ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਨੇ ਨਵੀਂ ਦਿੱਲੀ ਦੇ ਨੀਤੀ ਮਾਰਗ, ਨਹਿਰੂ ਪਾਰਕ ਵਿੱਚ “ਸ਼੍ਰਮਦਾਨ-ਸਵੱਛਤਾ ਹੀ ਸੇਵਾ” ਪ੍ਰੋਗਰਾਮ ਦਾ ਆਯੋਜਨ ਕੀਤਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੀ ਅਗਵਾਈ ਵਿੱਚ, ਇਸ ਪ੍ਰੋਗਰਾਮ ਵਿੱਚ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੇ ਸਵੱਛਤਾ ਗਤੀਵਿਧੀਆਂ ਵਿੱਚ ਹਿੱਸਾ ਲਿਆ
Posted On:
02 OCT 2023 2:01PM by PIB Chandigarh
ਰਾਸ਼ਟਰੀ ਪੱਧਰ ਦੇ “ਸਵੱਛਤਾ ਹੀ ਸੇਵਾ” ਪ੍ਰੋਗਰਾਮ “ਏਕ ਤਾਰੀਖ-ਏਕ ਘੰਟਾ” ਦੇ ਹਿੱਸੇ ਦੇ ਰੂਪ ਵਿੱਚ ਰਾਜ ਮੰਤਰੀ (ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ) ਡਾ. ਜਿਤੇਂਦਰ ਸਿੰਘ ਦੇ ਨਾਲ, ਸਕੱਤਰ (ਪੈਨਸ਼ਨ) ਸ਼੍ਰੀ ਵੀ. ਸ੍ਰੀਨਿਵਾਸ, ਐਡੀਸ਼ਨਲ ਸਕੱਤਰ (ਪੈਨਸ਼ਨ) ਸ਼੍ਰੀ ਐੱਸਐੱਨ ਮਾਥੁਰ ਅਤੇ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਦੇ ਸਾਰੇ ਅਧਿਕਾਰੀਆਂ ਨੇ 1 ਅਕਤੂਬਰ, 2023 ਨੂੰ ਨਵੀਂ ਦਿੱਲੀ ਦੇ ਨੀਤੀ ਮਾਰਗ, ਨਹਿਰੂ ਪਾਰਕ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਸ਼੍ਰਮਦਾਨ ਵਿੱਚ ਹਿੱਸਾ ਲਿਆ ਅਤੇ ਪੌਦਾ ਲਗਾਇਆ ਗਿਆ। ਡਾ. ਜਿਤੇਂਦਰ ਸਿੰਘ ਨੇ ਆਪਣੇ ਪ੍ਰੇਰਕ ਸੰਦੇਸ਼ ਵਿੱਚ ਕਿਹਾ ਕਿ ਸਵੱਛਤਾ ਅਭਿਯਾਨ ਨਾ ਕੇਵਲ ਇੱਕ ਸਰਕਾਰੀ ਪਹਿਲ ਹੈ ਬਲਕਿ ਹੁਣ ਇਹ ਇੱਕ ਜਨ ਅੰਦੋਲਨ ਬਣ ਗਿਆ ਹੈ।
ਇਸ ਅਵਸਰ ’ਤੇ ਸਕੱਤਰ (ਪੈਨਸ਼ਨ) ਸ਼੍ਰੀ ਵੀ. ਸ੍ਰੀਨਿਵਾਸ, ਐਡਸ਼ੀਨਲ ਸਕੱਤਰ (ਪੈਨਸ਼ਨ) ਸ਼੍ਰੀ ਐੱਸਐੱਨ ਮਾਥੁਰ, ਅਤੇ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਦੇ ਹੋਰ ਸਾਰੇ ਅਧਿਕਾਰੀਆਂ ਨੇ ਮਹਾਤਮਾ ਗਾਂਧੀ ਨੂੰ ਸਵੱਛਤਾਂਜਲੀ ਅਰਪਿਤ ਕੀਤੀ।
‘ਏਕ ਤਾਰੀਖ ਏਕ ਘੰਟਾ’ ਪ੍ਰੋਗਰਾਮ ਦੇ ਹਿੱਸੇ ਦਾ ਰੂਪ ਵਿੱਚ, ਸਾਰੇ ਪੈਨਸ਼ਨ ਅਤੇ ਪੈਨਸ਼ਨਭੋਗੀ ਭਲਾਈ ਵਿਭਾਗ ਦੇ ਕਰਮਚਾਰੀਆਂ ਨੇ ਪਾਰਕ ਦੀ ਸਫਾਈ ਦੇ ਲਈ ਸਵੈ-ਇੱਛਾ ਨਾਲ ਯੋਗਦਾਨ ਦਿੱਤਾ। ਸਵੱਛ ਭਾਰਤ ਮਿਸ਼ਨ ਦਾ ਇਹ ਪੜਾਅ ਪ੍ਰਧਾਨ ਮੰਤਰੀ ਦੇ “ਕਚਰਾ ਮੁਕਤ ਭਾਰਤ” ਦੇ ਵਿਜ਼ਨ ’ਤੇ ਚਾਨਣਾ ਪਾਉਂਦਾ ਹੈ। ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਰਣ ਵਿੱਚ, ਸਕੱਤਰ ‘ਪੈਨਸ਼ਨ) ਸ਼੍ਰੀ ਵੀ. ਸ੍ਰੀਨਿਵਾਸ ਦੀ ਅਗਵਾਈ ਵਿੱਚ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਸਰਗਰਮ ਭਾਗੀਦਾਰੀ ਦੇ ਨਾਲ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ।
ਵਿਭਾਗ ਨੇ ਸੈਂਟਰਲ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਅਤੇ ਉਨ੍ਹਾਂ ਦੇ ਸਬੰਧਿਤ ਸੰਘਾਂ ਦੇ ਰਾਹੀਂ ਪੂਰੇ ਭਾਰਤ ਵਿੱਚ ਇੱਕ ਵਿਆਪਕ ਸਵੱਛਤਾ ਅਭਿਯਾਨ ਚਲਾਇਆ ਹੈ। ਕੇਂਦਰ ਸਰਕਾਰ ਦੇ ਸਾਰੇ 50 ਪੈਨਸ਼ਨਭੋਗੀ ਸੰਘਾਂ ਨੇ 1 ਅਕਤੂਬਰ, 2023 ਨੂੰ ਪੂਰੇ ਦੇਸ਼ ਵਿੱਚ “ਸਵੱਛਤਾ ਸ਼੍ਰਮਦਾਨ” ਵਿੱਚ ਸਰਗਰਮ ਰੂਪ ਨਾਲ ਹਿੱਸਾ ਲਿਆ।
<><><><><>
ਐੱਸਐੱਨਸੀ/ਪੀਕੇ
(Release ID: 1963746)
Visitor Counter : 105