ਵਿੱਤ ਮੰਤਰਾਲਾ
ਸੀਬੀਡੀਟੀ ਨੇ ਵਿਸ਼ੇਸ਼ ਮੁਹਿੰਮ 3.0 ਦਾ ਪਹਿਲਾ ਹਫ਼ਤਾ ਪੂਰਾ ਕੀਤਾ
Posted On:
11 OCT 2023 6:28PM by PIB Chandigarh
ਕੇਂਦਰੀ ਪ੍ਰਤੱਖ ਕਰ ਬੋਰਡ (ਸੀਬੀਡੀਟੀ), ਵਿੱਤ ਮੰਤਰਾਲਾ, ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਇਨਕਮ ਟੈਕਸਵਿਭਾਗ ਦੇ ਦਫ਼ਤਰਾਂ ਵਿੱਚ ਸਵੱਛਤਾ ‘ਤੇ ਵਿਸ਼ੇਸ਼ ਮੁਹਿੰਮ 3.0 ਚਲਾ ਰਹੀ ਹੈ। ਇਹ ਮੁਹਿੰਮ 2 ਅਕਤੂਬਰ, 2023 ਤੋਂ ਸ਼ੁਰੂ ਹੋਈ ਅਤੇ 31 ਅਕਤੂਬਰ, 2023 ਤੱਕ ਜਾਰੀ ਰਹੇਗੀ।
ਇਸ ਮੁਹਿੰਮ ਦੇ ਪਹਿਲੇ ਹਫ਼ਤੇ ਵਿੱਚ ਵਿਭਾਗ ਵੱਲੋਂ ਦੋ ਵਧੀਆ ਤੌਰ-ਤਰੀਕਿਆਂ ਦੀ ਪਹਿਚਾਣ ਕੀਤੀ ਗਈ ਹੈ। ਜਨਤਕ ਸ਼ਿਕਾਇਤਾਂ ਦੇ ਨਿਪਟਾਰੇ ‘ਤੇ ਵਧੇਰੇ ਧਿਆਨ ਕੇਂਦ੍ਰਿਤ ਕਰਨ ਦੇ ਉਦੇਸ਼ ਨਾਲ, ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ ਇਨਕਮ ਟੈਕਸਵਿਭਾਗ ਵਿੱਚ ਸ਼ਿਕਾਇਤ ਨਿਵਾਰਨ ਵਿਧੀ ‘ਤੇ ਇੱਕ ਡਿਜੀਟਲ ਈ-ਲਰਨਿੰਗ ਕੋਰਸ ਦਾ ਉਦਘਾਟਨ ਕੀਤਾ, ਜਿਸ ਨੂੰ ਕਰਮਯੋਗੀ ਭਾਰਤ ਦੇ ਆਈਜੀਓਟੀ ਪਲੈਟਫਾਰਮ ‘ਤੇ ਅਪਲੋਡ ਕੀਤਾ ਗਿਆ ਹੈ।
ਇਸ ਤੋਂ ਇਲਾਵਾ, ਜ਼ੀਰੋ ਵੇਸਟ ਟਾਰਗੇਟ (ਰੀਸਾਈਕਲ, ਰੀ-ਯੂਜ਼ ਅਤੇ ਰੀਪਰਪੋਜ਼) ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ, ਪ੍ਰਧਾਨ ਸੀਸੀਆਈਟੀ, ਉੱਤਰ ਪੱਛਮੀ ਖੇਤਰ ਨੇ ਅਯਾਕਰ ਭਵਨ, ਚੰਡੀਗੜ੍ਹ ਦੇ ਕੈਫੇ ਵਿੱਚ ਕੌਫੀ ਬਣਾਉਣ ਲਈ ਉਪਯੋਗ ਕੀਤੇ ਜਾਣ ਵਾਲੇ ਕੌਫੀ ਬੀਨਜ਼ ਦੇ ਵੇਸਟ ਦਾ ਉਪਯੋਗ ਕਰਨ ਦੀ ਗ੍ਰੀਨ ਪ੍ਰਥਾ ਨੂੰ ਅਪਣਾਇਆ ਹੈ, ਜਿਸ ਦਾ ਉਪਯੋਗ ਭਵਨ ਦੀਆਂ ਬਨਸਪਤੀਆਂ ਲਈ ਜੈਵਿਕ ਖਾਦ ਵਜੋਂ ਕੀਤਾ ਜਾਵੇਗਾ।
ਵਿਸ਼ੇਸ਼ ਮੁਹਿੰਮ 3.0 ਦੇ ਪਹਿਲੇ ਹਫ਼ਤੇ ਵਿੱਚ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਉਤਸ਼ਾਹਪੂਰਨ ਭਾਗੀਦਾਰੀ ਰਹੀ। ਇਸ ਹਫ਼ਤੇ, ਵਿਭਾਗ ਨੇ 119 ਸਵੱਛਤਾ ਮੁਹਿੰਮਾਂ ਚਲਾਈਆ, 7,058 ਬੇਲੋੜੀਆਂ ਫਾਈਲਾਂ ਨੂੰ ਹਟਾਇਆ, ਸਕ੍ਰੈਪ ਮਟੀਰੀਅਲ ਦਾ ਨਿਪਟਾਰਾ ਕੀਤਾ, ਜਿਸ ਨਾਲ 16 ਲੱਖ ਰੁਪਏ ਤੋਂ ਵਧ ਦਾ ਰੈਵੇਨਿਊ ਪ੍ਰਾਪਤ ਹੋਇਆ ਅਤੇ ਲਗਭਗ 14,836 ਵਰਗ ਫੁਟ ਦੀ ਜਗ੍ਹਾ ਖਾਲੀ ਹੋਈ। ਇਸ ਤੋਂ ਇਲਾਵਾ, ਇਸ ਹਫ਼ਤੇ 3,677 ਜਨਤਕ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ ਹੈ ਅਤੇ 327 ਜਨਤਕ ਸ਼ਿਕਾਇਤ ਅਪੀਲਾਂ ਦਾ ਨਿਪਟਾਰਾ ਕੀਤਾ ਗਿਆ ਹੈ। ਮੁਹਿੰਮ ਦੀ ਪ੍ਰਗਤੀ ਦੀ ਰੋਜ਼ਾਨਾ ਅਧਾਰ ‘ਤੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਡੀਏਆਰਪੀਜੀ ਦੁਆਰਾ ਹੋਸਟ ਕੀਤੇ ਗਏ ਐੱਸਸੀਪੀਡੀਐੱਮ ਪੋਰਟਲ ‘ਤੇ ਡਾਟਾ ਅਪਲੋਡ ਕੀਤਾ ਜਾ ਰਿਹਾ ਹੈ।
ਸੀਬੀਡੀਟੀ ਜਨਤਾ ਤੱਕ ਪਹੁੰਚ ਬਣਾਉਣ ਅਤੇ ਸਵੱਛਤਾ ਮੁਹਿੰਮ ਦੇ ਤਹਿਤ ਆਪਣੇ ਪ੍ਰਯਾਸਾਂ ਨੂੰ ਰੇਖਾਂਕਿਤ ਕਰਨ ਲਈ ਸੋਸ਼ਲ ਮੀਡੀਆ ਦਾ ਉਪਯੋਗ ਕਰ ਰਿਹਾ ਹੈ। ਇਸ ਹਫ਼ਤੇ, ਇਨਕਸ ਟੈਕਸ ਵਿਭਾਗ ਨੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ,ਪ੍ਰਿੰਸੀਪਲ ਚੀਫ਼ ਕਮਿਸ਼ਨਰ ਖੇਤਰਾਂ ਦੇ ਖੇਤਰੀ ਹੈਂਡਲਜ਼ ਅਤੇ ਨੈਸ਼ਨਲ ਅਕੈਡਮੀ ਆਵ੍ ਡਾਇਰੈਕਟ ਟੈਕਸਜ਼ (ਐੱਨਏਡੀਟੀ) ਦੁਆਰਾ ਐਕਸ (ਪਹਿਲਾਂ ਵਿੱਚ ਟਵਿੱਟਰ) ‘ਤੇ 130 ਤੋਂ ਵੱਧ ਟਵੀਟ ਪੋਸਟ/ਰੀਪੋਸਟ ਕੀਤੇ ਗਏ ਹਨ, ਤਾਂ ਜੋ ਸਵੱਛਤਾ ਮੁਹਿੰਮਾਂ ਲਈ ਜਾਗਰੂਕਤਾ ਵਧਾਈ ਜਾ ਸਕੇ। ਮੁਹਿੰਮ ਦਾ ਵਿਭਾਗ ਦੇ ਹੋਰ ਸੋਸ਼ਲ ਮੀਡੀਆ ਪਲੈਟਫਾਰਮਾਂ ‘ਤੇ ਵੀ ਵਿਸਤਾਰ ਕੀਤਾ ਗਿਆ ਹੈ।
***********
ਐੱਨਬੀ/ਵੀਐੱਮ
(Release ID: 1966993)
Visitor Counter : 87