ਵਿੱਤ ਮੰਤਰਾਲਾ
azadi ka amrit mahotsav

30 ਸਤੰਬਰ, 2023 ਤੱਕ ਇਨਕਮ ਟੈਕਸ ਵਿਭਾਗ ਦੇ ਈ-ਫਾਈਲਿੰਗ ਪੋਰਟਲ ’ਤੇ 30 ਲੱਖ ਤੋਂ ਅਧਿਕ ਆਡਿਟ ਰਿਪੋਰਟ ਦਾਖਿਲ ਕੀਤੀਆਂ ਗਈਆਂ

Posted On: 02 OCT 2023 6:26PM by PIB Chandigarh

ਟੈਕਸ ਆਡਿਟ ਰਿਪੋਰਟ (ਟੀਏਆਰ) ਦਾਖਿਲ ਕਰਨ ਦੀ ਅੰਤਿਮ ਮਿਤੀ 30 ਸਤੰਬਰ 2023 ਤੱਕ ਈ-ਫਾਈਲਿੰਗ ਪੋਰਟਲ ’ਤੇ ਨਿਰਧਾਰਤ ਵਰ੍ਹੇ 2023-24 ਦੇ ਲਈ ਲਗਭਗ 29.5 ਲੱਖ ਟੈਕਸ ਆਡਿਟ ਰਿਪੋਰਟ ਸਹਿਤ 30.75 ਲੱਖ ਤੋਂ ਅਧਿਕ ਆਡਿਟ ਰਿਪੋਰਟ ਦਾਖਿਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਫਾਰਮ ਨੰਬਰ 29ਬੀ, 29ਸੀ, 10ਸੀਸੀਬੀ ਆਦਿ ਵਿੱਚ ਹੋਰ ਆਡਿਟ ਰਿਪੋਰਟ ਵੀ ਦਾਖਿਲ ਕੀਤੀਆਂ ਗਈਆਂ ਹਨ।

ਟੈਕਸਪ੍ਰੇਅਰਸ ਦੀ ਸੁਵਿਧਾ ਦੇ ਲਈ ਵਿਆਪਕ ਆਉਟਰੀਚ ਪ੍ਰੋਗਰਾਮ ਚਲਾਏ ਗਏ। ਟੈਕਸਪ੍ਰੇਅਰਸ ਦੀ ਜਾਗਰੂਕਤਾ ਦੇ ਲਈ ਟੈਕਸ ਆਡਿਟ ਰਿਪੋਰਟ ਅਤੇ ਆਡਿਟ ਫਾਰਮ ਦਾਖਿਲ ਕਰਨ ਦੇ ਲਈ ਇਨਕਮ ਪੋਰਟਲ ’ਤੇ ਸੂਚਨਾ ਸੰਦੇਸ਼ਾਂ ਦੇ ਨਾਲ-ਨਾਲ ਈ-ਮੇਲ, ਐੱਸਐੱਮਐੱਸ, ਸੋਸ਼ਲ ਮੀਡੀਆ ਦੇ ਜ਼ਰੀਏ ਲਗਭਗ 55.4 ਲੱਖ ਆਉਟਰੀਚ ਪ੍ਰੋਗਰਾਮ ਚਲਾਏ ਗਏ। ਟੈਕਸਪ੍ਰੇਰਅਰਸ ਦੇ ਮਾਰਗਦਰਸ਼ਨ ਦੇ ਲਈ ਇਨਕਮ ਪੋਰਟਲ ’ਤੇ ਜਾਗਰੂਕਤਾ ਪੋਰਟਲ ’ਤੇ ਜਾਗਰੂਕਤਾ ਵੀਡੀਓ ਅੱਪਲੋਡ ਕੀਤੀਆਂ ਗਈਆਂ ਸਨ। ਇਸ ਤਰ੍ਹਾਂ ਦੇ ਠੋਸ ਪ੍ਰਯਾਸ ਟੈਕਸਪ੍ਰੇਰਅਰਸ ਅਤੇ ਟੈਕਸ ਪੇਸ਼ੇਵਰਾਂ ਨੂੰ ਨਿਯਤ ਮਿਤੀ ਦੇ ਅੰਦਰ ਆਡਿਟ ਰਿਪੋਰਟ ਦਾਖਿਲ ਕਰਨ ਵਿੱਚ ਮਦਦਗਾਰ ਰਹੇ ਹਨ।

ਵੱਡੀ ਸੰਖਿਆ ਵਿੱਚ ਦਾਖਿਲ ਕੀਤੀ ਗਈ ਰਿਪੋਰਟ ਦੇ ਬਾਵਜੂਦ ਈ-ਫਾਈਲਿੰਗ ਪੋਰਟਲ ਦਾ ਕਾਰਜ ਸੁਚਾਰੂ ਢੰਗ ਨਾਲ ਚਲਿਆ। ਇਸ ਨਾਲ ਟੈਕਸਪ੍ਰੇਅਰਸ ਅਤੇ ਟੈਕਸ ਪੇਸ਼ੇਵਰਾਂ ਨੂੰ ਇੱਕ ਸਹਿਜ ਅਨੁਭਵ ਮਿਲਿਆ। ਇਸ ਅਨੁਭਵ ਦੀ ਸੋਸ਼ਲ ਮੀਡੀਆ ਸਹਿਤ ਵਿਭਿੰਨ ਪਲੈਟਫਾਰਮਾਂ ’ਤੇ ਪੇਸ਼ੇਵਰਾਂ ਨੇ ਸਰਾਹਨਾ ਕੀਤੀ ਹੈ।

ਈ-ਫਾਈਲਿੰਗ ਹੈਲਪਡੈਸਕ ਟੀਮ ਨੇ ਸਤੰਬਰ, 2023 ਦੇ ਮਹੀਨੇ ਵਿੱਚ ਟੈਕਸਪ੍ਰੇਅਰਸ ਦੇ ਲਗਭਗ 2.36 ਲੱਖ ਪ੍ਰਸ਼ਨਾਂ ਦੇ ਜਵਾਬ ਦਿੱਤੇ, ਇਸ ਨਾਲ ਟੈਕਸਪ੍ਰੇਅਰਸ ਅਤੇ ਟੈਕਸ ਪੇਸ਼ੇਵਰਾਂ ਨੂੰ ਫਾਈਲਿੰਗ ਅਵਧੀ ਦੇ ਦੌਰਾਨ ਸਹਾਇਤਾ ਮਿਲੀ ਅਤੇ ਕਿਸੇ ਵੀ ਜਟਿਲਤਾ ਨੂੰ ਹਲ ਕਰਨ ਵਿੱਚ ਮਦਦ ਮਿਲੀ ਹੈ। ਇਨਬਾਉਂਡ ਕਾਲ, ਆਉਟਬਾਉਂਡ ਕਾਲ, ਲਾਈਵ ਚੈਟ, ਵੀਬੈਕਸ ਅਤੇ ਸਹਿ-ਬ੍ਰਊਜਿੰਗ ਸੈਸ਼ਨਾਂ ਦੇ ਜ਼ਰੀਏ ਹੈਲਪਡੈਸਕ ਰਾਹੀਂ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਹੈਲਪਡੈਸਕ ਟੀਮ ਨੇ ਟੈਕਸਪ੍ਰੇਅਰਸ/ਹਿਤਧਾਰਕਾਂ ਤੱਕ ਪਹੁੰਚ ਬਣਾ ਕੇ ਵਿਭਿੰਨ ਮੁੱਦਿਆਂ ’ਤੇ ਸਹਾਇਤਾ ਪ੍ਰਦਾਨ ਕੀਤੀ ਅਤੇ ਔਨਲਾਈਨ ਪ੍ਰਤੀਕਿਰਿਆ ਪ੍ਰਬੰਧਨ (ਓਆਰਐੱਮ) ਦੇ ਜ਼ਰੀਏ ਵਿਭਾਗ ਦੇ ਟਵੀਟਰ ਹੈਂਡਲ ’ਤੇ ਪ੍ਰਾਪਤ ਪ੍ਰਸ਼ਨਾਂ ਦਾ ਸਮਾਧਾਨ ਵੀ ਕੀਤਾ। ਟੈਕਸ ਪੇਸ਼ੇਵਰਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਆਡਿਟ ਫਾਰਮ ਦਾਖਿਲ ਕਰਨ ਨਾਲ ਸਬੰਧਿਤ ਵਿਭਿੰਨ ਵੈਬੀਨਾਰ ਆਯੋਜਿਤ ਕੀਤੇ ਗਏ।

ਅਨੁਪਾਲਨ ਵਿੱਚ ਸਹਿਯੋਗ ਦੇ ਲਈ ਵਿਭਾਗ ਸਾਰੇ ਟੈਕਸ ਪੇਸ਼ੇਵਰਾਂ ਅਤੇ ਟੈਕਸਪ੍ਰੇਅਰਸ ਦਾ ਆਭਾਰ ਵਿਅਕਤ ਕਰਦਾ ਹੈ।

****

ਐੱਨਬੀ/ਵੀਐੱਮ/ਕੇਐੱਮਐੱਨ


(Release ID: 1963732) Visitor Counter : 84