ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
azadi ka amrit mahotsav

ਨਾਰੀ ਸ਼ਕਤੀ ਦਾ ਜਸ਼ਨ ਮਨਾਉਣ ਦੇ ਲਈ ਸੀਆਰਪੀਐੱਫ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ “ਯਸ਼ਸਵਿਨੀ” ਦੇ ਨਾਲ ਕਰਾਸ-ਕੰਟਰੀ ਬਾਈਕ ਅਭਿਯਾਨ ਆਯੋਜਿਤ ਕਰ ਰਿਹਾ ਹੈ


3 ਅਕਤੂਬਰ ਨੂੰ ਸੀਆਰਪੀਐੱਫ ਦੀਆਂ ਕੁੱਲ 150 ਮਹਿਲਾ ਅਧਿਕਾਰੀ ਕਰਾਸ-ਕਰੰਟੀ ਰੈਲੀ ਦੀ ਸ਼ੁਰੂਆਤ ਕਰਨਗੀਆਂ

ਰੈਲੀ 15 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਗੁਜਰਦੇ ਹੋਏ ਲਗਭਗ 10,000 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ

Posted On: 01 OCT 2023 4:16PM by PIB Chandigarh

ਦੇਸ਼ ਦੀ ਨਾਰੀ ਸ਼ਕਤੀ ਦਾ ਜਸ਼ਨ ਮਨਾਉਣ ਦੇ ਲਈ ਕੇਂਦਰੀ ਰਿਜਰਵ ਪੁਲਿਸ ਬਲ (ਸੀਆਰਪੀਐੱਫ), ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਸੀਆਰਪੀਐੱਫ ਦੀ ਮਹਿਲਾ ਬਾਈਕਰਸ ਦੇ ਸਮੂਹ “ਯਸ਼ਸਵਿਨੀ” ਦੇ ਨਾਲ ਇੱਕ ਕਰਾਸ-ਕੰਟਰੀ ਬਾਈਕ ਅਭਿਯਾਨ ਦਾ ਆਯੋਜਨ ਕਰ ਰਿਹਾ ਹੈ।

ਸੀਆਰਪੀਐੱਫ ਦੀਆਂ ਕੁੱਲ 150 ਮਹਿਲਾ ਅਧਿਕਾਰੀ 3 ਅਕਤੂਬਰ, 2023 ਨੂੰ ਤਿੰਨ ਟੀਮਾਂ ਵਿੱਚ ਵੰਡ ਕੇ ਕਰਾਸ –ਕੰਰਟੀ ਰੈਲੀ ਅਰੰਭ ਕਰਨਗੇ। ਇਹ ਟੀਮਾਂ 75 ਰਾਇਲ ਐੱਨਫੀਲਡ (350 ਸੀਸੀ) ਮੋਟਰਬਾਈਕਾਂ ’ਤੇ ਸਵਾਰ ਹੋ ਕੇ ਭਾਰਤ ਦੇ ਉੱਤਰੀ (ਸ੍ਰੀਨਗਰ), ਪੂਰਵੀ (ਸ਼ਿਲਾਂਗ), ਅਤੇ ਦੱਖਣੀ (ਕੰਨਿਆਕੁਮਾਰੀ) ਖੇਤਰਾਂ ਤੋਂ ਆਪਣੀ ਯਾਤਰਾ ਸ਼ੁਰੂ ਕਰਨਗੇ। ਅੰਤ ਵਿੱਚ, ਉਹ ਸਾਰੀਆਂ ਟੀਮਾਂ 31 ਅਕਤੂਬਰ, 2023 ਨੂੰ ਹੋਣ ਜਾ ਰਹੇ ਸ਼ਾਨਦਾਰ ਸਮਾਪਨ ਦੇ ਲਈ ਗੁਜਰਾਤ ਦੇ ਏਕਤਾ ਨਗਰ (ਕੇਵੜੀਆ) ਵਿੱਚ ਸਟੈਚਿਊ ਆਵ੍ ਯੂਨਿਟੀ ’ਤੇ ਇਕੱਠੇ ਹੋਣਗੇ। ਇਹ ਰੈਲੀ 15 ਰਾਜਾਂ ਅਤੇ 2 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਗੁਜਰਦੇ ਹੋਏ ਲਗਭਗ 10,000 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਉਨ੍ਹਾਂ ਦੀਆਂ ਸਬੰਧਿਤ ਯਾਤਰਾਵਾਂ ਦੇ ਦੌਰਾਨ ਰਸਤੇ ਵਿੱਚ ਅਨੇਕ ਜ਼ਿਲ੍ਹਿਆਂ ਵਿੱਚ ਵਿਭਿੰਨ ਪ੍ਰੋਗਰਾਮਾਂ ਦੇ ਆਯੋਜਨ ਦੀ ਯੋਜਨਾ ਬਣਾਈ ਗਈ ਹੈ, ਜਿਨ੍ਹਾਂ ਵਿੱਚ “ਬੇਟੀ ਬਚਾਓ ਬੇਟੀ ਪੜ੍ਹਾਓ” (ਬੀਬੀਬੀਪੀ) ਦੇ ਲਕਸ਼ਿਤ ਸਮੂਹ ਜਿਵੇਂ ਸਕੂਲੀ ਬੱਚਿਆਂ ਅਤੇ ਕਾਲਜ ਦੀਆਂ ਲੜਕੀਆਂ, ਮਹਿਲਾ ਸਵੈਮ ਸਹਾਇਤਾ ਸਮੂਹਾਂ, ਐੱਨਸੀਸੀ ਦੇ ਕੈਡੇਟਾਂ, ਸੀਸੀਆਈ ਦੇ ਬੱਚਿਆਂ, ਐੱਨਵਾਈਕੇਐੱਸ ਦੇ ਮੈਂਬਰਾਂ, ਕਿਸ਼ੋਰੀਆਂ ਅਤੇ ਕਿਸ਼ੋਰਾਂ, ਆਂਗਨਵਾੜੀ ਵਰਕਰਾਂ ਆਦਿ ਦੇ ਨਾਲ ਗੱਲਬਾਤ ਅਤੇ ਬੀਬੀਬੀਪੀ ਚੈਂਪੀਅਨਸ ਦਾ ਅਭਿਨੰਦਨ ਸ਼ਾਮਲ ਹੈ।

ਬਲ ਦੇ ਸੰਦੇਸ਼ “ਦੇਸ਼ ਕੇ ਹਮ ਹੈਂ ਰਕਸ਼ਕ” ਨੂੰ ਪ੍ਰਚਾਰਿਤ ਕਰਨ ਦੇ ਇਲਾਵਾ ਮਹਿਲਾ ਬਾਈਕਰਸ ਨੇ “ਬੇਟੀ ਬਚਾਓ ਬੇਟੀ ਪੜ੍ਹਾਓ” ਦੇ ਸਮਾਜਿਕ ਸੰਦੇਸ਼ ਨੂੰ ਵੀ ਆਪਣੇ ਅਭਿਯਾਨ ਵਿੱਚ ਸ਼ਾਮਲ ਕੀਤਾ ਹੈ। ਉਹ ਆਪਣੀ ਵਰਦੀ ਅਤੇ ਬੈਨਰਾਂ ’ਤੇ ਮਾਣ ਦੇ ਨਾਲ ਬੀਬੀਬੀਪੀ ਲੋਗੋ ਪ੍ਰਦਰਸ਼ਿਤ ਕਰਨਗੇ, ਇਸ ਪ੍ਰਕਾਰ ਦੇਸ਼ਭਰ ਵਿੱਚ ਇਸ ਉਦੇਸ਼ ਦਾ ਸਮਰਥਨ ਕਰਨਗੇ।

*****

ਐੱਸਐੱਸ/ਟੀਐੱਫਕੇ


(Release ID: 1963650) Visitor Counter : 85