ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
Posted On:
01 OCT 2023 7:06PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਗਾਂਧੀ ਜਯੰਤੀ ਦੀ ਪੂਰਵ ਸੰਧਿਆ ‘ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ: -
“ਸਾਰੇ ਨਾਗਰਿਕਾਂ ਦੀ ਤਰਫੋਂ, ਮੈਂ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 154ਵੀਂ ਜਨਮ-ਜਯੰਤੀ (ਜਨਮ ਵਰ੍ਹੇਗੰਢ) ‘ਤੇ ਉਨ੍ਹਾਂ ਨੂੰ ਨਿਮਰ ਸ਼ਰਧਾਂਜਲੀ ਅਰਪਿਤ ਕਰਦੀ ਹਾਂ।
ਸੱਚ ਅਤੇ ਅਹਿੰਸਾ ਸਬੰਧੀ ਗਾਂਧੀ ਜੀ ਦੇ ਆਦਰਸ਼ਾਂ ਨੇ ਵਿਸ਼ਵ ਦੇ ਲਈ ਇੱਕ ਨਵਾਂ ਮਾਰਗ ਪੱਧਰਾ ਕੀਤਾ। ਗਾਂਧੀ ਜੀ ਨੇ ਜੀਵਨ ਭਰ ਨਾ ਕੇਵਲ ਅਹਿੰਸਾ ਦਾ ਪਾਲਨ ਕੀਤਾ, ਬਲਕਿ ਉਨ੍ਹਾਂ ਨੇ ਸਵੱਛਤਾ, ਮਹਿਲਾ ਸਸ਼ਕਤੀਕਰਣ, ਆਤਮਨਿਰਭਰਤਾ ਅਤੇ ਕਿਸਾਨਾਂ ਦੇ ਅਧਿਕਾਰਾਂ ਦੇ ਲਈ ਆਵਾਜ਼ ਉਠਾਈ ਅਤੇ ਅਸਪਰਸ਼ਤਾ(ਛੂਤ-ਛਾਤ), ਸਮਾਜਿਕ ਭੇਦਭਾਵ ਅਤੇ ਅਨਪੜ੍ਹਤਾ ਦੇ ਵਿਰੁੱਧ ਸੰਘਰਸ਼ ਕੀਤਾ। ਗਾਂਧੀ ਜੀ ਨੇ ਸੁਤੰਤਰਤਾ ਸੰਗ੍ਰਾਮ ਵਿੱਚ ਹਿੱਸਾ ਲੈਣ ਦੇ ਲਈ ਸਾਨੂੰ ਪ੍ਰੇਰਿਤ ਕੀਤਾ ਸੀ ਅਤੇ ਅਜਿਹੇ ਵਿਸ਼ਾਲ ਜਨ ਅੰਦੋਲਨ ਦੀ ਅਗਵਾਈ ਕੀਤੀ ਸੀ, ਜਿਸ ਨੇ ਇਤਿਹਾਸ ਦੀ ਧਾਰਾ ਬਦਲ ਦਿੱਤੀ ਅਤੇ ਸਾਨੂੰ ਸੁਤੰਤਰਤਾ ਦਿਵਾਈ।
ਮਾਰਟਿਨ ਲੂਥਰ ਕਿੰਗ ਜੂਨੀਅਰ, ਨੈਲਸਨ ਮੰਡੇਲਾ, ਬਰਾਕ ਓਬਾਮਾ ਅਤੇ ਵਿਸ਼ਵ ਦੇ ਅਨੇਕ ਹੋਰ ਸਿਆਸਤਦਾਨਾਂ ਨੂੰ ਗਾਂਧੀ ਜੀ ਦੇ ਵਿਚਾਰਾਂ ਨੇ ਪ੍ਰਭਾਵਿਤ ਕੀਤਾ ਹੈ। ਗਾਂਧੀ ਜੀ ਦੀ ਸਸ਼ਕਤ ਅਤੇ ਜੀਵੰਤ ਵਿਚਾਰਧਾਰਾ ਵਿਸ਼ਵ ਦੇ ਲਈ ਸਦਾ ਪ੍ਰਾਸੰਗਿਕ ਬਣੀ ਰਹੇਗੀ।
ਗਾਂਧੀ ਜਯੰਤੀ ਦੇ ਪਵਿੱਤਰ ਅਵਸਰ ‘ਤੇ, ਆਓ ਅਸੀਂ ਉਨ੍ਹਾਂ ਦੇ ਵਿਚਾਰਾਂ ਦਾ ਅਨੁਸਰਣ ਕਰਨ ਅਤੇ ਉਨ੍ਹਾਂ ਦੇ ਉਪਦੇਸ਼ਾਂ ਨੂੰ ਆਪਣੇ ਵਿਚਾਰਾਂ, ਵਚਨਾਂ ਅਤੇ ਕਰਮ ਵਿੱਚ ਉਤਾਰਨ ਅਤੇ ਦੇਸ਼ ਦੇ ਕਲਿਆਣ ਦੇ ਲਈ ਖ਼ੁਦ ਨੂੰ ਸਮਰਪਿਤ ਕਰਨ ਦੀ ਪ੍ਰਤਿਗਿਆ ਕਰੀਏ।”
Please click here to see the President's message –
ਰਾਸ਼ਟਰਪਤੀ ਦਾ ਸੰਦੇਸ਼ ਦੇਖਣ ਦੇ ਲਈ ਕਿਰਪਾ ਕਰਕੇ ਇੱਥੇ ਕਲਿੱਕ ਕਰੋ
***
ਡੀਐੱਸ/ਏਕੇ
(Release ID: 1963226)
Visitor Counter : 82