ਜਲ ਸ਼ਕਤੀ ਮੰਤਰਾਲਾ
‘ਸਵੱਛਤਾ ਹੀ ਸੇਵਾ’ ਅਭਿਯਾਨ ਦੇ ਪ੍ਰਤੀ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਉਤਸ਼ਾਹ
64 ਲੱਖ ਪੰਜਾਬ ਨਿਵਾਸੀਆਂ ਨੇ ‘ਕਚਰਾ ਮੁਕਤ ਭਾਰਤ’ ਦੇ ਲਕਸ਼ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਲਈ 3.6 ਕਰੋੜ ਤੋਂ ਅਧਿਕ ਮੈਨ-ਆਵਰਸ ਦਾ ਯੋਗਦਾਨ ਦਿੱਤਾ
Posted On:
28 SEP 2023 4:37PM by PIB Chandigarh
ਪੰਜਾਬ ਵਿੱਚ ਸਵੱਛਤਾ ਹੀ ਸੇਵਾ 2023 ਅਭਿਯਾਨ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਰਾਜਨੇਤਾਵਾਂ ਅਤੇ ਜ਼ਿਲ੍ਹਾ ਪ੍ਰਸ਼ਾਸਕਾਂ ਸਮੇਤ ਪ੍ਰਮੁੱਖ ਹਸਤੀਆਂ ਨੇ 15 ਸਤੰਬਰ, 2023 ਨੂੰ ਸਾਰੇ 23 ਜ਼ਿਲ੍ਹਿਆਂ ਵਿੱਚ ਅਭਿਯਾਨ ਸ਼ੁਰੂ ਸਵਕੀਤਾ। ਜਲ ਸਪਲਾਈ ਅਤੇ ਸਵੱਛਤਾ ਵਿਭਾਗ ਸਮੇਤ ਰਾਜ ਸਰਕਾਰ ਦੇ ਵਿਭਿੰਨ ਵਿਭਾਗ ‘ਕਚਰਾ-ਮੁਕਤ-ਭਾਰਤ’ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ ਸਵੱਛਤਾ ਅਭਿਯਾਨ ਆਯੋਜਿਤ ਕਰਨ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣ ਬਾਰੇ ਸੰਦੇਸ਼ ਪ੍ਰਸਾਰਿਤ ਕਰਨ ਲਈ ਇਕਜੁੱਟ ਹੋਏ ਹਨ। ਸਵੱਛਤਾ ਗਤੀਵਿਧੀਆਂ ਬਾਜ਼ਾਰਾਂ, ਚਿੜੀਆਘਰਾਂ, ਸ਼ਹਿਰਾਂ ਦੇ ਪਾਰਕਾਂ ਅਤੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਛੋਟਿਆਂ ਜਲ ਸੰਸਥਾਵਾਂ ਜਿਹੇ ਜਨਤਕ ਸਥਾਨਾਂ ‘ਤੇ ਚਲਾਈਆਂ ਗਈਆਂ। ਹੁਣ ਤੱਕ 10,868 ਤੋਂ ਵੱਧ ਅਭਿਯਾਨ ਗਤੀਵਿਧੀਆਂ ਵਿੱਚ 64 ਲੱਖ ਤੋਂ ਵੱਧ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੇ ਹਿੱਸਾ ਲਿਆ ਹੈ। ਇਸ ਨਾਲ ਇਨ੍ਹਾਂ ਲੋਕਾਂ ਨੇ ਲਗਭਗ 3.63 ਕਰੋੜ ਮੈਨ-ਆਵਰਸ ਦਾ ਯੋਗਦਾਨ ਦਿੱਤਾ ਹੈ ਅਤੇ ਲਗਭਗ 10,000 ਤਸਵੀਰਾਂ ਸਵੱਛਤਾ ਹੀ ਸੇਵਾ ਪੋਰਟਲ ‘ਤੇ ਅਪਲੋਡ ਕੀਤੀਆਂ ਗਈਆਂ ਹਨ।
ਸਵੱਛਤਾ ਸੰਪਤੀਆਂ ਦੀ ਮੁਰੰਮਤ, ਪੇਟਿੰਗ ਅਤੇ ਸਫਾਈ ਨੇ ਗ੍ਰਾਮੀਣ ਅਤੇ ਸ਼ਹਿਰੀ ਵਲੰਟੀਅਰਾਂ ਅਤੇ ਨਿਵਾਸੀਆਂ ਨੂੰ ਆਪਣੇ-ਆਪਣੇ ਖੇਤਰਾਂ ਵਿੱਚ ਇੱਕ ਸਮਾਨ ਲਕਸ਼ ਲਈ ਇਕੱਠੇ ਲਿਆ ਦਿੱਤਾ। ਵੱਖ-ਵੱਖ ਸਫਾਈ ਅਤੇ ਪਲਾਗਿੰਗ ਅਭਿਯਾਨਾਂ ਨੇ ਜਲ ਸੰਸਥਾਵਾਂ ਅਤੇ ਜਨਤਕ ਸਥਾਨਾਂ ਤੋਂ ਕਚਰਾ ਸਾਫ਼ ਕੀਤਾ। ਸ਼੍ਰਮਦਾਨ (ਵਲੰਟੀਅਰਿੰਗ) ਵਿੱਚ 20 ਲੱਖ ਤੋਂ ਵੱਧ ਲੋਕਾਂ ਦੀ ਹਿੱਸੇਦਾਰੀ ਦੇਖੀ ਗਈ, ਜਿਸ ਨਾਲ ਲਗਭਗ 4875 ਗਤੀਵਿਧੀਆਂ ਪੂਰੀਆਂ ਹੋਈਆਂ, ਜਿਨ੍ਹਾਂ ਵਿੱਚ 1269 ਸੰਸਥਾਗਤ ਭਵਨਾਂ, 948 ਜਨਤਕ ਸਥਾਨਾਂ, 782 ਕਚਰਾ ਸੰਭਾਵਿਤ ਸਥਾਨਾਂ, 305 ਜਲ ਸੰਸਥਾਵਾਂ, 116 ਨਦੀ ਤੱਟ ਅਤੇ ਤੱਟਵਰਤੀ ਖੇਤਰਾਂ, 71 ਵਿਰਾਸਤ ਰਹਿੰਦ-ਖੂੰਹਦ ਸਥਾਨਾਂ, 61 ਕਮਿਊਨਿਟੀ ਸੈਨੇਟਰੀ ਕੰਪਲੈਕਸ ਅਤੇ 58 ਪ੍ਰਤਿਸ਼ਠਿਤ ਟੂਰਿਜ਼ਮ ਸਥਾਨਾਂ ਦੀ ਸਫਾਈ ਸ਼ਾਮਲ ਹੈ।
‘ਹਰਾ ਗੀਲਾ ਸੂਖਾ ਨੀਲਾ’ ਅਭਿਯਾਨ ਰਾਹੀਂ ਸਵੱਛ ਅਤੇ ਸਵੱਛ ਆਦਤਾਂ ਅਤੇ ਉੱਚਿਤ ਕਚਰਾ ਨਿਰਟਾਰੇ ਨੂੰ ਉਤਸ਼ਾਹਿਤ ਕਰਨ ਲਈ ਸਕੂਲੀ ਬੱਚਿਆਂ ਦੇ ਦਰਮਿਆਨ ਜਾਗਰੂਕਤਾ ਗਤੀਵਿਧੀਆਂ ਅਤੇ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਅਭਿਯਾਨ ਚਲਾਏ ਗਏ, ਜਿਸ ਵਿੱਚ ਅਤਿਸੰਵੇਦਨਸ਼ੀਲ ਉਮਰ ਵਿੱਚ ਕਚਰੇ ਨੂੰ ਵੱਖ ਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ। ਸਕੂਲ ਪੱਧਰ ‘ਤੇ ਸਵੱਛਤਾ ਵਚਨਬੱਧਤਾ ਅਤੇ ਗਤੀਵਿਧੀਆਂ ਰਹਿੰਦ-ਖੂੰਹਦ –ਤੋ-ਦੌਲਤ ਉਦੇਸ਼ਾਂ ‘ਤੇ ਕੇਂਦ੍ਰਿਤ ਹਨ ਤਾਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਬੱਚੇ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਇੱਕ ਸਰਕੂਲਰ ਅਰਥਵਿਵਸਥਾ ਵਿੱਚ ਯੋਗਦਾਨ ਕਰਨ। ਵਿਦਿਆਰਥੀਆਂ ਲਈ ਵਿਸ਼ੇਸ਼ ਐਕਸਪੋਜ਼ਰ ਵਿਜ਼ਿਟਾਂ ਵਿੱਚ ਜਲ ਗੁਣਵੱਤਾ ਜਾਂਚ ‘ਤੇ ਸੈਸ਼ਨ ਅਤੇ ਸੀਵਰੇਜ ਟ੍ਰੀਟਮੈਂਟ ਪ੍ਰਕਿਰਿਆਵਾਂ ਅਤੇ ਉਨੱਤ ਟੈਕਨੋਲੋਜੀਆਂ ਨੂੰ ਸਮਝਣ ਲਈ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪ੍ਰੋਜੈਕਟ ਸਾਈਟਾਂ ਨੂੰ ਜਾ ਕੇ ਦੇਖਣਾ ਸ਼ਾਮਲ ਸੀ।
ਇੰਡੀਅਨ ਸਵੱਛਤਾ ਲੀਗ 2.0 ਵਿੱਚ ਪੰਜਾਬ ਦੇ ਨੌਜਵਾਨਾਂ ਦੀ ਮਹੱਤਵਪੂਰਨ ਭਾਗੀਦਾਰੀ ਰਹੀ, ਜਿਸ ਵਿੱਚ ਸਵੱਛਤਾ ਦਾ ਸੰਦੇਸ਼ ਫੈਲਾਉਣ ਲਈ ਸਾਈਕਲ ਰੈਲੀਆਂ ਅਤੇ ਸਵੱਛਤਾ ਰਨ ਆਯੋਜਿਤ ਕੀਤੇ ਗਏ। ਰੂਪਨਗਰ ਵਿੱਚ ਨੰਗਲ ਦੀ ਨਗਰ ਕੌਂਸਲ ਸਾਰੀਆਂ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਇੱਕ ਜਾਗਰੂਕਤਾ ਰੈਲੀ ਆਯੋਜਿਤ ਕਰਨ ਲਈ ਵਿਸ਼ੇਸ਼ ਜ਼ਿਕਰਯੋਗ ਹਨ, ਜਿਸ ਵਿੱਚ ਸਿੰਗਲ-ਯੂਜ਼ ਪਲਾਸਟਿਕ (ਐੱਸਯੂਪੀ) ਦੇ ਵਿਕਲਪਾਂ ਅਤੇ ਬੱਸ ਸਟੈਂਡਾਂ. ਪਾਰਕਿੰਗ ਸਥਾਨਾਂ ਅਤੇ ਜੰਗਲੀ ਖੇਤਰਾਂ ਜਿਹੇ ਸਥਾਨਾਂ ‘ਤੇ ਰਹਿੰਦ-ਖੂੰਹਦ ਨੂੰ ਵੱਖ ਕਰਨ ‘ਤੇ ਜ਼ੋਰ ਦਿੱਤਾ ਗਿਆ।
ਰਾਜ ਵਿੱਚ ਜਨਤਕ ਲਾਮਬੰਦੀ ਪ੍ਰੋਗਰਾਮਾਂ ਵਿੱਚ ਲਗਭਗ 34 ਲੱਖ ਲੋਕਾਂ ਦੀ ਭਾਗੀਦਾਰੀ ਦੇਖੀ ਗਈ, ਜਿਸ ਵਿੱਚ ਲਗਭਗ 2.46 ਕਰੋੜ ਮੈਨ-ਆਵਰਸ ਲਗਭਗ 4281 ਗਤੀਵਿਧੀਆਂ ਦੇ ਲਈ ਸਮਰਪਿਤ ਸਨ। ਇਸ ਵਿੱਚ ਲਗਭਗ 806 ਸਵੱਛਤਾ ਵਚਨਬੱਧਤਾ. 555 ਤੋਂ ਵੱਧ ਵਿਸ਼ੇਸ਼ ਗ੍ਰਾਮ ਸਭਾ ਮੀਟਿੰਗਾਂ, ਲੋਕਾਂ ਦੇ ਨਾਲ ਲਗਭਗ 505 ਸੰਵਾਦ ਪ੍ਰੋਗਰਾਮ ਅਤੇ 251 ਤੋਂ ਵੱਧ ਸਵੱਛਤਾ ਪ੍ਰੋਗਰਾਮ ਸ਼ਾਮਲ ਹਨ। ਜ਼ਿਲ੍ਹਾ ਅਤੇ ਬਲਾਕ ਪੱਧਰ ਦੇ ਅਧਿਕਾਰੀਆਂ ਨੇ ਰੋਜ਼ਾਨਾ ਪੌਦੇ ਲਗਾਉਣ ਦਾ ਅਭਿਯਾਨ, ਪੁਰਾਣੇ ਰਹਿੰਦ-ਖੂੰਹਦ ਸਥਾਨਾਂ ਦੀ ਸਫਾਈ ਅਤੇ ਜਨਤਕ ਜਾਗਰੂਕਤਾ ਲਈ ਸਵੱਛਤਾ ਪ੍ਰਤੀਯੋਗਿਤਾਵਾਂ ਨੂੰ ਸੁਨਿਸ਼ਚਿਤ ਕੀਤਾ। ਸਵੱਛਤਾ ਦੇ ਲਈ ਇਸ ਜਨਤਕ ਅੰਦੋਲਨ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਵਿਧਾਇਕ ਅਤੇ ਉਨ੍ਹਾਂ ਦੇ ਪਤੀ/ਪਤਨੀ , ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਸਥਾਨਕ ਨਗਰ ਕੌਂਸਲਾਂ, ਗ੍ਰਾਮ ਪੰਚਾਇਤਾਂ, ਨਹਿਰੂ ਯੁਵਾ ਕੇਂਦਰ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ, ਸਵੈ-ਸਹਾਇਤਾ ਸਮੂਹ, ਨੌਜਵਾਨ, ਸਕੂਲੀ ਬੱਚੇ, ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਅਤੇ ਸੈਨੀਟੇਸ਼ਨ ਵਰਕਰ ਸ਼ਾਮਲ ਸਨ।
ਰਾਜ ਨੇ ਅਭਿਯਾਨ ਦੇ ਹਿੱਸੇ ਵਜੋਂ ਡੀਸਲੁਜਿੰਗ (desludging) ਅਭਿਯਾਨ ਵੀ ਚਲਾਇਆ, ਜਿਸ ਵਿੱਚ ਸੈਪਟਿਕ ਟੈਂਕਾਂ ਨੂੰ ਖਾਲੀ ਕਰਨ ਅਤੇ ਐੱਮਸੇਵਾ ਐੱਫਐੱਸਐੱਮ ਪੋਰਟਲ ‘ਤੇ ਡੀਸਲੁਜਿੰਗ ਆਪਰੇਟਰਾਂ ਨੂੰ ਸ਼ਾਮਲ ਕਰਨ ‘ਤੇ ਫੋਕਸ ਕੀਤਾ ਗਿਆ, ਜੋ ਸ਼ਹਿਰੀ-ਗ੍ਰਾਮੀਣ ਰੁਝਾਣ ਤੋਂ ਵਾਤਾਵਰਣ ਪ੍ਰਦੂਸ਼ਨ ਰੋਕਣ ਲਈ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਐਪਲੀਕੇਸ਼ਨ ਹੈ। ਪੂਰੇ ਪੰਜਾਬ ਵਿੱਚ ਸਫਾਈ ਮਿੱਤਰ ਸੁਰੱਖਿਆ ਸ਼ਿਵਿਰ ਵੀ ਸਥਾਨਕ ਸੰਪਰਕ ਸੁਨਿਸ਼ਚਿਤ ਕਰਨ ਲਈ ਸਥਾਨਕ ਨਾਮ ਦੇ ਨਾਲ ਆਯੋਜਿਤ ਕੀਤਾ ਗਿਆ ਸੀ। ਸਵੱਛਤਾ ਕਰਮਚਾਰੀਆਂ ਦੀ ਸਿਹਤ ਅਤੇ ਭਲਾਈ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਅਤਿਅਧਿਕ ਮਹੱਤਵ ਨੂੰ ਪਹਿਚਾਣਦੇ ਹੋਏ ਜ਼ਿਲ੍ਹਿਆਂ ਵਿੱਚ ਮੁਫ਼ਤ ਸਿਹਤ ਜਾਂਚ ਸ਼ਿਵਿਰ ਆਯੋਜਿਤ ਕੀਤੇ ਗਏ।
ਇਹ ਅਭਿਯਾਨ ਰਾਜ ਦੇ ਨਿਵਾਸੀਆਂ ਦੇ ਦਰਮਿਆਨ ਸਵੱਛਤਾ ਦੇ ਪ੍ਰਤੀ ਵਿਵਹਾਰ ਪਰਿਵਰਤਨ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਰਿਹਾ ਹੈ। ਸ਼ਹਿਰੀ ਅਤੇ ਗ੍ਰਾਮੀਣ ਜ਼ਿਲ੍ਹਾ ਅਤੇ ਬਲਾਕ ਅਧਿਕਾਰੀਆਂ ਨੇ ਬਿਹਤਰ ਸਵੱਛਤਾ ਅਤੇ ਸਵੱਛਤਾ ਵਿਵਹਾਰਾਂ ਬਾਰੇ ਜਾਗਰੂਕਤਾ ਵਧਾਉਣ ਲਈ ਜਨਤਕ ਮੀਟਿੰਗਾਂ ਆਯੋਜਿਤ ਕੀਤੀਆਂ। ਵਿਦਿਆਰਥੀਆਂ ਨੂੰ ਵਿਦਿਅਕ ਦੌਰੇ ਬਹੁਤ ਹੀ ਮਨੋਰੰਜਨ ਲੱਗੇ, ਕਿਉਂਕਿ ਉਨ੍ਹਾਂ ਨੇ ਵਿਵਹਾਰਿਕ ਗਿਆਨ ਪ੍ਰਾਪਤ ਕੀਤਾ ਅਤੇ ਇੱਕ ਸਥਾਈ ਭਵਿੱਖ ਦੇ ਨਿਰਮਾਣ ਦੇ ਪ੍ਰਤੀ ਆਪਣੇ ਮਹੱਤਵ ਨੂੰ ਸਮਝਿਆ। ਸਵੱਛਤਾ ਹੀ ਸੇਵਾ ਅਭਿਯਾਨ 2023 ਹੁਣ ਤੱਕ ਪੰਜਾਬ ਵਿੱਚ ਬਹੁਤ ਸਫ਼ਲ ਰਹੀ ਹੈ, ਜਿਸ ਵਿੱਚ ਬੱਚਿਆਂ, ਨੌਜਵਾਨਾਂ ਅਤੇ ਸੀਨੀਅਰ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ਹੋ ਰਹੀ ਹੈ। ਸਵੱਛ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ ਨਿਰੰਤਰ ਪ੍ਰਯਾਸ ਜ਼ਰੂਰੀ ਹਨ।
*****
ਅਨੁਭਵ ਸਿੰਘ
(Release ID: 1962062)
Visitor Counter : 104