ਵਿੱਤ ਮੰਤਰਾਲਾ
azadi ka amrit mahotsav

ਇਨਕਮ ਟੈਕਸ ਵਿਭਾਗ ਨੇ ਕਰਨਾਟਕ, ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਰਾਜਾਂ ਵਿੱਚ ਤਲਾਸ਼ੀ ਅਭਿਯਾਨ ਚਲਾਇਆ

Posted On: 16 OCT 2023 2:43PM by PIB Chandigarh

ਇਨਕਮ ਟੈਕਸ ਵਿਭਾਗ ਨੇ 12 ਅਕਤੂਬਰ 2023 ਨੂੰ ਕੁਝ ਸਰਕਾਰੀ ਠੇਕੇਦਾਰਾਂ, ਰਿਅਲ ਅਸਟੇਟ ਡਿਵੈਲਪਰਸ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ ਮਾਮਲੇ ਵਿੱਚ ਤਲਾਸ਼ੀ ਅਤੇ ਜ਼ਬਤੀ ਦੀ ਕਾਰਵਾਈ ਕੀਤੀ। ਕਰਨਾਟਕ, ਆਂਧਰ ਪ੍ਰਦੇਸ਼, ਤੇਲੰਗਾਨਾ ਅਤੇ ਨਵੀਂ ਦਿੱਲੀ ਰਾਜਾਂ ਵਿੱਚ ਲਗਭਗ 55 ਪਰਿਸਰਾਂ ਵਿੱਚ ਤਲਾਸ਼ੀ ਲਈ ਗਈ।

ਸੀਬੀਡੀਟੀ ਦੀ ਪ੍ਰੈੱਸ ਰੀਲੀਜ਼ ਦੇ ਅਨੁਸਾਰ, ਲੂਜ਼ ਸ਼ੀਟ, ਦਸਤਾਵੇਜ਼ਾਂ ਦੀ ਹਾਰਡ ਕਾਪੀ ਅਤੇ ਡਿਜੀਟਲ ਡੇਟਾ ਦੇ ਰੂਪ ਵਿੱਚ ਵੱਡੀ ਸੰਖਿਆ ਵਿੱਚ ਅਪਰਾਧਕ ਸਬੂਤ ਪਾਏ ਗਏ ਹਨ ਅਤੇ ਜ਼ਬਤ ਕੀਤੇ ਗਏ ਹਨ। ਇਨ੍ਹਾਂ ਤੋਂ ਕਰ ਚੋਰੀ ਦੇ ਤੌਰ-ਤਰੀਕਿਆਂ ਦਾ ਪਤਾ ਚਲਦਾ ਹੈ ਕਿ ਇਹ ਠੇਕੇਦਾਰ ਜਾਅਲੀ ਖਰੀਦ, ਉਪ-ਠੇਕੇਦਾਰਾਂ ਦੇ ਨਾਲ ਖਰਚਿਆਂ ਦਾ ਗੈਰ-ਵਾਸਤਵਿਕ ਦਾਅਵਾ ਅਤੇ ਅਯੋਗ ਖਰਚਿਆਂ ਦਾ ਦਾਅਵਾ ਕਰਕੇ ਖਰਚਿਆਂ ਨੂੰ ਵਧਾ ਕੇ ਆਪਣੀ ਆਮਦਨ ਨੂੰ ਘੱਟ ਦਿਖਾਉਂਦੇ ਸਨ।ਅਨੁਬੰਧ ਪ੍ਰਾਪਤੀਆਂ ਦੇ ਉਪਯੋਗ ਵਿੱਚ ਪਾਈਆਂ ਗਈਆਂ ਅਨਿਯਮਿਤਤਾਵਾਂ ਦੇ ਨਤੀਜੇ ਵਜੋਂ ਭਾਰੀ ਮਾਤਰਾ ਵਿੱਚ ਬੇਹਿਸਾਬ ਨਕਦੀ ਦਾ ਸਿਰਜਣ ਹੋਇਆ ਅਤੇ ਅਣਦੱਸੀ ਸੰਪੱਤੀ ਦਾ ਨਿਰਮਾਣ ਹੋਇਆ।

ਤਲਾਸ਼ੀ ਦੌਰਾਨ ਮਾਲ ਰਸੀਦ ਨੋਟ (ਜੀਆਰਐੱਨ) ਪ੍ਰਮਾਣਿਕਤਾ ਵਿੱਚ ਵਿਸੰਗਤੀਆਂ ਦੇ ਰੂਪ ਵਿੱਚ ਖਰਚਿਆਂ ਦੀ ਮੁਦਰੀਸਫੀਤੀ ਦਾ ਸੰਕੇਤ ਦੇਣ ਵਾਲੇ ਸਬੂਤਾਂ ਦਾ ਪਤਾ ਚਲਿਆ ਹੈ। ਉਪ-ਠੇਕੇਦਾਰਾਂ ਦੇ ਨਾਲ ਜਾਅਲੀ ਲੈਣ-ਦੇਣ ਦੇ ਸਬੰਧ ਵਿੱਚ, ਖਰੀਦ ਬਹੀ ਅਤੇ ਮਾਲ ਦੇ ਅਸਲ ਭੌਤਿਕ ਟ੍ਰਾਂਸਪੋਰਟ ਨਾਲ ਸਬੰਧਿਤ ਦਸਤਾਵੇਜ਼ਾਂ ਵਿੱਚ ਭਾਰੀ ਵਿਸੰਗਤੀਆਂ ਦੇ ਸਬੂਤ ਵੀ ਮਿਲੇ ਹਨ, ਜਿਨ੍ਹਾਂ ਵਿੱਚ ਕੁਝ ਨੂੰ ਤਲਾਸ਼ੀ ਦੌਰਾਨ ਵੀ ਕਵਰ ਕੀਤਾ ਗਿਆ। ਇਸ ਤੋਂ ਇਲਾਵਾ, ਇਹ ਠੇਕੇਦਾਰ ਗੈਰ-ਕਾਰੋਬਾਰੀ ਉਦੇਸ਼ਾਂ ਲਈ ਬੁਕਿੰਗ ਖਰਚਿਆਂ ਵਿੱਚ ਸ਼ਾਮਲ ਪਾਏ ਗਏ। ਸੰਪਰਕਾਂ ਨੂੰ ਵਿਕਸਿਤ ਕਰਨ ਲਈ ਖਰਚਿਆਂ ਦੇ ਦਾਅਵੇ ਦੇ ਸਬੂਤ ਵੀ ਪ੍ਰਾਪਤ ਕੀਤੇ ਗਏ ਅਤੇ ਜਬਤ ਕੀਤੇ ਗਏ।

ਟੈਕਸਦਾਤਾ, ਉਪ-ਠੇਕੇਦਾਰਾਂ ਅਤੇ ਕੁਝ ਨਕਦੀ ਸੰਚਾਲਕਾਂ ਸਮੇਤ ਸਹਿਯੋਗੀਆਂ ਦੇ ਪਰਿਸਰਾਂ ਤੋਂ ਤਲਾਸ਼ੀ ਦੌਰਾਨ ਵੱਡੇ ਪੈਮਾਨੇ ‘ਤੇ ਬੇਹਿਸਾਬ ਨਕਦੀ ਲੈਣ-ਦੇਣ ਵੀ ਪਾਏ ਗਏ ਹਨ, ਜੋ ਬਹੀ-ਖਾਤਿਆਂ ਵਿੱਚ ਦਰਜ ਨਹੀਂ ਹਨ।

ਤਲਾਸ਼ੀ ਤੋਂ ਬਾਅਦ ਲਗਭਗ 94 ਕਰੋੜ ਰੁਪਏ ਦੀ ਬੇਹਿਸਾਬ ਨਕਦੀ ਅਤੇ 8 ਕਰੋੜ ਰੁਪਏ ਤੋਂ ਵੱਧ ਦੇ ਸੋਨੇ ਅਤੇ ਹੀਰੇ ਦੇ ਗਹਿਣੇ ਜ਼ਬਤ ਕੀਤੇ ਗਏ ਜਿਨ੍ਹਾਂ ਦੀ ਕੀਮਤ ਕੁੱਲ ਮਿਲਾ ਕੇ 102 ਕਰੋੜ ਰੁਪਏ ਤੋਂ ਵੱਧ ਹੈ। ਇਸ ਤੋਂ ਇਲਾਵਾ, ਇੱਕ ਨਿੱਜੀ ਤਨਖਾਹ ਵਾਲੇ ਕਰਮਚਾਰੀ ਦੇ ਪਰਿਸਰ ਤੋਂ ਵਿਦੇਸ਼ੀ ਨਿਰਮਿਤ ਲਗਭਗ 30 ਲਗਜ਼ਰੀ ਘੜੀਆਂ ਮਿਲੀਆਂ, ਜੋ ਘੜੀਆਂ ਦੇ ਕਾਰੋਬਾਰ ਵਿੱਚ ਸ਼ਾਮਲ ਨਹੀਂ ਹੈ।

ਅੱਗੇ ਦੀ ਜਾਂਚ ਜਾਰੀ ਹੈ।

*****

ਐੱਨਬੀ/ਵੀਐੱਮ/ਕੇਐੱਮਐੱਨ


(Release ID: 1968512)