ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ 2070 ਤੱਕ ਦੇਸ਼ ਨੂੰ ਕਾਰਬਨ ਨਿਊਟ੍ਰਲ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਹਾਸਲ ਕਰਨ ਲਈ ਨਿਰਮਾਣ ਖੇਤਰ ਵਿੱਚ ਗ੍ਰੀਨ ਪਹਿਲ ਕੀਤੀ ਜਾਵੇਗੀ


ਸਵੱਛਤਾ ਹੀ ਸੇਵਾ ਅਭਿਯਾਨ ਦੇ ਤਹਿਤ ਰਾਸ਼ਟਰੀ ਰਾਜਮਾਰਗਾਂ, ਸੜਕ ਦੇ ਕਿਨਾਰੇ ਦੀਆਂ ਸੁਵਿਧਾਵਾਂ, ਢਾਬਿਆਂ, ਟੋਲ ਪਲਾਜ਼ਿਆਂ ਸਮੇਤ 13,000 ਸਥਾਨਾਂ ‘ਤੇ ਸਫਾਈ ਅਭਿਯਾਨ ਦੀ ਯੋਜਨਾ ਬਣਾਈ ਗਈ ਹੈ: ਸ਼੍ਰੀ ਗਡਕਰੀ

Posted On: 28 SEP 2023 2:48PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ 2070 ਤੱਕ ਦੇਸ਼ ਨੂੰ ਕਾਰਬਨ ਨਿਊਟ੍ਰਲ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਹਾਸਲ ਕਰਨ ਲਈ ਨਿਰਮਾਣ ਖੇਤਰ ਵਿੱਚ ਗ੍ਰੀਨ ਪਹਿਲ ਕੀਤੀ ਜਾਵੇਗੀ।

 

ਨਵੀਂ ਦਿੱਲੀ ਵਿੱਚ ਅੱਜ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਵਿੱਚ ਦੇਸ਼ ਨੂੰ ਸਵੱਛ ਅਤੇ ਕਚਰਾ ਮੁਕਤ ਬਣਾਉਣ ਲਈ ਹਰ ਸੰਭਵ ਕਦਮ ਉਠਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਚਲ ਰਹੇ ਸਵਛੱਤਾ ਹੀ ਸੇਵਾ ਪਖਵਾੜੇ ਵਿੱਚ ਰਾਸ਼ਟਰੀ ਰਾਜਮਾਰਗਾਂ, ਸੜਕ ਕਿਨਾਰੇ ਸੁਵਿਧਾਵਾਂ, ਢਾਬਿਆਂ, ਟੋਲ ਪਲਾਜ਼ਿਆਂ ਸਮੇਤ 13,000 ਸਥਾਨਾਂ ‘ਤੇ ਸਫਾਈ ਅਭਿਯਾਨ ਸਮੇਤ ਕਈ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ  ਅਤੇ ਲਗਭਗ 7000 ਸਥਾਨਾਂ ‘ਤੇ ਕੰਮ ਪੂਰਾ ਹੋ ਚੁੱਕਿਆ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਰੋਜ਼ਾਨਾ ਅਧਾਰ ‘ਤੇ ਪੈਦਾ ਹੋਣ ਵਾਲੇ ਠੋਸ ਕਚਰੇ ਦਾ ਨਿਪਟਾਰਾ ਦੇਸ਼ ਭਰ ਦੇ ਸ਼ਹਿਰੀ ਖੇਤਰਾਂ ਦੇ ਸਾਹਮਣੇ ਇੱਕ ਪ੍ਰਮੁੱਖ ਵਾਤਾਵਰਣਿਕ ਚੁਣੌਤੀ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ 10000 ਹੈਕਟੇਅਰ ਜ਼ਮੀਨ ਡੰਪ ਸਾਈਟ ਬਣ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰਾਲਾ ਸ਼ਹਿਰੀ ਠੋਸ ਰਹਿੰਦ-ਖੂੰਹਦ ਦਾ ਉਪਯੋਗ ਰਾਜਮਾਰਗ ਨਿਰਮਾਣ ਵਿੱਚ ਕਰਨ ਦੇ ਸਮਾਧਾਨਾਂ ‘ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਅਤੇ ਦੂਰਦਰਸ਼ੀ ਅਗਵਾਈ ਰਾਹੀਂ ਕਚਰੇ ਤੋਂ ਕੰਚਨ ਬਣਾਉਣਾ ਸੰਭਵ ਹੈ।

 

ਦੇਸ਼ ਵਿੱਚ ਵਿਕਲਪਕ ਬਾਇਓ ਫਿਊਲ ਬਾਰੇ ਚਰਚਾ ਕਰਦੇ ਹੋਏ ਸ਼੍ਰੀ ਗਡਕਰੀ ਨੇ ਕਿਹਾ ਕਿ ਉਹ ਈਥੈਨੋਲ ਅਰਥਵਿਵਸਥਾ ਬਣਾਉਣ ਦੇ ਪ੍ਰਬਲ (ਮਜ਼ਬੂਤ) ਸਮਰਥਕ ਰਹੇ ਹਨ ਅਤੇ ਖੇਤੀਬਾੜੀ ਵਿਕਾਸ ਨੂੰ 6 ਪ੍ਰਤੀਸ਼ਤ ਤੱਕ ਵਧਾਉਣ ਲਈ ਈਥੈਨੋਲ ਦੇ ਵੱਡੇ ਪੈਮਾਨੇ ‘ਤੇ ਉਪਯੋਗ ‘ਤੇ ਜ਼ੋਰ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਦਾ ਉਦੇਸ਼ ਈਥੈਨੋਲ ਅਰਥਵਿਵਸਥਾ ਨੂੰ 2 ਲੱਖ ਕਰੋੜ ਰੁਪਏ ਦੀ ਬਣਾਉਣਾ  ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿੱਚ ਦੁਨੀਆ ਦੇ ਪਹਿਲੇ ਬੀਐੱਸ-6 ਕੰਪਲਾਇਟ ਫਲੈਕਸ ਫਿਊਲ ਸਟ੍ਰਾਂਗ ਹਾਈਬ੍ਰਿਡ ਵਾਹਨ ਦੇ ਲਾਂਚ ਦੇ ਨਾਲ ਫਲੈਕਸ ਇੰਜਨ 100 ਪ੍ਰਤੀਸ਼ਤ ਈਥੈਨੋਲ ‘ਤੇ ਕੰਮ ਕਰੇਗਾ ਅਤੇ ਅਰਥਵਿਵਸਥਾ ਦੇ ਲਈ ਬਚਤ 1 ਲੱਖ ਕਰੋੜ ਰੁਪਏ ਤੋਂ ਅਧਿਕ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਾਣੀਪਤ ਵਿੱਚ ਆਈਓਸੀਐੱਲ ਪਲਾਂਟ ਚੌਲਾਂ ਦੀ ਪਰਾਲੀ ਜਿਹੇ ਖੇਤੀ ਰਹਿੰਦ-ਖੂੰਹਦ ਨੂੰ ਈਥੈਨੋਲ ਅਤੇ ਬਾਇਓਬਿਟਿਊਮਨ ਵਿੱਚ ਪਰਿਵਰਤਿਤ ਕਰਦਾ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਬਾਇਓ-ਈਥੈਨੋਲ ਉਤਪਾਦਨ ਟੈਕਨੋਲੋਜੀਆਂ ਵਿੱਚ ਪ੍ਰਗਤੀ ਦੇ ਨਾਲ, 1 ਟਨ ਚੌਲ ਤੋਂ ਲਗਭਗ 400 ਤੋਂ 450 ਲੀਟਰ ਈਥੈਨੋਲ ਪ੍ਰਾਪਤ ਹੋ ਸਕਦਾ ਹੈ, ਜੋ ਸਥਿਰਤਾ ਅਤੇ ਊਰਜਾ ਸੁਤੰਤਰਤਾ ਦੀ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਪ੍ਰਤੀਕ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ 2025 ਤੱਕ ਭਾਰਤ ਵਿੱਚ 1 ਪ੍ਰਤੀਸ਼ਤ ਸਸਟੇਨੇਬਲ ਏਵੀਏਸ਼ਨ ਫਿਊਲ ਦਾ ਉਪਯੋਗ ਕਰਨ ਦਾ ਆਦੇਸ਼ ਹੋਵੇਗਾ ਅਤੇ ਭਵਿੱਖ ਵਿੱਚ ਭਾਰਤ ਵਿੱਚ ਇਸ ਨੂੰ 5 ਪ੍ਰਤੀਸ਼ਤ ਮਿਸ਼ਰਣ ਤੱਕ ਵਧਾਉਣ ਦੀ ਸੰਭਾਵਿਤ ਯੋਜਨਾ ਹੈ। ਉਨ੍ਹਾਂ ਨੇ ਕਿਹਾ ਕਿ ਇੰਡੀਅਨ ਆਇਲ ਪਾਣੀਪਤ ਵਿੱਚ 87,000 ਟਨ ਸਸਟੇਨੇਬਲ ਏਵੀਏਸ਼ਨ ਫਿਊਲ ਦੇ ਉਤਪਾਦਨ ਦੀ ਸਮਰੱਥਾ ਵਾਲਾ ਇੱਕ ਪਲਾਂਟ ਸਥਾਪਿਤ ਕਰ ਰਹੀ ਹੈ।

ਸ਼੍ਰੀ ਗਡਕਰੀ ਨੇ ਕਿਹਾ ਕਿ ਭਾਰਤ ਵਿੱਚ ਦੂਰਸੰਚਾਰ ਖੇਤਰ ਲਗਭਗ 6 ਲੱਖ ਮੋਬਾਈਲ ਟਾਵਰਾਂ ਦਾ ਸੰਚਾਲਨ ਕਰਦਾ ਹੈ। ਪਰੰਪਰਾਗਤ ਤੌਰ ‘ਤੇ, ਇਹ ਟਾਵਰ ਬਿਜਲੀ ਲਈ ਡੀਜ਼ਲ ਜਨਰੇਟਰ ਸੈੱਟਾਂ ‘ਤੇ ਨਿਰਭਰ ਰਹੇ ਹਨ ਅਤੇ ਇੱਕ ਟਾਵਰ ਵਿੱਚ ਸਲਾਨਾ ਲਗਭਗ 8,000 ਲੀਟਰ ਡੀਜ਼ਨ ਦੀ ਖਪਤ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਦੇ ਨਤੀਜੇ ਵਜੋਂ ਕੁੱਲ ਮਿਲਾ ਕੇ 250 ਕਰੋੜ ਲੀਟਰ ਡੀਜ਼ਲ ਦੀ ਖਪਤ ਹੁੰਦੀ ਹੈ, ਜਿਸ ਦੀ ਲਾਗਤ ਹਰ ਸਾਲ ਲਗਭਗ 25,000 ਕਰੋੜ ਰੁਪਏ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਇਨ੍ਹਾਂ ਜਨਰੇਟਰ ਸੈੱਟਾਂ ਲਈ ਫਿਊਲ ਦੇ ਰੂਪ ਵਿੱਚ ਈਥੈਨੋਲ ਦਾ ਮਿਸ਼ਰਣ ਡੀਜ਼ਲ ਦਾ ਸਥਾਈ ਵਿਕਲਪ ਪ੍ਰਦਾਨ ਕਰਦਾ ਹੈ ਅਤੇ ਬਾਜ਼ਾਰ ਨੇ ਪਹਿਲਾਂ ਹੀ 100 ਪ੍ਰਤੀਸ਼ਤ ਈਥੈਨੋਲ ਵਾਲਾ ਇੱਕ ਜਨਰੇਟਰ ਸੈੱਟ ਵਿਕਸਿਤ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜੇਨਸੈੱਟ ਉਦਯੋਗ ਨੂੰ ਆਉਣ ਵਾਲੇ ਸਮੇਂ ਵਿੱਚ ਸਿਰਫ਼ ਈਥੈਨੋਲ ਅਧਾਰਿਤ ਜਨਰੇਟਰ ‘ਤੇ ਕੰਮ ਕਰਨ ਲਈ ਪ੍ਰੇਰਿਤ ਕਰ ਰਹੇ ਹਨ।

ਸ਼੍ਰੀ ਗਡਕਰੀ ਨੇ ਕਿਹਾ ਕਿ ਹਾਈਡ੍ਰੋਜਨ ਭਵਿੱਖ ਦਾ ਫਿਊਲ ਅਤੇ ਸਭ ਤੋਂ ਮਹੱਤਵਪੂਰਨ ਤਰੀਕਾ ਹੈ, ਜਿਸ ਦੇ ਰਾਹੀਂ ਭਾਰਤ ਊਰਜਾ ਦਾ ਸੁੱਧ ਨਿਰਯਾਤਕ ਬਣ ਸਕਦਾ ਹੈ।

 

****

ਐੱਮਜੇਪੀਐੱਸ



(Release ID: 1963603) Visitor Counter : 66