ਵਿੱਤ ਮੰਤਰਾਲਾ

ਡੀਐੱਫਐੱਸ ਨੇ ਵਿਸ਼ੇਸ਼ ਅਭਿਯਾਨ 3.0 ਦੇ ਪਹਿਲੇ ਪਖਵਾੜੇ ਦੇ ਦੌਰਾਨ ਰੱਦੀ ਦੇ ਨਿਪਟਾਣ, ਸਥਾਨ ਦੇ ਪ੍ਰਬੰਧਨ, ਸਥਲਾਂ ਦੀ ਸਫ਼ਾਈ ਤੇ ਦਿੱਵਿਯਾਂਗਜਨਾਂ ਦੇ ਲਈ ਰੈਂਪ ਦੇ ਨਿਰਮਾਣ ਨੂੰ ਪ੍ਰਾਥਮਿਕਤਾ ਦਿੱਤੀ


ਡੀਐੱਫਐੱਸ ਨੇ ਵਿਸ਼ੇਸ਼ ਅਭਿਯਾਨ 3.0 ਦੇ ਪਹਿਲੇ ਪਖਵਾੜੇ ਦੇ ਦੌਰਾਨ ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦੇ ਨਿਪਟਾਣ ਦੇ ਲਈ ਨਿਰਧਾਰਿਤ ਲਕਸ਼ ਦਾ 50 ਪ੍ਰਤੀਸ਼ਤ ਹਾਸਲ ਕੀਤਾ

6.20 ਲੱਖ ਤੋਂ ਵੱਧ ਡੋਮੈਂਟ ਬੈਂਕ ਖਾਤੇ ਸਰਗਰਮ ਕੀਤੇ ਗਏ, ਅਤੇ ਮੌਤ ਦਾਵਾ ਨਿਪਟਾਣ ਨੂੰ ਸੁਗਮ ਬਣਾਉਣ ਦੇ ਲਈ 10 ਲੱਖ ਤੋਂ ਅਧਿਕ ਬੈਂਕ ਖਾਤਿਆਂ ਦੇ ਨਾਮਾਂਕਨ ਵੇਰਵਾ ਜੋੜੇ/ਅੱਪਡੇਟ ਕੀਤੇ ਗਏ

Posted On: 18 OCT 2023 12:38PM by PIB Chandigarh

ਵਿੱਤੀ ਸੇਵਾ ਵਿਭਾਗ, ਵਿੱਤ ਮੰਤਰਾਲਾ ਅਤੇ ਸਬੰਧ ਸੰਗਠਨ ਲੰਬਿਤ ਮਾਮਲਿਆਂ ਦੇ ਨਿਪਟਾਣ ਦੇ ਲਈ ਵਿਸ਼ੇਸ਼ ਅਭਿਯਾਨ (ਐੱਸਸੀਡੀਪੀਐੱਮ) 3.0 ਦੇ ਤਹਿਤ ਵਿਭਿੰਨ ਗਤੀਵਿਧੀਆਂ ਸੰਚਾਲਿਤ ਕਰ ਰਹੇ ਹਨ। ਇਸ ਅਭਿਯਾਨ ਦੀ ਮਿਆਦ ਦੇ ਪਹਿਲੇ ਹਿੱਸੇ ਦੇ ਤਹਿਤ ਰੱਦੀ ਦਾ ਨਿਪਟਾਣ, ਸਥਾਨ ਦਾ ਪ੍ਰਬੰਧਨ, ਸਥਲਾਂ ਦੀ ਸਫਾਈ ਅਤੇ ਦਿੱਵਿਯਾਂਗਜਨਾਂ ਦੇ ਲਈ ਰੈਂਪ ਦਾ ਨਿਰਮਾਣ ਜਿਹੇ ਕਾਰਜ ਮੁੱਖ ਆਕਰਸ਼ਣ ਹਨ।

              

1.8 ਲੱਖ ਵਰਗਫੁਟ ਖੇਤਰਫਲ ਨੂੰ ਖਾਲ੍ਹੀ ਕਰਵਾ ਕੇ ਲਗਭਗ 100 ਲੱਖ ਰੁਪਏ ਤੋਂ ਅਧਿਕ ਮੁੱਲ ਦੀ ਰੱਦੀ ਦਾ ਨਿਪਟਾਣ ਕੀਤਾ ਗਿਆ ਹੈ ਅਤੇ 3,400 ਤੋਂ ਅਧਿਕ ਸਥਲਾਂ ਨੂੰ ਸਾਫ਼ ਕੀਤਾ ਗਿਆ ਹੈ।

ਇਸ ਦੌਰਾਨ 5,998 ਸ਼ਿਕਾਇਤਾਂ ਅਤੇ ਅਪੀਲਾਂ ਦਾ ਨਿਪਟਾਣ ਕਰਕੇ ਲੋਕ ਸ਼ਿਕਾਇਤਾਂ ਅਤੇ ਅਪੀਲਾਂ ਦੇ ਨਿਪਟਾਣ ਦੇ ਲਈ ਨਿਰਧਾਰਿਤ ਲਕਸ਼ ਦਾ ਪੰਜਾਹ ਪ੍ਰਤੀਸ਼ਤ ਪਹਿਲਾਂ ਹੀ ਹਾਸਲ ਕਰ ਲਿਆ ਗਿਆ ਹੈ।

 

ਸੁਸ਼ਾਸਨ ਦੇ ਲਾਗੂਕਰਨ ਦੀ ਦਿਸ਼ਾ ਵਿੱਚ, ਵਿੱਤੀ ਸੇਵਾ ਖੇਤਰ ਵਿੱਚ ਹੋਣ ਦੇ ਕਾਰਨ ਡੀਐੱਫਐੱਸ ਦੇ ਸੰਗਠਨਾਂ ਨੇ ਅਭਿਯਾਨ ਦੇ ਤਹਿਤ ਖਾਤਾਧਾਰਕਾਂ ਤੋਂ ਨਵੇਂ ਕੇਵਾਈਸੀ ਪ੍ਰਾਪਤ ਕਰਨ ਦੇ ਬਾਅਦ 6.20 ਲੱਖ ਤੋਂ ਅਧਿਕ ਡੋਮੈਂਟ ਬੈਂਕ ਖਾਤਿਆਂ ਨੂੰ ਸਰਗਰਮ ਕੀਤਾ। ਮੌਤ ਦਾਅਵਾ ਨਿਪਟਾਨ ਦੀ ਕੁਸ਼ਲਤਾ ਵਿੱਚ ਸੁਧਾਰ ਦੇ ਲਈ 10 ਲੱਖ ਤੋਂ ਵੱਧ ਬੈਂਕ ਖਾਤਿਆਂ ਵਿੱਚ ਨਾਮਾਂਕਨ ਵੇਰਵਾ ਜੋੜੇ/ਅੱਪਡੇਟ ਕੀਤੇ ਗਏ ਹਨ। ਇਸ ਦੇ ਇਲਾਵਾ, ਡੀਐੱਫਐੱਸ ਦੇ ਕਈ ਸੰਗਠਨਾਂ ਦੁਆਰਾ “ਪੈਨਸ਼ਨ ਸ਼ਿਕਾਇਤ ਸਪਤਾਹ” ਚਲਾਇਆ ਜਾ ਰਿਹਾ ਹੈ।

ਡੀਐੱਫਐੱਸ ਅਤੇ ਉਸ ਦੇ ਸੰਗਠਨਾਂ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਨੂੰ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਨਿਰੰਤਰ ਅਧਾਰ ‘ਤੇ ਪੋਸਟ ਕੀਤਾ ਗਿਆ ਹੈ।

 

ਵਿਸ਼ੇਸ਼ ਅਭਿਯਾਨ 3.0 ਦੇ ਸਬੰਧ ਵਿੱਚ ਬੈਂਕ ਆਫ਼ ਬੜੌਦਾ ਦੇ ਐੱਮਡੀ ਅਤੇ ਸੀਈਓ, ਕਰਮਚਾਰੀਆਂ ਅਤੇ ਉਸ ਦੇ ਗ੍ਰਾਹਕਾਂ ਦੇ ਪ੍ਰਸ਼ੰਸਾ ਪੱਤਰ ਦੀਆਂ ਵੀਡੀਓਜ਼:

**** 

ਐੱਨਬੀ/ਵੀਐੱਮ/ਕੇਐੱਮਐੱਨ



(Release ID: 1969124) Visitor Counter : 62


Read this release in: English , Urdu , Hindi , Tamil