ਕਬਾਇਲੀ ਮਾਮਲੇ ਮੰਤਰਾਲਾ
ਸਵੱਛਤਾ ਅਤੇ ਲੰਬਿਤ ਮਾਮਲਿਆਂ ਦੇ ਸਮਾਧਾਨ ਦੇ ਲਈ ਕਬਾਇਲੀ ਮਾਮਲੇ ਮੰਤਰਾਲੇ ਦੀ ਵਿਸ਼ੇਸ਼ ਮੁਹਿੰਮ 3.0 ਪ੍ਰਗਤੀ ’ਤੇ
1070 ਫਿਜ਼ੀਕਲ ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ 352 ਫਾਈਲਾਂ ਨੂੰ ਹਟਾਇਆ ਗਿਆ, ਹੋਰ ਸਵੱਛਤਾ ਗਤੀਵਿਧੀਆਂ ਦੇ ਨਾਲ ਸਮੀਖਿਆ ਦੇ ਲਈ 723 ਈ-ਫਾਈਲਾਂ ਦੀ ਪਹਿਚਾਣ ਕੀਤੀ ਗਈ ਅਤੇ 103 ਈ-ਫਾਈਲਾਂ ਨੂੰ ਬੰਦ ਕਰ ਦਿੱਤਾ ਗਿਆ
Posted On:
21 OCT 2023 11:42AM by PIB Chandigarh
ਸਵੱਛਤਾ ਦੇ ਲਈ ਕਬਾਇਲੀ ਮਾਮਲੇ ਮੰਤਰਾਲੇ ਦੀ ਵਿਸ਼ੇਸ਼ ਮੁਹਿੰਮ 3.0 ਪੂਰਨ ਰੂਪ ਨਾਲ ਪ੍ਰਗਤੀ ’ਤੇ ਹੈ। ਇਸ ਮੁਹਿੰਮ ਦੇ ਮੁੱਖ ਕੇਂਦਰ ਬਿੰਦੂ ਵਿੱਚ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ, ਸੰਸਦ ਮੈਂਬਰਾਂ ਦੇ ਸੰਦਰਭ, ਸਵੱਛਤਾ ਮੁਹਿੰਮ, ਫਾਈਲਾਂ ਦੀ ਛਾਂਟੀ ਆਦਿ ਸ਼ਾਮਲ ਹਨ। ਮੁਹਿੰਮ ਦੀਆਂ ਵਿਭਿੰਨ ਗਤੀਵਿਧੀਆਂ ਦੇ ਲਕਸ਼ਾਂ ਦੀ ਪਹਿਚਾਣ ਕਰਨ ਦੇ ਲਈ ਮੁਹਿੰਮ ਦੇ ਸ਼ੁਰੂਆਤੀ ਪੜਾਅ ਦੀ ਸ਼ੁਰੂਆਤ 15 ਸਤੰਬਰ 2023 ਤੋਂ ਹੋਈ। ਮੁੱਖ ਮੁਹਿੰਮ ਦੀ ਸ਼ੁਰੂਆਤ 2 ਅਕਤੂਬਰ 2023 ਤੋਂ ਹੋਈ ਅਤੇ ਇਹ 31 ਅਕਤੂਬਰ 2023 ਤੱਕ ਚਲੇਗਾ।
ਹੁਣ ਇੱਕ ਦੋ ਆਉਟਡੋਰ ਮੁਹਿੰਮ ਸੰਚਾਲਿਤ ਕੀਤੀਆਂ ਜਾ ਚੁੱਕੀਆਂ ਹਨ। 1070 ਫਿਜ਼ੀਕਲ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ ਅਤੇ 352 ਫਾਈਲਾਂ ਦੀ ਛਾਂਟੀ ਕੀਤੀ ਗਈ ਹੈ, 723 ਈ-ਫਾਈਲਾਂ ਦੀ ਪਹਿਚਾਣ ਸਮੀਖਿਆ ਲਈ ਕੀਤੀ ਗਈ ਹੈ ਅਤੇ 103 ਈ-ਫਾਈਲਾਂ ਬੰਦ ਕਰ ਦਿੱਤੀਆਂ ਗਈਆਂ ਹਨ, 7 ਸਾਂਸਦਾਂ ਦੇ ਸੰਦਰਭ, 3 ਸੰਸਦ ਆਸ਼ਵਾਸਨ, 2 ਰਾਜ ਸਰਕਾਰ ਦੇ ਸੰਦਰਭ, 121 ਜਨਤਕ ਸ਼ਿਕਾਇਤਾਂ, 1 ਪੀਐੱਮਓ ਸੰਦਰਭ, 19 ਜਨਤਕ ਸ਼ਿਕਾਇਤ ਅਪੀਲ ਨੂੰ ਰੱਦ ਕੀਤਾ ਜਾ ਚੁੱਕਿਆ ਹੈ ਅਤੇ ਹੋਰ ਗਤੀਵਿਧੀਆਂ ਸਮੇਤ 100 ਵਰਗ ਮੀਟਰ ਖੇਤਰ ਨੂੰ ਸਾਫ ਕੀਤਾ ਗਿਆ ਹੈ।
ਸਾਰੇ ਲਕਸ਼ਾਂ ਦੀ ਪਹਿਚਾਣ ਕੀਤੀ ਗਈ ਹੈ ਅਤੇ ਮੁਹਿੰਮ ਅਵਧੀ ਦੇ ਦੌਰਾਨ ਕਬਾਇਲੀ ਮਾਮਲੇ ਮੰਤਰਾਲੇ ਦੁਆਰਾ ਉਨ੍ਹਾਂ ਨੂੰ ਹਾਸਲ ਕਰਨ ਦੇ ਪ੍ਰਯਾਸ ਪ੍ਰਗਤੀ ‘ਤੇ ਹਨ। ਮੁਹਿੰਮ ਦੀ ਪ੍ਰਗਤੀ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਦੇ ਅੱਪਡੇਟ ਪ੍ਰਸਾਸਨਿਕ ਸੁਧਾਰ ਅਤੇ ਜਨਤਕ ਸ਼ਿਕਾਇਤ ਵਿਭਾਗ ਦੁਆਰਾ ਹੋਸਟ ਕੀਤੇ ਗਏ ਸਿਸਟਮ ਸੈਂਟਰ ਡੇਟਾ ਪੋਜੀਸ਼ਨ ਮੇਜਰਮੈਂਟ (ਐੱਸਸੀਪੀਡੀਐੱਮ) ਪੋਰਟਲ ‘ਤੇ ਅੱਪਲੋਡ ਕੀਤੇ ਜਾ ਰਹੇ ਹਨ। ਸਾਰੇ ਖੁਦਮੁਖਤਿਆਰੀ ਸੰਸਥਾ/ਅਧੀਨ ਦਫ਼ਤਰ ਸਵੱਛਤਾ ਅਭਿਯਾਨ ਚਲਾਉਣ ਅਤੇ ਲੰਬਿਤ ਮਾਮਲਿਆਂ ਨੂੰ ਘੱਟ ਕਰਨ ਦੇ ਲਈ ਉਤਸ਼ਾਹਪੂਰਵਕ ਭਾਗੀਦਾਰੀ ਕਰ ਰਹੇ ਹਨ।
ਮੰਤਰਾਲੇ ਦੇ ਅਧਿਕਾਰੀ ਅਤੇ ਹਿਤਧਾਰਕ ਦਫ਼ਤਰ ਵਿੱਚ ਅਤੇ ਇਸ ਦੇ ਪਰਿਵਾਰ ਵਿੱਚ ਸਵੱਛ ਵਾਤਾਵਰਣ ਪ੍ਰਦਾਨ ਕਰਨ ਦੇ ਲਈ ਸਵੱਛਤਾ ਮੁਹਿੰਮ ਨਾਲ ਜੁੜ ਗਏ ਹਨ। ਜਨਤਾ ਦੇ ਦਰਮਿਆਨ ਵਿਸ਼ੇਸ਼ ਮੁਹਿੰਮ 3.0 ਬਾਰੇ ਜਾਗਰੂਕਤਾ ਪੈਦਾ ਕਰਨ ਦੇ ਲਈ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਸਵੱਛਤਾ ਮੁਹਿੰਮਾਂ ਨੂੰ ਦਿਖਾਇਆ ਜਾ ਰਿਹਾ ਹੈ।
ਇਹ ਕਬਾਇਲੀ ਮਾਮਲੇ ਮੰਤਰਾਲਾ ਵਿਸ਼ੇਸ਼ ਮੁਹਿੰਮ ਨਾਲ ਸਬੰਧਿਤ ਲਕਸ਼ਾਂ ਨੂੰ ਪੂਰਾ ਕਰਨ ਅਤੇ ਇਨ੍ਹਾਂ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਤੀਬੱਧ ਹੈ। ਇਸ ਪਹਿਲ ਦੇ ਲਈ ਇਸ ਦਿਸ਼ਾ ਵਿੱਚ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਹਨ।
*****
ਐੱਨਬੀ/ਵੀਐੱਮ
(Release ID: 1970172)
Visitor Counter : 70