ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਵੇਸ਼ਿਤਾ ਅਤੇ ਸਸ਼ਕਤੀਕਰਣ ਦੀ ਦਿਸ਼ਾ ਵੱਲ ਵੱਡੀ ਛਲਾਂਗ: ਮੱਧ ਪ੍ਰਦੇਸ਼ ਵਿੱਚ ਸੀਆਰਸੀ-ਛਤਰਪੁਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ

Posted On: 06 OCT 2023 3:41PM by PIB Chandigarh

ਸਮਾਵੇਸ਼ਿਤਾ ਅਤੇ ਸਸ਼ਕਤੀਕਰਣ ਦੀ ਦਿਸ਼ਾ ਵੱਲ ਵੱਡੀ ਛਲਾਂਗ ਦੇ ਪ੍ਰਤੀਕ ਦੇ ਰੂਪ ਵਿੱਚ ਮੱਧ ਪ੍ਰਦੇਸ਼ ਵਿੱਚ ਵਿਆਪਕ ਖੇਤਰੀ ਕੇਂਦਰ (ਸੀਆਰਸੀ)-ਛਤਰਪੁਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਇਤਿਹਾਸਕ ਘਟਨਾ ਅੱਜ ਰਵਾਇਤੀ ਭੂਮੀ ਪੂਜਨ ਸਮਾਰੋਹ ਤੋਂ ਬਾਅਦ ਹੋਈ। ਇਹ ਸਮਾਰੋਹ ਮੱਧ ਪ੍ਰਦੇਸ਼ ਵਿੱਚ ਛਤਰਪੁਰ ਦੇ ਵਾਰਡ ਨੰਬਰ 17, ਮਾਡਲ ਬੇਸਿਕ ਸਕੂਲ ਦੇ ਨੇੜੇਦੁਰਗਾ ਕਲੋਨੀ ਵਿੱਚ ਆਯੋਜਿਤ ਕੀਤਾ ਗਿਆ ।

 

ਇਸ ਪ੍ਰਤਿਸ਼ਠਿਤ ਸਮਾਗਮ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ (ਐੱਮਐੱਸਜੇ ਐਂਡ ਈ) ਦੇ ਕੇਂਦਰੀ ਕੈਬਨਿਟ ਮੰਤਰੀਡਾ. ਵੀਰੇਂਦਰ ਕੁਮਾਰਸਮਾਜਿਕ ਨਿਆਂ ਅਤੇ ਸਸ਼ਕਤੀਕਰਣ  ਮੰਤਰਾਲੇ ਦੇ ਸੰਯੁਕਤ ਸਕੱਤਰਸ਼੍ਰੀ ਰਾਜੇਸ਼ ਕੁਮਾਰ ਯਾਦਵ (ਆਈਏਐੱਸ)ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਰਾਜੀਵ ਸ਼ਰਮਾ (ਆਈਐੱਫਐੱਸ)ਡਾਇਰੈਕਟਰਨੈਸ਼ਨਲ ਇੰਸਟੀਟੀਊਟ ਆਵ੍ ਐੱਮਪਾਵਰਮੈਂਟ ਆਵ੍ ਪਰਸਨਜ਼ ਵਿਦ ਡਿਸੇਬਿਲਿਟੀਜ਼ਸ਼੍ਰੀ ਵਿਨੀਤ ਸਿੰਘਲ (ਆਈਆਰਈਐੱਸ)ਅਤੇ ਜ਼ਿਲ੍ਹਾ ਕਲੈਕਟਰ ਸ਼੍ਰੀ ਸੰਦੀਪ ਜੀਆਰ (ਆਈਏਐੱਸ) ਵੀ ਮੌਜੂਦ ਸਨ।

WhatsApp Image 2023-10-06 at 13

ਸੀਆਰਸੀ-ਛਤਰਪੁਰ  ਦੇ ਉਦਘਾਟਨ ਸਮਾਰੋਹ ਵਿੱਚਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ (ਐੱਮਐੱਸਜੇ ਐਂਡ ਈ) ਦੇ ਕੈਬਨਿਟ ਮੰਤਰੀਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਇਹ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੀ ਇੱਕ ਹੋਰ ਮੋਹਰੀ ਪਹਿਲ ਹੈ। ਇਹ ਕੌਸ਼ਲ ਵਿਕਾਸਪੁਨਰਵਾਸ ਸੇਵਾਵਾਂ ਅਤੇ ਸਮਾਵੇਸ਼ੀ ਕਮਿਊਨਿਟੀ ਪ੍ਰੋਗਰਾਮਾਂ ਰਾਹੀਂ ਦਿਵਿਯਾਂਗਜਨਾਂ ਨੂੰ ਸਸ਼ਕਤ ਬਣਾਉਣ ਲਈ ਵਚਨਬੱਧ ਹੈ ਅਤੇ ਨੈਸ਼ਨਲ ਬਿਲਡਿੰਗ ਕੰਸਟ੍ਰਕਸ਼ਨ ਕਾਰਪੋਰੇਸ਼ਨ (ਐੱਨਬੀਸੀਸੀ) ਦੁਆਰਾ ਨਿਰਮਾਣ ਕਾਰਜਾਂ ਨੂੰ 18 ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਨੈਸ਼ਨਲ ਬਿਲਡਿੰਗਜ਼ ਕੰਸਟ੍ਰਕਸ਼ਨ ਕਾਰਪੋਰੇਸ਼ਨ (ਐੱਨਬੀਸੀਸੀ) ਦੇ ਸਮਰਪਿਤ ਯਤਨਾਂ ਸਦਕਾਸੀਆਰਸੀ-ਛਤਰਪੁਰ ਦੀ ਨਵੀਂ ਇਮਾਰਤ ਬਿਲਕੁਲ ਨਵੀਂਅਤਿ-ਆਧੁਨਿਕ ਢਾਂਚਾ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਹ ਆਗਾਮੀ ਢਾਂਚਾ 41,275 ਵਰਗ ਫੁੱਟ ਦੇ ਵਿਸ਼ਾਲ ਖੇਤਰ ਵਿੱਚ ਫੈਲਿਆ ਹੋਵੇਗਾ ਅਤੇ ਇਸ ਨੂੰ ਇੱਕ ਬਿਹਤਰ ਮਾਹੌਲ ਪ੍ਰਦਾਨ ਕਰਨ ਲਈ ਤਿਆਰ ਕੀਤਾ ਜਾਵੇਗਾਜੋ ਦਿਵਿਯਾਂਗਜਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰੇਗਾ।

ਇਸ ਦੂਰਅੰਦੇਸ਼ੀ ਪ੍ਰੋਜੈਕਟ ਲਈ ਅਨੁਮਾਨਿਤ ਉਸਾਰੀ ਲਾਗਤ 25 ਕਰੋੜ ਰੁਪਏ ਹੈਅਤੇ ਉਸਾਰੀ ਦਾ ਕੰਮ ਜਲਦੀ ਸ਼ੁਰੂ ਕਰਨ ਲਈ ਐੱਨਬੀਸੀਸੀ ਦੇ ਨਾਲ ਇੱਕ ਸਮਝੌਤਾ ਪੱਤਰ ਤੇ (ਐੱਮਓਯੂ) ਪਹਿਲਾਂ ਹੀ ਹਸਤਾਖਰ ਕੀਤੇ ਜਾ ਚੁਕੇ ਹਨ। ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਸੀਆਰਸੀ-ਛਤਰਪੁਰ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਛਤਰਪੁਰ ਵਿਖੇ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੰਵੇਦੀ ਪਾਰਕ ਦਾ ਨੀਂਹ ਪੱਥਰ ਵੀ ਰੱਖਿਆ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ਵਿੱਚ ਦਿਵਿਯਾਂਗਜਨਾਂ ਦੀ ਭਲਾਈ ਅਤੇ ਸਸ਼ਕਤੀਕਰਣ ਪ੍ਰਤੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੇ ਹੋਏਜ਼ਿਲ੍ਹਾ ਦਿਵਿਯਾਂਗ ਪੁਨਰਵਾਸ ਕੇਂਦਰ ਦਾ ਉਦਘਾਟਨ ਕੀਤਾ ਗਿਆ।

 WhatsApp Image 2023-10-06 at 14

ਸਮਾਜਿਕ ਨਿਆਂ ਅਤੇ ਸਸ਼ਕਤੀਕਰਣ  ਮੰਤਰਾਲੇ (ਐੱਮਐੱਸਜੇ ਐਂਡ ਈ) ਦੇ ਕੇਂਦਰੀ ਕੈਬਨਿਟ ਮੰਤਰੀਡਾ. ਵੀਰੇਂਦਰ ਕੁਮਾਰ ਨੇ ਵੀ ਸਮਾਜਿਕ ਨਿਆਂ ਮੰਤਰਾਲੇ ਦੇ ਸੰਯੁਕਤ ਸਕੱਤਰਸ਼੍ਰੀ ਰਾਜੇਸ਼ ਅਗਰਵਾਲ (ਆਈਏਐੱਸ) ਅਤੇ ਸੰਯੁਕਤ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਯਾਦਵ (ਆਈਏਐੱਸ) ਦੀ ਅਗਵਾਈ ਵਿੱਚ ਦਿਵਿਯਾਂਗਜਨ ਸਸ਼ਕਤੀਕਰਣ  ਵਿਭਾਗ ਅਤੇ  ਅਲੀ ਯਾਵਰ ਜੰਗ ਨੈਸ਼ਨਲ ਇੰਸਟੀਟਿਊਟ ਆਵ੍ ਸਪੀਚ ਐਂਡ ਹੀਅਰਿੰਗ ਡਿਸਏਬਿਲਿਟੀਜ਼ (ਦਿਵਿਯਾਂਗਜਨ)ਏਵਾਈਜੇਐੱਨਆਈਐੱਸਐੱਚਡੀ (ਡੀ)ਮੁੰਬਈ ਦੇ ਡਾਇਰੈਕਟਰ ਡਾ. ਰਾਜੂ ਅਰਖ ਦੇ ਨਿਰੰਤਰ ਯਤਨਾਂ ਦੀ ਸ਼ਲਾਘਾ ਕੀਤੀ। ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿਵਿਯਾਂਗਜਨ ਸਸ਼ਕਤੀਕਰਣ ਵਿਭਾਗ ਦੇ ਤਹਿਤਅਲੀ ਯਾਵਰ ਜੰਗ ਨੈਸ਼ਨਲ ਇੰਸਟੀਟਿਊਟ ਆਵ੍ ਸਪੀਚ ਐਂਡ ਹੀਅਰਿੰਗ ਡਿਸਏਬਿਲਿਟੀਜ਼ (ਦਿਵਿਯਾਂਗਜਨ)ਏਵਾਈਜੇਐਨਆਈਐੱਸਐੱਚਡੀ (ਡੀ)ਮੁੰਬਈ ਦਾ ਸੀਆਰਸੀ-ਛਤਰਪੁਰ ਤੇ ਪ੍ਰਸ਼ਾਸਕੀ ਨਿਯੰਤਰਣ ਹੈ। ਸੀਆਰਸੀ-ਛਤਰਪੁਰ ਦੀ ਨਵੀਂ ਇਮਾਰਤ ਭੋਪਾਲਨਾਗਪੁਰ ਅਤੇ ਅਹਿਮਦਾਬਾਦ ਵਿੱਚ ਮੌਜੂਦਾ ਸੀਆਰਸੀ ਦੀ ਪੂਰਕ ਦੀ ਭੂਮਿਕਾ ਨਿਭਾਏਗੀਜੋ ਦਿਵਿਯਾਂਗਜਨਾਂ ਦੀ ਭਲਾਈ ਅਤੇ ਸਸ਼ਕਤੀਕਰਣ  ਲਈ ਭਾਰਤ ਸਰਕਾਰ ਦੀ ਵਚਨਬੱਧਤਾ ਮਜ਼ਬੂਤ ਕਰੇਗਾ। 

 

 

***********

 

 ਐੱਮਜੀ/ਪੀਡੀ/ਐੱਸਡੀ



(Release ID: 1965708) Visitor Counter : 63


Read this release in: English , Urdu , Hindi , Tamil , Telugu