ਵਿੱਤ ਮੰਤਰਾਲਾ

ਇਨਕਮ ਟੈਕਸ ਵਿਭਾਗ ਨੇ ਜੰਮੂ-ਕਸ਼ਮੀਰ ਵਿੱਚ ਤਲਾਸ਼ੀ ਅਤੇ ਜ਼ਬਤੀ ਆਪਰੇਸ਼ਨ ਚਲਾਇਆ

Posted On: 11 OCT 2023 7:27PM by PIB Chandigarh

ਇਨਕਮ ਟੈਕਸ ਵਿਭਾਗ ਨੇ 09.10.2023 ਨੂੰ ਕਸ਼ਮੀਰ ਘਾਟੀ ਵਿੱਚ ਸੀਮੈਂਟ, ਸਟੀਲ, ਗਲਾਸ, ਪਲਾਈਵੁੱਡ, ਰੀਅਲ ਅਸਟੇਟ, ਟੂਰਿਜ਼ਮ, ਟੈਕਸਟਾਈਲ ਅਤੇ ਹੈਲਥਕੇਅਰ ਆਦਿ ਵੱਖ-ਵੱਖ ਖੇਤਰਾਂ ਵਿੱਚ ਲੱਗੇ ਇੱਕ ਪ੍ਰਮੁੱਖ ਵਪਾਰਕ ਸਮੂਹ ‘ਤੇ ਤਲਾਸ਼ੀ ਅਤੇ ਜ਼ਬਤੀ ਆਪਰੇਸ਼ਨ ਚਲਾਇਆ। ਕਸ਼ਮੀਰ ਘਾਟੀ ਦੇ ਸ੍ਰੀਨਗਰ, ਸੋਪੋਰ, ਬਡਗਾਮ, ਸੋਨਮਾਰਗ ਅਤੇ ਪੁਲਵਾਮਾ ਇਲਾਕਿਆਂ ਅਤੇ ਦਿੱਲੀ ਵਿੱਚ 40 ਤੋਂ ਵੱਧ ਪਰਿਸਰਾਂ ਵਿੱਚ ਇਹ ਆਪਰੇਸ਼ਨ ਚਲਾਇਆ ਗਿਆ।

ਸਰਚ ਆਪਰੇਸ਼ਨ ਦੌਰਾਨ  ਇਤਰਾਜ਼ਯੋਗ ਦਸਤਾਵੇਜ਼, ਹੱਥ ਲਿਖਿਤ ਡਾਇਰੀਆਂ ਅਤੇ ਡਿਜੀਟਲ ਉਪਕਰਣ ਜ਼ਬਤ ਕੀਤੇ ਗਏ ਹਨ। ਵਿਭਿੰਨ ਫੈਕਟਰੀਆਂ ਅਤੇ ਪ੍ਰਚੂਨ ਦੁਕਾਨਾਂ ਵਿੱਚ ਸਟਾਕ ਦੀ ਮਾਤਰਾ ਵਿੱਚ ਭਿੰਨਤਾ ਵੀ ਸਾਹਮਣੇ ਆਈ ਹੈ। ਕਸ਼ਮੀਰ ਘਾਟੀ ਵਿੱਚ ਸਥਿਤ ਅਚੱਲ ਸੰਪਤੀਆਂ ਵਿੱਚ ਵਿਭਿੰਨ ਪਰਿਸਰਾਂ ਤੋਂ 50 ਕਰੋੜ ਰੁਪਏ ਤੋਂ ਵੱਧ ਦੇ ਅਣਦੱਸੇ ਨਿਵੇਸ਼ ਦੇ ਸਬੂਤ ਵੀ ਮਿਲੇ ਹਨ।

ਹੁਣ ਤੱਕ ਦੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਇਹ ਸਮੂਹ ਸੀਮੈਂਟ ਖੇਤਰ ਵਿੱਚ ਆਪਣੀ ਵਿਕਰੀ ਨੂੰ ਪਿਛਲੇ ਕਈ ਸਾਲਾਂ ਵਿੱਚ 60 ਕਰੋੜ ਰੁਪਏ ਤੋਂ ਵੱਧ ਘੱਟ ਦਿਖਾ ਕੇ ਆਪਣੀ ਟੈਕਸ ਯੋਗ ਆਮਦਨ ਨੂੰ ਛੁਪਾ ਰਹੇ ਸੀ। ਇਸ ਸਬੰਧ ਵਿੱਚ, ਕੈਸ਼ ਵਾਊਚਰ ਅਤੇ ਸੇਲ ਇਨਵੌਇਸ ਦੇ ਰੂਪ ਵਿੱਚ ਸਬੂਤ ਜ਼ਬਤ ਕੀਤੇ ਗਏ ਹਨ, ਜੋ ਬਹੀ ਖਾਤਿਆਂ ਵਿੱਚ ਦਰਜ ਨਹੀਂ ਕੀਤੇ ਗਏ ਹਨ। ਇਸੇ ਤਰ੍ਹਾਂ, ਬਹੀ ਖਾਤਿਆਂ ਵਿੱਚ ਟੈਕਸਟਾਈਲ ਅਤੇ ਪਲਾਈਵੁੱਡ ਸੈਕਟਰ ਵਿੱਚ ਵੀ 50 ਕਰੋੜ ਰੁਪਏ ਤੋਂ ਵੱਧ ਦੇ ਅਣਦੱਸੇ ਵਿਕਰੀ ਦੇ ਪ੍ਰਮਾਣ ਮਿਲੇ ਹਨ।

ਇਸ ਸਮੂਹ ਦੇ ਕਸ਼ਮੀਰ ਅਤੇ ਦਿੱਲੀ ਵਿੱਚ ਚਲ ਰਹੇ ਰੀਅਲ ਅਸਟੇਟ ਕਾਰੋਬਾਰ ਵਿੱਚ ਸਟੀਕ ਧਨਰਾਸ਼ੀ ਦੀ ਪ੍ਰਾਪਤੀ ਦੇ ਸਬੂਤ ਵਾਲੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਬਹੀ ਖਾਤੇ ਦੀਆਂ ਕਿਤਾਬਾਂ ਵਿੱਚ ਪ੍ਰਾਪਤੀਆਂ ਨੂੰ ਛੁਪਾਉਣ ਦੇ ਅਨੁਮਾਨ ਲਗਭਗ 10 ਕਰੋੜ ਰੁਪਏ ਹੈ।

ਸਮੂਹ ਦੇ ਪ੍ਰਮੁੱਖ ਵਿਅਕਤੀ ਨੇ ਸਵੀਕਾਰ ਕੀਤਾ ਹੈ ਕਿ ਅਣਦੱਸੀ ਆਮਦਨ ਪ੍ਰਾਪਤ ਕਰਨ ਲਈ ਉਪਰੋਕਤ ਕਾਰਜਪ੍ਰਣਾਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।

ਤਲਾਸ਼ੀ ਦੀ ਕਾਰਵਾਈ ਦੇ ਨਤੀਜੇ ਵਜੋਂ 1.70 ਕਰੋੜ ਰੁਪਏ ਤੋਂ ਵੱਧ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ ਗਈ। ਇਸ ਤੋਂ ਇਲਾਵਾ, 16 ਲੱਖ ਰੁਪਏ ਦਾ ਬੇਹਿਸਾਬ ਸੋਨਾ ਵੀ ਬਰਾਮਦ ਕੀਤਾ ਗਿਆ ਜਿਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ।

ਅੱਗਲੇਰੀ ਜਾਂਚ ਜਾਰੀ ਹੈ।

******

ਐੱਨਬੀ/ਵੀਐੱਮ



(Release ID: 1967093) Visitor Counter : 50


Read this release in: English , Urdu , Hindi