ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵਿੱਚ ਸਵੱਛਤਾ ਸਬੰਧੀ ਟੀਚੀਆਂ ਨੂੰ ਪੂਰਾ ਕਰਨ ਲਈ ਵਿਸ਼ੇਸ਼ ਅਭਿਯਾਨ 3.0 ਦੀ ਪ੍ਰਗਤੀ ਸੁਚਾਰੂ ਤੌਰ ‘ਤੇ ਹੋ ਰਹੀ ਹੈ

Posted On: 19 OCT 2023 4:50PM by PIB Chandigarh

ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਇਸ ਦੇ ਅਧੀਨ/ਸਬੰਧਿਤ ਦਫ਼ਤਰਾਂ ਵਿੱਚ ਵਿਸ਼ੇਸ਼ ਅਭਿਯਾਨ 3.0 ਸੁਚਾਰੂ ਤੌਰ ‘ਤੇ ਪ੍ਰਗਤੀ ਕਰ ਰਿਹਾ ਹੈ। ਹੁਣ ਤੱਕ 366 ਆਊਟਡੋਰ ਅਭਿਯਾਨ ਚਲਾਏ ਗਏ ਹਨ ਅਤੇ 592 ਸਥਾਨਾਂ ਨੂੰ ਸਵੱਛ ਕੀਤਾ ਗਿਆ ਹੈ। 5095 ਕਿਲੋਗ੍ਰਾਮ ਸਕ੍ਰੈਪ ਦਾ ਨਿਪਟਾਰਾ ਕੀਤਾ ਗਿਆ ਹੈ।13541 ਕਾਗਜ਼ੀ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ, 941 ਈ-ਫਾਈਲਾਂ ਨੂੰ ਬੰਦ ਕਰਨ ਲਈ ਚਿੰਨ੍ਹਿਤ ਕੀਤਾ ਹੈ, ਹੋਰ ਗਤੀਵਿਧੀਆਂ ਸਮੇਤ ਸਾਂਸਦਾਂ ਦੇ 13 ਪੈਂਡਿੰਗ ਸੰਦਰਭਾਂ ਦਾ ਨਿਪਟਾਰਾ ਕੀਤਾ ਗਿਆ ਹੈ। ਅਭਿਯਾਨ ਦੀ ਮਿਆਦ ਦੌਰਾਨ ਪੈਂਡਿੰਗ ਸ਼ਿਕਾਇਤਾਂ ਅਤੇ ਅਪੀਲਾਂ ਦੇ ਨਿਪਟਾਰੇ ਦੇ ਟੀਚੇ ਨੂੰ ਪਹਿਲਾਂ ਹੀ ਹਾਸਲ ਕੀਤਾ ਜਾ ਚੁੱਕਾ ਹੈ।

ਮੰਤਰਾਲਾ ਇਸ ਅਭਿਯਾਨ ਵਿੱਚ ਕੀਤੇ ਗਏ ਪ੍ਰਯਾਸਾਂ ਦੇ ਪ੍ਰਚਾਰ ਦੇ ਲਈ ਸੋਸ਼ਲ ਮੀਡੀਆ ਅਤੇ ਹੋਰ ਪਲੈਟਫਾਰਮਾਂ ਦਾ ਸਰਗਰਮੀ ਨਾਲ ਉਪਯੋਗ ਕਰ ਰਿਹਾ ਹੈ। ਸਵੱਛਤਾ ਦੇ ਸੰਦੇਸ਼ ਨੂੰ ਫੈਲਾਉਣ ਅਤੇ ਜਾਗਰੂਕਤਾ ਨੂੰ ਵਧਾਉਣ ਲਈ ਹੋਰ ਮਾਧਿਅਮਾਂ ਸਮੇਤ ਮੰਤਰਾਲੇ ਦੇ ਅਧਿਕਾਰੀ ਸੋਸ਼ਲ ਮੀਡੀਆ ਹੈਂਡਲ ਦੇ ਰਾਹੀਂ ਅਭਿਯਾਨ ਦੇ ਦੂਸਰੇ ਹਫ਼ਤੇ ਤੱਕ 300 ਤੋਂ ਵੱਧ ਟਵੀਟ ਪੋਸਟ/ਰੀ-ਪੋਸਟ ਕਰ ਚੁੱਕੇ ਹਨ।

ਸਾਫ਼ ਕੀਤੇ ਗਏ ਸਥਾਨਾਂ ਦੀਆਂ ਤਸਵੀਰਾਂ (ਪਹਿਲਾਂ ਅਤੇ ਬਾਅਦ ਵਿੱਚ) ਅਤੇ ਸੋਸ਼ਲ ਮੀਡੀਆ ‘ਤੇ ਕੀਤੀਆਂ ਗਈਆਂ ਪੋਸਟਾਂ ਹੇਠਾਂ ਦਿੱਤੀਆਂ ਗਈਆਂ ਹਨ:-

ਪਹਿਲਾਂ

ਬਾਅਦ ਵਿੱਚ

 

 

 

 

  

 

*****

ਪ੍ਰਗਿਆ ਪਾਲੀਵਾਲ਼/ਸੌਰਭ ਸਿੰਘ



(Release ID: 1969398) Visitor Counter : 37