ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਜਾਂਚ ਏਜੰਸੀ (NIA) ਦੁਆਰਾ ਆਯੋਜਿਤ ਤੀਸਰੇ ਦੋ-ਦਿਨਾਂ “ਐਂਟੀ ਟੈਰਰ ਕਾਨਫਰੰਸ" (3rd ANTI-Terror Conference) ਦਾ ਉਦਘਾਟਨ ਕੀਤਾ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਅਤੇ ਰਾਜ ਦੀਆਂ ਏਜੰਸੀਆਂ ਨੇ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਆਂਤਕਵਾਦ ਦੇ ਸਾਰੇ ਸਵਰੂਪਾਂ ‘ਤੇ ਮਜ਼ਬੂਤੀ ਨਾਲ ਨਕੇਲ ਕੱਸਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਸਾਨੂੰ ਸਿਰਫ਼ ਆਂਤਕਵਾਦ ਹੀ ਨਹੀਂ ਬਲਕਿ ਇਸ ਦੇ ਪੂਰੇ ਈਕੋਸਿਸਟਮ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ
ਨਵਾਂ ਆਂਤਕੀ ਸੰਗਠਨ ਖੜ੍ਹਾਂ ਹੀ ਨਾ ਹੋ ਪਾਵੇ ਸਾਰੀ ਐਂਟੀ-ਟੈਰਰ ਏਜੰਸੀਆਂ ਨੂੰ ਅਜਿਹੇ ruthless approach ਨੂੰ ਅਪਣਾਉਣਾ ਹੋਵੇਗਾ
NIA ਦੀ ਅਗਵਾਈ ਵਿੱਚ ਇੱਕ Model Anti-terrorism Structure ਦਾ ਗਠਨ ਕਰਨ, ਸਾਰੇ ਰਾਜਾਂ ਵਿੱਚ ਐਂਟੀ-ਟੈਰਰ ਏਜੰਸੀਆਂ ਦੀ hierarchy, structure ਅਤੇ Investigation ਦੇ SoPs ਇੱਕ ਸਮਾਨ ਹੋਣ, ਜਿਸ ਨਾਲ ਕੇਂਦਰ ਅਤੇ ਰਾਜ ਦੀਆਂ ਏਜੰਸੀਆਂ ਵਿੱਚ ਬਿਹਤਰ ਤਾਲਮੇਲ ਹੋ ਸਕੇ
ਸਾਨੂੰ ਇੱਕ ਕਾਮਨ ਟ੍ਰੇਨਿੰਗ ਮਾਡਿਯੂਲ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦੀ ਜ਼ਰੂਰਤ ਹੈ ਤਾਕਿ ਆਂਤਕਵਾਦ ਨਾਲ ਨਜਿੱਠਣ ਦੀ ਕਾਰਜਪ੍ਰਣਾਲੀ ਵਿੱਚ ਇਕਸਾਰਤਾ ਲਿਆਂਦੀ ਜਾ ਸਕੇ
ਮੋਦੀ ਸਰਕਾਰ ਨੇ ਪਿਛਲੇ 5 ਵਰ੍ਹਿਆਂ ਵਿੱਚ ਕਈ ਵੱਡੇ ਡੇਟਾਬੇਸ ਤਿਆਰ ਕੀਤੇ ਹਨ, ਕੇਂਦਰ ਅਤੇ ਰਾਜ ਦੀਆਂ ਸਾਰਿਆਂ ਏਜੰਸੀਆਂ ਨੂੰ ਇਨ੍ਹਾਂ ਦਾ multidimensional ਉਪਯੋਗ ਕਰਨਾ ਚਾਹੀਦਾ ਹੈ, ਤਦ ਹੀ ਅਸੀਂ ਆਂਤਕਵਾਦ ਦੇ ਵਿਰੁੱਧ ਲੜਾਈ ਵਿੱਚ ਸਫ਼ਲ ਹੋ ਸਕਾਂਗੇ
ਡੇਟਾਬੇਸ ਦਾ ਉਪਯੋਗ ਜਾਂਚ, ਮੁਕੱਦਮਾ, ਰੋਕਥਾਮ ਅਤੇ ਕਾਰਵਾਈ
Posted On:
05 OCT 2023 6:07PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਜਾਂਚ ਏਜੰਸੀ (NIA) ਦੁਆਰਾ ਆਯੋਜਿਤ ਦੋ-ਦਿਨਾਂ ਐਂਟੀ ਟੈਰਰ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਸ਼ਿਥ ਪ੍ਰਮਾਣਿਕ, ਕੇਂਦਰੀ ਗ੍ਰਹਿ ਸਕੱਤਰ, ਇੰਟੈਲੀਜੈਂਸ ਬਿਊਰੋ ਦੇ ਡਾਇਰੈਕਟਰ ਅਤੇ ਰਾਸ਼ਟਰੀ ਜਾਂਚ ਏਜੰਸੀ ਦੇ ਡਾਇਰੈਕਟਰ ਜਨਰਲ ਸਮੇਤ ਕੇਂਦਰ ਹਥਿਆਰਬੰਦ ਪੁਲਿਸ ਬਲਾਂ ਦੇ ਡਾਇਰੈਕਟਰ, ਰਾਜਾਂ ਦੇ ਪੁਲਿਸ ਡਾਇਰੈਕਟਰ, ਕੇਂਦਰ ਅਤੇ ਰਾਜਾਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ‘ਤੇ ਗ੍ਰਹਿ ਮੰਤਰੀ ਨੇ NIA ਦੇ ਅਧਿਕਾਰੀਆਂ ਨੂੰ ਉਤਕ੍ਰਿਸ਼ਟ ਸੇਵਾ ਲਈ ਮੈਡਲ ਪ੍ਰਦਾਨ ਕੀਤੇ।
ਆਪਣੇ ਉਦਘਾਟਨ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਅਤੇ ਰਾਜ ਦੀਆਂ ਏਜੰਸੀਆਂ ਨੇ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਵਿੱਚ ਆਂਤਕਵਾਦ ਦੇ ਸਾਰੇ ਸਵਰੂਪਾਂ ‘ਤੇ ਮਜ਼ਬੂਤੀ ਨਾਲ ਨਕੇਲ ਕੱਸਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਨੂੰ ਸਿਰਫ਼ ਆਂਤਕਵਾਦ ਹੀ ਨਹੀਂ ਬਲਕਿ ਇਸ ਦੇ ਪੂਰੇ ਈਕੋਸਿਸਟਮ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ NIA ਦੀ ਅਗਵਾਈ ਵਿੱਚ ਦੇਸ਼ ਵਿੱਚ ਇੱਕ Model Anti-terrorism Structure ਦਾ ਗਠਨ ਕਰਨਾ ਚਾਹੀਦਾ ਹੈ।
ਸਾਰੇ ਰਾਜਾਂ ਵਿੱਚ ਐਂਟੀ-ਟੈਰਰ ਏਜੰਸੀਆਂ ਦੀ hierarchy, structure ਅਤੇ Investigation ਦੇ SoPs ਇੱਕ ਸਮਾਨ ਹੋਣ, ਜਿਸ ਨਾਲ ਕੇਂਦਰ ਅਤੇ ਰਾਜ ਦੀਆਂ ਏਜੰਸੀਆਂ ਵਿੱਚ ਬਿਹਤਰ ਤਾਲਮੇਲ ਹੋ ਸਕੇ। ਨਵਾਂ ਆਂਤਕੀ ਸੰਗਠਨ ਖੜ੍ਹਾ ਹੀ ਨਾ ਹੋ ਪਾਵੇ, ਸਾਰੀਆਂ ਐਂਟੀ-ਟੈਰਰ ਏਜੰਸੀਆਂ ਨੂੰ ਅਜਿਹੇ ruthless approach ਨੂੰ ਅਪਣਾਉਣਾ ਹੋਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ NIA, ATS ਅਤੇ STF ਦਾ ਕੰਮ ਸਿਰਫ਼ ਜਾਂਚ ਕਰਨਾ ਨਹੀਂ ਹੈ, ਬਲਕਿ ਇਨ੍ਹਾਂ ਨੂੰ ਜਾਂਚ ਦੇ ਦਾਇਰੇ ਤੋਂ ਬਾਹਰ ਨਿਕਲ ਕੇ out of the box thinking ਦੇ ਨਾਲ ਆਂਤਕਵਾਦ ‘ਤੇ ਪ੍ਰਹਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਆਂਤਕਵਾਦ ਦੇ ਵਿਰੁੱਧ ਲੜਾਈ ਵਿੱਚ ਗਲੋਬਲ ਤੋਂ ਪਿੰਡ ਤੱਕ, ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਲੈ ਕੇ ਅੰਤਰਰਾਸ਼ਟਰੀ ਸਹਿਯੋਗ ਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਨੇ ਮੋਦੀ ਸਰਕਾਰ ਨੇ crypto, ਹਵਾਲਾ, ਟੈਰਰ-ਫੰਡਿੰਗ, organised crime syndicates, ਨਾਰਕੋ-ਟੈਰਰ ਲਿੰਕਸ ਜਿਹੀਆਂ ਸਾਰੀਆਂ ਚੁਣੌਤੀਆਂ ‘ਤੇ ਸਖ਼ਤ ਰੁਖ ਅਪਣਾਇਆ ਹੈ, ਜਿਸ ਦੇ ਬਹੁਤ ਚੰਗੇ ਨਤੀਜੇ ਮਿਲੇ ਹਨ, ਲੇਕਿਨ ਹੁਣ ਵੀ ਕਾਫੀ ਕੁਝ ਕਰਨਾ ਬਾਕੀ ਹੈ। ਉਨ੍ਹਾਂ ਨੇ ਕਿਹਾ ਕਿ ਆਂਤਕਵਾਦ ਨਾਲ ਨਜਿੱਠਣ ਲਈ ਕੇਂਦਰ ਅਤੇ ਰਾਜਾਂ, ਉਨ੍ਹਾਂ ਦੀ ਏਜੰਸੀਆਂ ਅਤੇ inter-agency ਸਹਿਯੋਗ ਦੁਆਰਾ vertical ਅਤੇ horizontal ਤਰੀਕਿਆਂ ਨਾਲ ਸੋਚਣਾ ਹੋਵੇਗਾ।
ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 5 ਵਰ੍ਹਿਆਂ ਵਿੱਚ ਕਈ database verticals ਤਿਆਰ ਕੀਤੇ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੇਂਦਰ ਅਤੇ ਰਾਜ ਦੀ ਸਾਰੀਆਂ ਏਜੰਸੀਆਂ ਨੂੰ ਇਨ੍ਹਾਂ ਦਾ multidimensional ਅਤੇ Artificial Intelligence-based ਉਪਯੋਗ ਕਰਨਾ ਚਾਹੀਦਾ ਹੈ, ਤਦ ਅਸੀਂ ਆਂਤਕਵਾਦ ਦੇ ਵਿਰੁੱਧ ਲੜਾਈ ਵਿੱਚ ਸਫ਼ਲ ਹੋ ਸਕਾਂਗੇ। ਉਨ੍ਹਾਂ ਨੇ ਕਿਹਾ ਕਿ database ਦਾ ਉਪਯੋਗ investigate, prosecute, prevention ਅਤੇ action ਲਈ ਕਰਨਾ ਚਾਹੀਦਾ ਹੈ। ਗ੍ਰਹਿ ਮੰਤਰੀ ਨੇ ਹਰ ਪੁਲਿਸ ਥਾਨੇ ਦੇ ਨਾਲ-ਨਾਲ ਯੁਵਾ ਪੁਲਿਸ ਅਧਿਕਾਰੀਆਂ ਤੋਂ ਵੀ database ਦਾ ਵਧੇਰੇ ਉਪਯੋਗ ਕਰਨ ‘ਤੇ ਜ਼ੋਰ ਦਿੱਤਾ।
ਡੇਟਾਬੇਸ ਦਾ ਉਪਯੋਗ
ਇੰਟਰ- ਓਪਰੇਬਲ ਕ੍ਰਿਮੀਨਲ ਜਸਟਿਸ ਸਿਸਟਮ ((ICJS)-- 99.93% ਯਾਨੀ 16,733 ਪੁਲਿਸ ਸਟੇਸ਼ਨਾਂ ਵਿੱਚ CCTNS ਲਾਗੂ, ਈ-ਕੋਰਟ ਤੋਂ 22 ਹਜ਼ਾਰ ਅਦਾਲਤਾਂ ਜੁੜ ਗਈਆਂ ਹਨ ਅਤੇ ਈ-ਪ੍ਰਿਜਨ ਤੋਂ ਲਗਭਗ 2 ਕਰੋੜ ਕੈਦੀ ਡੇਟਾ ਉਪਲਬਧ,ਈ-ਪ੍ਰੋਸਿਕਿਊਸ਼ਨ ਤੋਂ 1 ਕਰੋੜ ਤੋਂ ਅਧਿਕ ਮੁਕੱਦਮੇ ਡੇਟਾ ਉਪਲਬਧ ਅਤੇ ਈ-ਫੋਰੈਂਸਿਕ ਤੋਂ 17 ਲੱਖ ਤੋਂ ਅਧਿਕ ਫੋਰੈਂਸਿਕ ਡੇਟਾ। ਇਸੇ ਤਰ੍ਹਾਂ,ਨੈਸ਼ਨਲ ਆਟੋਮੇਟਿਡ ਫਿੰਗਰਪ੍ਰਿੰਟ ਆਈਡੈਂਟਿਫੀਕੇਸ਼ਨ ਸਿਸਟਮ (NAFIS) ਵਿੱਚ 90 ਲੱਖ ਤੋਂ ਅਧਿਕ ਫਿੰਗਰਪ੍ਰਿੰਟ ਰਿਕਾਰਡ ਦਰਜ ਹਨ। ਇੰਟੀਗ੍ਰੇਟਿਡ ਮੋਨੀਟਰਿੰਗ ਆਵ੍ਹ ਟੈਰਿਜ਼ਮ ((i-MoT) ਦੇ ਤਹਿਤ UAPA ਰਜਿਸਟਰਡ ਮਾਮਲਿਆਂ ਦੀ ਮੋਨੀਟਰਿੰਗ ਲਈ 22 ਹਜ਼ਾਰ ਆਂਤਕਵਾਦੀ ਮਾਮਲਿਆਂ ਦਾ ਡਾਟਾ ਉਪਲਬਧ ਹੈ। ਨਿਦਾਨ, ਯਾਨੀ, ਨੈਸ਼ਨਲ ਇੰਟੀਗ੍ਰੇਟਿਡ ਡੇਟਾਬੇਸ ਔਨ ਅਰੈਸਟਿਡ ਨਾਰਕੋ-ਓਫੈਂਡਰ ਤੇ ਤਹਿਤ 5 ਲੱਖ ਤੋਂ ਅਧਿਕ ਨਾਰਕੋ-ਓਫੈਡਰਸ ਦਾ ਡਾਟਾ ਉਪਲਬਧ ਹੈ।
ਨੈਸ਼ਨਲ ਡੇਟਾਬੇਸ ਆਵ੍ ਹਿਊਮਨ ਟ੍ਰੈਫਿਕਿੰਗ ਓਫੈਂਡਰਸ (NDHTO) ਦੇ ਤਹਿਤ ਲਗਭਗ 1 ਲੱਖ ਹਿਊਮਨ ਟ੍ਰੈਫੀਕਰ ਦਾ ਡਾਟਾ ਉਪਲਬਧ ਹੈ। ਕ੍ਰਾਈਮ ਮਲਟੀ ਏਜੰਸੀ ਸੈਂਟਰ (Cri-MAC) ਦੇ ਤਹਿਤ 14 ਲੱਖ ਤੋਂ ਅਧਿਕ Alert ਦਾ ਡਾਟਾ ਉਪਲਬਧ ਹੈ। ਨੈਸ਼ਨਲ ਸਾਇਬਰ ਕ੍ਰਾਈਮ ਰਿਪੋਰਟਿੰਗ ਪੋਰਟਲ (NCRP)‘ਤੇ 28 ਲੱਖ ਤੋਂ ਅਧਿਕ ਕੰਪਲੇਟ ਦਾ ਡਾਟਾ ਉਪਲਬਧ ਹੈ। ਪ੍ਰਿਜਨ ਡੇਟਾਬੇਸ ਵਿੱਚ ਪ੍ਰਿਜਨਰ ਦਾ ਬਾਇਓਮੈਟ੍ਰਿਕ ਡੇਟਾਬੇਸ ਅਤੇ ਉਨ੍ਹਾਂ ਨੂੰ ਮਿਲਣ ਵਾਲਿਆਂ ਦੀ ਜਾਣਕਾਰੀ ਉਪਲਬਧ ਹੈ। ਇਸ ਤੋਂ ਇਲਾਵਾ NIA ਦਾ ਰਾਸ਼ਟਰੀ ਪੱਧਰ ਦਾ ਟੈਰੀਰਿਜ਼ਮ ਡੇਟਾਬੇਸ ਵੀ ਉਪਲਬਧ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਰੇ ਕੇਂਦਰੀ ਅਤੇ ਰਾਜ-ਪੱਧਰੀ ਐਂਟੀ ਟੈਰਰ ਏਜੰਸੀਆਂ ਲਈ ਇੱਕ Common Training Module ਹੋਣਾ ਚਾਹੀਦਾ ਹੈ, ਜਿਸ ਨਾਲ ਆਂਤਕਵਾਦ ਦੇ ਵਿਰੁੱਧ ਲੜਾਈ ਦੀ ਕਾਰਜਪ੍ਰਣਾਲੀ ਵਿੱਚ ਇਕਸਾਰਤਾ ਲਿਆਈ ਜਾ ਸਕੇ। ਉਨ੍ਹਾਂ ਨੇ ਇਸ ਦਿਸ਼ਾ ਵਿੱਚ NIA ਅਤੇ IB ਨੂੰ ਪਹਿਲ ਕਰਨ ਨੂੰ ਕਿਹਾ। ਸ਼੍ਰੀ ਸ਼ਾਹ ਨੇ ਕਿਹਾ ਕਿ ਹੁਣ need to know ਤੋਂ need to share ਅਤੇ duty to share ਦੀ ਅਪ੍ਰੋਚ ਦੇ ਨਾਲ ਕੰਮ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵਰ੍ਹੇ 2001 ਆਂਤਕੀ ਘਟਨਾਵਾਂ ਦੀ ਸੰਖਿਆ 6000 ਸੀ, ਜਿਸ ਨੂੰ ਵਰ੍ਹੇ 2022 ਵਿੱਚ ਘਟਾ ਕੇ 900 ਤੱਕ ਲਿਆਉਣ ਦਾ ਕੰਮ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਨੇ ਕੀਤਾ ਹੈ। ਉਨ੍ਹਾਂ ਨੇ 94 ਪ੍ਰਤੀਸ਼ਤ ਤੋਂ ਅਧਿਕ ਦੋਸ਼ ਸਿੱਧੀ ਦਰ ਹਾਸਲ ਕਰਨ ਲਈ NIA ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਦਿਸ਼ਾ ਵਿੱਚ ਹੋਰ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਾਰੇ ਰਾਜਾਂ ਤੋਂ ਵੀ ਦੋਸ਼ ਸਿੱਧੀ ਦਰ ਵਧਾਉਣ ਦੇ ਲਈ ਕਦਮ ਉਠਾਉਣ ਨੂੰ ਕਿਹਾ।
ਡ੍ਰਗਸ ਦੇ ਵਿਰੁੱਧ ਲੜਾਈ:
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਲੜਾਈ ਵਿੱਚ ਵੱਡੀ ਸਫ਼ਲਤਾ ਹਾਸਲ ਹੋਈ ਹੈ। ਇਨ੍ਹਾਂ ਉਪਲਬਧੀਆਂ ਵਿੱਚ NCB ਦੀ ਅਗਵਾਈ ਵਿੱਚ ਇਸੇ ਸਾਲ ਚਲਾਇਆ ਗਿਆ ਆਪਰੇਸ਼ਨ ਸਮੁੰਦਰਗੁਪਤ ਸ਼ਾਮਲ ਹੈ, ਜਿਸ ਦੇ ਦੌਰਾਨ ਕੇਰਲ ਵਿੱਚ ਲਗਭਗ 12,000 ਕਰੋੜ ਰੁਪਏ ਤੋਂ ਅਧਿਕ ਮੁੱਲ ਦੀ 2,500 ਕਿਲੋਗ੍ਰਾਮ ਮੈਥਾਮਫੇਟਾਮਾਈਨ ਜ਼ਬਤ ਕੀਤੀ ਗਈ ਸੀ। ਇਸ ਤੋਂ ਇਲਾਵਾ 10 ਲੱਖ ਕਿਲੋਗ੍ਰਾਮ ਡ੍ਰਗਜ ਡਿਸਪੋਜ਼ਡ ਵੀ ਕੀਤੀ ਜਾ ਚੁੱਕੀ ਹੈ।
ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਆਂਤਕਵਾਦ ਦੀ ਕੋਈ ਸੀਮਾ ਨਹੀਂ ਹੁੰਦੀ ਅਤੇ ਕੋਈ ਵੀ ਰਾਜ ਇਕੱਲੇ ਆਂਤਕਵਾਦ ਦਾ ਸਾਹਮਣਾ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਬੁਰਾਈ ਨੂੰ ਜੜ ਤੋਂ ਖ਼ਤਮ ਕਰਨਾ ਹੋਵੇਗਾ। ਗ੍ਰਹਿ ਮੰਤਰੀ ਨੇ ਦੋ ਦਿਨਾਂ ਕਾਨਫਰੰਸ ਦੇ ਹਰ ਸੈਸ਼ਨ ਵਿੱਚ 5 actionable points ਬਣਾ ਕ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜਣ ਦਾ ਸੁਝਾਅ ਦਿੱਤਾ।
ਜੰਮੂ ਅਤੇ ਕਸ਼ਮੀਰ ਵਿੱਚ 2004 ਤੋਂ 2014 ਦੇ 10 ਵਰ੍ਹਿਆਂ ਦੇ ਮੁਕਾਬਲੇ 2014 ਤੋਂ 2023 ਦੇ 9 ਵਰ੍ਹਿਆਂ ਦੌਰਾਨ ਹਿੰਸਾ ਦੀਆਂ ਘਟਨਾਵਾਂ ਵਿੱਚ ਆਈ ਭਾਰੀ ਕਮੀ ਦੇ ਅੰਕੜਿਆਂ ‘ਤੇ ਇੱਕ ਨਜ਼ਰ-
ਜੰਮੂ ਅਤੇ ਕਸ਼ਨੀਰ: ਵਿਕਾਸ ਅਤੇ ਸ਼ਾਂਤੀ ਦੀ ਨਵੀਂ ਸਵੇਰ
ਇੰਡੀਕੇਟਰ
|
ਜੂਨ 2004 ਤੋਂ ਮਈ 2014
|
ਜੂਨ 2014 ਤੋਂ ਅਗਸਤ 2023
|
ਪ੍ਰਤੀਸ਼ਤ ਕਮੀ
|
ਕੁੱਲ ਘਟਨਾਵਾਂ
|
7217
|
2197
|
70% ਕਮੀ
|
ਕੁੱਲ ਮੌਤਾਂ (ਨਾਗਰਿਕ + ਸਕਿਊਰਿਟੀ ਫੋਰਸਜ਼)
|
2829
|
891
|
69 % ਕਮੀ
|
ਨਾਗਰਿਕ ਮੌਤਾਂ
|
1769
|
336
|
81 % ਕਮੀ
|
ਸਕਿਊਰਿਟੀ ਫੋਰਸਜ਼ ਦੀਆਂ ਮੌਤਾਂ
|
1060
|
555
|
48 % ਕਮੀ
|
*****
ਆਰਕੇ/ਏਵਾਈ/ਏਐੱਸਐੱਚ/ਏਕੇਐੱਸ/ਏਐੱਸ
(Release ID: 1965035)
Visitor Counter : 112