ਰੇਲ ਮੰਤਰਾਲਾ
ਟ੍ਰੇਨਾਂ ਵਿੱਚ ਮਹਿਲਾ ਸੁਰੱਖਿਆ ਦੇ ਲਈ ਸਮਰਪਿਤ – ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੇ ਦਿੱਲੀ ਹਾਫ ਮੈਰਾਥਨ 2023 ਵਿੱਚ ਹਿੱਸਾ ਲਿਆ
ਆਰਪੀਐੱਫ ਨੇ 2023 ਵਿੱਚ 862 ਮਹਿਲਾਵਾਂ ਨੂੰ ਚਲਦੀਆਂ ਟ੍ਰੇਨਾਂ ਦੇ ਕੋਲ ਖਤਰਨਾਕ ਸਥਿਤੀਆਂ ਤੋਂ ਬਚਾਇਆ
“ਅਪਰੇਸ਼ਨ ਨੰਨ੍ਹੇ ਫਰਿਸ਼ਤੇ” ਦੇ ਤਹਿਤ, ਆਰਪੀਐੱਫ ਨੇ ਸਟੇਸ਼ਨਾਂ ਅਤੇ ਟ੍ਰੇਨਾਂ ਵਿੱਚ 2,898 ਇਕੱਲੀਆਂ ਲੜਕੀਆਂ ਨੂੰ ਸੰਭਾਵਿਤ ਖਤਰਿਆਂ ਤੋਂ ਬਚਾਇਆ
Posted On:
15 OCT 2023 2:06PM by PIB Chandigarh
ਮਹਿਲਾਵਾਂ ਦੇ ਲਈ ਟ੍ਰੇਨਾਂ ਵਿੱਚ ਸੁਰੱਖਿਅਤ ਯਾਤਰਾ ਨੂੰ ਹੁਲਾਰਾ ਦੇਣ ਦੇ ਲਈ ਆਰਪੀਐੱਫ ਦੀ 25 ਮੈਂਬਰੀ ਟੀਮ ਨੇ ਅੱਜ ਦਿੱਲੀ ਵਿੱਚ ਹਾਫ ਮੈਰਾਥਨ 2023 ਵਿੱਚ ਹਿੱਸਾ ਲਿਆ। ਇਸ ਦੌੜ ਦਾ ਉਦੇਸ਼ ਮਹਿਲਾਵਾਂ ਦੀ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਲਈ ਆਰਪੀਐੱਫ ਦੀਆਂ ਪਹਿਲਾਂ ਬਾਰੇ ਜਨਤਕ ਜਾਗਰੂਕਤਾ ਸਿਰਜਣ ਕਰਨਾ ਸੀ। ਇਸ ਦੌਰਾਨ ਵਿਸ਼ੇਸ਼ ਰੂਪ ਨਾਲ “ਮੇਰੀ ਸਹੇਲੀ” ਪਹਿਲ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ।
ਮਹਿਲਾਵਾਂ ਦਾ ਸਸ਼ਕਤੀਕਰਣ, ਭਾਰਤ ਦੇ ਵਿਕਾਸ ਦ੍ਰਿਸ਼ਟੀਕੋਣ ਦਾ ਇੱਕ ਜ਼ਰੂਰੀ ਹਿੱਸਾ ਹੈ। ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਪਰਿਕਲਪਿਤ ਸਮ੍ਰਿੱਧ ਭਾਰਤ ਦਾ ਲਕਸ਼ ਜਨਤਕ ਸਥਾਨਾਂ, ਵਿਸ਼ੇਸ਼ ਤੌਰ ’ਤੇ ਵਿਆਪਕ ਜਨਤਕ ਟ੍ਰਾਂਸਪੋਰਟ ਨੈੱਟਵਰਕ ਵਿੱਚ ਮਹਿਲਾਵਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ’ਤੇ ਨਿਰਭਰ ਹੈ। ਰੇਲਵੇ, ਜਨਤਕ ਟ੍ਰਾਂਸਪੋਰਟ ਦਾ ਪ੍ਰਾਥਮਿਕ ਸਾਧਨ ਹੈ, ਇਸ ਲਈ ਪ੍ਰਤੀ ਦਿਨ ਟ੍ਰੇਨਾਂ ਰਾਹੀਂ ਯਾਤਰਾ ਕਰਨ ਵਾਲੀਆਂ ਮਹਿਲਾਵਾਂ ਦੀ ਸੁਰੱਖਿਆ ਸਾਡੇ ਦੇਸ਼ ਦੇ ਸਮੁੱਚੇ ਵਿਕਾਸ ਦੇ ਲਈ ਮਹੱਤਵਪੂਰਨ ਹੈ।
ਰੇਲ ਮੰਤਰਾਲੇ ਦੇ ਤਹਿਤ ਕੰਮ ਕਰਨ ਵਾਲੇ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਮਹਿਲਾ ਰੇਲ ਯਾਤਰੀਆਂ ਦੀ ਸੁਰੱਖਿਆ ਵਧਾਉਣ ਦੇ ਲਈ ਲਗਨ ਨਾਲ ਕਾਰਜਸ਼ੀਲ ਹਨ। ਭਾਰਤ ਦੇ ਵਿਸ਼ਾਲ ਰੇਲਵੇ ਨੈੱਟਵਰਕ ’ਤੇ ਕੰਮ ਕਰ ਰਹੀ “ਮੇਰੀ ਸਹੇਲੀ” ਟੀਮਾਂ ਲੰਬੀ ਦੂਰੀ ਦੀਆਂ ਟ੍ਰੇਨਾਂ ਵਿੱਚ ਇਕੱਲੀਆਂ ਯਾਤਰਾ ਕਰਨ ਵਾਲੀਆਂ ਅਣਗਿਣਤ ਮਹਿਲਾਵਾਂ ਨੂੰ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕਰ ਰਹੀਆਂ ਹਨ। ਟ੍ਰੇਨਾਂ ਅਤੇ ਰੇਲਵੇ ਪਰਿਸਦਾਂ ਦੇ ਅੰਦਰ ਮਹਿਲਾਵਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਰੇਲਵੇ ਸੁਰੱਖਿਆ ਬਲ (ਆਰਪੀਐੱਫ) ਦੀ ਮਹਿਲਾ ਕਰਮੀ, ਪੁਰਸ਼ ਕਰਮੀਆਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਦੀਆਂ ਹਨ।
ਵਰ੍ਹੇ 2023 ਵਿੱਚ ਹੁਣ ਤੱਕ ਆਰਪੀਐੱਫ ਕਰਮੀਆਂ ਨੇ ਚਲਦੀਆਂ ਟ੍ਰੇਨਾਂ ਦੇ ਕੋਲ ਖਤਰਨਾਕ ਪਰਿਸਥਿਤੀਆਂ ਤੋਂ 862 ਮਹਿਲਾਵਾਂ ਨੂੰ ਸੁਰੱਖਿਅਤ ਬਚਾ ਕੇ ਜ਼ਿਕਰਯੋਗ ਕਾਰਜ ਕੀਤਾ ਹੈ। “ਅਪਰੇਸ਼ਨ ਨੰਨ੍ਹੇ ਫਰਿਸ਼ਤੇ” ਦੇ ਤਹਿਤ ਉਨ੍ਹਾਂ ਨੇ 2,898 ਅਜਿਹੀਆਂ ਇਕੱਲੀਆਂ ਲੜਕੀਆਂ ਦੀ ਵੀ ਰੱਖਿਆ ਕੀਤੀ ਹੈ, ਜੋ ਸਟੇਸ਼ਨਾਂ ਅਤੇ ਟ੍ਰੇਨਾਂ ਵਿੱਚ ਸੰਭਾਵਿਤ ਖਤਰੇ ਦੇ ਦਾਇਰੇ ਵਿੱਚ ਸਨ। ਇਸ ਦੇ ਇਲਾਵਾ, ਉਨ੍ਹਾਂ ਨੇ 51 ਨਾਬਾਲਿਗ ਲੜਕੀਆਂ ਅਤੇ 6 ਮਹਿਲਾਵਾਂ ਨੂੰ ਮਾਨਵ ਤਸਕਰਾਂ ਦੇ ਚੁੰਗਲ ਤੋਂ ਬਚਾਇਆ ਹੈ।
ਆਰਪੀਐੱਫ ਮਹਿਲਾ ਕਰਮੀਆਂ ਨੇ ਗੁਪਤ ਅਤੇ ਗਰਿਮਾ ਦਾ ਸਨਮਾਨ ਕਰਦੇ ਹੋਏ, ਟ੍ਰੇਨ ਯਾਤਰਾ ਦੇ ਦੌਰਾਨ ਪ੍ਰਸਵ ਪੀੜਾ ਤੋਂ ਗੁਜਰ ਰਹੀਆਂ 130 ਮਾਤਾਵਾਂ ਦੇ ਪ੍ਰਸਵ ਵਿੱਚ ਸਹਾਇਤਾ ਕੀਤੀ ਹੈ। 185,000 ਤੋਂ ਅਧਿਕ ਹੈਲਪਲਾਈਨ ਕਾਲ ਦਾ ਜਵਾਬ ਦਿੰਦੇ ਹੋਏ, ਆਰਪੀਐੱਫ ਕਰਮੀਆਂ ਨੇ ਯਾਤਰੀਆਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਲਈ ਤੇਜ਼ੀ ਨਾਲ ਕੰਮ ਕੀਤਾ ਹੈ। ਆਰਪੀਐੱਫ ਨੇ ਟ੍ਰੇਨਾਂ ਵਿੱਚ ਬੇਸਹਾਰਾ,ਅਸਵਸਥ ਅਤੇ ਬਜ਼ੁਰਗਾਂ ਨਾਲ ਸਬੰਧਿਤ ਸਮੱਸਿਆਵਾਂ ਨੂੰ ਸੁਝਾਇਆ ਅਤੇ ਦਿਵਿਯਾਂਗ ਮਹਿਲਾਵਾਂ ਨੂੰ ਸੰਕਟਗ੍ਰਸਤ ਸਥਿਤੀਆਂ ਤੋਂ ਕੱਢਿਆ।
ਆਰਪੀਐੱਫ ਨੇ ਜਨ-ਜਾਗਰੂਕਤਾ ਵਧਾਉਣ ਅਤੇ ਜਨ ਸਹਿਯੋਗ ਹਾਸਿਲ ਕਰਨ ਦੇ ਲਈ 15 ਅਕਤੂਬਰ, 2023 ਦਿੱਲੀ ਹਾਫ ਮੈਰਾਥਨ ਵਿੱਚ ਹਿੱਸਾ ਲਿਆ। ਇਸ ਦੌਰਾਨ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਡਾਇਰੈਕਟਰ ਜਨਰਲ ਤੋਂ ਲੈ ਕੇ ਕਾਂਸਟੇਬਲ ਤੱਕ ਵਿਭਿੰਨ ਰੈਂਕਾਂ ਦੇ 25 ਮੈਂਬਰੀ ਦਲ ਨੇ ਆਰਪੀਐੱਫ ਦਾ ਪ੍ਰਤੀਨਿਧੀਤਵ ਕੀਤਾ। ਇਸ ਦਲ ਵਿੱਚ ਪੰਜਾਬ, ਪੱਛਮ ਬੰਗਾਲ ਅਤੇ ਮਹਾਰਾਸ਼ਟਰ ਦੀਆਂ ਚਾਰ ਮਹਿਲਾ ਆਰਪੀਐੱਫ ਕਰਮੀ ਵੀ ਸ਼ਾਮਲ ਸਨ, ਜੋ ਆਰਪੀਐੱਫ ਨਾਰੀਸ਼ਕਤੀ ਦਾ ਪ੍ਰਤੀਨਿਧੀਤਵ ਕਰ ਰਹੀਆਂ ਹਨ। ਮੈਰਾਥਨ ਮਾਰਗ ਦੇ ਨਾਲ-ਨਾਲ ਆਰਪੀਐੱਫ ਕਰਮੀਆਂ ਨੇ ਜਨਤਾ ਦੇ ਨਾਲ ਮਿਲ ਕੇ ਰੇਲਵੇ ਵਿੱਚ ਮਹਿਲਾ ਸੁਰੱਖਿਆ ਨੂੰ ਪ੍ਰਦਰਸ਼ਿਤ ਕਰਨ ਵਾਲੇ ਬੈਨਰ ਅਤੇ ਪਰਚੇ ਵੰਡੇ ਗਏ। ਰੇਲ ਸੁਰੱਖਿਆ ਕਰਮੀਆਂ ਨੇ ਇਸ ਕਾਰਜ ਨੂੰ ਹੁਲਾਰਾ ਦੇਣ ਦੇ ਲਈ ਸਭ ਹਿਤਧਾਰਕਾਂ ਤੋਂ ਸਮਰਥਨ ਮੰਗਿਆ।
************
ਵਾਈਬੀ/ਪੀਐੱਸ
(Release ID: 1968136)
Visitor Counter : 83