਧੀ ਅਤੇ ਸਭ ਦੀ ਭਲਾਈ ਖਾਸ ਤੌਰ ’ਤੇ ਵੰਚਿਤਾਂ ਦੇ ਲਈ, ਮਿਲ ਕੇ ਕੰਮ ਕਰਨ ਦਾ ਸੰਕਲਪ ਲਈਏ।”
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਇੱਥੇ ਕਲਿੱਕ ਕਰੋ।
*****
ਡੀਐੱਸ/ਬੀਐੱਮ
(रिलीज़ आईडी: 1970860)
आगंतुक पटल : 109