ਯੁਵਾ ਮਾਮਲੇ ਤੇ ਖੇਡ ਮੰਤਰਾਲਾ
azadi ka amrit mahotsav

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਨੇ ਅਗਲੀਆਂ ਏਸ਼ਿਆਈ ਪੈਰਾ ਖੇਡਾਂ ਲਈ 303 ਐਥਲੀਟਾਂ ਅਤੇ 143 ਕੋਚਾਂ ਅਤੇ ਸਹਾਇਕ ਕਰਮਚਾਰੀਆਂ ਨੂੰ ਮਨਜ਼ੂਰੀ ਦਿੱਤੀ

प्रविष्टि तिथि: 17 OCT 2023 6:16PM by PIB Chandigarh

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (ਐੱਮਵਾਈਏਐੱਸ)  ਨੇ ਅਗਲੀਆਂ ਏਸ਼ਿਆਈ ਪੈਰਾ ਖੇਡਾਂ ਵਿਚ ਹਿੱਸਾ ਲੈਣ ਲਈ 17 ਖੇਡ ਮੁਕਾਬਲਿਆਂ ਦੇ ਕੁੱਲ 303 ਖਿਡਾਰੀਆਂ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰਾਲਾ ਨੇ ਏਸ਼ਿਆਈ ਪੈਰਾ ਖੇਡਾਂ ਦੇ ਸਮੂਹ ਦਾ ਹਿੱਸਾ ਬਣਨ ਲਈ ਕੁਲ 143 ਕੋਚਾਂ, ਸਹਾਇਕ ਕੋਚਾਂ, ਅਧਿਕਾਰੀਆਂ ਅਤੇ ਸਹਾਇਕ ਕਰਮਚਾਰੀਆਂ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ।

ਐਥਲੀਟਾਂ ਦੀ ਸੂਚੀ ਵਿਚ 191 ਮਰਦ ਅਤੇ 112 ਮਹਿਲਾ ਐਥਲੀਟ ਸ਼ਾਮਿਲ ਹਨ। ਇਨ੍ਹਾਂ ਵਿਚੋਂ 123 ਐਥਲੀਟਾਂ ਦੇ ਸਭ ਤੋਂ ਵੱਡੇ ਸਮੂਹ ਨੂੰ ਐਥਲੈਟਿਕਸ ਮੁਕਾਬਲਿਆਂ ਲਈ ਮਨਜ਼ੂਰੀ ਦਿੱਤੀ ਗਈ ਹੈ। ਸਾਲ 2018 ਵਿਚ ਆਯੋਜਿਤ ਏਸ਼ਿਆਈ ਪੈਰਾ ਖੇਡਾਂ ਦੇ ਪਿਛਲੇ ਅੰਕ ਵਿਚ 13 ਖੇਡ ਮੁਕਾਬਲਿਆਂ ਵਿਚ ਕੁੱਲ 190 ਐਥਲੀਟਾਂ ਨੇ ਹਿੱਸਾ ਲਿਆ ਸੀ। ਪੈਰਾ ਖੇਡਾਂ ਦੇ ਉਸ ਅੰਕ ਵਿਚ ਭਾਰਤ ਨੇ 15 ਸੋਨ ਤਮਗਿਆਂ ਸਮੇਤ ਕੁੱਲ 72 ਤਮਗੇ ਜਿੱਤੇ ਸਨ।

 

ਕਿਰਪਾ ਕਰਕੇ ਹੇਠਾਂ ਉਨ੍ਹਾਂ ਐਥਲੀਟਾਂ, ਕੋਚਾਂ ਅਤੇ ਸਹਾਇਕ ਕਰਮਚਾਰੀਆਂ ਦੀ ਸੂਚੀ ਵੇਖੋ ਜੋ ਏਸ਼ਿਆਈ ਪੈਰਾ ਖੇਡਾਂ 2022 ਦੇ ਲਈ ਭਾਰਤੀ ਸਮੂਹ ਦਾ ਹਿੱਸਾ ਹੋਣਗੇ। 

 

ਸਮੁੱਚੀ ਸੂਚੀ ਲਈ ਇੱਥੇ ਕਲਿੱਕ ਕਰੋ।

**************

ਐੱਮਜੀ/ ਐੱਮਐੱਸ /ਏਆਰ /ਆਰ /ਐੱਸਐੱਸ


(रिलीज़ आईडी: 1968706) आगंतुक पटल : 105
इस विज्ञप्ति को इन भाषाओं में पढ़ें: Kannada , English , Urdu , Marathi , हिन्दी