ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ 07 ਅਕਤੂਬਰ, 2023 ਨੂੰ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਆਦਿ ਮਹੋਤਸਵ ਦਾ ਉਦਘਾਟਨ ਕਰਨਗੇ


ਆਦਿ ਮਹੋਤਸਵ ਵਿੱਚ ਕਬਾਇਲੀ ਕਲਾ, ਦਸਤਕਾਰੀ, ਕੁਦਰਤੀ ਉਤਪਾਦ ਅਤੇ ਸੁਆਦਲੇ ਪਕਵਾਨਾਂ ਦੇ ਨਾਲ ਦੇਸ਼ ਭਰ ਦੇ ਕਬਾਇਲੀ ਭਾਈਚਾਰੇ ਦੁਆਰਾ ਉਗਾਏ ਗਏ ਮਿਲਟਸ ਵੀ ਸ਼ਾਮਲ ਹੋਣਗੇ

Posted On: 06 OCT 2023 12:54PM by PIB Chandigarh

ਕੇਂਦਰੀ ਕਬਾਇਲੀ ਮਾਮਲਿਆਂ ਦੇ ਮੰਤਰੀ ਸ਼੍ਰੀ ਅਰਜੁਨ ਮੁੰਡਾ 7 ਅਕਤੂਬਰ ਨੂੰ ਝਾਰਖੰਡ ਦੇ ਜਮਸ਼ੇਦਪੁਰ ਵਿੱਚ ਆਦਿ ਮਹੋਤਸਵ-ਰਾਸ਼ਟਰੀ ਕਬਾਇਲੀ ਮਹੋਤਸਵ ਦਾ ਉਦਘਾਟਨ ਕਰਨਗੇ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਯਾਦ ਵਿੱਚ 7 ਤੋਂ 16 ਅਕਤੂਬਰ 2023 ਤੱਕ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੇ ਟ੍ਰਾਈਬਲ ਕੋਆਪ੍ਰੇਟਿਵ ਮਾਰਕੀਟਿੰਗ ਡਿਵੈਲਪਮੈਂਟ ਫੈਡਰੇਸ਼ਨ ਆਵ੍ ਇੰਡੀਆ ਲਿਮਿਟਿਡ (ਟ੍ਰਾਈਫੇਡ) ਦੁਆਰਾ ਮੈਗਾ ਈਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮਹੋਤਸਵ ਵਿੱਚ ਕੇਂਦਰੀ ਕਬਾਇਲੀ ਮਾਮਲਿਆਂ ਦੇ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ ਅਤੇ ਸ਼੍ਰੀ ਬਿਸ਼ਵੇਸ਼ਵਰ ਟੁਡੂ ਦੇ ਨਾਲ ਹੋਰ ਪਤਵੰਤੇ ਵੀ ਹਿੱਸਾ ਲੈਣਗੇ।

ਆਦਿ ਮਹੋਤਸਵ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦੀ ਇੱਕ ਸਲਾਨਾ ਪਹਿਲ ਹੈ ਜੋ ਕਬਾਇਲੀ ਉੱਦਮਤਾ, ਸ਼ਿਲਪ, ਸੱਭਿਆਚਾਰ, ਪਕਵਾਨ, ਵਣਜ ਅਤੇ ਸਦੀਆਂ ਪੁਰਾਣੀ ਪਰੰਪਰਾਗਤ ਕਲਾ ਦੀ ਭਾਵਨਾ ਦਾ ਉਤਸਵ ਮਨਾਉਂਦੀ ਹੈ। ਇਹ ਦੇਸ਼ ਭਰ ਦੇ ਕਬਾਇਲੀਆਂ ਦੀ ਸਮ੍ਰਿੱਧ ਅਤੇ ਵਿਭਿੰਨ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੈਟਫਾਰਮ ਵਜੋਂ ਕੰਮ ਕਰਦੀ ਹੈ। 150 ਤੋਂ ਜ਼ਿਆਦਾ ਸਟਾਲਾਂ ਦੇ ਨਾਲ, ਇਸ ਪ੍ਰੋਗਰਾਮ ਵਿੱਚ ਕਬਾਇਲੀ ਕਲਾ, ਦਸਤਕਾਰੀ, ਕੁਦਰਤੀ ਉਤਪਾਦ ਅਤੇ ਸੁਆਦਲੇ ਪਕਵਾਨ ਸ਼ਾਮਲ ਹੋਣਗੇ। ਇਹ ਮਹੋਤਸਵ ਵਿਸ਼ੇਸ਼ ਤੌਰ ‘ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਅਤੇ ਵਨ ਧਨ ਕੇਂਦਰ ਲਾਭਾਰਥੀਆਂ ਸਮੇਤ ਲਗਭਗ 336 ਕਬਾਇਲੀ ਕਾਰੀਗਰਾਂ ਅਤੇ ਕਲਾਕਾਰਾਂ ਦੀ ਮੇਜ਼ਬਾਨੀ ਕਰੇਗਾ।

ਸੰਗੀਤ, ਕਲਾ, ਪੇਟਿੰਗ ਅਤੇ ਪਕਵਾਨਾਂ ਤੋਂ ਇਲਾਵਾ, ਆਦਿ ਮਹੋਤਸਵ ਕਾਰੀਗਰਾਂ ਨੂੰ ਮਿਲਣ, ਉਨ੍ਹਾਂ ਦੇ ਜੀਵਨ ਜੀਣ ਦੇ ਤਰੀਕੇ ਬਾਰੇ ਜਾਣਨ ਅਤੇ ਕਬਾਇਲੀ ਸੱਭਿਆਚਾਰ  ਅਤੇ ਪਰੰਪਰਾਵਾਂ ਦੀ ਗਹਿਰੀ ਸਮਝ ਹਾਸਲ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਕਿਉਂਕਿ 2023 ਨੂੰ ‘ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹਾ’ ਵਜੋਂ ਘੋਸ਼ਿਤ ਕੀਤਾ ਹੈ, ਇਸ ਲਈ ਆਦਿ ਮਹੋਤਸਵ ਵਿੱਚ ਦੇਸ਼ ਭਰ ਦੇ ਕਬਾਇਲੀ ਭਾਈਚਾਰੇ ਦੁਆਰਾ ਉਗਾਏ ਗਏ ਮਿਲਟਸ ਦਾ ਵੀ ਪ੍ਰਦਰਸ਼ਨ ਕੀਤਾ ਜਾਵੇਗਾ।

***** 

ਐੱਨਬੀ/ਵੀਐੱਮ



(Release ID: 1965045) Visitor Counter : 52


Read this release in: Telugu , English , Urdu , Hindi , Tamil