ਗ੍ਰਹਿ ਮੰਤਰਾਲਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਸਿੱਕਮ ਦੇ ਲੋਕਾਂ ਦੇ ਨਾਲ ਇੱਕਜੁਟਤਾ ਨਾਲ ਖੜ੍ਹੀ ਹੈ ਅਤੇ ਰਾਜ ਵਿੱਚ ਆਮ ਸਥਿਤੀ ਬਹਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ
ਗ੍ਰਹਿ ਰਾਜ ਮੰਤਰੀ ਸ਼੍ਰੀ ਅਜੈ ਕੁਮਾਰ ਮਿਸ਼ਰਾ ਨੇ ਸਿੱਕਮ ਦਾ ਦੌਰਾ ਕੀਤਾ
ਭਾਰਤ ਸਰਕਾਰ ਸਿੱਕਮ ਦੀ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ ਤੇ ਰਾਜ ਨੂੰ ਹਰ ਜ਼ਰੂਰੀ ਸਮਰਥਨ ਅਤੇ ਸਹਾਇਤਾ ਦਿੱਤੀ ਜਾ ਰਹੀ ਹੈ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੁਕਸਾਨ ਦੇ ਪੈਮਾਨੇ ਅਤੇ ਬਚਾਅ ਅਤੇ ਰਾਹਤ ਕਾਰਜਾਂ ਦੇ ਸਬੰਧ ਵਿੱਚ ਰਾਜ ਦੇ ਮੁੱਖ ਮੰਤਰੀ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ
ਅੰਤਰ-ਮੰਤਰਾਲਾ ਕੇਂਦਰੀ ਟੀਮ ਜ਼ਮੀਨੀ ਵਸਤੂ ਸਥਿਤੀ ਦਾ ਜਾਇਜ਼ਾ ਲੈਣ, ਨੁਕਸਾਨ ਦਾ ਮੁਲਾਂਕਣ ਕਰਨ ਅਤੇ ਜਿੱਥੇ ਵੀ ਜ਼ਰੂਰੀ ਹੋਵੇ ਸਹਾਇਤਾ ਪ੍ਰਦਾਨ ਕਰਨ ਲਈ ਐਤਵਾਰ 8 ਅਕਤੂਬਰ ਤੋਂ ਰਾਜ ਦਾ ਦੌਰਾ ਕਰੇਗੀ
Posted On:
07 OCT 2023 6:38PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਸਿੱਕਮ ਦੇ ਲੋਕਾਂ ਦੇ ਨਾਲ ਇੱਕਜੁਟਤਾ ਨਾਲ ਖੜ੍ਹੀ ਹੈ ਅਤੇ ਰਾਜ ਵਿੱਚ ਆਮ ਸਥਿਤੀ ਬਹਾਲ ਕਰਨ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਹੈ। ਗਲੇਸ਼ੀਅਲ ਲੇਕ ਆਉਟਬਰਸਟ ਫਲੱਡ, ਜੀਐੱਲਓਐੱਫ) ਕਲਾਊਡ ਬਰਸਟ/ਫਲੈਸ਼ ਹੜ੍ਹ ਦੀ ਘਟਨਾ ਦੇ ਇੱਕ ਦਿਨ ਦੇ ਅੰਦਰ, ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਗ੍ਰਹਿ ਰਾਜ ਮੰਤਰੀ ਸ਼੍ਰੀ ਅਜੈ ਕੁਮਾਰ ਮਿਸ਼ਰਾ ਨੂੰ ਸਿੱਕਮ ਦਾ ਦੌਰਾ ਕਰਨ ਲਈ ਨਿਯੁਕਤ ਕੀਤਾ।
ਸ਼੍ਰੀ ਅਜੈ ਕੁਮਾਰ ਮਿਸ਼ਰਾ ਕੱਲ੍ਹ ਰਾਤ ਗੰਗਟੋਕ ਪਹੁੰਚੇ ਅਤੇ ਅੱਜ ਸਵੇਰੇ ਗੰਗਟੋਕ ਵਿੱਚ ਮੁੱਖ ਸਕੱਤਰ ਅਤੇ ਰਾਜ ਸਰਕਾਰ ਦੇ ਸਬੰਧਿਤ ਵਿਭਾਗਾਂ ਦੇ ਪ੍ਰਮੁੱਖਾਂ ਅਤੇ ਸੈਨਾ, ਆਈਟੀਬੀਪੀ, ਬੀਆਰਓ, ਐੱਨਐੱਚਆਡੀਸੀਐੱਲ ਅਤੇ ਐੱਨਐੱਚਪੀਸੀ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਰਾਜ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਸਿੱਕਮ ਦੀ ਸਥਿਤੀ ਦੀ ਬਾਰੀਕੀ ਨਾਲ ਨਿਗਰਾਨੀ ਕਰ ਰਹੀ ਹੈ ਅਤੇ ਰਾਜ ਨੂੰ ਹਰ ਜ਼ਰੂਰੀ ਸਮਰਥਨ ਅਤੇ ਸਹਾਇਤਾ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੁਕਸਾਨ ਦੇ ਪੈਮਾਨੇ ਅਤੇ ਬਚਾਅ ਅਤੇ ਰਾਹਤ ਕਾਰਜਾਂ ਦੇ ਸਬੰਧ ਵਿੱਚ ਰਾਜ ਦੇ ਮੁੱਖ ਮੰਤਰੀ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਨ।
ਗ੍ਰਹਿ ਰਾਜ ਮੰਤਰੀ ਨੇ ਅੱਗੇ ਦੱਸਿਆ ਕਿ ਭਾਰਤ ਸਰਕਾਰ ਨੇ ਇੱਕ ਅੰਤਰ-ਮੰਤਰਾਲਾ ਕੇਂਦਰੀ ਟੀਮ ਦਾ ਗਠਨ ਕੀਤਾ ਹੈ ਜਿਸ ਵਿੱਚ ਭਾਰਤ ਸਰਕਾਰ ਦੇ ਪੰਜ ਮੰਤਰਾਲਿਆਂ ਯਾਨੀ ਖੇਤੀਬਾੜੀ, ਰੋਡ ਟ੍ਰਾਂਸਪੋਰਟ ਅਤੇ ਹਾਈਵੇਅ, ਜਲ ਸ਼ਕਤੀ, ਊਰਜਾ ਅਤੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਸ਼ਾਮਲ ਹਨ। ਇਹ ਟੀਮ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ, ਨੁਕਸਾਨ ਦਾ ਮੁਲਾਂਕਣ ਕਰਨ ਅਤੇ ਜਿੱਥੇ ਵੀ ਜ਼ਰੂਰੀ ਹੋਵੇ ਸਹਾਇਤਾ ਪ੍ਰਦਾਨ ਕਰਨ ਲਈ ਐਤਵਾਰ, 8 ਅਕਤੂਬਰ ਤੋਂ ਰਾਜ ਦਾ ਦੌਰਾ ਕਰੇਗੀ।
ਕੇਂਦਰੀ ਰਾਜ ਮੰਤਰੀ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਨੇ ਰਾਜ ਨੂੰ ਤਤਕਾਲ ਬਚਾਅ, ਰਾਹਤ ਅਤੇ ਆਮ ਸਥਿਤੀ ਬਹਾਲ ਕਰਨ ਵਿੱਚ ਸਮਰਥ ਬਣਾਉਣ ਲਈ 2023-24 ਲਈ ਅਲਾਟ ਕੀਤੇ ਐੱਸਡੀਆਰਐੱਫ ਦੀ ਅਗਾਊਂ ਮਨਜ਼ੂਰੀ ਦੇ ਦਿੱਤੀ ਹੈ।
ਕੇਂਦਰੀ ਰਾਜ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਰਾਜ ਸਰਕਾਰ ਦੇ ਅਧਿਕਾਰੀਆਂ ਨੂੰ ਨੁਕਸਾਨਦੇਹ/ਧਵਸਤ ਹੋ ਚੁੱਕੇ ਇਨਫ੍ਰਾਸਟ੍ਰਕਚਰ ਦੇ ਪੁਨਰ ਨਿਰਮਾਣ ਦੇ ਕੰਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੂਰਾ ਕਰਨ ਲਈ ਯਥਾਸੰਭਵ ਘੱਟ ਸਮੇਂ ਵਿੱਚ ਇੱਕ ਥੋੜ੍ਹੇ ਸਮੇਂ ਦੀ ਅਤੇ ਦੀਰਘਕਾਲੀ ਯੋਜਨਾ ਤਿਆਰ ਕਰਨ ਦੀ ਅਪੀਲ ਕੀਤੀ।
ਇਸ ਤੋਂ ਪਹਿਲਾਂ, ਸਿੱਕਮ ਦੇ ਮੁੱਖ ਸਕੱਤਰ ਨੇ ਕੇਂਦਰੀ ਰਾਜ ਮੰਤਰੀ ਨੂੰ 4 ਅਕਤੂਬਰ ਦੀ ਸਵੇਰ ਤੋਂ ਲੈ ਕੇ ਹੁਣ ਤੱਕ ਦੀਆਂ ਵਾਪਰੀਆਂ ਘਟਨਾਵਾਂ ਅਤੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕੇਂਦਰੀ ਰਾਜ ਮੰਤਰੀ ਨੂੰ ਸੜਕ ਅਤੇ ਦੂਰ ਸੰਚਾਰ, ਪਾਣੀ ਅਤੇ ਬਿਜਲੀ ਜਿਹੇ ਹੋਰ ਮਹੱਤਵਪੂਰਨ ਇਨਫ੍ਰਾਸਟ੍ਰਕਚਰ ਨੂੰ ਹੋਏ ਵਿਆਪਕ ਨੁਕਸਾਨ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਮ੍ਰਿਤਕਾਂ ਦੀ ਸੰਖਿਆ ਅਤੇ ਰਾਹਤ ਕੈਂਪਾਂ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਸੈਨਾ, ਐੱਨਡੀਆਰਐੱਫ, ਬੀਆਰਓ, ਆਈਟੀਬੀਪੀ ਅਤੇ ਹੋਰ ਸਾਰੀਆਂ ਏਜੰਸੀਆਂ ਦੇ ਨਾਲ ਸਰਗਰਮ ਤਾਲਮੇਲ ਕਰਦੇ ਹੋਏ ਰਾਜ ਸਰਕਾਰ ਦੁਆਰਾ ਉਠਾਏ ਜਾ ਰਹੇ ਵੱਖ-ਵੱਖ ਕਦਮਾਂ ਦਾ ਇੱਕ ਵਿਸਤ੍ਰਿਤ ਸਾਰਾਂਸ਼ ਪੇਸ਼ ਕੀਤਾ।
ਇਸ ਤੋਂ ਪਹਿਲਾਂ ਅੱਜ ਕੇਂਦਰੀ ਰਾਜ ਮੰਤਰੀ ਸ਼੍ਰੀ ਅਜੈ ਕੁਮਾਰ ਮਿਸ਼ਰਾ ਨੇ ਰਾਜ ਭਵਨ ਵਿੱਚ ਸਿੱਕਮ ਦੇ ਰਾਜਪਾਲ ਸ਼੍ਰੀ ਲਕਸ਼ਮਣ ਪ੍ਰਸਾਦ ਅਚਾਰੀਆ ਨਾਲ ਮੁਲਾਕਾਤ ਕੀਤੀ ਅਤੇ ਇਸ ਸੰਕਟ ਦਾ ਸਾਹਮਣਾ ਕਰਨ ਵਿੱਚ ਕੇਂਦਰ ਸਰਕਾਰ ਵੱਲੋਂ ਰਾਜ ਨੂੰ ਹਰ ਸੰਭਵ ਸਹਾਇਤਾ ਮੁੱਹਈਆ ਕਰਵਾਉਣ ਦਾ ਭਰੋਸਾ ਦਿੱਤਾ।
ਦੁਪਹਿਰ ਵਿੱਚ ਸ਼੍ਰੀ ਮਿਸ਼ਰਾ ਨੇ ਬਰਡੋਂਗ ਸਥਿਤ ਉਸ ਆਰਮੀ ਕੈਂਪ ਦਾ ਦੌਰਾ ਕੀਤਾ ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ। ਕੇਂਦਰੀ ਰਾਜ ਮੰਤਰੀ 8 ਅਕਤੂਬਰ ਨੂੰ ਸਿੱਕਮ ਦੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ ਅਤੇ ਪ੍ਰਭਾਵਿਤ ਖੇਤਰਾਂ ਅਤੇ ਰਾਹਤ ਕੈਂਪਾਂ ਦਾ ਦੌਰਾ ਕਰਨਗੇ।
ਆਈਟੀਬੀਪੀ ਨੇ 3 ਅਕਤੂਬਰ ਦੀ ਰਾਤ ਤੋਂ ਹੀ ਬਚਾਅ ਅਭਿਯਾਨ ਸ਼ੁਰੂ ਕਰ ਦਿੱਤਾ ਅਤੇ 175 ਤੋਂ ਵੱਧ ਲੋਕਾਂ ਨੂੰ ਬਾਹਰ ਨਿਕਾਲਿਆ ਅਤੇ ਉਹ ਆਪਣੇ ਵੱਖ-ਵੱਖ ਕੈਂਪਾਂ ਤੋਂ ਰਾਹਤ ਕੇਂਦਰ ਚਲਾ ਰਹੇ ਹਨ। 40 ਵਿਅਕਤੀ ਉਨ੍ਹਾਂ ਖੇਤਰਾਂ ਵਿੱਚ ਫਸੇ ਹੋਏ ਸਨ ਜਿੱਥੇ ਸੰਪਰਕ ਟੁੱਟ ਗਿਆ ਸੀ। ਉਨ੍ਹਾਂ ਨੂੰ ਬਹੁਤ ਦੁਰਗਮ ਇਲਾਕਿਆਂ ਤੋਂ ਹੁੰਦੇ ਹੋਏ ਬਚਾਇਆ ਗਿਆ ਅਤੇ ਕੇਬਲ ਅਤੇ ਰੱਸੀਆਂ ਰਾਹੀਂ ਉਬੜ-ਖਾਬੜ ਰਸਤਿਆਂ ਅਤੇ ਨਦੀਆਂ ਦੇ ਰਸਤੇ ਤੋਂ ਨਿਕਾਲਿਆ ਗਿਆ। ਇਸ ਤੋਂ ਇਲਾਵਾ ਛੇ ਲੋਕਾਂ ਨੂੰ ਬਚਾਇਆ ਗਿਆ, ਜੋ ਡੈਮ ਸੁਰੰਗ ਦੇ ਦੂਸਰੇ ਪਾਸੇ ਫਸੇ ਹੋਏ ਸਨ। 16,000 ਫੁੱਟ ਦੀ ਉਚਾਈ ‘ਤੇ ਸਥਿਤ ਜ਼ਾਨਕ ਵਿੱਚ 68 ਲੋਕ ਫਸੇ ਹੋਏ ਸਨ ਅਤੇ ਸਾਰੀਆਂ ਨੂੰ ਸੁਰੱਖਿਅਤ ਬਚਾ ਕੇ ਗੋਮਾ ਦੇ ਆਈਟੀਬੀਪੀ ਕੈਂਪ ਲਿਆਇਆ ਗਿਆ। ਚਾਰ ਫਸੇ ਹੋਏ ਪਰਿਵਾਰਾਂ ਨੂੰ ਆਟੀਟੀਬੀਪੀ ਦੇ ਲਾਚੁੰਗ ਬੀਓਪੀ ਵਿੱਚ ਲਿਆਂਦਾ ਗਿਆ ਤੇ ਜਿੱਥੇ ਉਹ ਕੈਂਪ ਵਿੱਚ ਹਨ।
ਐੱਨਡੀਆਰਐੱਫ ਦੀ ਚਾਰ ਟੀਮਾਂ ਵੀ ਤੈਨਾਤ ਹਨ ਅਤੇ ਉਨਾਂ ਨੇ 178 ਲੋਕਾਂ ਨੂੰ ਬਚਾਇਆ ਹੈ। ਟੂਰਿਸਟਾਂ ਨੂੰ ਸੁਵਿਧਾ ਦਿੱਤੀ ਜਾ ਰਹੀ ਹੈ ਕਿ ਉਹ ਲਾਚੁੰਗ ਅਤੇ ਆਈਟੀਬੀਪੀ ਅਤੇ ਭਾਰਤੀ ਸੈਨਾ ਦੇ ਦੋ ਵੱਖ-ਵੱਖ ਸਥਾਨਾਂ ਤੋਂ ਸੈਟੇਲਾਈਟ ਫੋਨ ‘ਤੇ ਆਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਕਰ ਪਾਉਣ। ਇੰਡੀਅਨ ਏਅਰ ਫੋਰਸ ਦੇ ਹੈਲੀਕੋਪਟਰ ਮੌਸਮ ਦੇ ਰੁਖ ਦੇ ਹਿਸਾਬ ਨਾਲ ਹਵਾਈ ਬਚਾਅ ਕਰਨ ਲਈ ਸਟੈਂਡ-ਬਾਏ ‘ਤੇ ਤੈਨਾਤ ਹਨ। ਸੈਨਾ ਦੇ ਜਵਾਨ ਜ਼ਰੂਰੀ ਖੋਜ ਅਤੇ ਬਚਾਅ ਉਪਕਰਣਾਂ ਦੇ ਨਾਲ ਬਹਾਲੀ ਕਾਰਜ ਵਿੱਚ ਰਾਜ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੇ ਹਨ।
*****
ਆਰਕੇ/ਏਵਾਈ/ਏਐੱਸਐੱਚ/ਏਕੇਐੱਸ/ਆਰਆਰ/ਏਐੱਸ
(Release ID: 1965971)
Visitor Counter : 133