ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਸੀਨੀਅਰ ਨਾਗਰਿਕਾਂ ਨੂੰ ਸਹਾਇਤਾ ਅਤੇ ਸਹਾਇਕ ਉਪਕਰਣਾਂ ਦੀ ਵੰਡ ਦੇ ਲਈ ਦੇਸ਼ ਭਰ ਵਿੱਚ ਵਿਭਿੰਨਿ ਸਥਾਨਾਂ ’ਤੇ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਲਗਾਏ ਗਏ
ਮਨ ਕੀ ਬਾਤ ਪ੍ਰੋਗਰਾਮ ਦੇ ਅਨੁਰੂਪ ਦੇਸ਼ ਭਰ ਵਿੱਚ ਵਿਭਿੰਨ ਸਥਾਨਾਂ ‘ਤੇ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ
प्रविष्टि तिथि:
27 SEP 2023 12:00PM by PIB Chandigarh
ਦੇਸ਼ ਦੇ ਦਿਵਿਯਾਂਗਜਨ ਅਤੇ ਸੀਨੀਅਰ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਦੇ ਪ੍ਰਯਾਸ ਵਿੱਚ, ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਨੇ ਦੇਸ਼ ਭਰ ਵਿੱਚ ਇਕੱਠੇ 72 ਸਥਾਨਾਂ ’ਤੇ ‘ਸਮਾਜਿਕ ਅਧਿਕਾਰਿਤਾ ਸ਼ਿਵਿਰ’ ਦਾ ਆਯੋਜਨ ਕੀਤਾ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਹਰੇਕ ਕੈਂਪ ਸਥਾਨ ’ਤੇ ਮਾਣਯੋਗ ਪ੍ਰਧਾਨ ਮੰਤਰੀ ਦੇ ‘ਮਨ ਕੀ ਬਾਤ’ ਐਪੀਸੋਡ ਦੇ ਪ੍ਰਸਾਰਣ ਦੇ ਨਾਲ ਹੋਇਆ। ਇਹ ਪ੍ਰੋਗਰਾਮ ਲੰਬੇ ਸਮੇਂ ਤੋਂ ਦੇਸ਼ ਦੇ ਲਈ ਪ੍ਰੇਰਣਾ ਦਾ ਸਰੋਤ ਰਿਹਾ ਹੈ ਅਤੇ ਇਸ ਵਿੱਚ ਭਾਰਤ ਦੇ ਹਰ ਹਿੱਸੇ ਤੋਂ ਵਿਭਿੰਨ ਮੁੱਦਿਆਂ ਅਤੇ ਦ੍ਰਿਸ਼ਟੀਕੋਣ ਨੂੰ ਇਕੱਠੇ ਇੱਕ ਮੰਚ ’ਤੇ ਲਗਾਇਆ ਜਾਂਦਾ ਹੈ। ਇਸ ਦੇ ਬਾਅਦ, ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਵਿੱਚ ਮੁੱਖ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੁੱਖ ਸਮਾਰੋਹ ਦੇ ਨਾਲ ਦੇਸ਼ ਭਰ ਦੇ 20 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਭਿੰਨ ਸਥਾਨ ’ਤੇ ਆਯੋਜਿਤ ਹੋਣ ਵਾਲੇ ਪ੍ਰੋਗਰਾਮ ਔਨਲਾਈਨ ਜੁੜੇ ਹੋਏ ਸਨ।
ਇਸ ਅਵਸਰ ’ਤੇ ਆਪਣੇ ਸੰਬੋਧਨ ਵਿੱਚ, ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਮੂਲ ਮੰਤਰ “ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ” ਦਾ ਪਾਲਨ ਕਰਦੇ ਹੋਏ ਮੰਤਰਾਲਾ ਸੀਨੀਅਰ ਨਾਗਰਿਕਾਂ ਦੇ ਸਮਾਜਿਕ, ਸੱਭਿਆਚਾਰਕ, ਸਿੱਖਿਅਕ ਅਤੇ ਉਨ੍ਹਾਂ ਦੇ ਸਮੁੱਚੇ ਵਿਕਾਸ ਨੂੰ ਸੁਨਿਸ਼ਚਿਤ ਕਰਨ ਦੇ ਲਈ ਇੱਕ ਸਮਾਵੇਸ਼ੀ ਅਤੇ ਸੁਲਭ ਵਾਤਾਵਰਣ ਬਣਾਉਣ ਲਈ ਆਰਥਿਕ ਸਸ਼ਕਤੀਕਰਣ ਦੇ ਲਈ ਵਿਭਿੰਨ ਕੇਂਦ੍ਰੀਕ੍ਰਿਤ ਯੋਜਨਾਵਾਂ ਲਾਗੂ ਕਰ ਰਿਹਾ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਮੰਤਰਾਲੇ ਨੇ ਵਿਦਿਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਦੇ ਲਈ ਉੱਚ ਗੁਣਵੱਤਾਪੂਰਨ ਸਹਾਇਤਾ ਅਤੇ ਸਹਾਇਕ ਉਪਕਰਣ ਬਣਾਉਣ ਦੇ ਲਈ ਨਵੀਂ ਤਕਨੀਕ ਦਾ ਉਪਯੋਗ ਕਰਨ ’ਤੇ ਕਾਫੀ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਹੁਣ ਬਨਾਵਟੀ ਅੰਗ ਬਣਾਉਣ ਦੇ ਲਈ 3ਡੀ ਸਕੈਨਿੰਗ ਟੈਕਨੋਲੋਜੀ ’ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ ਅਤੇ ਇਸ ਨਵੀਂ ਪਹਿਲ ਦੇ ਨਾਲ ਟੀਕਮਗੜ੍ਹ ਇਸ ਤੋਂ ਲਾਭਵੰਦ ਹੋਣ ਵਾਲਾ ਪਹਿਲਾ ਜ਼ਿਲ੍ਹਾ ਹੈ।
ਇਨ੍ਹਾਂ ਕੈਂਪਾਂ ਦਾ ਉਦੇਸ਼ ਭਾਰਤ ਸਰਕਾਰ ਦੀ ਰਾਸ਼ਟਰੀ ਵਯੋਸ਼੍ਰੀ ਯੋਜਨਾ ਦੇ ਤਹਿਤ 12814 ਤੋਂ ਅਧਿਕ ਪਹਿਲਾ ਚੁਣੇ ਸੀਨੀਅਰ ਨਾਗਰਿਕਾਂ ਨੂੰ ਵਿਭਿੰਨ ਪ੍ਰਕਾਰ ਦੀ ਸਹਾਇਤਾ ਅਤੇ ਸਹਾਇਕ ਉਪਕਰਣ ਵੰਡ ਕਰਨਾ ਹੈ।
ਇਨ੍ਹਾਂ ਕੈਂਪਾਂ ਦੇ ਆਯੋਜਨ ਦਾ ਉਦੇਸ਼ ਪੂਰੇ ਦੇਸ਼ ਵਿੱਚ ਇੱਕ ਸਮਾਵੇਸ਼ੀ ਸਮਾਜ ਦੇ ਲਈ ਇੱਕ ਦ੍ਰਿਸ਼ਟੀਕੋਣ ਤਿਆਰ ਕਰਨਾ ਅਤੇ ਸੀਨੀਅਰ ਨਾਗਰਿਕਾਂ ਦੇ ਲਈ ਸਸ਼ਕਤੀਕਰਣ ਅਤੇ ਸਨਮਾਨਜਨਕ ਜੀਵਨ ਸੁਨਿਸ਼ਚਿਤ ਕਰਨਾ ਹੈ। ਇਸ ਦਾ ਉਦੇਸ਼ ਉਨ੍ਹਾਂ ਨੂੰ ਸਕਾਰਾਤਮਕ, ਸੁਰੱਖਿਅਤ ਅਤੇ ਸਨਮਾਨਜਨਕ ਜੀਵਨ ਜਿਉਣ ਦਾ ਅਧਿਕਾਰ ਪ੍ਰਦਾਨ ਕਰਨਾ ਹੈ। ਵੰਡ ਕੈਂਪਾਂ ਦਾ ਆਯੋਜਨ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦੁਆਰਾ ਭਾਰਤੀ ਆਰਟੀਫਿਸ਼ੀਅਲ ਅੰਗ ਨਿਰਮਾਣ ਨਿਗਮ (ਏਐੱਲਆਈਐੱਮਸੀਓ) ਦੇ ਤਾਲਮੇਲ ਨਾਲ ਕੀਤਾ ਗਿਆ ਹੈ।
ਵੰਡ ਕੈਂਪਾਂ ਦੀ ਲੜੀ ਇੱਕ ਸਾਥ ਵਿਭਿੰਨ ਸਥਾਨਾਂ ’ਤੇ ਆਯੋਜਿਤ ਕੀਤੀ ਜਾਵੇਗੀ। ਤ੍ਰਿਪੁਰਾ ਦੇ ਧਲਾਈ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਰਾਜ ਮੰਤਰੀ ਕੁਮਾਰੀ ਪ੍ਰਤਿਮਾ ਭੌਮਿਕ ਵੀ ਉਪਸਥਿਤ ਸਨ। ਸਾਰੇ ਵੰਡ ਕੈਂਪ ਟੀਕਮਗੜ੍ਹ ਦੇ ਮੁੱਖ ਪ੍ਰੋਗਰਾਮ ਸਥਾਨ ਤੋਂ ਔਨਲਾਈਨ ਜੁੜੇ ਹੋਏ ਸਨ।
ਇਸ ਅਵਸਰ ’ਤੇ ਫੁੱਟ ਕੇਅਰ, ਯੂਨਿਟ, ਸਪਾਈਨਲ ਸਪੋਰਟ, ਕਮੋਡ ਦੇ ਨਾਲ ਵ੍ਹੀਲਚੇਅਰ, ਚਸ਼ਮਾ, ਡੈਂਨਚਰਸ, ਸਿਲੀਕੌਨ ਕੁਸ਼ਨ, ਐੱਲਐੱਸ ਬੈਲਟ, ਟ੍ਰਾਈਪੋਡਸ, ਗੋਢਿਆਂ ਦੇ ਬ੍ਰੇਸ ਅਤੇ ਵਾਕਰਸ ਸਮੇਤ ਵਿਭਿੰਨਿ ਪ੍ਰਕਾਰ ਦੇ ਸਹਾਇਕ ਉਪਕਰਣ ਵੰਡੇ ਗਏ। ਇਨ੍ਹਾਂ ਸਹਾਇਕ ਉਪਕਰਣਾਂ ਦਾ ਉਦੇਸ਼ ਲਾਭਾਰਥੀਆਂ ਨੂੰ ਆਤਮਨਿਰਭਰ ਬਣਾਉਣਾ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖਧਾਰਾ ਵਿੱਚ ਏਕੀਕ੍ਰਿਤ ਕਰਨ ਦੇ ਲਈ ਸਸ਼ਕਤ ਬਣਾਉਣਾ ਹੈ।
******
ਐੱਮਜੀ/ਪੀਡੀ
(रिलीज़ आईडी: 1961283)
आगंतुक पटल : 145